ਹਸਮੁਖ ਚਿਹਰਾ ਸਾਰਿਆ ਨੂੰ ਚੰਗਾ ਲੱਗਦਾ ਪਰ ਇਸ ਲਈ ਦੰਦ ਸੁੰਦਰ ਤੇ ਚਮਕੀਲੇ ਹੋਣੇ ਚਾਹੀਦੇ ਹਨ। ਜੇਕਰ ਤੁਹਾਡੇ ਦੰਦ ਗੰਦੇ ਹਨ ਤਾਂ ਦੂਸਰਿਆਂ ਨਾਲ ਗੱਲ ਕਰਨ ਵਿੱਚ ਸ਼ਰਮਿੰਦਗੀ ਮਹਿਸੂਸ ਹੋਵੇਗੀ। ਅਤੇ ਤੁਹਾਡਾ ਆਤਮ ਵਿਸ਼ਵਾਸ ਵੀ ਘੱਟ ਹੋਵੇਗਾ। ਇਸ ਲਈ ਦੰਦਾਂ ਨੂੰ ਸਾਫ਼ ਤੇ ਸਿਹਤਮੰਦ ਰੱਖਣ ਬਹੁਤ ਜ਼ਰੂਰੀ ਹੈ। ਇਸ ਦੇ ਲਈ ਘਰੇਲੂ ਨੁਸਖ਼ੇ ਅਪਣਾ ਕੇ ਵੀ ਦੰਦਾਂ ਨੂੰ ਚਮਕਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਦੰਦਾਂ ਨੂੰ ਚਮਕਦਾਰ ਬਣਾਉਣ ਦੇ ਕੁੱਝ ਕੁਦਰਤੀ ਨੁਸਖ਼ਿਆਂ ਬਾਰੇ:
ਪਾਣੀ ਲਾਹੇਵੰਦ: ਦਿਨ ਵਿੱਚ ਘੱਟ ਤੋਂ ਘੱਟ 8 ਤੋਂ 10 ਗਿਲਾਸ ਪਾਣੀ ਜਰੂਰ ਪੀਉ। ਜਿੰਨਾ ਪਾਣੀ ਤੁਸੀ ਪੀਉਗੇ ਉਨ੍ਹੇ ਹੀ ਦੰਦ ਸਾਫ ਰਹਿਣਗੇ। ਇਹ ਚਾਹ, ਕਾਫੀ, ਸੋਡਾ ਤੇ ਸ਼ਰਾਬ ਦੇ ਦਾਗਾਂ ਨੂੰ ਵੀ ਸਾਫ ਕਰ ਦਿੰਦਾ ਹੈ।
ਨਾਰੀਅਲ ਤੇਲ: ਇਕ ਵੱਡਾ ਚਮਚ ਨਾਰੀਅਲ ਤੇਲ ਲਓ ਅਤੇ ਇਸ ਨੂੰ 20 ਮਿੰਟ ਲਈ ਆਪਣੇ ਮੂੰਹ ‘ਚ ਰੱਖੋ। ਉਂਝ ਇਸ ਤੇਲ ‘ਚ ਐਂਟੀ ਮਾਈਕ੍ਰੋਬਾਇਲ ਗੁਣ ਹੁੰਦੇ ਹਨ ਇਸ ਲਈ ਇਹ ਮਸੂੜਿਆਂ ਲਈ ਬਹੁਤ ਵਧੀਆ ਰਹਿੰਦਾ ਹੈ। ਜੇਕਰ ਇਹ ਵਿਚਾਰ ਤੁਹਾਨੂੰ ਠੀਕ ਨਾ ਲੱਗੇ ਤਾਂ ਕੁਝ ਬੂੰਦਾਂ ਨਾਰੀਅਲ ਤੇਲ ਨੂੰ ਆਪਣੇ ਟੁੱਥ ਬਰੱਸ਼ ‘ਤੇ ਲਗਾਓ ਅਤੇ ਇਕ ਜਾਂ ਦੋ ਮਿੰਟ ਲਈ ਦੰਦਾਂ ਨੂੰ ਬਰੱਸ਼ ਕਰੋ।
ਸਟ੍ਰਾਬਰੀਜ਼: ਇਹ ਇਕ ਬਹੁਤ ਹੀ ਸਵਾਦੀ ਦਵਾਈ ਹੈ ਜਿਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਝਿਜਕ ਨਹੀਂ ਹੋਵੇਗੀ। ਤਾਜ਼ਾ ਸਟ੍ਰਾਬਰੀਜ਼ ਦਾ ਪੇਸਟ ਬਣਾਓ ਅਤੇ ਇਸ ਨਾਲ ਆਪਣੇ ਦੰਦਾਂ ਨੂੰ ਬਰੱਸ਼ ਕਰੋ। ਇਹ ਬਹੁਤ ਹੀ ਆਸਾਨ ਹੈ। ਹਾਲੀਵੁਡ ਦੀ ਸੈਲੀਬ੍ਰਿਟੀਜ਼ ਕੈਥਰੀਨ ਜੇਟਾ ਜੋਨਸ ਅਤੇ ਟਾਇਰਾ ਬੈਂਕਸ ਵੀ ਅਜਿਹਾ ਰੂਟੀਨ ‘ਚ ਕਰਦੀਆਂ ਹਨ।।
ਫਲ ਅਤੇ ਸਬਜ਼ੀਆਂ: ਸਬਜ਼ੀਆਂ ਅਤੇ ਫਲ ਜਿਵੇਂ ਗਾਜਰ, ਅਜਵਾਇਣ ਅਤੇ ਸੇਬ ਦੰਦਾਂ ਦੀ ਤੰਦਰੁਸਤੀ ਲਈ ਵੀ ਬਹੁਤ ਵਧੀਆ ਰਹਿੰਦੇ ਹਨ। ਉਨ੍ਹਾਂ ਦਾ ਕਰੰਚੀ ਰੂਪ ਦੰਦਾਂ ਦੇ ਧੱਬਿਆਂ ਨੂੰ ਦੂਰ ਕਰਨ ‘ਚ ਸਹਾਇਕ ਹੁੰਦਾ ਹੈ। ਨਾਲ ਹੀ ਇਹ ਦੰਦਾਂ ‘ਚ ਮੌਜੂਦ ਭੋਜਨ ਦੇ ਕਣਾਂ ਅਤੇ ਬੈਕਟੀਰੀਆ ਨੂੰ ਹਟਾਉਣ ‘ਚ ਸਹਾਇਕ ਹੁੰਦਾ ਹੈ। ਇਨ੍ਹਾਂ ਫਲਾਂ ਅਤੇ ਸਬਜ਼ੀਆਂ ‘ਚ ਮੌਜੂਦ ਕੁਦਰਤੀ ਐਸਿਡ ਦੰਦਾਂ ਨੂੰ ਹੋਰ ਚਮਕਦਾਰ ਸਫੈਦ ਬਣਾਉਣ ‘ਚ ਸਹਾਇਕ ਹੁੰਦਾ ਹੈ। ਖਾਸ ਕਰਕੇ ਸੇਬ ਕਿਉਂਕਿ ਇਸ ‘ਚ ਮੈਲਿਕ ਐਸਿਡ ਮੌਜੂਦ ਹੁੰਦਾ ਹੈ।
ਨਮਕ ਤੇ ਨਿੰਬੂ ਦਾ ਪੇਸਟ: ਥੋੜ੍ਹੇ ਜਿਹੇ ਨਮਕ ਵਿੱਚ ਕੁੱਝ ਬੂੰਦ ਦਾ ਰਸ ਪਾਉ ਅਤੇ ਉਸ ਨਾਲ ਰੋਜ਼ਾਨਾ ਦੰਦਾਂ ਨੂੰ ਸਾਫ ਕਰੋ। ਪਰ ਤੁਰੰਤ ਬਾਅਦ ਪੇਸਟ ਅਤੇ ਬੁਰਛ ਨਾਲ ਮੁੰਹ ਨੂੰ ਧੋ ਲਵੋ। ਕਿਉਂਕਿ ਇਹ ਦੰਦਾਂ ਦੀ ਕੈਵੇਟੀ ਅਤੇ ਐਨਾਮੇਲ ਲਈ ਬਹੁਤ ਸੰਵੇਦਨਸ਼ੀਨ ਹੁੰਦੀ ਹੈ।