ਹਿੰਗ ਦਾ ਉਪਯੋਗ ਆਮ ਤੌਰ ਤੇ ਦਲ-ਸਬਜੀ ਵਿਚ ਪਾਉਣ ਦੇ ਲਈ ਕੀਤਾ ਜਾਂਦਾ ਹੈ ਇਸ ਲਈ ਇਸਨੂੰ “ਵਘਾਰਨੀ” ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ |ਹਿੰਗ ਫੇਰਲੂ ਫ਼ੋਇਟਿਸ ਪੌਦੇ ਦਾ ਚਿਕਨਾ ਰਸ ਹੈ |ਇਸਦਾ ਪੌਦਾ 60 ਤੋਂ 90 ਸੈ.ਮੀ ਤੱਕ ਉੱਚਾ ਹੁੰਦਾ ਹੈ |ਇਹ ਪੌਦਾ ਇਰਾਨ ,ਅਫ਼ਗਾਨੀਸਤਾਨ ,ਤੁਰਕੀਸਤਾਨ ਬਲੂਚਿਸਸਤਾਨ ,ਕਾਬੁਲ ਅਤੇ ਖੁਰਾਸਨ ਦੇ ਪਹਾੜੀ ਇਲਾਕਿਆਂ ਵਿਚ ਜਿਆਦਾ ਹੁੰਦੇ ਹਨ |
ਹਿੰਗ ਦੇ ਪੱਤਿਆਂ ਅਤੇ ਟਾਹਣੀ ਵਿਚ ਹਲਕੀ ਜਿਹੀ ਚੋਟ ਦੇਣ ਨਾਲ ਦੁੱਧ ਨਿਕਲਦਾ ਹੈ ਅਤੇ ਉਹ ਦੁੱਧ ਹੀ ਪੇੜ ਉੱਪਰ ਸੁੱਕ ਕੇ ਗੂੰਦ ਬਣਦਾ ਹੈ ਉਸਨੂੰ ਕੱਢ ਕੇ ਪੱਤਿਆਂ ਜਾਂ ਖਾਲ ਵਿਚ ਭਰ ਕੇ ਸੁਕਾ ਲਿਆ ਜਾਂਦਾ ਹੈ |ਸੁੱਕਣ ਤੋਂ ਬਾਅਦ ਉਹ ਹਿੰਗ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ |ਪਰ ਜੋ ਵੈਦ ਲੋਕ ਆਪਣੇ ਪ੍ਰਯੋਗ ਵਿਚ ਹਿੰਗ ਇਸਤੇਮਾਲ ਕਰਦੇ ਹਨ ਉਹ ਹੀਰਾ ਹਿੰਗ ਹੁੰਦੀ ਹੈ ਅਤੇ ਇਹੀ ਸਭ ਤੋਂ ਵਧੀਆ ਹੁੰਦੀ ਹੈ |
ਸਾਡੇ ਦੇਸ਼ ਵਿਚ ਇਸਦੀ ਬਹੁਤ ਵੱਡੀ ਖਪਤ ਹੈ |ਹਿੰਗ ਬਹੁਤ ਸਾਰੇ ਰੋਗਾਂ ਨੂੰ ਖਤਮ ਕਰਦੀ ਹੈ |ਵੈਦਾਂ ਦਾ ਕਹਿਣਾ ਹੈ ਕਿ ਹਿੰਗ ਨੂੰ ਉਪਯੋਗ ਵਿਚ ਲਿਆਉਣ ਤੋਂ ਪਹਿਲਾਂ ਇਸਨੂੰ ਸੇਕ ਲੈਣਾ ਚਾਹੀਦਾ ਹੈ |ਚਾਰ ਪ੍ਰਕਾਰ ਦੇ ਹਿੰਗ ਬਜਾਰਾਂ ਵਿਚ ਪਾਏ ਜਾਂਦੇ ਹਨ ਜਿਵੇਂ -ਕੰਧਾਰੀ ਹਿੰਗ ,ਯੂਰੋਪੀਯ ਦਾ ਹਿੰਗ ,ਭਾਰਤੀ ਹਿੰਗ ,ਵਾਪਿੰੜ ਹਿੰਗ |
ਹਿੰਗ ਸਾਡੇ ਦਿਮਾਗ ਦੀਆਂ ਬਿਮਾਰੀਆਂ ਤੋਂ ਖਤਮ ਕਰਦੀ ਹੈ ਜਿਵੇਂ ਮਿਰਗੀ ,ਫਾਲਿਜ ,ਲਕਵਾ ਆਦਿ |ਹਿੰਗ ਅੱਖਾਂ ਦੀਆਂ ਬਿਮਾਰੀਆਂ ਵਿਚ ਵੀ ਫਾਇਦਾ ਪਹੁੰਚਾਉਂਦੀ ਹੈ |ਖਾਣੇ ਨੂੰ ਹਜਮ ਕਰਦੀ ਹੈ ,ਭੁੱਖ ਨੂੰ ਵੀ ਵਧਾ ਦਿੰਦੀ ਹੈ ,ਗਰਮੀ ਪੈਦਾ ਕਰਦੀ ਹੈ ਅਤੇ ਅਜਵੈਣ ਨੂੰ ਸਾਫ਼ ਕਰਦੀ ਹੈ |ਹਿੰਗ ਦਾ ਲੇਪ ਘਿਉ ਜਾਂ ਤੇਲ ਨਾਲ ਕਰਨ ਤੇ ਚੋਟ ਅਤੇ ਬਾਈ ਵਿਚ ਬਹੁਤ ਲਾਭ ਮਿਲਦਾ ਹੈ ਅਤੇ ਹਿੰਗ ਨੂੰ ਕੰਨ ਵਿਚ ਪਾਉਣ ਨਾਲ ਕੰਨ ਵਿਚ ਆਵਾਜ ਦਾ ਗੂੰਜਣਾ ਅਤੇ ਬੋਲਾਪਣ ਦੂਰ ਹੁੰਦਾ ਹੈ |
ਹਿੰਗ ਜਹਿਰ ਨੂੰ ਵੀ ਖਤਮ ਕਰਦੀ ਹੈ |ਹਵਾ ਨਾਲ ਲੱਗਣ ਵਾਲੀਆਂ ਬਿਮਾਰੀਆਂ ਤੋਂ ਵੀ ਹਿੰਗ ਮਿਟਾਉਂਦੀ ਹੈ |ਹਿੰਗ ਹਲਕੀ ਗਰਮ ਅਤੇ ਪਾਚਕ ਹੁੰਦੀ ਹੈ |ਇਹ ਕਫ਼ ਅਤੇ ਵਾਤ ਨੂੰ ਵੀ ਖਤਮ ਕਰਦੀ ਹੈ |ਹਿੰਗ ਹਲਕੀ ਤੇਜ ਅਤੇ ਰੁਚੀ ਵਧਾਉਣ ਵਾਲੀ ਵੀ ਹੈ |ਹਿੰਗ ਸਾਹ ਦੀ ਬਿਮਾਰੀ ਅਤੇ ਖਾਂਸੀ ਦਾ ਵੀ ਨਾਸ਼ ਕਰ ਸਕਦੀ ਹੈ |ਇਸਦੀ ਹਿੰਗ ਇੱਕ ਗੁਣਕਾਰੀ ਔਸ਼ੁੱਧੀ ਹੈ |
ਅੱਜ-ਕੱਲ ਹਰ ਇੱਕ ਘਰ ਦਾ ਕੋਈ ਨਾ ਕੋਈ ਮੈਂਬਰ ਕਿਸੇ ਨਾ ਕਿਸੇ ਬਿਮਾਰੀ ਤੋਂ ਪਰੇਸ਼ਾਨ ਰਹਿੰਦਾ ਹੈ ਫਿਰ ਚਾਹੇ ਉਹ ਸ਼ੂਗਰ ,ਬਲੱਡ ਪ੍ਰੈਸ਼ਰ ,ਐਸੀਡਿਟੀ ਅਤੇ ਜੋੜਾਂ ਦਾ ਦਰਦ ਹੀ ਕਿਉਂ ਨਾ ਹੋਵੇ ?ਸਾਡੇ ਸਮਾਜ ਵਿਚ ਖੂਨ ਵਿਚ ਕਮੀ ਵਰਤਮਾਨ ਜੀਵਨਸ਼ੈਲੀ ,ਗਲਤ ਖਾਣ-ਪਾਣ ਅਤੇ ਅਸੰਤੁਲਿਤ ਰਹਿਣ-ਸਹਿਣ ਦੇ ਕਾਰਨ ਇਹ ਸਭ ਬਿਮਾਰੀਆਂ ਆਮ ਹੋ ਗਈਆਂ ਹਨ |
ਜੇਕਰ ਤੁਸੀਂ ਛੋਟੀਆਂ-ਛੋਟੀਆਂ ਬਿਮਾਰੀਆਂ ਦੇ ਲਈ ਅੰਗ੍ਰੇਜੀ ਦਵਾ ਲੈਣ ਲੱਗ ਜਾਂਦੇ ਹੋ ਤਾਂ ਇਹ ਬਹੁਤ ਗਲਤ ਗੱਲ ਹੈ ਕਿਉਂਕਿ ਇਹਨਾਂ ਨਾਲ ਤੁਹਾਡੀ ਕਿਡਨੀ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ |ਜੇਕਰ ਤੁਹਾਨੂੰ ਵੀ ਖੂਨ ਦੀ ਕਮੀ ਹੋ ਗਈ ਹੈ ਜਾਂ ਇਹਨਾਂ ਬਿਮਾਰੀਆਂ ਤੋਂ ਬਚਣ ਦੇ ਲਈ ਆਯੁਰਵੇਦ ਦਵਾਈਆਂ ਦਾ ਸਹਾਰਾ ਲਵੋ ਕਿਉਂਕਿ ਇਹ ਤੁਹਾਡੇ ਲਈ ਜਿਆਦਾ ਫਾਇਦੇਮੰਦ ਹੋਵੇਗਾ |ਅੱਜ ਅਸੀਂ ਤੁਹਾਨੂੰ ਇੱਕ ਨਵੀਂ ਆਯੁਰਵੇਦ ਯੁਕਤੀ ਦੱਸਦੇ ਹਾਂ ਜਿਸਦਾ ਉਪਯੋਗ ਕਰਕੇ ਤੁਸੀਂ ਆਪਣੇ-ਆਪ ਨੂੰ ਸਵਸਥ ਰੱਖ ਸਕਦੇ ਹੋ |
ਸਮੱਗਰੀ………………………..
-ਕਣਕ ਦੇ ਦਾਣੇ ਦੇ ਬਰਾਬਰ ਹਿੰਗ
-ਗਿਲਾਸ ਪਾਣੀ
ਬਣਾਉਣ ਅਤੇ ਸੇਵਨ ਕਰਨ ਦੀ ਵਿਧੀ………………………….
ਸਭ ਤੋਂ ਪਹਿਲਾਂ ਤੁਸੀਂ 1 ਗਿਲਾਸ ਹਲਕੇ ਗੁਨਗੁਨੇ ਪਾਣੀ ਵਿਚ ਲਗਪਗ ਇੱਕ ਕਣਕ ਦੇ ਦਾਣੇ ਬਰਾਬਰ ਹਿੰਗ ਨੂੰ ਪਾਣੀ ਵਿਚ ਘੋਲ ਲਵੋ |ਫਿਰ ਇਸਦਾ ਸੇਵਨ ਬੈਠ ਕੇ ਕਰੋ ਇਸ ਲਈ ਜੇਕਰ ਤੁਸੀਂ ਐਸੀਡਿਟੀ ,ਸ਼ੂਗਰ ,ਖੂਨ ਦੀ ਕਮੀ ਅਤੇ ਜੋੜਾਂ ਦੇ ਦਰਦ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਰੋਜਾਨਾ ਸਵੇਰੇ ਹਿੰਗ ਦੇ ਪਾਣੀ ਦਾ ਸੇਵਨ ਕਰਨਾ ਸ਼ੁਰੂ ਕਰ ਦਵੋ ਕਿਉਂਕਿ ਇਸ ਵਿਚ ਐਂਟੀ-ਇਫਲੇਮੈਟਰੀ ਗੁਣ ਹੁੰਦੇ ਹਨ ਜੋ ਸਾਡੇ ਡਾਇਜੇਸ਼ਨ ਸਿਸਟਮ ਨੂੰ ਠੀਕ ਕਰਦੇ ਹਨ |ਇੰਨਾਂ ਹੀ ਨਹੀਂ ਹਿੰਗ ਦਾ ਪਾਣੀ ਤੁਹਦਿਅਬ ਹੱਡੀਆਂ ਅਤੇ ਦੰਦਾਂ ਨੂੰ ਵੀ ਮਜਬੂਤ ਕਰਦਾ ਹੈ ਅਤੇ ਇਹ ਦਮੇਂ ਦੇ ਰੋਗੀਆਂ ਲਈ ਵੀ ਕਾਫੀ ਫਾਇਦੇਮੰਦ ਹੈ |