Breaking News

ਰੋਜ਼ਾਨਾਂ ਮੁਰੱਬਾ ਖਾਣ ਦੇ ਫਾਇਦੇ ਦੇਖ ਕੇ ਰਹਿ ਜਾਓਗੇ ਹੈਰਾਨ

ਰੋਜ਼ਾਨਾ ਸਿਰਫ ਇਕ ਮੁਰੱਬਾ ਖਾਮ ਨਾਲ ਕਾਫੀ ਫਾਇਦਾ ਹੁੰਦਾ ਹੈ। ਜ਼ਿਆਦਾਤਰ ਲੋਕਾਂ ਨੇ ਸਿਰਫ ਆਂਵਲੇ ਦੇ ਮੁਰੱਬੇ ਦੇ ਫਾਇਦੇ ਹੀ ਸੁਣੇ ਹੋਣਗੇ ਪਰ ਹੋਰ ਵੀ ਕਈ ਫਲ ਸਬਜ਼ੀਆਂ ਦੇ ਮੁਰੱਬੇ ਹਨ

ਜਿਨ੍ਹਾਂ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ, ਆਇਰਨ, ਕੈਲਸ਼ੀਅਮ, ਫਾਈਬਰ ਅਤੇ ਮਿਨਰਲਸ ਹੁੰਦੇ ਹਨ। ਰੋਜ਼ਾਨਾ ਕਿਸੇ ਇਕ ਦੀ ਵਰਤੋਂ ਕਰਨ ਨਾਲ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ ਆਓ ਜਾਣਦੇ ਹਾਂ ਕਿਹੜੇ ਹਨ ਮੁਰੱਬੇ ਸਾਡੀ ਸਿਹਤ ਨੂੰ ਕਿਵੇਂ ਫਾਇਦੇ ਪਹੁੰਚਾਉਂਦੇ ਹਨ।

1. ਆਂਵਲੇ ਦਾ ਮੁਰੱਬਾ
ਆਂਵਲੇ ਦੇ ਮੁਰੱਬੇ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ ਸੀ, ਆਇਰਨ, ਕੈਲਸ਼ੀਅਮ ਅਤੇ ਫਾਈਬਰ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਦੇ ਲਈ ਬਹੁਤ ਜ਼ਰੂਰੀ ਤੱਤ ਹੁੰਦੇ ਹਨ ਰੋਜ਼ਾਨਾ ਸਵੇਰੇ ਇਕ ਆਂਵਲੇ ਦਾ ਮੁਰੱਬਾ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਇਸ ਤੋਂ ਇਲਾਵਾ ਮੁਰੱਬੇ ਦੇ ਨਿਯਮਿਤ ਵਰਤੋਂ ਕਰਨ ਨਾਲ ਸਰੀਰ ਵਿਚ ਖੂਨ ਦੀ ਕਮੀ ਪੂਰੀ ਹੁੰਦੀ ਹੈ ਅਤੇ ਪੇਟ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।


2. ਸੇਬ ਦਾ ਮੁਰੱਬਾ
ਇਸ ਵਿਚ ਕਾਫੀ ਮਾਤਰਾ ਵਿਚ ਫਾਸਫੋਰਸ, ਆਇਰਨ ਪ੍ਰੋਟੀਨ, ਕੈਲਸ਼ੀਅਮ ਅਤੇ ਕਾਰਬੋਹਾਈਡ੍ਰੇਟ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਐਨਰਜੀ ਦਿੰਦੇ ਹਨ। ਸੇਬ ਦੇ ਸਿਰਕੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਯਾਦਦਾਸ਼ਤ ਤੇਜ ਹੋ ਜਾਂਦੀ ਹੈ ਅਤੇ ਸਿਰ ਦਰਦ ਵਿਚ ਵੀ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਸੇਬ ਦੇ ਮੁਰੱਬੇ ਨਾਲ ਮੋਟਾਪਾ ਕੰਟਰੋਲ ਵਿਚ ਰਹਿੰਦਾ ਹੈ ਅਤੇ ਨੀਂਦ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।


3. ਗਾਜਰ ਦਾ ਮੁਰੱਬਾ
ਗਾਜਰ ਦਾ ਮੁਰੱਬਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਕਾਫੀ ਮਾਤਰਾ ਵਿਚ ਆਇਰਨ ਹੁੰਦਾ ਹੈ ਜੋ ਸਰੀਰ ਵਿਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਰੋਜ਼ਾਨਾ ਗਾਜਰ ਦੇ ਮੁਰੱਬੇ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ ਅਤੇ ਪੇਟ ਦੀ ਜਲਣ ਵੀ ਸ਼ਾਂਤ ਹੋ ਜਾਂਦੀ ਹੈ।


4. ਬੇਲ ਦਾ ਮੁਰੱਬਾ
ਬੇਲ ਦੇ ਮੁਰੱਬੇ ਵਿਚ ਮੌਜੂਦ ਪ੍ਰੋਟੀਨ, ਫਾਸਫੋਰਸ, ਕਾਰਬੋਹਾਈਡ੍ਰੇਟ, ਆਇਰਨ, ਕੈਲਸ਼ੀਅਮ ਅਤੇ ਫਾਈਬਰ ਦਿਲ ਨੂੰ ਸਿਹਤਮੰਦ ਰੱਖਦਾ ਹੈ। ਰੋਜ਼ਾਨਾ ਬੇਲ ਦੇ ਮੁਰੱਬੇ ਦੀ ਵਰਤੋਂ ਕਰਨ ਨਾਲ ਪੇਟ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਇਸ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਤਾਕਤ ਵਧੀ ਹੈ ਅਤੇ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …