ਜਿਵੇਂ-ਜਿਵੇਂ ਅਕਤੂਬਰ ਦਾ ਮਹੀਨਾ ਬੀਤ ਰਿਹਾ ਹੈ ਸਾਨੂੰ ਤਾਪਮਾਨ ਵਿਚ ਗਿਰਾਵਟ ਵੀ ਦੇਖਣ ਨੂੰ ਮਿਲ ਰਹੀ ਹੈ |ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਠੰਡ ਆ ਰਹੀ ਹੈ |ਸਰਦੀਆਂ ਆਉਣ ਦੇ ਨਾਲ ਹੀ ਬਹੁਤ ਲੋਕਾਂ ਦੀ ਤਵਚਾ ਵਿਚ ਰੁੱਖਾਪਣ ਅਤੇ ਬੁੱਲ ਫਟਣ ਦੀ ਸਮੱਸਿਆ ਹੋਣ ਲੱਗਦੀ ਹੈ |
ਇਸ ਤੋਂ ਬਚਣ ਲਈ ਲੋਕ ਮਾਰਕੀਟ ਵਿਚ ਮਿਲਣ ਵਾਲੇ ਅਨੇਕਾਂ ਬਿਊਟੀ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ ਜੋ ਕਿ ਕੈਮੀਕਲ ਯੁਕਤ ਅਤੇ ਹਾਨੀਕਾਰਕ ਵੀ ਹੋ ਸਕਦੇ ਹਨ |ਅੱਜ ਅਸੀਂ ਤੁਹਾਨੂੰ 10 ਅਜਿਹੇ ਘਰੇਲੂ ਨੁਸਖਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਬੁੱਲਾਂ ਨੂੰ ਮੁਲਾਇਮ ਰੱਖਣਗੇ ਅਤੇ ਇਹ ਤੁਹਾਨੂੰ ਕੈਮੀਕਲਾਂ ਵਾਲੇ ਉਤਪਾਦਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਾਉਣਗੇ |
ਫਟੇ ਬੁੱਲਾਂ ਦੇ ਲਈ ਅਪਣਾਓ ਇਹ ਘਰੇਲੂ ਨੁਸਖੇ………………………
-ਐਲੋਵੈਰਾ ਦੇ ਪੱਤਿਆਂ ਨੂੰ ਕੱਟਣ ਤੇ ਜੋ ਰਸ ਰਸ ਨਿਕਲਦਾ ਹੈ ਉਸ ਦੀਆਂ ਕੁੱਝ ਬੂੰਦਾਂ ਨੂੰ ਬੁੱਲਾਂ ਉੱਪਰ ਲਗਾਓ |ਇਸ ਨਾਲ ਤੁਹਾਡੇ ਬੁੱਲ ਮੁਲਾਇਮ ਹੋ ਜਾਣਗੇ |
-ਬੁੱਲਾਂ ਨੂੰ ਨਮੀ ਯੁਕਤ ਬਣਾਉਣ ਦੇ ਲਈ ਸ਼ਹਿਦ ਕਾਫੀ ਕਾਰਗਾਰ ਉਪਾਅ ਹੈ |ਫਟੇ ਬੁੱਲਾਂ ਉੱਪਰ ਦਿਨ ਵਿਚ 2-3 ਵਾਰ ਸ਼ਹਿਦ ਲਗਾਓ |ਥੋੜਾ ਜਿਹਾ ਸ਼ਹਿਦ ਰਾਤ ਨੂੰ ਸੌਣ ਤੋ ਪਹਿਲਾਂ ਆਪਣੇ ਬੁੱਲਾਂ ਉੱਪਰ ਲਗਾਓ |
-ਦਿਨ ਵਿਚ ਕਿਸੇ ਵੀ ਸਮੇਂ ਖਾਸ ਤੌਰ ਤੇ ਰਾਤ ਨੂੰ ਸੌਣ ਸਮੇਂ ਘਿਉ ਦੀਆਂ ਕੁੱਝ ਬੂੰਦਾਂ ਆਪਣੀ ਉਂਗਲੀ ਨਾਲ ਬੁੱਲਾਂ ਉੱਪਰ ਲਗਾਓ |ਇਸ ਨਾਲ ਰੁੱਖਾਪਣ ਦੂਰ ਹੋ ਜਾਵੇਗਾ |
-ਥੋੜਾ ਜਿਹਾ ਤਾਜਾ ਮੱਖਣ ਆਪਣੇ ਬੁੱਲਾਂ ਉੱਪਰ ਲਗਾ ਕੇ ਹੌਲੀ-ਹੌਲੀ ਉਂਗਲੀ ਨਾਲ ਮਾਲਿਸ਼ ਕਰੋ
-ਕਟੋਰੀ ਵਿਚ ਇੱਕ ਚਮਚ ਗਿੱਲਸਰੀਨ ਅਤੇ ਵਿਚ 5-6 ਬੂੰਦਾਂ ਗੁਲਾਬ ਜਲ ਦੀਆਂ ਮਿਲਾ ਕੇ ਸੌਣ ਤੋਂ ਪਹਿਲਾਂ ਲਗਾਓ |ਗੁਲਾਬ ਦੀਆਂ ਪੰਖੜੀਆਂ ਨੂੰ ਰਾਤ ਨੂੰ ਗਿਲਸਰੀਨ ਜਾਂ ਦੁੱਧ ਵਿਚ ਭਿਉਂ ਕੇ ਰੱਖ ਦਵੋ |ਇਸਦਾ ਗਾੜਾ ਪੇਸਟ ਬਣਾ ਲਵੋ ਅਤੇ ਬੁੱਲਾਂ ਉੱਪਰ 15-20 ਮਿੰਟ ਦੇ ਲਈ ਲਗਾਓ |ਫਿਰ ਪਾਣੀ ਨਾਲ ਧੋ ਲਵੋ |ਇਸ ਨਾਲ ਬੁੱਲ ਗੁਲਾਬੀ ਅਤੇ ਮੁਲਾਇਮ ਬਣੇ ਰਹਿਣਗੇ |
-ਇੱਕ ਚਮਚ ਸ਼ਹਿਦ ਵਿਚ ਗਿਲਸਰੀਨ ਦੀਆਂ ਕੁੱਝ ਬੂੰਦਾਂ ਮਿਲਾਓ |ਇਸਨੂੰ ਬੁੱਲਾਂ ਉੱਪਰ ਲਗਾ ਕੇ 15 ਮਿੰਟ ਦੇ ਲਈ ਛੱਡ ਦਵੋ |ਫਿਰ ਪਾਣੀ ਨਾਲ ਧੋ ਲਵੋ |ਰਾਤ ਨੂੰ ਫਿਰ ਸੌਣ ਤੋਂ ਪਹਿਲਾਂ ਥੋੜੀ ਜਿਹੀ ਗਿਲਸਰੀਨ ਬੁੱਲਾਂ ਉੱਪਰ ਲਗਾਓ |
-ਸਰੋਂ ਦੇ ਤੇਲ ਦੀਆਂ ਕੁੱਝ ਨੂੰ ਆਪਣੇ ਬੁੱਲਾਂ ਉੱਪਰ ਲਗਾ ਸਕਦੇ ਹੋ |
-1 ਚਮਚ ਦੁੱਧ ਅਤੇ 1 ਚਮਚ ਕਰੀਮ ਲਵੋ ਅਤੇ ਇਸ ਵਿਚ ਥੋੜਾ ਜਿਹਾ ਕੇਸਰ ਮਿਲਾਓ |ਇਹਨਾਂ ਨੂੰ ਮਿਲਾ ਕੇ ਫ੍ਰਿਜ ਵਿਚ ਰੱਖ ਲਵੋ ਅਤੇ ਠੰਡਾ ਹੋਣ ਤੇ ਬੁੱਲਾਂ ਉੱਪਰ ਲਗਾ ਕੇ ਰੂੰ ਨਾਲ ਸਾਫ਼ ਕਰ ਲਵੋ |
-ਕਰੀਮ ਦੇ ਇੱਕ ਚਮਚ ਦੇ ਨਾਲ ਚਕੁੰਦਰ ਦਾ ਰਸ ਜਾਂ ਅਨਾਰ ਦੇ ਰਸ ਦੀਆਂ ਕੁੱਝ ਬੂੰਦਾਂ ਮਿਲਾਓ |ਇਹ ਮਿਸ਼੍ਰਣ ਤੁਹਾਡੇ ਫਟੇ ਬੁੱਲਾਂ ਨੂੰ ਠੀਕ ਕਰੇਗਾ ਅਤੇ ਬੁੱਲਾਂ ਦਾ ਗੁਲਾਬੀ ਰੰਗ ਵਾਪਸ ਲਿਆਉਣ ਵਿਚ ਮੱਦਦ ਕਰੇਗਾ |