ਡਰਾਈ ਫਰੂਟ ਖਾਣਾ ਸਾਨੂੰ ਸਾਰਿਆਂ ਨੂੰ ਹੀ ਪਸੰਦ ਹੁੰਦਾ ਹੈ ਪਰ ਪਰ ਸਭ ਦਾ ਸਵਾਦ ਅਲੱਗ-ਅਲੱਗ ਹੋਣ ਦੇ ਕਾਰਨ ਸੁੱਕੇ ਮੇਵਿਆਂ ਦੀ ਪਸੰਦ ਵੀ ਸਾਰਿਆਂ ਦੀ ਅਲੱਗ ਹੁੰਦੀ ਹੈ |ਇਹਨਾਂ ਸੁੱਕੇ ਮੇਵਿਆਂ ਵਿਚੋਂ ਹੀ ਇੱਕ ਹੈ ਕਿਸ਼ਮਿਸ਼ ਜੋ ਸਾਰੇ ਡਰਾਈ ਫਰੂਟਸ ਵਿਚੋਂ ਸਭ ਤੋਂ ਮਿੱਠਾ ਹੁੰਦਾ ਹੈ ਅਤੇ ਤੁਰੰਤ ਐਨਰਜੀ ਪ੍ਰਦਾਨ ਕਰਦਾ ਹੈ |ਇਹ ਅੰਗੂਰਾਂ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ |ਕਿਸ਼ਮਿਸ਼ ਕਈ ਰੰਗਾਂ ਦੇ ਹੁੰਦੇ ਹਨ ਜਿਵੇਂ ਕਾਲੇ ,ਸੁਨਹਿਰੇ ,ਅਤੇ ਕਰੰਟ ਕਿਸ਼ਮਿਸ਼ |
ਕਿਸ਼ਮਿਸ਼ ਦੇ ਇਹ ਪ੍ਰਕਾਰ ਅੰਗੂਰਾਂ ਦੇ ਰੰਗ ਅਤੇ ਉਸਨੂੰ ਸੁਕਾਉਣ ਦੀ ਪ੍ਰਕਿਰਿਆਂ ਉੱਪਰ ਨਿਰਭਰ ਕਰਦੇ ਹਨ |ਕਿਸ਼ਮਿਸ਼ ਵਿਟਾਮਿਨ ਅਤੇ ਮਿੰਨਰਲਸ ਨਾਲ ਭਰਪੂਰ ਹੁੰਦਾ ਹੈ ਅਤੇ ਖਾਣੇ ਦੇ ਸਵਾਦ ਨੂੰ ਵਧਾਉਣ ਲਈ ਇਸਦੀ ਵਧੀਆ ਭੂਮਿਕਾ ਹੁੰਦੀ ਹੈ ਫਿਰ ਚਾਹੇ ਖੀਰ ,ਹਲਵਾ ਜਿਹੀਆਂ ਅਨੇਕਾਂ ਮਠਿਆਈਆਂ ਬਣਾਈਆਂ ਜਾਣ ਜਾਂ ਫਿਰ ਨਮਕੀਨ ਪਕਵਾਨ ਇਸਦੀ ਮਿਠਾਸ ਅਤੇ ਸਵਾਦ ਭੋਜਨ ਦੀ ਸ਼ਾਨ ਵਧਾ ਦਿੰਦਾ ਹੈ |ਕਿਸ਼ਮਿਸ਼ ਦੇ ਮਿਠਾਸ ਬਾਰੇ ਭਾਵੇਂ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋਵੋ ਪਰ ਸੁੱਕੇ ਅੰਗੂਰਾਂ ਨਾਲ ਬਣੀ ਕਿਸ਼ਮਿਸ਼ ਤੁਹਾਡੀ ਸਿਹਤ ਨੂੰ ਕਿੰਨਾਂ ਫਾਇਦਾ ਪਹੁੰਚਾ ਸਕਦੀ ਹੈ ਇਹ ਜਾਨਣਾ ਬਾਕੀ ਹੈ |ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿਸ਼ਮਿਸ਼ ਦੇ ਗੁਣਾਂ ਬਾਰੇ…………………………….
ਕਿਸ਼ਮਿਸ਼ ਹੱਡੀਆਂ ਬਣਾਏ ਮਜਬੂਤ…………………………
ਹੱਡੀਆਂ ਦੀ ਮਜਬੂਤੀ ਲਈ ਜਰੂਰੀ ਕੈਲਸ਼ੀਅਮ ਦੀ ਪੂਰਤੀ ਕਿਸ਼ਮਿਸ਼ ਨਾਲ ਹੋ ਜਾਂਦੀ ਹੈ ਅਤੇ ਇਸ ਨਾਲ ਦੰਦ ਅਤੇ ਹੱਡੀਆਂ ਮਜਬੂਤ ਬਣਦੇ ਹਨ |ਕਿਸ਼ਮਿਸ਼ ਵਿਚ ਪਾਇਆ ਜਾਣ ਵਾਲਾ ਬੋਰੋਨ ਹੱਡੀਆਂ ਨਾਲ ਸੰਬੰਧਿਤ ਰੋਗਾਂ ਵਿਚ ਲਾਭ ਪਹੁੰਚਾਉਂਦਾ ਹੈ ਅਤੇ ਨਾਲ ਹੀ ਇਸਦੇ ਸੇਵਨ ਨਾਲ ਗੋਡਿਆਂ ਵਿਚ ਦਰਦ ਦੀ ਸਮੱਸਿਆ ਵੀ ਨਹੀਂ ਆਉਂਦੀ
ਅੱਖਾਂ ਦੇ ਲਈ ਫਾਇਦੇਮੰਦ……………………..
ਅੱਖਾਂ ਦੇ ਵਿਟਾਮਿਨ A ,A-ਬੀਟਾ ਕੋਰੋਟਿਨ ਅਤੇ A ਕੈਰੋਟੀਨਾੱਅਡ ਵਧੀਆ ਹੁੰਦਾ ਹੈ ਜੋ ਕਿਸ਼ਮਿਸ਼ ਵਿਚ ਪਾਇਆ ਜਾਂਦਾ ਹੈ |ਕਿਸ਼ਮਿਸ਼ ਵਿਚ ਐਂਟੀ-ਆੱਕਸੀਡੈਂਟ ਗੁਣ ਵੀ ਪਾਏ ਜਾਂਦੇ ਹਨ ਜੋ ਫ੍ਰੀ ਰੇਡੀਕਲਸ ਨਾਲ ਲੜਣ ਵਿਚ ਮੱਦਦ ਕਰਦੇ ਹਨ |ਇਹ ਉਮਰ ਵਧਣ ਦੇ ਨਾਲ-ਨਾਲ ਅੱਖਾਂ ਦੇ ਮਸਲਸ ਨੂੰ ਸ਼ਕਤੀ ਪਹੁੰਚਾਉਂਦਾ ਹੈ ਅਤੇ ਅੱਖਾਂ ਦਾ ਕਮਜੋਰ ਹੋਣਾ ਇੱਕ ਆਮ ਗੱਲ ਹੈ ਪਰ ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਸਾਡੀਆਂ ਅੱਖਾਂ ਸਵਸਥ ਰਹਿੰਦੀਆਂ ਹਨ |
ਕੋਲੇਸਟਰੋਲ ਤੋਂ ਬਚਾਏ……………………………
ਕਿਸ਼ਮਿਸ਼ ਵਿਚ ਘੁਲਣਸ਼ੀਲ ਫਾਇਬਰ ਬਹੁਤ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਸਰੀਰ ਵਿਚ ਜਮਾਂ ਹੋਣ ਵਾਲੇ ਖਰਾਬ ਕੋਲੇਸਟਰੋਲ ਨਾਲ ਲੜਦਾ ਹੈ ਅਤੇ ਸਰੀਰ ਵਿਚ ਕੋਲੇਸਟਰੋਲ ਦੇ ਅਵਸ਼ੋਸ਼ਣ ਨੂੰ ਰੋਕਦਾ ਹੈ |ਜਿਸ ਕਾਰਨ ਵਧੇ ਹੋਏ ਕੋਲੇਸਟਰੋਲ ਦੇ ਰੋਗੀਆਂ ਦੇ ਲਈ ਇਸਦਾ ਨਿਯਮਿਤ ਸੇਵਨ ਕਰਨਾ ਬਹੁਤ ਲਾਭਕਾਰੀ ਹੁੰਦਾ ਹੈ |
ਕਿਸ਼ਮਿਸ਼ ਸ਼ਕਤੀ ਨੂੰ ਵਧਾਏ…………………………..
ਬੋਰੋਨ ਸਾਡੇ ਦਿਮਾਗ ਦੇ ਲਈ ਬਹੁਤ ਵਧੀਆ ਸਰੋਤ ਹੈ ਅਤੇ ਇਹੀ ਬੋਰੋਨ ਕਿਸ਼ਮਿਸ਼ ਵਿਚ ਪ੍ਰਚੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਸਾਡੀ ਸ਼ਕਤੀ ਵਧਾਉਣ ਵਿਚ ਸਹਾਇਕ ਹੈ |ਵਿਦਿਆਰਥੀਆਂ ਅਤੇ ਜਿਆਦਾ ਕੰਮ ਕਰਨ ਵਾਲੇ ਲੋਕਾਂ ਦੇ ਲਈ ਨਿਯਮਿਤ ਰੂਪ ਨਾਲ ਇਸਨੂੰ ਖਾਣਾ ਬਹੁਤ ਵਧੀਆ ਰਹਿੰਦਾ ਹੈ |
ਕਿਸ਼ਮਿਸ਼ ਅਨੀਮੀਆਂ ਵਿਚ ਫਾਇਦੇਮੰਦ…………………….
ਕਿਸ਼ਮਿਸ਼ ਵਿਚ ਆਇਰਨ ਅਤੇ ਵਿਟਾਮਿਨ B ਕਾੱਮਪਲੈਕਸ ਪਾਇਆ ਜਾਂਦਾ ਹੈ ਇਹ ਦੋਨੋਂ ਮਿਲ ਕੇ ਅਨੀਮੀਆਂ ਨੂੰ ਮਿਟਾਉਣ ਦੇ ਨਾਲ-ਨਾਲ ਸਰੀਰ ਵਿਚ ਨਵੇਂ ਖੂਨ ਦਾ ਨਿਰਮਾਣ ਵੀ ਕਰਦੇ ਹਨ |ਨਿਯਮਿਤ ਰੂਪ ਨਾਲ ਇਸਦਾ ਸੇਵਨ ਕਰਨ ਨਾਲ ਖੂਨ ਦੀ ਕਮੀ ਦੇ ਕਾਰਨ ਸਰੀਰ ਵਿਚ ਆਇਆ ਪੀਲਾ-ਪਣ ਦੂਰ ਹੋ ਕੇ ਸਰੀਰ ਨਿਖਰ ਆਉਂਦਾ ਹੈ |
ਕਿਸ਼ਮਿਸ਼ ਐਸੀਡਿਟੀ ਦੂਰ ਭਜਾਏ…………………..
ਕਿਸ਼ਮਿਸ਼ ਵਿਚ ਪੋਟਾਸ਼ੀਅਮ ਅਤੇ ਮੈਗਨਿਸ਼ੀਅਮ ਪਾਏ ਜਾਂਦੇ ਹਨ ਜੋ ਐਸੀਡਿਟੀ ਨੂੰ ਦੂਰ ਕਰਦੇ ਹਨ |ਕਿਸ਼ਮਿਸ਼ ਖਾਣ ਨਾਲ ਕਬਜ ਵੀ ਰਾਹਤ ਮਿਲਦੀ ਹੈ ਅਤੇ ਇਸ ਵਿਚ ਪਾਇਆ ਜਾਣ ਵਾਲਾ ਫਾਇਬਰ ਪਾਚਣ ਕਿਰਿਆਂ ਦਰੁਸਤ ਬਣਾਏ ਰੱਖਦਾ ਹੈ |ਖੱਟੇ ਡਕਾਰ ਆਉਣਾ ਅਤੇ ਜੀਅ ਮਚਲਣ ਦੀ ਦਸ਼ਾ ਵਿਚ ਇਹ ਬਹੁਤ ਲਾਭ ਕਰਦਾ ਹੈ |
ਵਜਨ ਵਧਾਉਣ ਵਿਚ ਸਹਾਇਕ…………………………
ਕਿਸ਼ਮਿਸ਼ ਦੀ ਮਿਠਾਸ ਵਿਚ ਪਾਈ ਜਾਣ ਵਾਲੀ ਸ਼ਰਕਰਾ ਫਰਕਟੋਜ ਅਤੇ ਗੁਲੂਕੋਜ ਦੇ ਕਾਰਨ ਹੁੰਦੀ ਹੈ ਅਤੇ ਇਹ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ ਅਤੇ ਸਾਡੇ ਵਜਨ ਨੂੰ ਵਧਾਉਣ ਵਿਚ ਸਹਾਇਕ ਸਿੱਧ ਹੁੰਦੀ ਹੈ |