ਮੂੰਗਫਲੀ ਦਾ ਸੇਵਨ ਬਾਦਾਮ ਤੋਂ ਘੱਟ ਨਹੀਂ ਹੈ |ਆਮ ਤੌਰ ਤੇ ਸਰਦੀਆਂ ਵਿਚ ਉਪਲਬਧ ਹੋਣ ਵਾਲੀ ਮੂੰਗਫਲੀ ਕੀਮਤ ਦੇ ਲਿਹਾਜ ਵਿਚ ਭਾਵੇਂ ਬਾਦਾਮ ਦੇ ਮੁਕਾਬਲੇ ਬੇਹਦ ਘੱਟ ਹੋਵੇ ,ਪਰ ਗੁਣਾਂ ਦੇ ਲਿਹਾਜ ਨਾਲ ਇਹ ਬਾਦਾਮ ਜਿੰਨੀ ਹੀ ਫਾਇਦੇਮੰਦ ਹੈ |ਮੂੰਗਫਲੀ ਵਿਚ ਕਈ ਰੋਗਾਂ ਨੂੰ ਛੂ-ਮੰਤਰ ਕਰਨ ਦੀ ਕੁਦਰਤੀ ਕਲਾ ਹੁੰਦੀ ਹੈ |
ਹੋ ਲੋਕ ਸਾਲਾਂ ਤੋਂ ਜੋੜਾਂ ਦੇ ਦਰਦਾਂ ਤੋਂ ਪਰੇਸ਼ਾਨ ਹਨ ,ਉਹਨਾਂ ਦੇ ਲਈ ਮੂੰਗਫਲੀ ਬਹੁਤ ਰਾਮਬਾਣ ਇਲਾਜ ਹੈ |ਸ਼ਾਇਦ ਤੁਹਾਨੂੰ ਇਸ ਗੱਲ ਉੱਪਰ ਯਕੀਨ ਨਾਲ ਆਵੇ ਪਰ ਇਹ ਸੱਚ ਹੈ ਕਿ ਮੂੰਗਫਲੀ ਮੀਟ ਅਤੇ ਅੰਡੇ ਦੀ ਤੁਲਣਾ ਵਿਚ ਕਾਫੀ ਸ਼ਕਤੀਸ਼ਾਲੀ ਹੁੰਦੀ ਹੈ |
ਹੱਡੀਆਂ ਦੇ ਲਈ ਮੂੰਗਫਲੀ……………………………..
ਉਮਰ ਵਧਣ ਦੇ ਨਾਲ-ਨਾਲ ਹੱਡੀਆਂ ਕਮਜੋਰ ਪੈਣ ਲੱਗ ਜਾਂਦੀਆਂ ਹਨ |ਜਿਆਦਾ ਬੁੱਢੀਆਂ ਔਰਤਾਂ ਨੂੰ ਇਹ ਸਮੱਸਿਆ ਜਿਆਦਾ ਪਰੇਸ਼ਾਨ ਕਰਦੀ ਹੈ |ਇਸਦੀ ਵਜਾ ਨਾਲ ਹਲਕੀ ਜਿਹੀ ਸੱਟ ਲੱਗਣ ਤੇ ਵੀ ਹੱਡੀ ਟੁੱਟਣ ਦਾ ਡਰ ਰਹਿੰਦਾ ਹੈ |ਡੈਨਮਾਰਕ ਦੇ ਸੋਧਕਾਰਤਾਂ ਨੇ ਕਮਜੋਰ ਹੱਡੀਆਂ ਨੂੰ ਮਜਬੂਤ ਬਣਾਉਣ ਵਾਲੇ ਖਾਣ ਵਾਲੇ ਪਦਾਰਥਾਂ ਉੱਪਰ ਸੋਧ ਕੀਤੀ ਹੈ |
ਉਹਨਾਂ ਦੇ ਅਨੁਸਾਰ ਮੂੰਗਫਲੀ ਵਿਚ ਹੱਡੀਆਂ ਨੂੰ ਮਜਬੂਤ ਬਣਾਉਣ ਵਾਲਾ ਪ੍ਰਕਿਰਤਿਕ ਤੱਤ ਰਿਸਵੇਰਾਟ੍ਰਾੱਲ ਹੁੰਦਾ ਹੈ |ਲੋਕਾਂ ਨੇ ਇੱਕ ਵੱਡੇ ਸਮੂਹ ਉੱਪਰ ਮੂੰਗਫਲੀ ਅਤੇ ਇਸ ਤੋਂ ਬਣੀਆਂ ਚੀਜਾਂ ਦਾ ਪ੍ਰੀਖਣ ਕਰਵਾਉਣ ਦੇ ਬਾਅਦ ਵਿਸ਼ੇਸ਼ਕਾਰਨ ਇਸ ਨਤੀਜੇ ਉੱਪਰ ਪਹੁੰਚੇ ਹਨ ਕਿ ਇਹਨਾਂ ਦਾ ਸੇਵਨ ਕਰਨ ਨਾਲ ਸਰੀਰ ਵਿਚ ਹੱਡੀਆਂ ਬਣਾਉਣ ਵਾਲੀਆਂ ਕੋਸ਼ਿਕਾਵਾਂ ਪਣਪਣੀਆਂ ਸ਼ੁਰੂ ਹੋ ਗਈਆਂ |
ਨਾਲ ਹੀ ਰੀਡ ਦੀ ਹੱਡੀ ਵੀ ਮਜਬੂਤ ਹੋਈ |ਇਸ ਲਈ ਸਰਦੀਆਂ ਵਿਚ ਨਿਯਮਿਤ ਰੂਪ ਨਾਲ ਮੂੰਗਫਲੀ ਦਾ ਸੇਵਨ ਕਰੋ |ਹਾਂ ? ਜਿਨਾਂ ਲੋਕਾਂ ਨੂੰ ਐਲਰਜੀ ਹੈ ,ਉਹਨਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ |ਇਸਦਾ ਸੇਵਨ ਕਰਨ ਤੋਂ ਪਹਿਲਾਂ ਤੁਸੀਂ ਚਾਹੋਂ ਤਾਂ ਇੱਕ ਵਾਰ ਡਾਕਟਰ ਦੀ ਸਲਾਹ ਲੈ ਸਕਦੇ ਹੋ |
ਮੂੰਗਫਲੀ ਖਾਣ ਦੇ ਫਾਇਦੇ…………………………..
– ਮੂੰਗਫਲੀ ਵਨਸਪਤੀ ਪ੍ਰੋਟੀਨ ਦਾ ਇੱਕ ਸਰੋਤ ਹੈ |
– ਮੂੰਗਫਲੀ ਵਿਚ ਮਾਸ ਦੀ ਤੁਲਣਾ ਹੈ 2.3 ਗੁਣਾਂ ਅਤੇ ਅੰਡੇ ਦੀ ਤੁਲਣਾ ਵਿਚ 2.5 ਗੁਣਾਂ ਅਤੇ ਫਲਾਂ ਦੀ ਤੁਲਣਾ ਵਿਚ 7 ਗੁਣਾਂ ਜਿਆਦਾ ਪ੍ਰੋਟੀਨ ਹੁੰਦਾ ਹੈ |
– ਮੂੰਗਫਲੀ ਵਿਚ ਨਿਊਟ੍ਰੀਐਂਸ ,ਮਿੰਨਰਲਸ ,ਐਂਟੀ-ਆੱਕਸੀਡੈਂਟ ਅਤੇ ਵਿਟਾਮਿਨ ਜਿਹੇ ਪਦਾਰਥ ਪਾਏ ਜਾਂਦੇ ਹਨ |ਇਸ ਵਿਚ ਪ੍ਰੋਟੀਨ ਚਿਕਨਾਈ ਅਤੇ ਸ਼ਰਕਰਾ ਪਾਈ ਜਾਂਦੀ ਹੈ |ਇੱਕ ਅੰਡੇ ਦੇ ਮੁੱਲ ਦੇ ਬਰਾਬਰ ਮੂੰਗਫਲੀਆਂ ਵਿਚ ਜਿਨਾਂ ਪ੍ਰੋਟੀਨ ਹੁੰਦਾ ਹੈ ਉਹਨਾਂ ਅੰਡੇ ਅਤੇ ਦੁੱਧ ਵਿਚ ਨਹੀਂ ਹੁੰਦਾ |
– 100 ਗ੍ਰਾਮ ਕੱਚੀ ਮੂੰਗਫਲੀ ਖਾਣ ,ਇੱਕ ਲੀਟਰ ਦੁੱਧ ਪੀਣ ਦੇ ਬਰਾਬਰ ਹੁੰਦਾ ਹੈ |
– ਮੂੰਗਫਲੀ ਖਾਣ ਨਾਲ ਪਾਚਕ ਸ਼ਕਤੀ ਵਧਦੀ ਹੈ ਅਤੇ ਸਾਡੀ ਪਾਚਣ ਕਿਰਿਆਂ ਦਰੁਸਤ ਹੁੰਦੀ ਹੈ |