ਵਧਦੀ ਉਮਰ ਦੇ ਨਾਲ ਹੀ ਵਾਲ ਸਫੇਦ ਹੋਣ ਲੱਗਦੇ ਹਨ ਪਰ ਅੱਜਕਲ ਛੋਟੀ ਉਮਰ ਦੀਆਂ ਔਰਤਾਂ ਵਿਚ ਵੀ ਇਹ ਸਮੱਸਿਆ ਦੇਖੀ ਜਾਂਦੀ ਹੈ। ਸਫੇਦ ਵਾਲਾਂ ਨੂੰ ਕਾਲਾ ਕਰਨ ਲਈ ਉਹ ਕਈ ਤਰ੍ਹਾਂ ਦੇ ਕੈਮੀਕਲਸ ਵਾਲੇ ਹੇਅਰ ਡਾਈ ਦੀ ਵਰਤੋਂ ਕਰਦੀਆਂ ਹਨ ਜਿਸ ਨਾਲ ਵਾਲਾਂ ਨੂੰ ਨੁਕਸਾਨ ਪਹੁੰਚਦਾ ਹੈ। ਅਜਿਹੇ ਵਿਚ ਰਸੋਈ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨਾਲ ਸਫੇਦ ਵਾਲਾਂ ਨੂੰ ਫਿਰ ਤੋਂ ਕਾਲਾ ਕੀਤਾ ਜਾ ਸਕਦਾ ਹੈ।
ਆਓ ਜਾਣਦੇ ਹਾਂ ਅਜਿਹੇ ਹੀ ਕੁਝ ਤਰੀਕਿਆਂ ਬਾਰੇ
1. ਕਾਲੀ ਮਿਰਚ
ਸਫੇਦ ਵਾਲਾਂ ਨੂੰ ਫਿਰ ਤੋਂ ਕਾਲਾ ਕਰਨ ਲਈ ਕਾਲੀ ਮਿਰਚ ਦੀ ਵਰਤੋਂ ਕਰ ਸਕਦੇ ਹੋ। Îਇਸ ਲਈ ਪੂਰੀ ਕਾਲੀ ਮਿਰਚ ਨੂੰ ਪਾਣੀ ਵਿਚ ਉਬਾਲ ਲਓ ਅਤੇ ਠੰਡਾ ਹੋਣ ਦੇ ਬਾਅਦ ਉਸੇ ਪਾਣੀ ਨਾਲ ਸਿਰ ਧੋ ਲਓ। ਹਫਤੇ ਵਿਚ 2-3 ਵਾਰ ਅਜਿਹਾ ਕਰਨ ਨਾਲ ਸਫੇਦ ਵਾਲ ਕਾਲੇ ਹੋ ਜਾਣਗੇ।
2. ਕੌਫੀ
ਇਸ ਲਈ ਕੌਫੀ ਜਾਂ ਚਾਹ ਪੱਤੀ ਨੂੰ ਪਾਣੀ ਵਿਚ ਉਬਾਲ ਲਓ ਅਤੇ ਠੰਡਾ ਹੋਣ ‘ਤੇ ਇਸ ਨਾਲ ਵਾਲਾਂ ਨੂੰ ਧੋਵੋ। 2 ਦਿਨ ਲਗਾਤਾਰ ਅਜਿਹਾ ਕਰਨ ਨਾਲ ਸਫੇਦ ਵਾਲ ਫਿਰ ਤੋਂ ਕਾਲੇ ਹੋ ਜਾਣਗੇ।
3. ਪਿਆਜ
ਵਾਲਾਂ ਨੂੰ ਕਾਲਾ ਕਰਨ ਲਈ ਪਿਆਜ ਨੂੰ ਪੀਸ ਕੇ ਉਸ ਦੀ ਪੇਸਟ ਬਣਾ ਲਓ ਇਸ ਨੂੰ ਵਾਲਾਂ ‘ਤੇ ਲਗਾਓ ਅਤੇ ਕੁਝ ਦੇਰ ਬਾਅਦ ਸਿਰ ਧੋ ਲਓ। 2 ਦਿਨ ਇਸ ਪੇਸਟ ਨੂੰ ਸਿਰ ‘ਤੇ ਲਗਾਉਣ ਨਾਲ ਵਾਲਾਂ ਵਿਚ ਚਮਕ ਆ ਜਾਵੇਗੀ ਅਤੇ ਉਹ ਕਾਲੇ ਵੀ ਹੋ ਜਾਣਗੇ।
4. ਦਹੀਂ
ਹਰੀ ਮਹਿੰਦੀ ਵਿਚ ਦਹੀਂ ਮਿਲਾ ਕੇ ਪੇਸਟ ਬਣਾ ਲਓ ਅਤੇ ਵਾਲਾਂ ਵਿਚ ਲਗਾਓ। 1 ਘੰਟੇ ਬਾਅਦ ਵਾਲ ਧੋ ਲਓ। ਇਸ ਉਪਾਅ ਨੂੰ ਪੂਰਾ ਹਫਤਾ ਵਾਲਾਂ ਵਿਚ ਲਗਾਉਣ ਨਾਲ ਵਾਲ ਕਾਲੇ ਹੋ ਜਾਣਗੇ।
5. ਕੜੀ ਪੱਤਾ
ਕੁਝ ਕੜੀ ਪੱਤਿਆਂ ਨੂੰ ਪਾਣੀ ਵਿਚ ਪਾ ਕੇ 1 ਘੰਟੇ ਲਈ ਭਿਓਂ ਕੇ ਰੱਖ ਦਿਓ ਅਤੇ ਫਿਰ ਇਸ ਪਾਣੀ ਨਾਲ ਵਾਲਾਂ ਨੂੰ ਧੋ ਲਓ। ਰੋਜ਼ਾਨਾ ਅਜਿਹਾ ਕਰਨ ਨਾਲ ਵਾਲ ਦੁਬਾਰਾ ਕਾਲੇ ਹੋਣ ਲੱਗਣਗੇ।