Acid soaked ginger: ਦਾਲ -ਸਬਜੀ ਅਤੇ ਅਚਾਰ ਵਿੱਚ ਪਾ ਕੇ ਅਦਰਕ ਖਾਣ ਵਾਲੇ ਸਾਵਧਾਨ ਹੋ ਜਾਓ ਕਿਉਂਕਿ ਅਦਰਕ ਦੇ ਰੂਪ ਵਿੱਚ ਦੁਕਾਨਦਾਰ ਜਹਿਰ ਵੇਚ ਰਹੇ ਹਨ। ਮਨੁੱਖੀ ਜੀਵਨ ਨਾਲ ਖਿਲਵਾੜ ਕਰਦੇ ਹੋਏ ਦੁਕਾਨਦਾਰ ਕੱਚੀ ਅਦਰਕ ਨੂੰ ਚਮਕਦਾਰ ਬਣਾਉਣ ਲਈ ਤੇਜਾਬ ਨਾਲ ਧੋ ਕੇ ਅਦਰਕ ਨੂੰ ਮਾਰਕੀਟ ਵਿੱਚ ਵੇਚ ਰਹੇ ਹਨ। ਪੰਜਾਬ ਦੇ ਸਿਹਤ ਵਿਭਾਗ ਦੀ ਨਲਾਇਕੀ ਦੇ ਕਾਰਨ ਕਈ ਜਿਲ੍ਹਿਆਂ ਵਿੱਚ ਇਹ ਤੇਜਾਬੀ ਅਦਰਕ ਦੀ ਵਿਕਰੀ ਹੋ ਰਹੀ ਹੈ।
Acid soaked ginger
ਜਾਣਕਾਰੀ ਮੁਤਾਬਕ ਅਦਰਕ ਦੀ ਖੇਤੀ ਜਿਆਂਦਾਤਰ ਮੱਧਪ੍ਰਦੇਸ਼, ਉਤਰਪ੍ਰਦੇਸ਼ ਆਦਿ ਰਾਜਾਂ ਵਿੱਚ ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ ਪੈਦਾ ਹੁੰਦਾ ਹੈ। ਅਦਰਕ ਦੇ ਵਪਾਰੀ ਉਸਨੂੰ ਪਹਿਲਾਂ ਕੋਲਡ ਸਟੋਰ ਵਿੱਚ ਰੱਖ ਲੈਂਦੇ ਹਨ। ਗੀਲਾਪਣ ਸ਼ੁਰੂ ਹੁੰਦੇ ਹੀ ਪੁਰਾਣੀ ਅਦਰਕ ਕੋਲਡ ਸਟੋਰ ਵਿੱਚੋ ਨਿਕਲ ਕੇ ਮਾਰਕੀਟ ਵਿੱਚ ਆ ਜਾਂਦੀ ਹੈ। ਮਾਰਕੀਟ ਵਿੱਚ ਆਉਣ ਵਾਲੀ ਅਦਰਕ ਚਮਕੀਲੀ ਨਹੀਂ ਹੁੰਦੀ ਸਗੋਂ ਧੁੰਧਲੀ ਅਤੇ ਹਲਕੀ ਮਿੱਟੀ ਲੱਗੀ ਹੁੰਦੀ ਹੈ ਪਰ ਕੁੱਝ ਦੁਕਾਨਦਾਰ ਇਸ ਅਦਰਕ ਨੂੰ ਤੇਜਾਬ ਨਾਲ ਧੋ ਕੇ ਮਾਰਕੀਟ ਵਿੱਚ ਵੇਚ ਰਹੇ ਹਨ।
ਨਿਯਮ ਦੱਸਦੇ ਹਨ ਕਿ ਦੁਕਾਨਦਾਰ ਵਪਾਰੀਆਂ ਨੂੰ ਕੱਚੀ ਅਦਰਕ ਘੱਟ ਮੁੱਲ ਉੱਤੇ ਖਰੀਦ ਕੇ ਤੇਜਾਬ ਨਾਲ ਧੋਕੇ ਇਸਨੂੰ ਜਿਆਦਾ ਮੁੱਲ ਵਿੱਚ ਵੇਚ ਰਹੇ ਹਨ। ਪੰਜਾਬ ਵਿੱਚ ਸਿਹਤ ਵਿਭਾਗ ਨੂੰ ਇਸ ਸੰਬੰਧੀ ਸ਼ਿਕਾਇਤਾ ਮਿਲਣ ਦੇ ਬਾਵਜੂਦ ਵੀ ਗੰਭੀਰ ਨਹੀਂ ਲੈ ਰਿਹਾ ।
ਇੱਕ ਲਿਟਰ ਤੇਜਾਬ ਦੇ ਨਾਲ 400 ਕਿੱਲੋ ਅਦਰਕ ਸਾਫ਼ ਹੁੰਦਾ ਹੈ। ਦੁਕਾਨਦਾਰ ਕੱਚੀ ਅਦਰਕ ਲੈ ਕੇ ਪਹਿਲਾਂ ਉਸਨੂੰ ਸਟੋਰ ਕਰਦੇ ਹਨ, ਫਿਰ ਮੋਟੀ ਰਬੜ ਦੇ ਦਸਤਾਨੇ ਨਾਲ ਕੱਚੀ ਅਦਰਕ ਉੱਤੇ ਤੇਜਾਬ ਦਾ ਛਿੜਕਾਅ ਕਰਦੇ ਹਨ। ਫਿਰ ਉਸਨੂੰ ਪਾਣੀ ਦੇ ਤੇਜ ਪ੍ਰੈਸ਼ਰ ਨਾਲ ਧੋਤਾ ਜਾਂਦਾ ਹੈ ਅਤੇ ਫਿਰ ਥੋੜ੍ਹਾ ਸੂਖਾ ਕੇ ਬਾਅਦ ਉਸਨੂੰ ਬੋਰੀਆਂ ਵਿੱਚ ਪਾਕੇ ਵੇਚਣ ਲਈ ਮਾਰਕੀਟ ਵਿੱਚ ਭੇਜ ਦਿੱਤਾ ਜਾਂਦਾ ਹੈ।
ਦੱਸ ਦਈਏ ਕਿ ਅਦਰਕ ਬਹੁਤ ਹੀ ਗੁਣਕਾਰੀ ਹੈ, ਜਿਸ ਦੀ ਠੀਕ ਵਰਤੋਂ ਨਾਲ ਕਈ ਰੋਗਾਂ ਦਾ ਸਫਲ ਇਲਾਜ ਕੀਤਾ ਜਾ ਸਕਦਾ ਹੈ।ਅਦਰਕ ਇਕ ਜੜ੍ਹੀ-ਬੂਟੀ ਹੈ। ਇਹ ਕੱਚੇ ਰੂਪ ਵਿੱਚ ਅਦਰਕ ਅਤੇ ਸੁੱਕਣ ‘ਤੇ ਸੁੰਢ ਕਹਾਉਂਦਾ ਹੈ। ਇਹ ਕਈ ਰੋਗਾਂ ਵਿੱਚ ਦਵਾਈ ਵਾਂਗ ਸਟੀਕ ਕੰਮ ਕਰਦਾ ਹੈ। ਇਹ ਸਰਦੀ, ਖਾਂਸੀ, ਜ਼ੁਕਾਮ ਅਤੇ ਬੁਖਾਰ ਦੀ ਦਵਾਈ ਹੈ।
ਇਹ ਸਬਜ਼ੀ ਵਿੱਚ, ਸਲਾਦ ਵਿੱਚ, ਅਚਾਰ ਵਿੱਚ, ਚਟਣੀ ਵਿੱਚ, ਚਾਹ ਵਿੱਚ, ਸ਼ਰਬਤ ਵਿੱਚ, ਕਾੜ੍ਹੇ ਵਿੱਚ ਵਰਤਿਆ ਜਾਂਦਾ ਹੈ। ਇਹ ਪੇਟ ਦੇ ਰੋਗਾਂ ਵਿੱਚ ਕਾਰਗਰ ਦਵਾਈ ਹੈ। ਇਹ ਅਪਚ, ਗੈਸ, ਕਬਜ਼ ਦੂਰ ਕਰਦਾ ਹੈ। ਭੋਜਨ ਤੋਂ ਪਹਿਲਾਂ ਇਸ ਨੂੰ ਖਾਣ ਨਾਲ ਭੁੱਖ ਚੰਗੀ ਲਗਦੀ ਹੈ। ਇਸ ਨੂੰ ਚੂਸਣ ਨਾਲ ਜਮ੍ਹਾਂ ਕਫ ਨਿਕਲ ਜਾਂਦਾ ਹੈ। ਸਰਦੀ-ਖਾਂਸੀ ਠੀਕ ਹੋ ਜਾਂਦੀ ਹੈ।