ਵੈਸੇ ਤਾਂ ਲੇਡੀਜ ਆਪਣੀ ਸਿਹਤ ਉੱਪਰ ਧਿਆਨ ਨਹੀਂ ਦਿੰਦੀਆਂ |ਪਰ ਜੇਕਰ ਥੋੜਾ ਧਿਆਨ ਦਿੰਦੀਆਂ ਵੀ ਹਨ ਤਾਂ ਉਹ ਫਲਾਂ ਅਤੇ ਸਬਜੀਆਂ ਨੂੰ ਹੀ ਹੈਲਥੀ ਮੰਨਦੀਆਂ ਹਨ |ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਸਿਹਤਮੰਦ ਰਹਿਣ ਦੇ ਲਈ ਫਲਾਂ ਅਤੇ ਸਬਜੀਆਂ ਤੋਂ ਵੀ ਬੇਹਤਰ ਬੀਜ ਹੁੰਦੇ ਹਨ |ਜੇਕਰ ਤੁਹਾਨੂੰ ਲੱਗਦਾ ਹੈ ਕਿ ਭਲਾ ਬੀਜ ਕਿੱਡਾ ਸਿਹਤਮੰਦ ਹੁੰਦੇ ਹਨ ?ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਬੀਜ ਅਜਿਹੇ ਹੁੰਦੇ ਹਨ ਜੋ Nutrients ਨਾਲ ਭਰਪੂਰ ਹੋਣ ਦੇ ਕਾਰਨ ਤੁਹਾਨੂੰ ਸਿਹਤਮੰਦ ਰੱਖਣ ਵਿਚ ਮੱਦਦ ਕਰਦੇ ਹਨ
ਅਤੇ ਜਿੰਨਾਂ ਨੂੰ ਤੁਹਾਨੂੰ ਆਪਣੀ ਡਾਇਟ ਵਿਚ ਜਰੂਰ ਸ਼ਾਮਿਲ ਕਰਨਾ ਚਾਹੀਦਾ ਹੈ |ਡਾਕਟਰਾਂ ਦਾ ਕਹਿਣਾ ਹੈ ਕਿ ਬੀਜ ਦੇਖਣ ਵਿਚ ਤਾਂ ਭਾਵੇਂ ਛੋਟੇ ਜਿਹੇ ਹੁੰਦੇ ਹਨ ਪਰ ਇਹਨਾਂ ਵਿਚ ਅਨੇਕਾਂ ਪ੍ਰਕਾਰ ਦੇ ਗੁਣ ਵੀ ਹੁੰਦੇ ਹਨ |ਹਰ ਔਰਤ ਨੂੰ ਲੰਬੀ ਉਮਰ ਤੱਕ ਜਵਾਨ ਅਤੇ ਸਿਹਤਮੰਦ ਰਹਿਣ ਦੇ ਲਈ ਬੀਜ ਆਪਣੀ ਡਾਇਟ ਵਿਚ ਜਰੂਰ ਸ਼ਾਮਿਲ ਕਰਨੇ ਚਾਹੀਦੇ ਹਨ |ਆਓ ਜਾਣਦੇ ਹਾਂ ਕਿ ਕਿਹੜੇ ਉਹ ਬੀਜ ਹਨ ਜੋ ਸਾਨੂੰ ਸਿਹਤਮੰਦ ਰੱਖ ਸਕਦੇ ਹਨ……………………………..
1 -ਚਿਯਾ ਦੇ ਬੀਜ…………………………………..
ਡਾਕਟਰਾਂ ਦਾ ਕਹਿਣਾ ਹੈ ਕਿ ਚਿਯਾ ਸੀਡਸ ਇੱਕ ਸੁਪਰ ਫੂਡ ਹੈ ਇਸਨੂੰ ਤੁਸੀਂ ਆਪਣੀ ਡਾਇਟ ਵਿਚ ਸ਼ਾਮਿਲ ਕਰਕੇ ਲੰਬੇ ਸਮੇਂ ਤੱਕ ਸਿਹਤਮੰਦ ਰਹਿ ਸਕਦੇ ਹੋ |ਇਸ ਵਿਚ ਓਮੇਗਾ-3 ,ਫੈਟੀ ਐਸਿਡ ,ਫਾਇਬਰ ,ਪ੍ਰੋਟੀਨ ,ਐਂਟੀ-ਆੱਕਸੀਡੈਂਟ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ |ਇਸ ਵਿਚ ਮੌਜੂਦ ਓਮੇਗਾ-3 ਫੈਟੀ ਐਸਿਡ ਸੋਜ ਨੂੰ ਘੱਟ ਕਰਨ ਵਿਚ ਅਤੇ ਬ੍ਰੇਨ ਨੂੰ ਤੇਜ ਕਰਨ ਵਿਚ ਕਾਫੀ ਮੱਦਦਗਾਰ ਹਨ |
ਇਸ ਤੋਂ ਇਲਾਵਾ ਚਿਯਾ ਦੇ ਬੀਜ ਪਾਣੀ ਵਿਚ ਇੱਕ ਘੁਲਣਸ਼ੀਲ ਫਾਇਬਰ ਹੈ ਜੋ ਸਰੀਰ ਨੂੰ ਡਿਟਾੱਕਸ ਕਰਨ ਅਤੇ ਸ਼ੂਗਰ ਲੈਵਲ ਨੂੰ ਰੈਗੂਲਰ ਕੰਟਰੋਲ ਕਰਨ ਵਿਚ ਮੱਦਦ ਕਰਦੇ ਹਨ |ਜੇਕਰ ਤੁਸੀਂ ਆਪਣੀਆਂ ਹੱਡੀਆਂ ਅਤੇ ਦੰਦਾਂ ਨੂੰ ਮਜਬੂਤ ਬਣਾਉਣਾ ਚਾਹੁੰਦੇ ਹੋ ਤਾਂ ਆਪਣੇ ਆਹਾਰ ਵਿਚ ਚਿਯਾ ਦੇ ਬੀਜਾਂ ਨੂੰ ਜਰੂਰ ਸ਼ਾਮਿਲ ਕਰੋ |ਅੱਧਾ ਚਮਚ ਚਿਯਾ ਦੇ ਬੀਜ ਥੋੜੇ ਜਿਹੇ ਪਾਣੀ ਵਿਚ ਕੁੱਝ ਦੇਰ ਲਈ ਭਿਉਣ ਕੇ ਰੱਖ ਦਵੋ ਅਤੇ ਫਿਰ ਖਾ ਲਵੋ |
2 -ਤਿਲ ਦੇ ਬੀਜ…………………………………
ਸਾਰੇ ਘਰਾਂ ਵਿਚ ਤਿਲ ਦਾ ਇਸਤੇਮਾਲ ਹੁੰਦਾ ਹੀ ਹੈ ਆਮ ਤੌਰ ਤੇ ਮਿੱਠੀਆਂ ਚੀਜਾਂ ਵਿਚ |ਤਿਲ ਦੇ ਬੀਜਾਂ ਵਿਚ ਓਮੇਗਾ-6 ਫੈਟੀ ਐਸਿਡ ਹੁੰਦਾ ਹੈ ਜੋ ਹਾਨੀਕਾਰਕ ਕੋਲੇਸਟਰੋਲ ਦੇ ਲੈਵਲ ਨੂੰ ਘੱਟ ਕਰਨ ਵਿਚ ਮੱਦਦ ਕਰਦਾ ਹੈ ਅਤੇ ਨਾਲ ਹੀ ਤਿਲ ਵਿਚ ਕਈ ਪ੍ਰਕਾਰ ਦੇ ਪ੍ਰੋਟੀਨ ,ਕੈਲਸ਼ੀਅਮ ,ਬੀ ਕਾੱਪਲੈਕਸ ਅਤੇ ਕਾਰਬੋਹਾਈਡ੍ਰੇਟ ਵੀ ਪਾਏ ਜਾਂਦੇ ਹਨ |
ਇਸ ਤੋਂ ਇਲਾਵਾ ਤਿਲ ਵਿਚ ਮੋਨੋ-ਸੈਚੁਰੇਟੇਡ ਫੈਟੀ ਹੁੰਦਾ ਹੈ ਜੋ ਸਰੀਰ ਵਿਚੋਂ ਕੋਲੇਸਟਰੋਲ ਨੂੰ ਘੱਟ ਕਰਨ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ |ਡਾਕਟਰਾਂ ਦਾ ਕਹਿਣਾ ਹੈ ਕਿ ਤਿਲ ਵਿਚ ਡਾਈਟ੍ਰੀ ਪ੍ਰੋਟੀਨ ਅਤੇ ਅਮੀਨੋ ਐਸਿਡ ਪਾਇਆ ਜਾਂਦਾ ਹੈ ਜੋ ਔਰਤਾਂ ਦੇ ਬੋਬਸ ਲਈ ਬੇਹਦ ਚੰਗਾ ਹੁੰਦਾ ਹੈ |ਇਸਨੂੰ ਮਿੱਠੇ ਪਕਵਾਨਾਂ ਵਿਚ ਮਿਲਾ ਕੇ ਖਾਦਾ ਜਾ ਸਕਦਾ ਹੈ ਜਾਂ ਇਸਨੂੰ ਤੁਸੀਂ ਆਪਣੇ ਸਨੈਕਸ ਵਿਚ ਵੀ ਮਿਲਾ ਕੇ ਖਾ ਸਕਦੇ ਹੋ |
3 -ਅਲਸੀ ਦੇ ਬੀਜ………………………………
ਅਲਸੀ ਜਿਸਨੂੰ ਫਲੈਕਸ ਸੀਡਸ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ |ਇਕ ਬਹੁਮੁਖੀ ਫੂਡ ਹੈ |ਸਿਹਤਮੰਦ ਰਹਿਣ ਦੇ ਲਈ ਤੁਹਾਨੂੰ ਆਪਣੀ ਡਾਇਟ ਵਿਚ ਇਸਨੂੰ ਜਰੂਰ ਸ਼ਾਮਿਲ ਕਰਨਾ ਚਾਹੀਦਾ ਹੈ |ਅਲਸੀ ਵਿਚ ਵਿਟਾਮਿਨ B ,ਕੈਲਸ਼ੀਅਮ ,ਮੈਗਨੀਸ਼ੀਅਮ ,ਕਾੱਪਰ ,ਆਇਰਨ ,ਜਿੰਕ ,ਪੋਟਾਸ਼ੀਅਮ ਆਦਿ ਮਿੰਨਰਲਸ ਪਾਏ ਜਾਂਦੇ ਹਨ |
ਇਸ ਤੋਂ ਇਲਾਵਾ ਇਸ ਵਿਚ ਫੈਟੀ ਐਸਿਡ ਅਤੇ ਅਲਫਾ ਲਿਨੋਲੇਨਿਕ ਐਸਿਡ ਵੀ ਪਾਇਆ ਜਾਂਦਾ ਹੈ ਜਿਸਨੂੰ ਓਮੇਗਾ-3 ਦੇ ਨਾਮ ਨਾਲ ਜਾਣਿਆਂ ਜਾਂਦਾ ਹੈ |ਕਈ ਸੋਧਾਂ ਦੇ ਅਨੁਸਾਰ ਅਲਸੀ ਕਬਜ ,ਐਸੀਡਿਟੀ ,ਸ਼ੂਗਰ ,ਅਰਥਰਾਈਟਸ ,ਕੈਂਸਰ ਇਥੋਂ ਤੱਕ ਕਿ ਇਹ ਦਿਲ ਦੀਆਂ ਸਮੱਸਿਆਵਾਂ ਵੀ ਦੂਰ ਕਰਨ ਵਿਚ ਮੱਦਦ ਕਰਦੀ ਹੈ |ਅਲਸੀ ਦੇ ਬੀਜਾਂ ਨੂੰ ਤੁਸੀਂ ਪਾਣੀ ਦੇ ਨਾਲ ,ਸਬਜੀਆਂ ਵਿਚ ਜਾਂ ਫਲਾਂ ਵਿਚ ਸ਼ਾਮਿਲ ਕਰਕੇ ਲੈ ਸਕਦੇ ਹੋ |
4 -ਕੱਦੂ ਦੇ ਬੀਜ………………………………
ਅਕਸਰ ਔਰਤਾਂ ਕੱਦੂ ਦੀ ਸਬਜੀ ਬਣਾਉਂਦੇ ਸਮੇਂ ਇਸਦੇ ਬੀਜਾਂ ਨੂੰ ਕੱਢ ਕੇ ਸੁੱਟ ਦਿੰਦੀਆਂ ਹਨ |ਕੀ ਤੁਸੀਂ ਜਾਣਦੇ ਹੋ ਕਿ ਕੱਦੂ ਦੇ ਬੀਜ ਸਾਡੀ ਸਿਹਤ ਦੇ ਲਈ ਕਿੰਨੇਂ ਫਾਇਦੇਮੰਦ ਹੁੰਦੇ ਹਨ |ਕੱਦੂ ਦੇ ਬੀਜ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ |ਇਹਨਾਂ ਵਿਚ ਪਾਇਆ ਜਾਣ ਵਾਲ ਐਂਟੀ-ਆੱਕਡੈਂਟ ,ਮੈਗਨੀਸ਼ੀਅਮ ,ਵਿਟਾਮਿਨ K ਅਤੇ ਫਾਇਬਰ ਔਰਤਾਂ ਨੂੰ ਸ਼ੂਗਰ ਤੋਂ ਬਚਾਉਂਦਾ ਹੈ ਅਤੇ ਬਲੱਡ ਪ੍ਰੈਸ਼ਰ ਵਿਚ ਵੀ ਫਾਇਦੇਮੰਦ ਹੁੰਦਾ ਹੈ |ਕੱਦੂ ਦੇ ਬੀਜਾਂ ਵਿਚ ਆਇਰਨ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਤੁਹਾਨੂੰ ਐਨਰਜੀ ਨਾਲ ਭਰਪੂਰ ਰੱਖਦਾ ਹੈ |
5 -ਮੇਥੀ-ਦਾਣਾ………………………….
ਛੋਟਾ ਜਿਹਾ ਦਿਖਣ ਵਾਲਾ ਮੇਥੀ-ਦਾਣਾ ਨੈਚੁਰਲ ਰੂਪ ਨਾਲ ਗੁਣਾਂ ਦੀ ਖਾਣਾ ਹੈ |ਔਰਤਾਂ ਵਿਚ ਹੋਣ ਵਾਲੇ ਜੋੜਾਂ ਦੇ ਦਰਦ ਲਈ ਅਤੇ ਪੀਰੀਅਡ ਵਿਚ ਹੋਣ ਵਾਲੇ ਦਰਦ ਨੂੰ ਦੂਰ ਕਰਦਾ ਹੈ |ਇਸ ਤੋਂ ਇਲਾਵਾ ਮੇਥੀ-ਦਾਣਾ ਔਰਤਾਂ ਦੇ ਸਤਨਾਂ ਵਿਚ ਦੁੱਧ ਨੂੰ ਵੀ ਵਧਾਉਣ ਵਿਚ ਮੱਦਦ ਕਰਦਾ ਹੈ ਜੋ ਨਵਜਾਤ ਦੇ ਲਈ ਬੇਹਦ ਫਾਇਦੇਮੰਦ ਹੁੰਦਾ ਹੈ |
ldf