ਇੱਕ ਚੰਗੀ ਮੁਸਕਾਨ ਦੇ ਲਈ ਸਫੈਦ ਅਤੇ ਚਮਕਦਾਰ ਦੰਦਾਂ ਦਾ ਹੋਣਾ ਬਹੁਤ ਜਰੂਰੀ ਹੈ |ਮਜਬੂਤ ਦੰਦ ਸਿਰਫ ਖਾਣਾ ਖਾਣ ਵਿਚ ਹੀ ਮੱਦਦਗਾਰ ਨਹੀਂ ਹੁੰਦੇ ਬਲਕਿ ਬਲਕਿ ਇਸ ਨਾਲ ਸਾਡਾ ਚਿਹਰਾ ਵੀ ਨਿਖਰਦਾ ਹੈ ||ਜਿੰਨਾਂ ਲੋਕਾਂ ਦੇ ਦੰਦ ਪੀਲੇ ਹੁੰਦੇ ਹਨ ਉਹਨਾਂ ਨਾਲ ਕੋਈ ਗੱਲ ਕਰਨੀ ਵੀ ਪਸੰਦ ਨਹੀਂ ਕਰਦਾ |ਮੂੰਹ ਵਿਚੋਂ ਬਦਬੂ ਆਉਂਦੀ ਹੈ ਅਤੇ ਇਸ ਨਾਲ ਸਾਹਮਣੇ ਵਾਲੇ ਵਿਅਕਤੀ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ |
ਅਕਸਰ ਪਾਣੀ ਵਿਚ ਮੌਜੂਦ ਕੈਮੀਕਲਸ ,ਤੰਬਾਕੂ ਅਤੇ ਕਲਰਡ ਫੂਡਸ ਦੇ ਜਿਆਦਾ ਇਸਤੇਮਾਲ ਨਾਲ ਦੰਦਾਂ ਵਿਚ ਪੀਲਾ-ਪਣ ਆ ਜਾਂਦਾ ਹੈ |ਇਹਨਾਂ ਨੂੰ ਚਮਕਾਉਣ ਦੇ ਲਈ ਬਜਾਰ ਵਿਚ ਤੁਹਾਨੂੰ ਬਹੁਤ ਸਾਰੀਆਂ ਕੰਪਨੀਆਂ ਤਰਾਂ-ਤਰਾਂ ਦੇ ਦਾਵੇ ਕਰਦਿਆਂ ਹਨ ਪਰ ਦੰਦਾਂ ਦਾ ਪੀਲਾਪਣ ਨਹੀਂ ਜਾਂਦਾ |ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਅਸਰਦਾਰ ਘਰੇਲੂ ਨੁਸਖੇ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਕੇਵਲ 2 ਮਿੰਟ ਵਿਚ ਹੀ ਆਪਣੇ ਦੰਦਾਂ ਨੂੰ ਮੋਤੀਆਂ ਜਿਹਾ ਚਮਕਾ ਸਕਦੇ ਹੋ |
ਤੁਲਸੀ ,ਨਿੰਬੂ ਅਤੇ ਬੇਕਿੰਗ ਸੋਡਾ………………………
ਦੰਦਾਂ ਵਿਚ ਪੀਲੇਪਣ ਨੂੰ ਦੂਰ ਕਰਨ ਦੇ ਲਈ ਘਰ ਵਿਚ ਮੌਜੂਦ ਤੁਲਸੀ ਦੇ 4 ਤੋਂ 5 ਪੱਤਿਆਂ ,ਨਿੰਬੂ ਦਾ ਰਸ ,ਬੇਕਿੰਗ ਸੋਡਾ ਅਤੇ ਘਰ ਵਿਚ ਮੌਜੂਦ ਕੋਈ ਵਾਇਟ ਟੂਥ ਪੇਸਟ ਨੂੰ ਲੈ ਕੇ ਉਸਦਾ ਮਿਸ਼ਰਣ ਤਿਆਰ ਕਰ ਲਵੋ |ਇਸ ਮਿਸ਼ਰਣ ਨੂੰ ਆਪਣੇ ਟੂਥ ਬ੍ਰਸ਼ ਉੱਪਰ ਲੈ ਕੇ ਦੰਦਾਂ ਨੂੰ ਬ੍ਰਸ਼ ਕਰੋ |ਇਸ ਗੱਲ ਦਾ ਧਿਆਨ ਰੱਖੋ ਕਿ 2 ਮਿੰਟ ਤੋਂ ਜਿਆਦਾ ਬ੍ਰਸ਼ ਨਹੀਂ ਕਰਨਾ ਹੈ ਕਿਉਂਕਿ ਇਸ ਵਿਚ ਮੌਜੂਦ ਬੇਕਿੰਗ ਸੋਡਾ ਤੁਹਾਡੇ ਲਈ ਹਾਨੀਕਾਰਕ ਵੀ ਹੋ ਸਕਦਾ ਹੈ |
ਪੇਸਟ ਨੂੰ ਤਿਆਰ ਕਰਨ ਦੀ ਵਿਧੀ…………………………….
-ਇਸ ਪੇਸਟ ਨੂੰ ਬਣਾਉਣ ਦੇ ਲਈ ਤੁਸੀਂ ਇੱਕ ਕੌਲੀ ਵਿਚ ਸਭ ਤੋਂ ਪਹਿਲਾਂ ਤੁਲਸੀ ਦੇ ਪੱਤਿਆਂ ਨੂੰ ਹੱਥਾਂ ਨਾਲ ਨਿਚੋੜ ਕੇ ਰੱਖ ਲਵੋ |
-ਹੁਣ ਇਸ ਵਿਚ ਥੋੜਾ ਜਿਹਾ ਟੂਥ ਪੇਸਟ ਮਿਲਾ ਦਵੋ ,ਜਿੰਨਾਂ ਤੁਸੀਂ ਹਰ-ਰੋਜ ਬ੍ਰਸ਼ ਕਰਨ ਵਿਚ ਇਸਤੇਮਾਲ ਕਰਦੇ ਹੋ |
-ਇਸ ਤੋਂ ਬਾਅਦ ਇਸ ਵਿਚ ਅੱਧੇ ਤੋਂ ਘੱਟ ਚਮਚ ਬੇਕਿੰਗ ਸੋਡਾ ਮਿਲਾ ਦਵੋ |ਅੰਤ ਵਿਚ ਤੁਸੀਂ ਨਿੰਬੂ ਦਾ ਰਸ ,4 ਤੋਂ 5 ਬੂੰਦਾਂ ਮਿਲਾ ਲਵੋ |
-ਹੁਣ ਇਸ ਮਿਸ਼ਰਣ ਨੂੰ ਚੰਗੀ ਤਰਾਂ ਮਿਕਸ ਕਰ ਲਵੋ |ਜਦ ਇਹ ਪੇਸਟ ਪੂਰਾ ਤਿਆਰ ਹੋ ਜਾਵੇ ਤਾਂ ਇਸ ਪੇਸਟ ਨੂੰ ਬ੍ਰਸ਼ ਨਾਲ ਕਰੋ |
-ਇਸਨੂੰ ਹਫਤੇ ਵਿਚ ਇੱਕ ਦਿਨ ਤੋਂ ਜਿਆਦਾ ਪ੍ਰਯੋਗ ਨਹੀਂ ਕਰਨਾ ਹੈ ਕਿਉਂਕਿ ਇਸਨੂੰ ਜਿਆਦਾ ਪ੍ਰਯੋਗ ਕਰਨ ਨਾਲ ਦੰਦਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ |