ਬੱਚਾ ਛੋਟਾ ਹੁੰਦਾ ਹੈ ਤਾਂ ਉਸ ਦੀਆਂ ਗੱਲਾਂ ਨੂੰ ਇਸ਼ਾਰਿਆਂ ‘ਚ ਸਮਝਿਆ ਜਾਂਦਾ ਹੈ। ਬੱਚਾ ਥੋੜ੍ਹਾ ਵੱਡਾ ਹੁੰਦਾ ਹੈ ਤਾਂ ਉਹ ਤਤਲਾਉਣ ਵਾਲੀ ਭਾਸ਼ਾ ਨਾਲ ਬੋਲਣਾ ਸਿਖਦਾ ਹੈ। ਉਸ ਸਮੇਂ ਉਹ ਬੱਚਾ ਸਾਰਿਆਂ ਨੂੰ ਚੰਗਾ ਲੱਗਦਾ ਹੈ ਕਿ ਉਹ ਤਤਲਾ ਕੇ ਬੋਲ ਰਿਹਾ ਹੈ ਪਰ ਜਦੋਂ ਇਹ ਬੱਚਾ ਥੋੜ੍ਹਾ ਹੋਰ ਵੱਡਾ ਹੋ ਕੇ ਸਕੂਲ ਜਾਣ ਜੋਗਾ ਹੋ ਜਾਂਦਾ ਅਤੇ ਉਸ ਦੀ ਆਵਾਜ਼ ਫਿਰ ਵੀ ਤਤਲਾਉਂਦੀ ਹੈ ਤਾਂ ਥੋੜ੍ਹਾ ਅਜੀਬ ਲੱਗਦਾ ਹੈ ਅਤੇ ਮਾਤਾ ਪਿਤਾ ਇਸ ਗੱਲ ਲਈ ਅਕਸਰ ਪ੍ਰੇਸ਼ਾਨ ਵੀ ਰਹਿੰਦੇ ਹਨ ਕਿ ਉਨ੍ਹਾਂ ਦਾ ਬੱਚਾ ਸਹੀਂ ਢੰਗ ਨਾਲ ਨਹੀਂ ਬੋਲ ਪਾ ਰਿਹਾ ਹੈ।
ਉਸ ਦੀ ਜਵਾਨ ਤਤਲਾ ਰਹੀ ਹੈ। ਹੁਣ ਤੁਸੀਂ ਪ੍ਰੇਸ਼ਾਨ ਨਾ ਹੋਵੇ। ਜੇਕਰ ਤੁਸੀਂ ਆਪਣੇ ਬੱਚੇ ਦੇ ਰੋਗ ਨੂੰ ਛੋਟੀ ਉਮਰ ‘ਚ ਫੜ ਲਿਆ ਹੈ ਤਾਂ ਤੁਸੀਂ ਇਨ੍ਹਾਂ ਨੁਸਖਿਆਂ ਨੂੰ ਅਪਣਾ ਕੇ ਬੱਚੇ ਦੀ ਜਵਾਨ ਠੀਕ ਕਰ ਸਕਦੇ ਹੋ।
* ਬੱਚਿਆਂ ਨੂੰ ਇਕ ਤਾਜ਼ਾ ਆਂਵਲਾ ਹਰ ਰੋਜ਼ ਖਵਾਉਣ ਨਾਲ ਉਸ ਦਾ ਤਤਲਾਉਣਾ ਖਤਮ ਹੋ ਜਾਂਦਾ ਹੈ। ਜੀਭ ਪਤਲੀ ਅਤੇ ਸਾਫ ਹੋਣ ਲੱਗਦੀ ਹੈ।
* ਕਾਲੀ ਮਿਰਚ ਦੇ 7 ਦਾਣੇ, ਬਦਾਮ ਦੀਆਂ 7 ਗਿਰੀਆਂ ਨੂੰ ਥੋੜ੍ਹਾ ਸਮਾਂ ਪਾਣੀ ‘ਚ ਪਾਉਣ ਤੋਂ ਬਾਅਦ ਪੀਹ ਲਵੋ। ਫਿਰ ਉਸ ‘ਚ ਮਿਸ਼ਰੀ ਪਾ ਲਵੋ। ਸਵੇਰੇ ਖਾਲੀ ਪੇਟ 15 ਦਿਨਾਂ ਤੱਕ ਚਟਾਉਣ ਨਾਲ ਲਾਭ ਹੁੰਦਾ ਹੈ।
* ਸਵੇਰੇ ਮੱਖਣ ‘ਚ ਕਾਲੀ ਮਿਰਚ ਦਾ ਚੂਰਣ ਮਿਲਾ ਕੇ ਅਤੇ ਰੁਕ-ਰੁਕ ਕੇ ਬੋਲਣਾ ਠੀਕ ਹੋ ਜਾਂਦਾ ਹੈ।
* ਧਨੀਆ ਹਰਾ, ਅਮਲਤਸ ਦੇ ਗੁੱਦੇ ‘ਚ ਪੀਹ ਕੇ ਉਸ ਪਾਣੀ ਨਾਲ 21 ਦਿਨਾਂ ਤੱਕ ਲਗਾਤਾਰ ਕੁੱਲ੍ਹਾ ਕਰਨ ਨਾਲ ਜੀਭ ਪਤਲੀ ਹੁੰਦੀ ਹੈ ਅਤੇ ਤਤਲਾਉਣਾ ਅਤੇ ਹਕਲਾਉਣਾ ਠੀਕ ਹੁੰਦਾ ਹੈ।
* ਫੁੱਲਾਂ ਨੂੰ ਸ਼ਹਿਦ ‘ਚ ਮਿਲਾ ਕੇ ਜੀਭ ‘ਤੇ ਰਗੜਣ ਨਾਲ ਲਾਭ ਹੁੰਦਾ ਹੈ |