ਕੇਲਾ ਲੋਕਪ੍ਰਿਯ ਫਲਾਂ ਵਿਚੋਂ ਇੱਕ ਹੈ ਅਤੇ ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ |ਕੇਲਾ ਸਾਡੀ ਸਵਸਥ ਲਈ ਬਹੁਤ ਹੀ ਲਾਭਦਾਇਕ ਹੈ |ਰੋਜ ਇੱਕ ਕੇਲਾ ਖਾਣ ਨਾਲ ਤਨ-ਮਨ ਤੰਦਰੁਸਤ ਰਹਿੰਦਾ ਹੈ |ਕੇਲਾ ਸ਼ੂਗਰ ਅਤੇ ਫਾਇਬਰ ਦਾ ਇੱਕ ਬੇਹਤਰੀਨ ਸਰੋਤ ਹੁੰਦਾ ਹੈ |ਕੇਲੇ ਵਿਚ ਥਾਈਮਨ ,ਨਿਯਾਮਨ ਅਤੇ ਫੋਲਿਕ ਐਸਿਡ ਦੇ ਰੂਪ ਵਿਚ ਵਿਟਾਮਿਨ A ਅਤੇ B ਬਹੁਤ ਮਾਤਰਾ ਵਿਚ ਮੌਜੂਦ ਹੁੰਦਾ ਹੈ |
ਕੇਲੇ ਨੂੰ ਊਰਜਾ ਦਾ ਇੱਕ ਸਰੋਤ ਮੰਨਿਆਂ ਜਾਂਦਾ ਹੈ ਅਤੇ ਨਾਲ ਹੀ ਇਸ ਵਿਚ ਪਾਣੀ ਦੀ ਮਾਤਰਾ 64.3% ,ਪ੍ਰੋਟੀਨ 1.3% ,ਕਾਰਬੋਹਾਈਡ੍ਰੇਟ 24.7& ਅਤੇ ਚਿਕਨਾਈ 8.3% ਹੁੰਦੀ ਹੈ |ਤੁਹਾਡੇ ਵਿਚੋਂ ਕੁੱਝ ਲੋਕਾਂ ਨੂੰ ਕੇਲੇ ਦੇ ਫਾਇਦੇ ਬੇਸ਼ਕ ਪਤਾ ਹੋਣਗੇ ਪਰ ਕੇਲੇ ਦੇ ਛਿੱਲਕਿਆਂ ਦੇ ਬਾਰੇ ਅਸੀਂ ਸਭ ਅਣਜਾਨ ਹਾਂ |
ਅੱਜ ਅਸੀਂ ਤੁਹਾਨੂੰ ਕੇਲੇ ਦੇ ਛਿੱਲਕੇ ਦੇ ਕੁੱਝ ਅਨੋਖੇ ਫਾਇਦਿਆਂ ਦੇ ਬਾਰੇ ਦੱਸਾਂਗੇ ਜਿੰਨਾਂ ਨੂੰ ਪੜਣ ਤੋਂ ਬਾਅਦ ਤੁਸੀਂ ਵੀ ਕੇਲੇ ਦੇ ਛਿੱਲਕਿਆਂ ਨੂੰ ਕਚਰਾ ਸਮਝ ਕਰ ਨਹੀਂ ਸੁੱਟੋਗੇ |ਕੇਲੇ ਦਾ ਛਿੱਲਕਾ ਮੌਕਿਆਂ ਦਾ ਕਾਲ ਮੰਨਿਆਂ ਜਾਂਦਾ ਹੈ |ਭੂਰੇ ਜਾਂ ਕਾਲੇ ਰੰਗ ਦੇ ਕੇਲੇ ਦੇ ਛਿੱਲਕੇ ਨੂੰ ਪ੍ਰਭਾਵਿਤ ਜਗਾ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਕਿਸੇ ਟੇਪ ਨਾਲ ਬੰਨ ਲਵੋ |
ਲਗਾਤਾਰ 3 ਹਫਤੇ ਅਜਿਹਾ ਕਰਨ ਨਾਲ ਤੁਹਾਡੇ ਮੌਕੇ ਗਾਇਬ ਹੋ ਜਾਣਗੇ ਕੇਲੇ ਦੇ ਛਿੱਲਕਿਆਂ ਵਿਚ Tryptophan ਨਾਮਕ ਐਸਿਡ ਪਾਇਆ ਜਾਂਦਾ ਹੈ ਜੋ ਸਾਡੇ ਸੋਰੋਟੋਨਿਨ ਹਰਮੋਜਨ ਨੂੰ ਇਕਸਾਰ ਬਣਾਏ ਰੱਖਦਾ ਹੈ |ਸੋਰੋਟੋਨਿਨ ਹਾਰਮੋਨਜ ਦੀ ਇਕਸਾਰਤਾ ਡਿਪਰੇਸ਼ਨ ਨੂੰ ਦੂਰ ਕਰਨ ਵਿਚ ਮੱਦਦ ਕਰਦੀ ਹੈ |ਤੁਸੀਂ ਕੇਲੇ ਦੇ ਛਿੱਲਕਿਆਂ ਦੀ ਕੋਈ ਡਿਸ਼ ਬਣਾ ਕੇ ਇਸਦਾ ਸੇਵਨ ਕਰ ਸਕਦੇ ਹੋ |
ਵਿਸ਼ੇਸ਼ਕਾਰਾਂ ਦੇ ਮੁਤਾਬਿਕ ਕੇਲੇ ਦੇ ਛਿੱਲਕਿਆਂ ਨੂੰ ਪੀਸ ਕੇ ਉਸਦਾ ਪੇਸਟ 15 ਮਿੰਟ ਦੇ ਲਈ ਸਿਰ ਉੱਪਰ ਲਗਾਉਣ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ |ਦਰਾਸਲ ਸਿਰ ਦਰਦ ਖੂਨ ਦੀਆਂ ਧਮਨੀਆਂ ਵਿਚ ਪੈਦਾ ਹੋਣ ਵਾਲੇ ਤਣਾਵ ਦੀ ਵਜਾ ਨਾਲ ਹੁੰਦਾ ਹੈ ਅਤੇ ਕੇਲੇ ਦੇ ਛਿੱਲਕਿਆਂ ਵਿਚ ਮੌਜੂਦ ਮੈਗਨੀਸ਼ੀਅਮ ਧਮਨੀਆਂ ਵਿਚ ਜਾ ਕੇ ਸਿਰ ਦਰਦ ਨੂੰ ਰੋਕਣ ਵਿਚ ਮੱਦਦ ਕਰਦਾ ਹੈ |ਆਓ ਹੁਣ ਅਸੀਂ ਜਾਣਦੇ ਹਾਂ ਕੇਲੇ ਵਿਚ ਮੌਜੂਦ ਪੋਸ਼ਕ ਤੱਤਾਂ ਬਾਰੇ…………..
-12% ਫਾਇਬਰ -ਕੇਲੇ ਦੇ ਛਿੱਲਕੇ ਵਜਨ ਘੱਟ ਕਰਨ ਵਿਚ ਮੱਦਦ ਕਰਦੇ ਹਨ ਅਤੇ ਖੂਨ ਵਿਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੇ ਹਨ |
-17% ਵਿਟਾਮਿਨ C -ਇਸ ਨਾਲ ਸਾਡੇ ਇੰਮਿਊਨ ਸਿਸਟਮ ਵਿਚ ਵਾਧਾ ਹੁੰਦਾ ਹੈ |
-20% ਵਿਟਾਮਿਨ B-6 – ਇਹ ਸਾਡੇ ਖਾਣੇ ਨੂੰ ਊਰਜਾ ਵਿਚ ਤਬਦੀਲ ਕਰਦਾ ਹੈ |