ਲੌਂਗ ਇਕ ਅਜਿਹੀ ਚੀਜ਼ ਹੈ ਜਿਸ ਦੇ ਕੁਦਰਤੀ ਤੌਰ ਤੇ ਹੀ ਬਹੁਤ ਫਾਇਦੇ ਹੁੰਦੇ ਹਨ ਅਤੇ ਇਸ ਦੀ ਬਹੁਤ ਤਰ੍ਹਾਂ ਨਾਲ ਵਰਤੋਂ ਵੀ ਕੀਤੀ ਜਾ ਸਕਦੀ ਹੈ । ਇਹ ਆਸਾਨੀ ਨਾਲ ਕਿਤੇ ਵੀ ਮਿਲ ਜਾਂਦਾ ਹੈ ਅਤੇ ਤੁਸੀਂ ਇਸ ਨੂੰ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਵੀ ਖਰੀਦ ਸਕਦੇ ਹੋ । ਇਹ ਆਸਾਨੀ ਨਾਲ ਉਪਲਬਧ ਹੋਣ ਵਾਲੀ ਚੀਜ਼ ਹੈ । ਵੈਸੇ ਤਾਂ ਲਾਉਣ ਦੇ ਫਾਇਦੇ ਇੰਨੇ ਜ਼ਿਆਦਾ ਹਨ ਕਿ ਸਾਰੇ ਹੀ ਦੱਸਣਾ ਬਹੁਤ ਮੁਸ਼ਕਿਲ ਹੈ ਪਰੰਤੂ ਅੱਜ ਅਸੀਂ ਤੁਹਾਨੂੰ ਸਿਰਫ ਸੱਤ ਦਿਨ ਇੱਕ ਲੌਂਗ ਰੋਜ਼ਾਨਾ ਖਾਣ ਦੇ ਅਜਿਹੇ ਫਾਇਦੇ ਦੱਸਾਂਗੇ ਜੋ ਕਿ ਸ਼ਾਇਦ ਤੁਹਾਨੂੰ ਪਹਿਲਾਂ ਪਤਾ ਨਾ ਹੋਣ ।
ਤੇ ਫਿਰ ਆਓ ਜਾਣਦੇ ਹਾਂ ਲੌਂਗ ਨੂੰ ਖਾਣ ਦੇ ਕੁਝ ਜ਼ਰੂਰੀ ਫਾਇਦੇ
1. ਲੌਂਗ ਖਾਣ ਨਾਲ ਤੁਹਾਡਾ ਖੂਨ ਸਾਫ ਹੁੰਦਾ ਹੈ ਅਤੇ ਇਸ ਨਾਲ ਤੁਹਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਅ ਕਰਨ ਦੀ ਸਮਰੱਥਾ ਮਿਲਦੀ ਹੈ ।
2. ਲੌਂਗ ਦੀ ਤਾਸੀਰ ਗਰਮ ਹੁੰਦੀ ਹੈ ਇਸ ਕਰਕੇ ਅਗਰ ਤੁਸੀਂ ਇਸਦਾ ਸੇਵਨ ਠੰਢ ਦੇ ਮੌਸਮ ਵਿੱਚ ਕਰਦੇ ਹੋ ਤਾਂ ਤੁਹਾਨੂੰ ਇਹ ਠੰਡ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ । ਠੰਡ ਦੇ ਮੌਸਮ ਵਿਚ ਜੇਕਰ ਤੁਸੀਂ ਕੁਝ ਦਿਨ ਲਗਾਤਾਰ ਲੌਂਗ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਹੋਰਾਂ ਦੇ ਮੁਕਾਬਲੇ ਘੱਟ ਠੰਢ ਲੱਗੇਗੀ ।
3. ਜੇਕਰ ਤੁਸੀਂ ਸ਼ਾਦੀਸ਼ੁਦਾ ਹੋ ਤਾਂ ਲੌਂਗ ਦਾ ਸੇਵਨ ਤੁਹਾਡੇ ਲਈ ਬਹੁਤ ਹੀ ਗੁਣਕਾਰੀ ਹੋ ਸਕਦਾ ਹੈ । ਇਸ ਦੇ ਸੇਵਨ ਨਾਲ ਤੁਹਾਡੇ ਅੰਦਰ ਇੱਕ ਨਵਾਂ ਜੋਸ਼ ਆਵੇਗਾ ਅਤੇ ਤੁਸੀਂ ਆਪਣੀ ਪਤਨੀ ਨੂੰ ਆਸਾਨੀ ਨਾਲ ਖੁਸ਼ ਕਰਨ ਦੇ ਸਮਰੱਥ ਹੋ ਸਕਦੇ ਹੋ ।
4. ਅਗਰ ਤੁਸੀਂ ਕਿਸੇ ਨਾਲ ਗੱਲ ਕਰਨ ਦੇ ਸਮੇਂ ਕਬਰ ਆ ਜਾਂਦੇ ਹੋ ਭਾਵ ਸਰੀਰਿਕ ਤੌਰ ਤੇ ਤੁਸੀਂ ਕੰਬਣ ਲੱਗ ਜਾਂਦੇ ਹੋ ਜਾਂ ਇਸ ਦੌਰਾਨ ਤੁਹਾਡਾ ਆਪਣੇ ਸਰੀਰ ਉੱਪਰ ਕੁਝ ਹੱਦ ਤੱਕ ਕੰਟਰੋਲ ਨਹੀਂ ਰਹਿੰਦਾ ਤਾਂ ਲੌਂਗ ਦੇ ਸੇਵਨ ਨਾਲ ਅਜਿਹੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ।
5. ਜੇਕਰ ਤੁਹਾਨੂੰ ਪੇਟ ਦੀ ਕੋਈ ਵੀ ਸਮੱਸਿਆ ਹੈ ਜਾਂ ਤੁਹਾਡੀ ਪਾਚਨ ਕਿਰਿਆ ਠੀਕ ਨਹੀਂ ਹੈ ਜਾਂ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ ਤਾਂ ਲੋਕ ਇਸ ਸਮੱਸਿਆ ਨੂੰ ਵੀ ਦੂਰ ਕਰਦਾ । ਭਾਵ ਇਹ ਤੁਹਾਡੀ ਪਾਚਨ ਕਿਰਿਆ ਨੂੰ ਵੀ ਮਜ਼ਬੂਤ ਬਣਾਉਂਦਾ ਹੈ ।
6. ਅਗਰ ਤੁਹਾਡੇ ਦੰਦ ਵਿੱਚ ਜਾਂ ਮਸੂੜਿਆਂ ਵਿਚ ਦਰਦ ਹੋ ਰਿਹਾ ਹੈ ਤਾਂ ਤੁਸੀਂ ਲੌਂਗ ਦੇ ਇੱਕ ਦਾਣੇ ਨੂੰ ਰੂੰ ਵਿੱਚ ਲਪੇਟ ਕੇ ਆਪਣੀ ਦਾੜ ਥੱਲੇ ਰੱਖ ਲਵੋ । ਇਹ ਤੁਹਾਨੂੰ ਕੁਝ ਸਮੇਂ ਲਈ ਦਰਦ ਤੋਂ ਰਾਹਤ ਦੇਣ ਵਿੱਚ ਮਦਦ ਕਰਦਾ ਹੈ । ਇਸ ਤੋਂ ਇਲਾਵਾ ਜੇ ਕੋਈ ਇਨਫੈਕਸ਼ਨ ਵੀ ਹੋਵੇ ਤਾਂ ਇਹ ਉਸ ਨੂੰ ਵੀ ਦੂਰ ਕਰਦਾ ਹੈ ।
7. ਜੇਕਰ ਤੁਹਾਡੀਆਂ ਮਾਸਪੇਸ਼ੀਆਂ ਵਿਚ ਦਰਦ ਹੁੰਦਾ ਹੈ ਤਾਂ ਲੌਂਗ ਦੇ ਤੇਲ ਦੀ ਮਾਲਿਸ਼ ਕਰੋ ਇਸ ਨਾਲ ਤੁਸੀਂ ਆਸਾਨੀ ਨਾਲ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ । ਕੁਝ ਲੋਕ ਲੌਂਗ ਦੇ ਤੇਲ ਦੀ ਵਰਤੋਂ ਗਠੀਏ ਦੇ ਰੋਗ ਵਿੱਚ ਵੀ ਕਰਦੇ ਹਨ ।
ਨੋਟ :- ਉਪਰੋਕਤ ਫਾਇਦਿਆਂ ਦੇ ਨਾਲ ਨਾਲ ਇਸ ਗੱਲ ਦਾ ਵੀ ਧਿਆਨ ਰਹੇ ਕਿ ਲੌਂਗ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਨਹੀਂ ਕਰਨਾ । ਧਿਆਨ ਰਹੇ ਕਿ ਜੇਕਰ ਤੁਸੀਂ ਇੱਕ ਹਫ਼ਤੇ ਲਈ ਲੌਂਗ ਦਾ ਸੇਵਨ ਕਰਦੇ ਹੋ ਤਾਂ ਰੋਜ ਇੱਕ ਤੋਂ ਵਧੇਰੇ ਲੌਂਗ ਨਾ ਖਾਓ ।