ਜਦੋਂ ਵੀ ਅਸੀਂ ਬਾਹਰ ਦਾ ਪਾਣੀ ਪੀਂਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਉਹ ਸਾਫ਼ ਨਹੀਂ ਹੋਵੇਗਾ ਇਸ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਪਾਣੀ ਦੀ ਪੈਕ ਬੋਤਲ ਖਰੀਦ ਕੇ ਹੀ ਪੀਏ। ਪਰ ਜੇਕਰ ਤੁਹਾਨੂੰ ਬੋਲਿਆ ਜਾਵੇ ਕਿ ਜਿਸ ਵਿੱਚ ਤੁਸੀਂ ਪਾਣੀ ਅਤੇ ਚਾਹ ਪੀਂਦੇ ਹੋ, ਉਹੀ ਗਲਾਸ ਸਾਫ਼ ਨਾ ਹੋਵੇ ਤਾਂ ?
ਕਿਵੇਂ ਹੁੰਦਾ ਹੈ ਇਹ ਗਲਾਸ ਖਤਰਨਾਕ
– ਕਈ ਵਾਰ ਸਾਡੀ ਤਬੀਅਤ ਖ਼ਰਾਬ ਹੋ ਜਾਂਦੀ ਹੈ, ਤਾਂ ਸਾਨੂੰ ਲੱਗਦਾ ਹੈ ਬਾਹਰ ਦਾ ਖਾਣਾ ਖਾਕੇ ਹੋਈ ਹੋਵੇਗੀ। ਪਰ ਅਸਲ ਵਿੱਚ ਇਹ ਸਿਰਫ ਖਾਣ ਦੀ ਵਜ੍ਹਾ ਨਾਲ ਹੀ ਨਹੀਂ ਹੁੰਦੀ, ਭਾਂਡਿਆਂ ਦੀ ਵੀ ਵਜ੍ਹਾ ਨਾਲ ਹੁੰਦੀ ਹੈ।
ਤੁਸੀਂ ਜਦੋਂ ਵੀ ਡਿਸਪੋਜਲ ਗਲਾਸ ਨਾਲ ਪਾਣੀ ਪੀਆ ਹੋਵੇਗਾ ਤਾਂ ਉਸ ਵਿੱਚ ਵੇਖਿਆ ਹੋਵੇਗਾ ਕਿ ਉਹ ਆਸਾਨੀ ਨਾਲ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ। ਦੱਸ ਦਈਏ ਕਿ ਇਹਨਾਂ ਵਿੱਚ ਮਸ਼ੀਨ ਦੁਆਰਾ ਹਲਕੀ ਜਿਹੀ ਮੋਮ ਦੀ ਤਹਿ ਲਗਾ ਦਿੱਤੀ ਜਾਂਦੀ ਹੈ ਤਾਂਕਿ ਇਹ ਇੱਕ ਦੂਜੇ ਤੋਂ ਆਸਾਨੀ ਨਾਲ ਵੱਖ ਹੋ ਸਕਣ।
– ਜਦੋਂ ਵੀ ਅਸੀਂ ਉਸ ਵਿੱਚ ਪਾਣੀ ਜਾਂ ਚਾਹ ਪਾਕੇ ਪੀਂਦੇ ਹਾਂ ਤਾਂ ਉਹ ਮੋਮ ਪਿਘਲ ਕੇ ਉਸ ਵਿੱਚ ਮਿਕਸ ਹੋ ਜਾਂਦੀ ਹੈ ਅਤੇ ਇੱਥੇ ਡਿਸਪੋਜਲ ਦੇ ਕੈਮੀਕਲ ਸਾਡੇ ਸਰੀਰ ਵਿੱਚ ਪਹੁੰਚਕੇ ਹੱਤਿਆਰਾ ਬਣ ਜਾਂਦੇ ਹਨ।
ਚੈੱਕ ਕਿਵੇਂ ਕਰੀਏ ਕਿ ਗਲਾਸ ਵਿੱਚ ਮੋਮ ਹੈ ?
ਗਲਾਸ ਵਿੱਚ ਜਿਵੇਂ ਹੀ ਤੁਸੀ ਉਂਗਲ ਘੁਮਾਓਗੇ ਉਂਝ ਹੀ ਤੁਹਾਡੀ ਉਂਗਲ ਚੀਕਣੀ ਹੋ ਜਾਵੇਗੀ। ਇਹ ਚਿਕਣਾ ਪਦਾਰਥ ਮੋਮ ਹੁੰਦਾ ਹੈ।