ਮੀਟ ਅਤੇ ਅੰਡੇ ਨੂੰ ਸਿਹਤ ਬਣਾਉਣ ਅਤੇ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਕਿਹਾ ਜਾਂਦਾ ਹੈ |ਜਦਕਿ ਕੋਈ ਵਿਅਕਤੀ ਆਪਣੇ ਵਜਨ ਜਾਂ ਉਮਰ ਦੇ ਹਿਸਾਬ ਨਾਲ ਕਮਜੋਰ ਹੁੰਦਾ ਹੈ ਜਾਂ ਫਿਰ ਇਨਸਾਨ ਨੂੰ ਕਮਜੋਰੀ ਹੋਣ ਲੱਗਦੀ ਹੈ ਤਾਂ ਉਸਨੂੰ ਮੀਟ ਅਤੇ ਅੰਡਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ |
ਪਰ ਕੀ ਤੁਸੀਂ ਜਾਣਦੇ ਹੋ ਕਿ ਮੂੰਗਫਲੀ ਵਿਚ ਮੀਟ ਅਤੇ ਅੰਡੇ ਦੇ ਮੁਕਾਬਲੇ ਕਈ ਗੁਣਾਂ ਜਿਆਦਾ ਪ੍ਰੋਟੀਨ ਅਤੇ ਅਨੇਕਾਂ ਪੋਸ਼ਕ ਤੱਤ ਹੁੰਦੇ ਹਨ ?ਮੂੰਗਫਲੀ ਨੂੰ ਸਿਹਤ ਦਾ ਖਜਾਨਾ ਵੀ ਕਿਹਾ ਜਾਂਦਾ ਹੈ |ਸ਼ਾਇਦ ਤੁਹਾਨੂੰ ਇਸ ਬਾਰੇ ਯਕੀਨ ਨਾ ਆਵੇ ਪਰ ਇਹ ਸੱਚ ਹੈ ਕਿ ਮੂੰਗਫਲੀ ਮੀਟ ਅਤੇ ਅੰਡੇ ਦੀ ਤੁਲਣਾ ਵਿਚ ਕਾਫੀ ਸ਼ਕਤੀਸ਼ਾਲੀ ਹੁੰਦੀ ਹੈ |ਆਓ ਹੁਣ ਅਸੀਂ ਜਾਣਦੇ ਹਾਂ ਕਿ ਮੂੰਗਫਲੀ ਵਿਚ ਅਜਿਹੇ ਕਿਹੜੇ ਗੁਣ ਹਨ ਜਿਸ ਕਰਕੇ ਉਸਨੇ ਮਾਸ-ਮੀਟ ਨੂੰ ਪਿੱਛੇ ਛੱਡ ਦਿੱਤਾ ਹੈ………………………….
-ਵਨਸਪਤੀ ਪ੍ਰੋਟੀਨ ਦਾ ਸਰੋਤ ਹੈ ਮੂੰਗਫਲੀ |
-ਮੂੰਗਫਲੀ ਮਾਸ ਦੀ ਤੁਲਣਾ ਵਿਚ 2.3 ਗੁਣਾਂ ਅਤੇ ਅੰਡੇ ਦੀ ਤੁਲਣਾ ਵਿਚ 2.5 ਗੁਣਾਂ ਅਤੇ ਫਲਾਂ ਦੀ ਤੁਲਣਾ ਵਿਚ 7 ਗੁਣਾਂ ਜਿਆਦਾ ਪ੍ਰੋਟੀਨ ਹੁੰਦਾ ਹੈ |
-100 ਗ੍ਰਾਮ ਕੱਚੀ ਮੂੰਗਫਲੀ ਖਾਣਾ ,ਇੱਕ ਲੀਟਰ ਦੁੱਧ ਪੀਣ ਦੇ ਬਰਾਬਰ ਹੁੰਦਾ ਹੈ |
-ਮੂੰਗਫਲੀ ਖਾਣ ਨਾਲ ਪਾਚਣ ਸ਼ਕਤੀ ਵਧਦੀ ਹੈ ਅਤੇ ਸਾਡੀ ਪਾਚਣ ਕਿਰਿਆਂ ਦਰੁਸਤ ਵੀ ਹੁੰਦੀ ਹੈ |
-250 ਗ੍ਰਾਮ ਭੁੰਨੀ ਮੂੰਗਫਲੀ ਖਾਣ ਨਾਲ ਸਾਡੇ ਸਰੀਰ ਨੂੰ ਜਿੰਨੇਂ ਖਨਿਜ ਅਤੇ ਵਿਟਾਮਿਨ ਮਿਲਦੇ ਹਨ ਉਹਨੇ 250 ਗ੍ਰਾਮ ਚਿਕਨ ਖਾਣ ਨਾਲ ਨਹੀਂ ਮਿਲਦੇ |
-ਮੂੰਗਫਲੀ ਵਿਚ ਨਿਊਟ੍ਰੀਐਂਸ ,ਮਿਨਰਲਸ ,ਵਿਟਾਮਿਨ ਅਤੇ ਐਂਟੀ-ਆੱਕਸੀਡੈਂਟ ਭਰਪੂਰ ਮਾਤਰਾ ਵਿਚ ਹੁੰਦੇ ਹਨ |
-ਮੂੰਗਫਲੀ ਸਾਡੇ ਖਰਾਬ ਕੋਲੇਸਟਰੋਲਾਂ ਨੂੰ ਵਧੀਆ ਕੋਲੇਸਟਰੋਲਾਂ ਵਿਚ ਬਦਲਦੀ ਹੈ |
-ਮੂੰਗਫਲੀ ਵਿਚ ਜਿੰਨਾਂ ਪ੍ਰੋਟੀਨ ਅਤੇ ਐਨਰਜੀ ਹੁੰਦੀ ਹੈ ਉਹਨੀ ਅੰਡੇ ਵਿਚ ਨਹੀਂ ਹੁੰਦੀ |
-ਮੂੰਗਫਲੀ ਵਿਚ ਪਾਇਆ ਜਾਣ ਵਾਲਾ ਪ੍ਰੋਟੀਨ ਦੁੱਧ ਤੋਂ ਮਿਲਦਾ ਹੈ ਅਤੇ ਚਿਕਨਾਈ ਘਿਉ ਤੋਂ ਮਿਲਦੀ ਹੈ |
-ਇੱਕਲੀ ਮੂੰਗਫਲੀ ਦੁੱਧ ,ਘਿਉ ਅਤੇ ਬਦਾਮ ਦੀ ਕਮੀ ਨੂੰ ਪੂਰਾ ਕਰ ਦਿੰਦੀ ਹੈ |
-ਇਸਨੂੰ ਗਰੀਬਾਂ ਦਾ ਬਦਾਮ ਕਿਹਾ ਜਾਂਦਾ ਹੈ |ਮੂੰਗਫਲੀ ਖਾਣ ਨਾਲ ਸਰੀਰ ਗਰਮ ਰਹਿੰਦਾ ਹੈ ਅਤੇ ਫੇਫੜਿਆਂ ਨੂੰ ਬਲ ਮਿਲਦਾ ਹੈ |
-ਖਾਣਾ ਖਾਣ ਤੋਂ ਬਾਅਦ ਇਸਦਾ ਸੇਵਨ ਕਰਨਾ ਬਹੁਤ ਵਧੀਆ ਹੁੰਦਾ ਹੈ ਅਤੇ ਮੋਟਾਪਾ ਕਮਜੋਰ ਇਨਸਾਨ ਹੈਲਥੀ ਹੁੰਦਾ ਹੈ |
-ਸਾਹ ਦੇ ਮਰੀਜਾਂ ਲਈ ਮੂੰਗਫਲੀ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ |
-ਮੂੰਗਫਲੀ ਗਰਮ ਹੁੰਦੀ ਹੈ ਇਸ ਲਈ ਜਿੰਨਾਂ ਲੋਕਾਂ ਨੂੰ ਗਰਮ ਚੀਜਾਂ ਖਾਣ ਨਾਲ ਪਰੇਸ਼ਾਨੀ ਹੁੰਦੀ ਹੈ ਉਹ ਇਸਦਾ ਸੇਵਨ ਨਾ ਕਰਨ |