ਲਸਣ ਤਾਂ ਆਪਣੇ ਆਪ ਵਿਚ ਕਈ ਰੋਗਾਂ ਦੇ ਲਈ ਇਕ ਰਾਮਬਾਣ ਔਸ਼ੁੱਧੀ ਹੈ ਅਤੇ ਇਸਦੇ ਗੁਣਾਂ ਬਾਰੇ ਵੀ ਤੁਸੀਂ ਬਹੁਤ ਚੰਗੀ ਤਰਾਂ ਜਾਣਦੇ ਹੀ ਹੋ |ਇਸ ਪੋਸਟ ਵਿਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਲਸਣ ਦੇ ਮੁਰੱਬੇ ਬਾਰੇ ਕਿ ਇਹ ਕਿਸ ਤਰਾਂ ਬਣਾਇਆ ਜਾਂਦਾ ਹੈ ਅਤੇ ਇਸ ਤੋਂ ਕਿਹੜੇ-ਕਿਹੜੇ ਲਾਭ ਸਾਨੂੰ ਮਿਲਦੇ ਹਨ ਤਾਂ ਆਓ ਜਾਣਦੇ ਹਾਂ…………..
ਲਸਣ ਦਾ ਮੁਰੱਬਾ ਬਣਾਉਣ ਦਾ ਤਰੀਕਾ……………
ਲਸਣ ਦਾ ਮੁਰੱਬਾ ਤਿਆਰ ਕਰਨ ਦੇ ਲਈ ਤੁਸੀਂ 600 ਗ੍ਰਾਮ ਵਧੀਆ ਕਵਾਲਿਟੀ ਦਾ ਲਸਣ ਲਵੋ ਅਤੇ ਇਕ ਕਿੱਲੋ ਛੱਤੇ ਦਾ ਚੋਇਆ ਹੋਇਆ ਸ਼ਹਿਦ ਲਵੋ |ਸਭ ਤੋਂ ਪਹਿਲਾਂ ਲਸਣ ਨੂੰ ਛਿੱਲ ਕੇ ਉਸਦੀ ਇਕ-ਇੱਕ ਕਲੀ ਨੂੰ ਅਲੱਗ-ਅਲੱਗ ਕਰ ਲਵੋ ਅਤੇ ਉਹਨਾਂ ਨੂੰ ਲਗਪਗ 1500 ਗ੍ਰਾਮ ਸਾਫ਼ ਕੱਚ ਦੇ ਮਰਤਬਾਨ ਵਿਚ ਪਾ ਕੇ ਉਸ ਵਿਚ ਸ਼ਹਿਦ ਮਿਲਾ ਦਵੋ |
ਹੁਣ ਇਸ ਮਰਤਬਾਨ ਨੂੰ ਢੱਕਣ ਲਗਾ ਕੇ ਇਕ ਮਹੀਨੇ ਲਈ ਰੱਖ ਦਵੋ |ਜੇਕਰ ਹੋ ਸਕੇ ਤਾਂ ਇਸਨੂੰ ਆਟੇ ਵਿਚ ਨੱਪ ਕੇ ਰੱਖ ਦਵੋ ਅਤੇ ਇਸ ਨਾਲ ਹੋਰ ਵੀ ਜਿਆਦਾ ਵਧੀਆ ਬਣੇਗਾ |ਇਕ ਮਹੀਨੇ ਬਾਅਦ ਇਸ ਮਰਤਬਾਨ ਨੂੰ ਆਟੇ ਵਿਚੋਂ ਬਾਹਰ ਕੱਢ ਲਵੋ ਅਤੇ ਇਸ ਤਰਾਂ ਤੁਹਾਡਾ ਲਸਣ ਦਾ ਬਣਾਇਆ ਹੋਇਆ ਮੁਰੱਬਾ ਤਿਆਰ ਹੋ ਜਾਵੇਗਾ
ਲਸਣ ਦਾ ਮੁਰੱਬਾ ਸੇਵਨ ਕਰਨ ਦੀ ਵਿਧੀ…………..
ਇਸ ਮੁਰੱਬੇ ਨੂੰ ਮੌਸਮ ਦੇ ਹਿਸਾਬ ਨਾਲ ਮਾਤਰਾ ਘਟਾ-ਵਧਾ ਦੇ ਸੇਵਨ ਕੀਤਾ ਜਾਂਦਾ ਹੈ |ਗਰਮੀਆਂ ਦੇ ਮੌਸਮ ਵਿਚ ਇਕ ਕਲੀ ਲਸਣ ਅਤੇ ਅੱਧਾ ਚਮਚ ਸ਼ਹਿਦ ਦਾ ਸਵੇਰੇ ਅਤੇ ਇਸ ਤਰਾਂ ਹੀ ਸ਼ਾਮ ਨੂੰ ਸੇਵਨ ਕਰਨਾ ਹੈ |ਸਰਦੀਆਂ ਦੇ ਮੌਸਮ ਵਿਚ ਤਿੰਨ ਕਲੀਆਂ ਲਸਣ ਦੀਆਂ ਅਤੇ ਇਕ ਚਮਚ ਸ਼ਹਿਦ ਦਾ ਸਵੇਰੇ ਅਤੇ ਇਸ ਤਰਾਂ ਹੀ ਸ਼ਾਮ ਨੂੰ ਸੇਵਨ ਕੀਤਾ ਜਾਂਦਾ ਹੈ |
ਇਸ ਤਰਾਂ ਇਹ ਇਕ ਵਾਰ ਵਿਚ ਤਿਆਰ ਕੀਤਾ ਗਿਆ ਮੁਰੱਬਾ ਕਈ ਮਹੀਨਿਆਂ ਤੱਕ ਚੱਲ ਸਕਦਾ ਹੈ ਅਤੇ ਏਅਰਟਾਇਟ ਰੱਖਣ ਤੇ ਇਹ ਕਈ ਮਹੀਨਿਆਂ ਤੱਕ ਖਰਾਬ ਵੀ ਨਹੀਂ ਹੁੰਦਾ |ਸ਼ੂਗਰ ਦੇ ਰੋਗੀ ਵੀ ਇਸ ਮੁਰੱਬੇ ਦਾ ਸੇਵਨ ਕਰ ਸਕਦੇ ਹਨ |
ਮੁਰੱਬੇ ਦਾ ਸੇਵਨ ਕਰਨ ਦੇ ਅਨੇਕਾਂ ਲਾਭ
ਲਸਣ ਦੇ ਮੁਰੱਬਾ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਕਈ ਸਾਰੇ ਲਾਭ ਮਿਲਦੇ ਹਨ ਤਾਂ ਆਓ ਜਾਣਦੇ ਹਾਂ ਇਹਨਾਂ ਲਾਭਾਂ ਬਾਰੇ………………
1-ਇਸਦੇ ਸੇਵਨ ਨਾਲ ਸਰੀਰ ਵਿਚ ਪੈਦਾ ਹੋਣ ਵਾਲੇ ਵਾਤ ਰੋਗ ਜਿਵੇਂ ਜੋੜਾਂ ਦਾ ਦਰਦ ,ਮਾਸ-ਪੇਸ਼ੀਆਂ ਵਿਚ ਖਿਚਾਅ ਅਤੇ ਜਕੜਨ ,ਨਸਾਂ ਦੀ ਕਮਜੋਰੀ ਆਦਿ ਰੋਗ ਨਸ਼ਟ ਹੁੰਦੇ ਹਨ |
2-ਇਸਦੇ ਸੇਵਨ ਨਾਲ ਸਰੀਰ ਵਿਚ ਬਲ ਵਧਦਾ ਹੈ ਅਤੇ ਇਹ ਵੱਧਦੀ ਉਮਰ ਦੇ ਨਾਲ-ਨਾਲ ਸਰੀਰ ਵਿਚ ਵੱਧ ਰਹੀ ਕਮਜੋਰੀ ਨੂੰ ਘੱਟ ਕਰਦਾ ਹੈ ਜਿਸ ਨਾਲ ਬੁਢਾਪੇ ਦੇ ਲੱਛਣ ਜਲਦੀ ਨਹੀਂ ਆਉਂਦੇ |
3-ਨੰਪੁਸਤਕਾ ਦੂਰ ਕਰਕੇ ਸ਼ਕਤੀ ਵਧਾਉਣ ਵਿਚ ਇਸ ਮੁਰੱਬੇ ਦਾ ਬਹੁਤ ਵਧੀਆ ਲਾਭ ਹੁੰਦਾ ਹੈ ਇਸਦੇ ਸੇਵਨ ਨਾਲ ਪੁਰਸ਼ਾਂ ਵਿਚ ਸ਼ਕਤੀ ਵੱਧਦੀ ਹੈ |
4-ਲਸਣ ਦਾ ਮੁਰੱਬਾ ਸੇਵਨ ਕਰਨ ਵਾਲੇ ਲੋਕਾਂ ਦੀ ਤਵਚਾ ਚਰਮ ਰੋਗਾਂ ਤੋਂ ਮੁਕਤ ਹੋ ਜਾਂਦੀ ਹੈ ਅਤੇ ਚਿਹਰੇ ਉੱਪਰ ਲਾਲੀ ਆ ਜਾਂਦੀ ਹੈ |
5-ਪੇਟ ਵਿਚ ਗੈਸ ਦੀ ਸਮੱਸਿਆ ਲਈ ਇਸ ਮੁਰੱਬੇ ਦਾ ਸੇਵਨ ਕਰਕੇ ਗਰਮ ਪਾਣੀ ਪੀਣ ਨਾਲ ਬਹੁਤ ਲਾਭ ਮਿਲਦਾ ਹੈ |
ਇਸ ਪੋਸਟ ਵਿਚ ਦਿੱਤੀ ਗਈ ਜਾਣਕਾਰੀ ਸਾਡੀ ਸਮਝ ਵਿਚ ਪੂਰੀ ਤਰਾਂ ਹਾਨੀਰਹਿਤ ਹੈ |ਪਰ ਫਿਰ ਵੀ ਅਸੀਂ ਤੁਹਾਨੂੰ ਇਹ ਪ੍ਰਯੋਗ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨ ਦੀ ਰਾਏ ਦਿੰਦੇ ਹਾਂ ਕਿਉਂਕਿ ਡਾਕਟਰ ਆਪਣੇ ਨਾਲੋਂ ਜਿਆਦਾ ਆਪਣੀ ਸਿਹਤ ਬਾਰੇ ਜਾਣਦੇ ਹਨ ਇਸ ਲਈ ਡਾਕਟਰ ਕੋਲੋਂ ਜਰੂਰ ਸਲਾਹ ਲਵੋ | ਲਸਣ ਦਾ ਮੁਰੱਬਾ ਬਣਾਉਣ ਅਤੇ ਉਸਦੇ ਸੇਵਨ ਕਰਨ ਨਾਲ ਮਿਲਣ ਵਾਲੇ ਲਾਭਾਂ ਦੀ ਜਾਣਕਾਰੀ ਵਾਲੀ ਇਹ ਪੋਸਟ ਤੁਹਾਨੂੰ ਵਧੀਆ ਲੱਗੇ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ |