ਮੱਛਰਾਂ ਦਾ ਪ੍ਰਕੋਪ ਵੀ ਵਧੇਗਾ, ਇਸ ਦੇ ਬਚਾਅ ਦੇ ਲਈ ਬਾਜਾਰ ਚ ਕਈ ਕਿਸਮਾਂ ਦੇ ਆਲ- ਆਊਟ ਆ ਰਹੇ ਹਨ । ਜੋ ਕਿ ਮਹਿੰਗੇ ਤਾਂ ਹੁੰਦੇ ਹੀ ਹਨ ਤੇ ਇਨ੍ਹਾਂ ਦਾ ਅਸਰ ਵੀ ਇਨ੍ਹਾਂ ਨਹੀਂ ਹੁੰਦਾ ਕਿ ਮੱਛਰ ਖਤਮ ਹੋ ਜਾਣ ਪਰ ਇਸ ਤਰੀਕੇ ਦੇ ਕੈਮਿਕਲ ਨਾਲ ਸਿਹਤ ਤੇ ਬੁਰਾ ਪ੍ਰਭਾਵ ਜ਼ਰੂਰ ਪੈਂਦਾ ਹੈ ।
ਜੇਕਰ ਘਰ ਵਿੱਚ ਹੀ ਪ੍ਰਾਕ੍ਰਿਤਕ ਤਰੀਕੇ ਨਾਲ ਮੱਛਰਾਂ ਤੋਂ ਛੁਟਕਾਰੇ ਦਾ ਸਸਤਾ ਅਤੇ ਬਿਨਾਂ ਕਿਸੇ ਨੁਕਸਾਨ ਦੇ ਵਧੀਆ ਇਲਾਜ ਮਿਲ ਜਾਵੇ ਤਾਂ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ।
ਹੁਣ ਤੁਹਾਨੂੰ ਬਾਜ਼ਾਰ ਤੋਂ ਸਿਰਫ਼ ਦੋ ਚੀਜ਼ਾਂ ਲਿਆਉਣੀਆਂ ਪੈਣਗੀਆਂ – ਨਿੰਮ ਦਾ ਤੇਲ ਅਤੇ ਕਪੂਰ -ਆਲ ਆਊਟ ਦੀ ਕੈਮੀਕਲ ਵਾਲੀ ਸ਼ੀਸ਼ੀ ਤੁਹਾਨੂੰ ਘਰ ਵਿੱਚ ਹੀ ਮਿਲ ਜਾਵੇਗੀ। ਖ਼ਾਲੀ ਰਿਫਿਲ ਚ ਨਿੰਮ ਦਾ ਤੇਲ ਅਤੇ ਥੋੜ੍ਹਾ ਕਪੂਰ ਪਾ ਦਿਓ ਅਤੇ ਰਿਫਿਲ ਨੂੰ ਮਸ਼ੀਨ ਤੇ ਲਾ ਦਿਓ, ਪੂਰੀ ਰਾਤ ਮੱਛਰ ਨਹੀਂ ਆਉਣਗੇ ।
ਜਦੋਂ ਪ੍ਰਾਕ੍ਰਿਤਕ ਚੀਜ਼ਾਂ ਨਾਲ ਮੱਛਰ ਤੋਂ ਛੁਟਕਾਰਾ ਮਿਲ ਜਾਵੇ ਤਾਂ ਪੈਸਟੀਸਾਈਡ ਦੀ ਵਰਤੋਂ ਕਿਉਂ ? ਜੋ ਸਾਡੀ ਜ਼ਿੰਦਗੀ ਚ ਜ਼ਹਿਰ ਦਾ ਕੰਮ ਕਰਦੀ ਹੈ| ਕੀ ਤੁਸੀਂ ਜਾਣਦੇ ਹੋ ਕਿ ਮੱਛਰ ਭਜਾਉਣ ਵਾਲੀ ਇੱਕ ਕਵਾਇਲ 100 ਸਿਗਰਟ ਦੇ ਬਰਾਬਰ ਨੁਕਸਾਨ ਕਰਦੀ ਹੈ।
ਤਾਂ ਮੱਛਰ ਭਜਾਉਣ ਦਾ ਸਭ ਤੋਂ ਉੱਤਮ ਆਸਾਨ , ਸਸਤਾ ਅਤੇ ਦੇਸੀ ਤਰੀਕਾ ਕਿਉਂ ਨਾ ਅਪਣਾਇਆ ਜਾਵੇ, ਜਿਸ ਨਾਲ ਬੱਚਤ ਵੀ ਹੁੰਦੀ ਹੈ।
ਵਧੇਰੇ ਜਾਣਕਾਰੀ ਲਈ ਦੇਖੋ ਇਹ ਵੀਡੀਓ :