ਸਭ ਤੋਂ ਬੁਰਾ ਅਤੇ ਪਰੇਸ਼ਾਨ ਕਰਨ ਵਾਲਾ ਦਰਦ ਦੰਦਾਂ ਦਾ ਮੰਨਿਆਂ ਜਾਂਦਾ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ |ਇਹ ਦਰਦ ਤੁਹਾਡੀ ਮਨੋਦਸ਼ਾ ਨੂੰ ਖਰਾਬ ਕਰ ਦਿੰਦਾ ਹੈ |ਇਸਦੀ ਵਜਾ ਨਾਲ ਤੁਸੀਂ ਕੁੱਝ ਵੀ ਖਾ ਪੀ ਨਹੀਂ ਸਕਦੇ |ਦੰਦਾਂ ਦਾ ਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇਂ ਕਿ…………………………
-ਮਸੂੜਿਆਂ ਦੀ ਬੀਮਾਰਿਆ
-ਦੰਦ ਸੰਕ੍ਰਮਣ
-Plaque
-ਦੰਦ ਉੱਪਰ ਚੋਟ
-ਟੁੱਟਿਆ ਹੋਇਆ ਦੰਦ
-ਦੰਦ ਨਿਕਲਣਾ
ਜੇਕਰ ਤੁਹਾਡੇ ਵੀ ਦੰਦਾਂ ਵਿਚ ਦਰਦ ਹੈ ਤਾਂ ਤੁਰੰਤ ਦੰਦਾਂ ਦੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਤਾਂ ਕਿ ਉਹ ਤੁਹਾਡਾ ਸਹੀ ਇਲਾਜ ਕਰ ਸਕੇ |ਪਰ ਦੰਦਾਂ ਦਾ ਦਰਦ ਕਦੇ ਵੀ ਹੋ ਸਕਦਾ ਹੈ |ਕਈ ਵਾਰ ਦੰਦਾਂ ਦਾ ਦਰਦ ਬਹੁਤ ਗਲਤ ਸਮੇਂ ਉੱਪਰ ਪੈਦਾ ਹੋ ਜਾਂਦਾ ਹੈ ਜਿਵੇਂ ਰਾਤ ਨੂੰ |ਇਸ ਸੂਰਤ ਵਿਚ ਅਸੀਂ ਦੰਦਾਂ ਦੇ ਡਾਕਟਰ ਕੋਲ ਵੀ ਨਹੀਂ ਜਾ ਸਕਦੇ |ਦੰਦਾਂ ਦਾ ਦਰਦ ਇੰਨਾਂ ਤੇਜ ਅਤੇ ਪਰੇਸ਼ਾਨ ਕਰਨ ਵਾਲਾ ਹੁੰਦਾ ਹੈ ਜਿਸਦੀ ਵਜਾ ਨਾਲ ਅਸੀਂ ਸਵੇਰ ਦਾ ਇੰਤਜਾਰ ਵੀ ਨਹੀਂ ਕਰ ਸਕਦੇ |ਇਸ ਸਥਿਤੀ ਵਿਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਸ ਤਰਾਂ ਤੁਸੀਂ ਘਰ ਬੈਠੇ ਕੁੱਝ ਹੀ ਸੈਕੀਡਾਂ ਵਿਚ ਆਪਣਾ ਦਰਦ ਦੂਰ ਕਰ ਸਕਦੇ ਹੋ |
ਪਹਿਲਾ ਨੁਸਖਾ…………………………
-1 ਚਮਚ ਲੌਂਗ ਦਾ ਪਾਊਡਰ
-1/2 ਚਮਚ ਨਾਰੀਅਲ ਤੇਲ
ਲੌਂਗ ਵਿਚ eugenol ਹੁੰਦਾ ਹੈ ਜੋ ਕਿ analgesic ਦਾ ਪ੍ਰਭਾਵ ਦਿੰਦਾ ਹੈ ਅਤੇ ਨਾਰੀਅਲ ਤੇਲ ਐਂਟੀ-ਬੈਕਟੀਰੀਅਲ ਹੁੰਦਾ ਹੈ ਜੋ ਦੰਦਾਂ ਦੇ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਹੈ ਜੋ ਸਾਡੇ ਦੰਦਾਂ ਦੇ ਦਰਦ ਦਾ ਕਾਰਨ ਹੋ ਸਕਦਾ ਹੈ |
ਵਿਧੀ…………………
ਉੱਪਰ ਦੱਸੀ ਗਈ ਸਾਰੀ ਸਮੱਗਰੀ ਨੂੰ ਇਕੱਠੀ ਮਿਲਾ ਕੇ ਪੇਸਟ ਤਿਆਰ ਕਰਨ ਤੋਂ ਬਾਅਦ ,ਟੂਥ ਬ੍ਰਸ਼ ਦੀ ਸਹਾਇਤਾ ਨਾਲ ਦਰਦ ਵਾਲੀ ਜਗਾ ਤੇ ਦੋ ਤਿੰਨ ਵਾਰ ਲਗਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ |
ਦੂਸਰਾ ਨੁਸਖਾ…………………..
ਬਬੂਲ ਦੇ ਕੋਲੇ ਨੂੰ ਪੀਸ ਕੇ ਕੱਪੜੇ ਵਿਚੋਂ ਦੀ ਛਾਣ ਲਵੋ ਅਤੇ ਚੂਰਨ ਬਣਾ ਲਵੋ |ਇਸਦੀ ਬਰਾਬਰ ਮਾਤਰਾ ਵਿਚ ਫਟਕੜੀ ਤਵੇ ਉੱਪਰ ਭੁੰਨ ਕੇ ਉਸਦਾ ਚੂਰਨ ਮਿਲਾ ਦਵੋ |ਫਟਕੜੀ ਨੂੰ ਤਵੇ ਉੱਪਰ ਭੁੰਨਣ ਨਾਲ ਉਸਦਾ ਸਾਰਾ ਪਾਣੀ ਉੱਡ ਜਾਵੇਗਾ ਅਤੇ ਸਿਰਫ ਚੂਰਨ ਬਚ ਜਾਵੇਗਾ |ਇਸ ਚੂਰਨ ਨੂੰ ਅਤੇ ਕੋਲੇ ਦੇ ਚੂਰਨ ਨੂੰ ਮਿਲਾ ਕੇ ਦਰਦ ਵਾਲੀ ਜਗਾ ਤੇ ਥੋੜੀ ਦੇਰ ਤੱਕ ਉਂਗਲੀ ਨਾਲ ਲਗਾਓ |
ਥੋੜੀ ਦੇਰ ਬਾਅਦ ਦੰਦ ਵਿਚੋਂ ਸਾਰਾ ਗੰਦਾ ਪਾਣੀ ਬਾਹਰ ਨਿਕਲ ਆਵੇਗਾ ਅਤੇ ਦਰਦ ਖਤਮ ਹੋ ਜਾਵੇਗਾ |ਤੁਸੀਂ ਇਸ ਮਿਸ਼ਰਣ ਨੂੰ ਰੋਜਾਨਾ ਦੰਦ ਸਾਫ਼ ਕਰਨ ਲਈ ਮੰਜਨ ਦੇ ਰੂਪ ਵਿਚ ਇਸਤੇਮਾਲ ਕਰ ਸਕਦੇ ਹੋ |ਇਸ ਨਾਲ ਤੁਹਾਡੇ ਦੰਦ ਮੋਤੀਆਂ ਜਿਹੇ ਸਾਫ਼ ਹੋ ਜਾਣਗੇ ਅਤੇ ਕਦੇ ਵੀ ਕੋਈ ਰੋਗ ਨਹੀਂ ਲੱਗੇਗਾ |