ਸਵੇਰੇ ਉਠ ਕੇ ਬਿਨਾਂ ਮੂੰਹ ਧੋਤੇ ਪਾਣੀ ਪੀਣ ਦੇ ਫਾਇਦਿਆਂ ਬਾਰੇ ਅਸੀਂ ਬਹੁਤ ਸੁਣਦੇ ਆ ਰਹੇ ਹਾਂ ਪਰ ਤੁਸੀਂ ਜਾਣਦੇ ਹੋ ਕਿ ਜੇਕਰ ਅਸੀਂ ਰਾਤ ਨੂੰ ਸੌਂਣ ਤੋਂ ਪਹਿਲਾਂ ਇਕ ਗਿਲਾਸ ਪਾਣੀ ਪੀਂਦੇ ਹਾਂ ਤਾਂ ਉਸ ਨਾਲ ਸਾਨੂੰ ਕੀ-ਕੀ ਫਾਇਦੇ ਮਿਲਦੇ ਹਨ ਇਸ ਬਾਰੇ ਜਾਣਕੇ ਤੁਸੀਂ ਸਾਰੇ ਹੈਰਾਨ ਰਹਿ ਜਾਵੋਗੇ……
ਅਸੀਂ ਸਾਰੇ ਜਾਣਦੇ ਹਾਂ ਕਿ ਹਰ ਇਕ ਚੀਜ ਖਾਣ ਦਾ ਇਕ ਸਮਾਂ ਹੁੰਦਾ ਹੈ ਅਤੇ ਜਦ ਅਸੀਂ ਉਹ ਚੀਜ ਦਾ ਸੇਵਨ ਸਮੇਂ ਸਿਰ ਕਰਦੇ ਹਾਂ ਤਾਂ ਸਾਨੂੰ ਉਸ ਚੀਜ ਨਾਲ ਬਹੁਤ ਫਾਇਦਾ ਹੁੰਦਾ ਹੈ ਵੈਸੇ ਹੀ ਜਿਵੇਂ ਅਸੀਂ ਪਾਣੀ ਦਾ ਸੇਵਨ ਸਹੀ ਸਮੇਂ ਉੱਪਰ ਕਰਦੇ ਹਾਂ ਤਾਂ ਇਹ ਪਾਣੀ ਸਾਡੇ ਲਈ ਅਮ੍ਰਿੰਤ ਦੇ ਸਮਾਨ ਹੋ ਜਾਂਦਾ ਹੈ |ਆਯੁਰਵੇਦ ਵਿਚ ਸਾਨੂੰ ਪਾਣੀ ਪੀਣ ਦੀ ਸਹੀ ਮਾਤਰਾ ਦੇ ਨਾਲ-ਨਾਲ ਪਾਣੀ ਪੀਣ ਦੇ ਸਹੀ ਢੰਗਾਂ ਦੇ ਬਾਰੇ ਵੀ ਦੇਖਣ ਨੂੰ ਮਿਲਦਾ ਹੈ |
ਆਯੁਰਵੇਦ ਵਿਚ ਅਲੱਗ-ਅਲੱਗ ਸਮੇਂ ਤੇ ਪਾਣੀ ਪੀਣ ਦੇ ਬਾਰੇ ਵਿਚ ਵਿਸਤਾਰ ਨਾਲ ਦੱਸਿਆ ਗਿਆ ਹੈ….
ਜਦ ਅਸੀਂ ਦੌੜ ਕੇ ਆਉਂਦੇ ਹਾਂ ਤਾਂ ਅਸੀਂ ਇਕਦਮ ਨਾਲ ਪਾਣੀ ਪੀਂਦੇ ਹਾਂ ਜਾਂ ਖੜੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਇਹ ਪਾਣੀ ਸਾਡੇ ਲਈ ਇਕ ਜਹਿਰ ਦੇ ਸਮਾਨ ਹੋ ਜਾਂਦਾ ਹੈ ਅਤੇ ਇਹ ਜਾਨਲੇਵਾ ਸਾਬਤ ਹੁੰਦਾ ਹੈ ਅਤੇ ਸਵੇਰੇ ਜਦ ਅਸੀਂ ਦੋ ਗਿਲਾਸ ਪਾਣੀ ਪੀਂਦੇ ਹਾਂ ਤਾਂ ਸਾਡੇ ਸਰੀਰ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਅਤੇ ਮੂਤਰ ਦੁਆਰਾ ਸਰੀਰ ਵਿਚੋਂ ਬਾਹਰ ਨਿਕਲ ਜਾਂਦੀ ਹੈ ਅਤੇ ਸਰੀਰ ਵਿਚ ਪੂਰਾ ਦਿਨ ਫੁਰਤੀ ਬਣੀ ਰਹਿੰਦੀ ਹੈ ਅਤੇ ਸਾਡਾ ਖੂਨ ਸਾਫ਼ ਹੋ ਜਾਂਦਾ ਹੈ ਜਿਸ ਨਾਲ ਸਾਡਾ ਚਿਹਰਾ ਚਮਕਣ ਲੱਗ ਜਾਂਦਾ ਹੈ |
ਸੌਣ ਤੋਂ ਪਹਿਲਾਂ ਪਾਣੀ ਪੀਣ ਦੇ ਅਨੇਕਾਂ ਫਾਇਦੇ……..
ਰਾਤ ਨੂੰ ਪਾਣੀ ਨੂੰ ਆਖਰੀ ਡ੍ਰਿੰਕ ਦੇ ਰੂਪ ਵਿਚ ਪੀਣ ਨਾਲ ਇਹ ਸਾਰੀ ਰਾਤ ਨਸਾਂ ਦੀ ਸਫਾਈ ਕਰਦਾ ਹੈ ਜਿਸ ਨਾਲ ਸਵੇਰੇ ਸਾਨੂੰ ਲੈਟਰੀਨ ਵੀ ਖੁੱਲ ਕੇ ਆਉਂਦੀ ਹੈ ਅਤੇ ਸਰੀਰ ਵਿਚ ਹੋਣ ਵਾਲੀ ਐਸੀਡਿਟੀ ਦੀ ਸਮੱਸਿਆ ਵਿਚ ਵੀ ਬਚਾਅ ਹੁੰਦਾ ਹੈ | ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਦਾ ਸੇਵਨ ਕਰਨ ਨਾਲ ਸਾਡਾ ਸਾਰਾ ਤਣਾਅ ਦੂਰ ਹੋ ਜਾਂਦਾ ਹੈ ਅਤੇ ਸਾਨੂੰ ਚੰਗੀ ਨੀਂਦ ਆਉਂਦੀ ਹੈ ਪਰ ਧਿਆਨ ਰਹੇ ਕਿ ਰਾਤ ਨੂੰ ਸੌਂਦੇ ਸਮੇਂ ਜਿਆਦਾ ਪਾਣੀ ਨਹੀਂ ਪੀਣਾ ਚਾਹੀਦਾ | ਰਾਤ ਨੂੰ ਸੌਂਦੇ ਸਮੇਂ ਇਕ ਗਿਲਾਸ ਪਾਣੀ ਪੀਣ ਨਾਲ ਸਾਡੇ ਦਿਲ ਦੇ ਰੋਗਾਂ ਵਿਚ ਬਹੁਤ ਫਾਇਦਾ ਹੁੰਦਾ ਹੈ |
ਜਦ ਵੀ ਅਸੀਂ ਰਾਤ ਨੂੰ ਪਾਣੀ ਪੀਂਦੇ ਹਾਂ ਤਾਂ ਸਾਨੂੰ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਖਤਰਾ ਘੱਟ ਰਹਿੰਦਾ ਹੈ ਕਿਉਕਿ ਇਸ ਨਾਲ ਖੂਨ ਸੰਚਾਰਨ ਸੁਚਾਰੂ ਢੰਗ ਨਾਲ ਕੰਮ ਕਰਦਾ ਹੈ ਜਿਸ ਨਾਲ ਸਾਡਾ ਦਿਲ ਸਹੀ ਤਰੀਕੇ ਨਾਲ ਕੰਮ ਕਰਦਾ ਹੈ |ਜਦ ਸਾਡਾ ਖੂਨ ਸੰਚਾਰਨ ਸੁਚਾਰੂ ਢੰਗ ਨਾਲ ਕੰਮ ਕਰਦਾ ਹੈ ਤਾਂ ਸਾਨੂੰ ਹਾਰਟ ਅਟੈਕ ਜਿਹੀਆਂ ਸਮੱਸਿਆਂਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ |
ਰਾਤ ਨੂੰ ਸੌਂਦੇ ਸਮੇਂ ਇਕ ਗਿਲਾਸ ਪਾਣੀ ਪੀਣ ਵਾਲੇ ਲੋਕਾਂ ਵਿਚ ਰਾਤ ਨੂੰ ਹਾਰਟ ਅਟੈਕ ਆਉਣ ਦੀ ਸੰਭਾਵਨਾ ਬਹੁਤ ਘੱਟ ਰਹਿੰਦੀ ਹੈ |ਸੌਂਣ ਤੋਂ ਪਹਿਲਾਂ ਪਾਣੀ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਵਿਚ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਹੁੰਦਾ ਹੈ ਅਤੇ ਨਾਲ ਹੀ ਸਾਡੀਆਂ ਮਾਸ-ਪੇਸ਼ੀਆਂ ਮਜਬੂਤ ਬਣਦੀਆਂ ਹਨ |
ਰਾਤ ਨੂੰ ਪਾਣੀ ਦਾ ਸੇਵਨ ਕਰਨ ਨਾਲ ਸਾਡਾ ਪੇਟ ਸਾਫ਼ ਰਹਿੰਦਾ ਹੈ ਜਿਸ ਕਾਰਨ ਸਾਡਾ ਪਾਚਣ ਤੰਤਰ ਵੀ ਸਹੀ ਢੰਗ ਨਾਲ ਕੰਮ ਕਰਦਾ ਹੈ ਅਤੇ ਸਾਨੂੰ ਪੇਟ ਸੰਬੰਧੀ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ |ਰਾਤ ਨੂੰ ਪਾਣੀ ਪੀਣ ਨਾਲ ਸਾਡੀ ਦਿਨ ਭਰ ਦੀ ਥਕਾਨ ਦੂਰ ਹੋ ਜਾਂਦੀ ਹੈ ਪਰ ਜਦ ਅਸੀਂ ਦਿਨ ਵਿਚ ਕਿਸੇ ਟੈਂਸ਼ਨ ਵਿਚ ਹੁੰਦੇ ਹਾਂ ਤਾਂ ਇਕ ਗਿਲਾਸ ਪਾਣੀ ਬੈਠ ਕੇ ਘੁੱਟ-ਘੁੱਟ ਕਰਕੇ ਪੀ ਲੈਣਾ ਚਾਹੀਦਾ ਹੈ
ਇਸ ਨਾਲ ਸਾਡਾ ਦਿਮਾਗ ਸ਼ਾਂਤ ਹੋ ਜਾਂਦਾ ਹੈ ਅਤੇ ਸਾਡੀ ਟੈਂਸ਼ਨ ਵੀ ਦੂਰ ਹੋ ਜਾਂਦੀ ਹੈ |ਜੇਕਰ ਕੋਈ ਵਿਅਕਤੀ ਬਹੁਤ ਗੁੱਸੇ ਨਾਲ ਤੁਹਾਡੇ ਕੋਲ ਆਇਆ ਹੈ ਤਾਂ ਜੇਕਰ ਤੁਸੀਂ ਉਸਨੂੰ ਇਕ ਗਿਲਾਸ ਠੰਡਾ ਪਾਣੀ ਦੇ ਦਵੋਗੇ ਤਾਂ ਉਹ ਚਾਹ ਕਿ ਵੀ ਆਪਣਾ ਗੁੱਸਾ ਨਹੀਂ ਪਾ ਸਕਦਾ |