ਗਰਮੀ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪਾਣੀ ਪਦਾਰਥਾਂ ਦੇ ਸੇਵਨ ਦੀ ਅਕਸਰ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ਵਿੱਚ ਸਰੀਰ ਦੀ ਸਿਹਤ ਲਈ ਤੁਸੀਂ ਲੱਸੀ ਨੂੰ ਟਰਾਈ ਕਰ ਸਕਦੇ ਹੋ। ਲੱਸੀ ਪੀਣ ਨਾਲ ਜਿੱਥੇ ਇੱਕ ਤਰਫ਼ ਸਰੀਰ ਨੂੰ ਠੰਢਕ ਮਿਲਦੀ ਹੈ, ਉੱਥੇ ਹੀ ਇਸ ਦੇ ਬਹੁਤ ਸਾਰੇ ਅਜਿਹੇ ਫ਼ਾਇਦੇ ਵੀ ਹਨ, ਜਿਨ੍ਹਾਂ ਨੂੰ ਜਾਨ ਕੇ ਤੁਸੀਂ ਇਸ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੋਗੇ।
ਜੋ ਲੋਕ ਦੁੱਧ ਤੋਂ ਪਰਹੇਜ਼ ਕਰਦੇ ਹਨ, ਉਨ੍ਹਾਂ ਲੋਕਾਂ ਲਈ ਵੀ ਲੱਸੀ ਇੱਕ ਬਿਹਤਰ ਆਪਸ਼ਨ ਸਾਬਤ ਹੁੰਦੀ ਹੈ, ਕਿਉਂਕਿ ਇਸ ਵਿੱਚ ਦੁੱਧ ਦੇ ਗੁਣ ਵੀ ਸ਼ਾਮਿਲ ਹੁੰਦੇ ਹਨ। ਲੱਸੀ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਜਿਵੇਂ ਨਿਊਟ੍ਰੀਐਂਟਸ ਹੁੰਦੇ ਹਨ। ਜੋ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹੈ। ਸਾਦੀ ਲੱਸੀ ਤੁਸੀਂ ਜੇਕਰ ਨਹੀਂ ਵੀ ਪੀਣਾ ਚਾਹੁੰਦੇ ਤਾਂ ਫਰੂਟ ਲੱਸੀ ਵੀ ਟਰਾਈ ਕੀਤੀ ਜਾ ਸਕਦੀ ਹੈ।
ਬਲੱਡ ਪ੍ਰੈਸ਼ਰ ਰਹੇਗਾ ਨਾਰਮਲ — ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਤੁਸੀਂ ਲੱਸੀ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ। ਲੱਸੀ ਵਿੱਚ ਮੌਜੂਦ ਪੋਟਾਸ਼ੀਅਮ ਅਤੇ Riboflavin ਤੱਤ ਹਾਈ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਦਾ ਹੈ।
ਢਿੱਡ ਦੀ ਸਮੱਸਿਆ ਹੋਵੇਗੀ ਦੂਰ — ਲੱਸੀ ਪੀਣ ਨਾਲ ਫ਼ਾਇਦਾ ਤਾਂ ਬਹੁਤ ਹੁੰਦਾ ਹੈ ਪਰ ਇਸ ਦੇ ਸੇਵਨ ਨਾਲ ਢਿੱਡ ਸਬੰਧਿਤ ਸਮੱਸਿਆਵਾਂ ਤੋਂ ਨਿਜਾਤ ਮਿਲਦੀ ਹੈ। ਇਸ ਨੂੰ ਪੀਣ ਨਾਲ Food poisoning ਵਰਗੀ ਸਮੱਸਿਆ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਹ ਸਾਡੇ ਖਾਣੇ ਨੂੰ ਪਚਾਉਣ ਵਿੱਚ ਮਦਦ ਕਰਦੀ ਹੈ। ਇਸ ਦਾ Probiotics ਗੁਣ ਬੈਕਟੀਰੀਆ ਨੂੰ ਖ਼ਤਮ ਕਰਦਾ ਹੈ ਨਾਲ ਹੀ ਕਬਜ਼ ਦੀ ਸਮੱਸਿਆ ਵੀ ਨਹੀਂ ਹੁੰਦੀ।
ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਲੱਸੀ — ਦੁੱਧ ਨੂੰ ਨਾ ਪੀਣ ਵਾਲੇ ਲੋਕਾਂ ਵਿੱਚ ਅਕਸਰ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ। ਅਜਿਹੇ ਵਿੱਚ ਤੁਸੀਂ ਦੁੱਧ ਦੇ ਵਿਕਲਪ ਦੀ ਤਰ੍ਹਾਂ ਲੱਸੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਜਿੱਥੇ ਇੱਕ ਤਰਫ਼ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਮਿਲਦਾ ਹੈ, ਉੱਥੇ ਹੀ ਕੈਲਸ਼ੀਅਮ ਵੀ ਇਸ ਵਿੱਚ ਪ੍ਰਚੂਰ ਮਾਤਰਾ ਵਿੱਚ ਹੁੰਦਾ ਹੈ। ਜਿਸ ਦੀ ਵਜ੍ਹਾ ਨਾਲ ਤੁਹਾਡੀਆਂ ਹੱਡੀਆਂ ਤਾਂ ਮਜ਼ਬੂਤ ਹੁੰਦੀਆਂ ਹੀ ਹਨ, ਨਾਲ ਹੀ ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਿੱਚ ਵੀ ਇਹ ਤੁਹਾਡੀ ਮਦਦ ਕਰਦੀ ਹੈ।
ਇੰਮਿਊਨਿਟੀ ਪਾਵਰ ਵਧਦੀ ਹੈ — ਲੱਸੀ ਨੂੰ ਪੀਣ ਦੀ ਵਜ੍ਹਾ ਨਾਲ ਤੁਹਾਡੀ ਇੰਮਿਊਨਿਟੀ ਪਾਵਰ ਵੀ ਵਧਦੀ ਹੈ। ਲੱਸੀ ਵਿੱਚ ਮੌਜੂਦ ਲੈਕਟਿਕ ਐਸਿਡ ਅਤੇ ਵਿਟਾਮਿਨ ਡੀ ਤੁਹਾਡੀ ਇੰਮਿਊਨਿਟੀ ਪਾਵਰ ਨੂੰ ਵਧਾਉਂਦਾ ਹੈ।
ਕੋਲੈਸਟ੍ਰਾਲ ਲੈਵਲ ਹੋਵੇਗਾ ਘੱਟ — ਦਹੀਂ ਦਾ Probiotics ਗੁਣ ਸਰੀਰ ਤੋਂ ਕੋਲੈਸਟ੍ਰਾਲ ਦੀ ਮਾਤਰਾ ਨੂੰ ਘੱਟ ਕਰਦਾ ਹੈ। ਮੈਟਾਬੌਲੀਜਮ ਵੀ ਲੱਸੀ ਪੀਣ ਦੀ ਵਜ੍ਹਾ ਨਾਲ ਵਧਣ ਲੱਗਦਾ ਹੈ।
ਵਾਲਾਂ ਦੀ ਸਿਹਤ ਲਈ ਹੈ ਖ਼ਾਸ — ਲੱਸੀ ਵਿੱਚ ਮੌਜੂਦ ਵਿਟਾਮਿਨ ਬੀ 12 ਵਾਲਾਂ ਨੂੰ ਸਫ਼ੇਦ ਹੋਣ ਤੋਂ ਬਚਾਉਂਦਾ ਹੈ। ਲੱਸੀ ਨੂੰ ਵਾਲਾਂ ਦੀ ਕੰਡੀਸ਼ਨਿੰਗ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।