ਸ਼ੂਗਰ ਦੀ ਬਿਮਾਰੀ ਹੁਣ ਘੱਟ ਉਮਰ ਦੇ ਲੋਕਾਂ ਨੂੰ ਹੀ ਆਪਣੀ ਚਪੇਟ ਵਿਚ ਲੈਣ ਲੱਗੀ ਹੈ |ਇਹ ਇੱਕ ਅਜਿਹੀ ਬਿਮਾਰੀ ਹੈ ਜਿਸਦੇ ਹੋਣ ਤੋਂ ਬਾਅਦ ਵਿਅਕਤੀ ਨੂੰ ਹੋਰ ਦੂਸਰੀਆਂ ਬਿਮਾਰੀਆਂ ਵੀ ਹੋਣ ਲੱਗਦੀਆਂ ਹਨ |ਜੇਕਰ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਸ਼ੂਗਰ ਦਾ ਮਰੀਜ ਹੌਲੀ-ਹੌਲੀ ਰੋਗਾਂ ਦਾ ਘਰ ਬਣ ਜਾਂਦਾ ਹੈ |
ਖਾਣ-ਪੀਣ ਅਤੇ ਰਹਿਣ-ਸਹਿਣ ਨਾਲ ਜੁੜੀਆਂ ਕੁੱਝ ਅਜਿਹੀਆਂ ਗਲਤੀਆਂ ਹਨ ਜੋ ਅਸੀਂ ਅਨਜਾਣੇ ਵਿਚ ਕਰ ਜਾਂਦੇ ਹਾਂ |ਇਹਨਾਂ ਵਿਚ ਕਈ ਅਜਿਹੀਆਂ ਵੀ ਗਲਤੀਆਂ ਵੀ ਹੁੰਦੀਆਂ ਹਨ ਜਿੰਨਾਂ ਦੀ ਵਜਾ ਨਾਲ ਸ਼ੂਗਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ |ਅੱਜ ਅਸੀ ਤੁਹਾਨੂੰ ਉਹਨਾਂ 5 ਆਦਤਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਸ਼ੂਗਰ ਦੀ ਵਜਾ ਬਣਦੀਆਂ ਹਨ |ਜੇਕਰ ਤੁਸੀਂ ਇਹਨਾਂ ਵਿਚੋਂ 3 ਗਲਤੀਆਂ ਨੂੰ ਵੀ ਛੱਡ ਦਿੱਤਾ ਤਾਂ ਤੁਸੀਂ ਇਸ ਰੋਗ ਤੋਂ ਕਾਫੀ ਦੂਰ ਹੋ ਜਾਓਗੇ |
ਰਾਤ ਨੂੰ ਜਿਆਦਾ ਦੇਰ ਤੱਕ ਨਾ ਦੇਖੋ ਟੀ.ਵੀ………………………………..
ਰਾਤ ਨੂੰ ਖਾਣਾ ਖਾਣ ਤੋਂ ਬਾਅਦ ਥੋੜੀ ਦੇਰ ਟੀ.ਵੀ ਦੇ ਸਾਹਮਣੇ ਬੈਠਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਘੰਟਿਆਂ ਤੱਕ ਟੀ.ਵੀ ਸਾਹਮਣੇ ਬੈਠਣ ਨਾਲ ਤੁਹਾਨੂੰ ਨੁਕਸਾਨ ਪਹੁੰਚ ਸਕਦਾ ਹੈ |ਕੁੱਝ ਦਿਨ ਪਹਿਲਾਂ ਕੀਤੀ ਗਈ ਸੋਧ ਕਹਿੰਦੀ ਹੈ ਕਿ ਟੀ.ਵੀ ਸਾਹਮਣੇ ਬਿਤਾਇਆ ਹੋਇਆ ਤੁਹਾਡਾ ਹਰ-ਇੱਕ ਘੰਟਾ ਸ਼ੂਗਰ ਨੂੰ 4 ਫੀਸਦੀ ਵਧਾ ਦਿੰਦਾ ਹੈ |ਇਸਦੀ ਵਜਾ ਹੈ ਜਿਆਦਾ ਟੀ.ਵੀ ਦੇ ਸਾਹਮਣੇ ਬੈਠਣਾ |ਜਿਆਦਾ ਦੇਰ ਟੀ.ਵੀ ਸਾਹਮਣੇ ਬੈਠਣਾ ਨਾਲ ਤੁਹਾਡੀ ਕਮਰ ਦੀ ਫੈਟ ਵੱਧ ਜਾਂਦੀ ਹੈ ਅਤੇ ਪੇਟ ਦੀ ਫੈਟ ਸਿੱਧੇ ਸ਼ੂਗਰ ਦੇ ਰਿਸਕ ਨਾਲ ਜੁੜੀ ਹੋਈ ਹੈ |
ਵਿਟਾਮਿਨ D ਹੈ ਜਰੂਰੀ……………………………………
ਅਜਿਹਾ ਹੋ ਸਕਦਾ ਹੈ ਕਿ ਤੁਹਾਡਾ ਵਜਨ ਕਾਬੂ ਵਿਚ ਹੋਵੇ ਪਰ ਇਹ ਇਸ ਗੱਲ ਦੀ ਗਰੰਟੀ ਨਹੀਂ ਹੈ ਕਿ ਤੁਸੀਂ ਸ਼ੂਗਰ ਦੇ ਸ਼ਿਕਾਰ ਨਹੀਂ ਹੋਵੋਗੇ |ਜੇਕਰ ਤੁਹਾਡੇ ਸਰੀਰ ਵਿਚ ਵਿਟਾਮਿਨ D ਦੀ ਕਮੀ ਹੈ ਤਾਂ ਘੱਟ ਵਜਨ ਵਾਲੇ ਲੋਕਾਂ ਨੂੰ ਵੀ ਸ਼ੂਗਰ ਹੋਣ ਦਾ ਖਤਰਾ ਵੱਧ ਜਾਂਦਾ ਹੈ |ਦੁੱਧ ਅਤੇ ਧੁੱਪ ਦੋਨਾਂ ਵਿਚ ਹੀ ਵਿਟਾਮਿਨ D ਪਾਇਆ ਜਾਂਦਾ ਹੈ |
ਮਾਨਸਿਕ ਤਣਾਵ ਤੋਂ ਰਹੋ ਦੂਰ……………………………………
ਮਾਨਸਿਕ ਤਨਾਵ ਦਾ ਤੁਹਾਡੀ ਬੌਡੀ ਦੇ ਸ਼ੂਗਰ ਲੈਵਲ ਉੱਪਰ ਸਿੱਧਾ ਅਸਰ ਪੈਂਦਾ ਹੈ |ਜਰਮਨੀ ਵਿਚ ਹੋਇਆ ਇੱਕ ਅਧਿਐਨ ਦੱਸਦਾ ਹੈ ਕਿ ਅਜਿਹੇ ਲੋਕ ਜੋ ਕੰਮ ਕਾਜ ਨੂੰ ਲੈ ਕੇ ਬੇਹਦ ਤਨਾਵ ਵਿਚ ਰਹਿੰਦੇ ਹਨ ਉਹਨਾਂ ਵਿਚ ਟਾਈਪ 2 ਸ਼ੂਗਰ ਦਾ ਖਤਰਾ 45 ਫੀਸਦੀ ਤੱਕ ਵੱਧ ਜਾਂਦਾ ਹੈ |ਇਸ ਲਈ ਚੀਜਾਂ ਨੂੰ ਆਪਣੇ ਅੰਦਰ ਸਮੇਟਨਾ ਬੰਦ ਕਰੋ ਅਤੇ ਤਨਾਵ ਦੀ ਹਵਾ ਵਿਚ-ਵਿਚ ਕੱਢਦੇ ਰਹੋ |
ਦੇਰ ਤੱਕ ਕੰਮ ਕਰਨ ਤੋਂ ਬਚੋ’……………………………….
ਦੇਰ ਤੱਕ ਕੰਮ ਕਰਨ ਵਾਲੇ ਲੋਕ ਅਨੇਕਾਂ ਲੋਕਾਂ ਦੇ ਮੁਕਾਬਲੇ ਸ਼ੂਗਰ ਦੇ ਜਾਲ ਵਿਚ ਜਿਆਦਾ ਆਉਂਦੇ ਹਨ ਇਸਦੀਆਂ ਦੋ ਵਜਾ ਹਨ ਇੱਕ ਤਾਂ ਇਹ ਹੈ ਕਿ ਅਜਿਹੇ ਲੋਕਾਂ ਦੀ ਨੀਂਦ ਨਹੀਂ ਚੰਗੀ ਹੁੰਦੀ ਭਾਵੇਂ ਉਹ ਪੂਰੀ 8 ਘੰਟਿਆਂ ਦੀ ਨੀਂਦ ਲੈਂਦੇ ਹਨ ਪਰ ਉਹ ਨੀਂਦ ਰਾਤ ਨੂੰ ਗਿਹਰੀ ਨੀਂਦ ਜਿਹੀ ਨਹੀਂ ਹੁੰਦੀ ਦੂਸਰੀ ਵਜਾ ਇਹ ਕਿ ਰਾਤ ਨੂੰ ਜਾਗਣ ਵਾਲੇ ਲੋਕ ਰੌਸ਼ਨੀ ਦੇ ਸੰਪਰਕ ਵਿਚ ਜਿਆਦਾ ਰਹਿੰਦੇ ਹਨ |ਰਾਤ ਨੂੰ ਲਾਇਟ ਚਲਦੀ ਹੀ ਹੈ ਦਿਨ ਵਿਚ ਖਿੜਕੀਆਂ ਤੋਂ ਆਉਂਦੀ ਰੌਸ਼ਨੀ ਮੋਬਾਇਲ ,ਲੈਪਟੋਪ ,ਸੈੱਲ ਫੋਨ ਅਤੇ ਟੀ.ਵੀ ਵਗੈਰਾ ਦੀ ਰੌਸ਼ਨੀ ਨੂੰ ਵੀ ਉਹ ਅਵਾੱਇਡ ਨਹੀਂ ਕਰ ਸਕਦੇ |ਇਸ ਲਈ ਕੁੱਝ ਸੋਧਾਂ ਕਹਿੰਦੀਆਂ ਹਨ ਕਿ ਇਹਨਾਂ ਦਾ ਅਸਰ ਇੰਸੁਲੀਨ ਅਤੇ ਬਲੱਡ ਸ਼ੂਗਰ ਦੇ ਲੈਵਲ ਨੂੰ ਉੱਪਰ ਅਸਰ ਪੈਂਦਾ ਹੈ |
ਚੰਗੇ ਬੈਕਟੀਰੀਆ ਦੀ ਜਰੂਰਤ………………………..
ਸਾਡੇ ਪੇਟ ਵਿਚ ਦੋ ਤਰਾਂ ਦੇ ਬੈਕਟੀਰੀਆ ਰਹਿੰਦੇ ਹਨ |ਚੰਗੇ ਵਾਲੇ ਅਤੇ ਭੁਰੇ ਵਾਲੇ |ਜੇਕਰ ਤੁਸੀਂ ਚੰਗਿਆਂ ਨੂੰ ਖੁੱਦ ਨਹੀਂ ਰੱਖੋਗੇ ਤਾਂ ਭੁਰੇ ਬੈਕਟੀਰੀਆ ਤੁਹਾਡੀਆਂ ਆਂਤਾਂ ਦੀ ਤਾਕਤ ਨੂੰ ਘੱਟ ਕਰ ਦਿੰਦੇ ਹਨ |ਇਸ ਨਾਲ ਜੋ ਜਲਣ ਜਿਹੀ ਸਥਿਤੀ ਪੈਦਾ ਹੁੰਦੀ ਹੈ ਉਹ ਸ਼ੂਗਰ ਦੇ ਲਈ ਰਸਤਾ ਖੋਲਦੀ ਹੈ |