ਭਾਰਤ ਵਿਚ ਚਾਹ ਪੀਣ ਦਾ ਇਤਿਹਾਸ ਬਹੁਤ ਪੁਰਾਣਾ ਹੈ |ਅੱਜ ਵੀ ਪਿੰਡਾਂ ਦੇ ਢਾਬਿਆਂ ਤੋਂ ਲੈ ਕੇ ਫਾਈਵ ਸਟਾਰ ਹੋਟਲਾਂ ਤੱਕ ਚਾਹ ਦਾ ਕ੍ਰੇਜ ਦੇਖਣ ਨੂੰ ਮਿਲਦਾ ਹੈ |ਪਰ ਉਹ ਤੁਹਾਡੇ ਲਈ ਕਿੰਨਾਂ ਫਾਇਦੇਮੰਦ ਹੈ ਇਹ ਕੋਈ ਨਹੀਂ ਜਾਣਦਾ |ਤਾਂ ਆਓ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਆਯੂਰਵੈਦਿਕ ਚਾਹ ਦੇ ਬਾਰੇ ਦੱਸਣ ਜਾ ਰਹੇ ਹਾਂ
ਜੋ ਪ੍ਰਕਿਰਤਿਕ ਤਰੀਕਿਆਂ ਨਾਲ ਬਣਾਈ ਜਾਂਦੀ ਹੈ ਜੋ ਕਿ ਸਾਨੂੰ ਖਤਰਨਾਕ ਬਿਮਾਰੀਆਂ ਤੋਂ ਬਚਾਉਂਦੀ ਹੈ ਨਾਲ ਹੀ ਸਾਡੇ ਸਰੀਰ ਨੂੰ ਅੰਦਰ ਤੋਂ ਮਜਬੂਤ ਵੀ ਕਰਦੀ ਹੈ |ਜੀ ਹਾਂ ਅੱਜ ਅਸੀਂ ਤੁਹਾਨੂੰ ਹਲਦੀ ,ਅਦਰਕ ,ਦਾਲਚੀਨੀ ਦੀ ਅਜਿਹੀ ਚਾਹ ਬਣਾਉਣੀ ਸਿਖਾਵਾਂਗੇ ਜਿਸਨੂੰ ਪੀਣ ਨਾਲ ਤੁਹਾਡੇ ਸਰੀਰ ਦੀ ਹਰ ਬਿਮਾਰੀ ਠੀਕ ਹੋ ਜਾਵੇਗੀ |ਅਸੀਂ ਤੁਹਾਨੂੰ ਇਸਦੇ ਫਾਇਦੇ ਦੱਸਣ ਵਾਲੇ ਹਾਂ ਅਤੇ ਨਾਲ ਹੀ ਇਸਨੂੰ ਬਣਾਉਣ ਦੀ ਵਿਧੀ……………………….
ਹਲਦੀ ,ਅਦਰਕ ,ਦਾਲਚੀਨੀ ਦੀ ਹਰਬਲ ਚਾਹ ਬਣਾਉਣ ਦੀ ਵਿਧੀ…………………………..
ਚਾਹ ਬਣਾਉਣ ਦੇ ਲਈ ਅੱਧਾ ਚਮਚ ਤਾਜਾ ਅਦਰਕ ਦਾ ਰਸ ,ਅੱਧਾ ਚਮਚ ਹਲਦੀ ,ਇੱਕ ਛੋਟਾ ਟੁੱਕੜਾ ਦਾਲਚੀਨੀ ਦਾ ਅਤੇ 400 ਮਿ.ਲੀ ਪਾਣੀ |ਗੈਸ ਉੱਪਰ ਪਾਣੀ ਨੂੰ ਉਬਲਣ ਦੇ ਲਈ ਰੱਖ ਦਵੋ ,ਫਿਰ ਉਸ ਵਿਚ ਦਾਲਚੀਨੀ ਪਾਓ ਅਤੇ ਅੱਗ ਨੂੰ ਇਕਦਮ ਥੋੜਾ ਕਰੋ |ਫਿਰ ਇਸ ਵਿਚ ਹਲਦੀ ਅਤੇ ਅਦਰਕ ਦਾ ਜੂਸ ਮਿਲਾਓ |40 ਸੈਕਿੰਡਾਂ ਤੱਕ ਪਕਾਓ ਅਤੇ ਗੈਸ ਬੰਦ ਕਰ ਦਵੋ|
ਹੁਣ ਇਸਨੂੰ ਛਾਣ ਕੇ ਠੰਡਾ ਜਾਂ ਗਰਮ ਕਰੋ |ਚੰਗਾ ਹੋਵੇਗਾ ਕਿ ਤੁਸੀਂ ਕੱਚੀ ਹਲਦੀ ਦਾ ਇਸਤੇਮਾਲ ਕਰੋ ਅਤੇ ਜੇਕਰ ਤੁਹਾਨੂੰ ਇਹ ਹਲਦੀ ਨਹੀਂ ਮਿਲਦੀ ਤਾਂ ਤੁਸੀਂ ਹਲਦੀ ਪਾਊਡਰ ਦਾ ਵੀ ਇਸਤੇਮਾਲ ਕਰ ਸਕਦੇ ਹੋ |ਇਸ ਹਲਦੀ ,ਅਦਰਕ, ਦਾਲਚੀਨੀ ਡ੍ਰਿੰਕ ਨੂੰ ਸਵੇਰੇ ਖਾਲੀ ਪੇਟ ਨਾਸ਼ਤੇ ਤੋਂ ਪਹਿਲਾਂ ਲੈਣਾ ਹੋਵੇਗਾ ਅਤੇ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਪੀਣਾ ਫਾਇਦੇਮੰਦ ਰਹੇਗਾ |ਇਹ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਤੋਂ ਦੂਰ ਰੱਖੇਗਾ |
ਹਲਦੀ ਅਦਰਕ ਦਾਲਚੀਨੀ ਦੀ ਚਾਹ ਪੀਣ ਦੇ ਲਾਭ …………………………………
ਸ਼ੂਗਰ ਦੇ ਲਈ ਰਾਮਬਾਣ – ਇਹ ਪ੍ਰਕਿਰਤਿਕ ਡ੍ਰਿੰਕ ਸਰੀਰ ਵਿਚ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਕੇ ਰੱਖਦਾ ਹੈ ਅਤੇ ਸ਼ੂਗਰ ਦੇ ਲੱਛਣਾ ਨੂੰ ਠੀਕ ਕਰਦਾ ਹੈ
ਸਰੀਰ ਨੂੰ ਡਿਟਾੱਕਸ ਕਰੇ – ਇਹ ਹਰਬਲ ਚਾਹ ਤੁਹਾਡੇ ਖੂਨ ਵਿਚੋਂ ਸਾਰੀ ਗੰਦਗੀ ਨੂੰ ਬਾਹਰ ਕੱਢਦੀ ਹੈ ਅਤੇ ਤੁਹਾਡੇ ਸਰੀਰ ਨੂੰ ਹੈਲਥੀ ਅਤੇ ਸਾਫ਼ ਬਣਾਵੇਗੀ |
ਗੈਸ ਦੀ ਸਮੱਸਿਆ ਵਿਚ ਆਰਾਮ ਦਿਲਾਏ – ਇਹ ਚਾਹ ਪੇਟ ਵਿਚ ਐਸਿਡ ਲੈਵਲ ਨੂੰ ਘੱਟ ਕਰਦੀ ਹੈ |ਜਿਸ ਨਾਲ ਗੈਸ ਨਹੀਂ ਬਣਦੀ |ਇਹ ਗਰਭਵਤੀ ਔਰਤਾਂ ਵਿਚ ਮਾੱਰਨਿੰਗ ਸਿਕਨੇਸ ਨੂੰ ਵੀ ਦੂਰ ਕਰਦੀ ਹੈ |
ਮਾਈਗਰੇਨ ਤੋਂ ਦਿਲਾਏ ਰਾਹਤ – ਇਸ ਚਾਹ ਵਿਚ ਸੋਜ ਨੂੰ ਘੱਟ ਕਰਨ ਦੀ ਸ਼ਕਤੀ ਹੁੰਦੀ ਹੈ ਅਤੇ ਇਹ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਦਿਲਾਉਂਦੀ ਹੈ |
ਅਪਚ ਦੂਰ ਕਰੇ – ਜੇਕਰ ਤੁਹਾਡਾ ਪੇਟ ਹਮੇਸ਼ਾਂ ਭਰਿਆ-ਭਰਿਆ ਰਹਿੰਦਾ ਹੈ ਅਤੇ ਗੈਸ ਬਣੀ ਰਹਿੰਦੀ ਹੈ ਤਾਂ ਤੁਹਾਨੂੰ ਇਹ ਡ੍ਰਿੰਕ ਜਰੂਰ ਪੀਣੀ ਚਾਹੀਦੀ ਹੈ |ਇਹ ਪੇਟ ਦੇ ਐਸਿਡ ਨੂੰ ਬੈਲੇਂਸ ਕਰਦੀ ਹੈ ਅਤੇ ਅਪਚ ਨੂੰ ਦੂਰ ਕਰਦੀ ਹੈ |
ਪੀਰੀਅਡ ਦੇ ਦਰਦ ਤੋਂ ਦਿਲਾਏ ਛੁਟਕਾਰਾ – ਇਸ ਵਿਚ ਸੋਜ ਨੂੰ ਘੱਟ ਕਰਨ ਦੀ ਸ਼ਕਤੀ ਹੁੰਦੀ ਹੈ ਇਸ ਲਈ ਇਸਨੂੰ ਪੀਣ ਨਾਲ ਕਰੈਪਸ ਦੂਰ ਹੁੰਦੇ ਹਨ |
ਵਜਨ ਘੱਟ ਕਰੇ – ਜੇਕਰ ਤੁਸੀਂ ਆਪਣੇ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਇਸ ਚਾਹ ਨੂੰ ਰੋਜ ਸਵੇਰੇ ਖਾਲੀ ਪੇਟ ਅਤੇ ਰਾਤ ਨੂੰ ਡਿਨਰ ਦੇ ਬਾਅਦ ਪੀਓ |ਇਸ ਨਾਲ ਤੁਹਾਡੀ ਕੈਲੋਰੀ ਬਰਨ ਹੋਵੇਗੀ ਅਤੇ ਸਰੀਰ ਦਾ ਮੇਟਾਬੋਲਿਜਮ ਇੰਨਾਂ ਜਿਆਦਾ ਚੰਗਾ ਹੋ ਜਾਵੇਗਾ ਕਿ ਬਿਨਾਂ ਮਿਹਨਤ ਅਤੇ ਡਾਇਟਿੰਗ ਕੀਤੇ ਹੀ ਵਜਨ ਘੱਟ ਹੋਣ ਲੱਗੇਗਾ |
ਹਲਦੀ ,ਅਦਰਕ ,ਦਾਲਚੀਨੀ ਦੀ ਚਾਹ ਪੀਣ ਨਾਲ ਮਿਲਣ ਵਾਲੇ ਸਵਸਥ ਲਾਭਾਂ ਦੀ ਜਾਣਕਾਰੀ ਵਾਲਾ ਇਹ ਲੇਖ ਤੁਹਾਨੂੰ ਬਹੁਤ ਚੰਗਾ ਲੱਗਿਆ ਹੋਵੇਗਾ ਕਿਰਪਾ ਕਰਕੇ ਲਾਇਕ ਅਤੇ ਸ਼ੇਅਰ ਜਰੂਰ ਕਰੋ ਜੀ |ਤੁਹਾਡੇ ਇੱਕ ਸ਼ੇਅਰ ਨਾਲ ਇਹ ਜਾਣਕਾਰੀ ਕਿਸੇ ਜਰੂਰਤਮੰਦ ਵਿਅਕਤੀ ਤੱਕ ਪਹੁੰਚ ਸਕਦੀ ਹੈ |