ਦੋਸਤੋ ਅੱਜ ਦੇ ਸਮੇਂ ਵਿਚ ਸਾਨੂੰ ਕਾਫੀ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਘੱਟ ਉਮਰ ਦੇ ਲੜਕੇ ਅਤੇ ਲੜਕੀਆਂ ਦੇ ਵਾਲ ਸਫੈਦ ਹੋ ਜਾਂਦੇ ਹਨ |ਸਫੈਦ ਵਾਲ ਹੋਣ ਦੇ ਕਈ ਕਾਰਨ ਹੋ ਸਕਦੇ ਹਨ ,ਕੁੱਝ ਪ੍ਰਕਿਰਤਿਕ ਅਤੇ ਕੁੱਝ ਪਰਸਨਲ |ਪ੍ਰਕਿਰਤਿਕ ਕਾਰਨ ਯਾਨਿ ਕਿ ਤੁਸੀਂ ਨਹਾਉਣ ਦੇ ਲਈ ਜਿਸ ਪਾਣੀ ਦਾ ਇਸਤੇਮਾਲ ਕਰਦੇ ਹੋ ਉਸਦਾ ਸਹੀ ਨਾ ਹੋਣਾ ,ਜਾਂ ਗਲਤ ਖਾਣ-ਪਾਣ ਦੀ ਵਜਾ ਨਾਲ ਵੀ ਅਤੇ
ਕੁੱਝ ਵਿਟਾਮਿਨ E ਦੀ ਕਮੀ ਨਾਲ ਵੀ ਤੁਹਾਡੇ ਵਾਲ ਸਮੇਂ ਤੋਂ ਪਹਿਲਾਂ ਹੀ ਸਫੈਦ ਹੋ ਜਾਂਦੇ ਹਨ ਅਤੇ ਨਿੱਜੀ ਮਾਮਲੇ ਇਹ ਹਨ ਕਿ ਕੁੱਝ ਲੋਕਾਂ ਨੂੰ ਮਾਨਸਿਕ ਪਰੇਸ਼ਾਨੀ ਜਾਂ ਕਿਸੇ ਗੱਲ ਨੂੰ ਲੈ ਕੇ ਫਿਕਰ ਕਰਨਾ ਜਾਂ ਤੁਹਾਡੇ ਮੋਢਿਆਂ ਉੱਪਰ ਕੰਮ ਦਾ ਜਿਆਦਾ ਬੋਝ ਹੋਣਾ ,ਮਾਨਸਿਕ ਪਰੇਸ਼ਾਨੀਆਂ ਦਾ ਜਿਆਦਾ ਹੋਣਾ ਇਸਦੀ ਵਜਾ ਨਾਲ ਵੀ ਸਮੇਂ ਤੋਂ ਪਹਿਲਾਂ ਹੀ ਵਾਲ ਸਫੈਦ ਹੋ ਜਾਂਦੇ ਹਨ |
ਵਾਲਾਂ ਨੂੰ ਕਲਰ ਕਰਨਾ ਇਸ ਸਮੱਸਿਆ ਦਾ ਕੋਈ ਉਪਚਾਰ ਨਹੀਂ ਹੈ ਪਰ ਤੁਸੀਂ ਕੁੱਝ ਘਰੇਲੂ ਉਪਚਾਰ ਅਜਮਾ ਕੇ ਆਪਣੇ ਵਾਲਾਂ ਨੂੰ ਸਫੈਦ ਹੋਣ ਤੋਂ ਜਰੂਰ ਰੋਕ ਸਕਦੇ ਹੋ |ਆਓ ਅਸੀਂ ਇੱਕ ਅਜਿਹਾ ਹੀ ਆਸਾਨ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸਨੂੰ ਅਜਮਾ ਕਰ ਤੁਸੀਂ ਆਪਣੇ ਸਫੈਦ ਹੋਏ ਵਾਲਾਂ ਨੂੰ ਫਿਰ ਤੋਂ ਕਾਲਾ ਕਰ ਸਕਦੇ ਹੋ |
ਸਫੈਦ ਵਾਲਾਂ ਦਾ ਘਰੇਲੂ ਇਲਾਜ………………………………….
ਅੱਜ ਇਸ ਘਰੇਲੂ ਨੁਸਖੇ ਵਿਚ ਇਸਤੇਮਾਲ ਕਰਾਂਗੇ ਸ਼ੁੱਧ ਨਾਰੀਅਲ ਤੇਲ |ਨਾਰੀਅਲ ਤੇਲ ਦੇ ਫਾਇਦੇ ਤਾਂ ਤੁਸੀਂ ਸਭ ਜਾਣਦੇ ਹੀ ਹੋ ਅਤੇ ਅੱਜ ਇਸ ਤੇਲ ਨੂੰ ਇਸਤੇਮਾਲ ਕਰਾਂਗੇ ਵਾਲਾਂ ਨੂੰ ਕਾਲੇ ਕਰਨ ਦੇ ਲਈ |ਤਾਂ ਆਓ ਜਾਣਦੇ ਹਾਂ ਇਸ ਨੁਸਖੇ ਬਾਰੇ…………………
ਸਮੱਗਰੀ……………………………..
– 2-3 ਚਮਚ ਸ਼ੁੱਧ ਨਾਰੀਅਲ ਤੇਲ
– ਵਿਟਾਮਿਨ E ਦਾ ਕੈਪਸੂਲ
ਬਣਾਉਣ ਅਤੇ ਇਸਤੇਮਾਲ ਕਰਨ ਦੀ ਵਿਧੀ………………………………………
– ਨਾਰੀਅਲ ਤੇਲ ਨੂੰ 20 ਸੈਕਿੰਡ ਦੇ ਲਈ ਗਰਮ ਕਰੋ |
– ਗਰਮ ਕਰਨ ਦੇ ਬਾਅਦ ਇਸ ਵਿਚ ਕੈਪਸੂਲ ਖੋਲ ਕੇ ਮਿਲਾ ਦਵੋ |ਹੁਣ ਇਸ ਤੇਲ ਨਾਲ ਵਾਲਾਂ ਦੀਆਂ ਜੜਾਂ ਵਿਚ ਮਸਾਜ ਕਰੋ |
– ਰਾਤ ਨੂੰ ਮਸਾਜ ਕਰਨ ਦੇ ਬਾਅਦ ਵਾਲਾਂ ਨੂੰ ਸਵੇਰੇ ਸ਼ੈਂਪੂ ਨਾਲ ਸਾਫ਼ ਕਰ ਲਵੋ |
– ਇਸ ਪ੍ਰੋਸੇਸ ਨੂੰ ਰੋਜਾਨਾ ਇਸਤੇਮਾਲ ਕਰਨ ਨਾਲ ਤੁਹਾਡੇ ਵਾਲ Naturally ਕਾਲੇ ਹੋ ਜਾਣਗੇ |
ਇਸਦੇ ਨਾਲ ਰੋਜਾਨਾ ਕਣਕ ਦੇ ਜ੍ਵਾਰਾਂ ਦਾ ਰਸ ਪੀਣਾ ਸ਼ੁਰੂ ਕਰੋ ਅਤੇ ਆਂਵਲਾ ਜਰੂਰ ਕਿਸੇ ਵੀ ਰੂਪ ਵਿਚ ਸੇਵਨ ਕਰੋ |ਹਰੀਆਂ ਸਬਜੀਆਂ ,ਗਾਜਰ ਆਦਿ ਜਰੂਰ ਖਾਓ |