ਹਾਲ ਹੀ ਵਿੱਚ ਇੱਕ ਸਟੱਡੀ ਦੀ ਰਿਪੋਰਟ ਵਿੱਚ ਚੌਂਕਾਉਣਾ ਵਾਲੀ ਗੱਲ ਸਾਹਮਣੇ ਆਈ ਹੈ। ਇਸ ਪੜਾਈ ਦੇ ਅਨੁਸਾਰ, ਸਾਲ 2020 ਨੌਜਵਾਨਾਂ ਦੀ ਸਭ ਤੋਂ ਜ਼ਿਆਦਾ ਮੌਤਾਂ ਦਿਲ ਦੇ ਰੋਗ ਦੀ ਵਜ੍ਹਾ ਨਾਲ ਨਹੀਂ ਸਗੋਂ ਲੀਵਰ ਦੇ ਰੋਗ ਦੇ ਕਾਰਨ ਹੋਣਗੀਆਂ। ਨਾਲ ਹੀ ਇਸ ਪੜਾਈ ਵਿੱਚ ਲੀਵਰ ਦੀ ਰੋਗ ਦੇ ਮੁੱਖ ਕਾਰਨ ਸ਼ਰਾਬ ਦੇ ਸੇਵਨ ਅਤੇ ਘੱਟ ਉਮਰ ਵਿੱਚ ਹੀ ਮੋਟਾਪੇ ਦਾ ਸ਼ਿਕਾਰ ਹੋਣ ਨੂੰ ਦੱਸਿਆ ਗਿਆ ਹੈ। ਇਹ ਸਟੱਡੀ Southampton University of U.K. `ਦੇ ਖੋਜਕਾਰਾਂ ਦੁਆਰਾ ਕੀਤੀ ਗਈ ਹੈ।
ਮੈਡੀਕਲ ਜਰਨਲ ਲੇਂਸੇਟ ਵਿੱਚ ਪ੍ਰਕਾਸ਼ਿਤ ਇਸ ਸਟੱਡੀ ਦੇ ਮੁਤਾਬਿਕ, 2020 ਤੱਕ ਲੋਕਾਂ ਵਿੱਚ ਲੀਵਰ ਦੇ ਰੋਗ, ਦਿਲ ਦੇ ਰੋਗ ਨਾਲੋਂ ਜ਼ਿਆਦਾ ਹੋਣਗੇ। ਜਿਸ ਦੇ ਲਈ ਸ਼ਰਾਬ ਅਤੇ ਮੋਟਾਪਾ ਜ਼ਿੰਮੇਦਾਰ ਹੋਵੇਗਾ। ਇਸ ਪੜਾਈ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਾਲ 2020 ਤੱਕ ਲਗਭਗ 80 , 000 ਲੋਕਾਂ ਦੀ ਮੌਤ ਲੀਵਰ ਦੇ ਰੋਗ ਦੀ ਵਜ੍ਹਾ ਨਾਲ ਹੋਵੇਗੀ। ਇਸ ਦੇ ਮੁਕਾਬਲੇ ਦਿਲ ਦੀ ਰੋਗ ਦੇ ਕਾਰਨ ਹੋਣ ਵਾਲੀ ਮੌਤਾਂ 76, 000 ਹੋਣਗੀਆਂ।
ਪੜਾਈ ਵਿੱਚ ਸ਼ਾਮਿਲ Southampton University of U.K. `ਦੇ ਪ੍ਰੋਫੈਸਰ ਅਤੇ ਲੀਵਰ ਐਕਸਪਰਟ ਨਿਕ ਸ਼ੈਰਾਨ ਦੇ ਮੁਤਾਬਿਕ, ਮਰਨ ਵਾਲੀਆਂ ਵਿੱਚ ਜ਼ਿਆਦਾਤਰ ਲੋਕ ਨੌਜਵਾਨ ਅਤੇ ਮੱਧਵਰਗੀ ਦੇ ਹੋਣਗੇ।
ਲੀਵਰ ਸਾਡੇ ਸਰੀਰ ਦਾ ਸਭ ਤੋਂ ਮੁੱਖ ਅੰਗ ਹੁੰਦਾ ਹੈ। ਲੀਵਰ ਪਾਚਣ ਵਿੱਚ ਸਹਾਇਕ ਕਈ ਤਰ੍ਹਾਂ ਦੇ ਰਸ ਬਣਾਉਂਦਾ ਹੈ ਤੇ ਨਾਲ ਹੀ ਡੀ -ਟਾਕਸੀਫਿਕੇਸ਼ਨ ਵੀ ਕਰਦਾ ਹੈ। ਜੋ ਵੀ ਅਸੀ ਕੁਝ ਖਾਂਦੇ ਹਾਂ, ਦਵਾਈਆਂ ਸਮੇਤ , ਉਹ ਹਰ ਚੀਜ ਸਾਡੇ ਲੀਵਰ ਤੋਂ ਹੋਕੇ ਜਾਂਦੀ ਹੈ । ਅੱਜ-ਕੱਲ੍ਹ ਖਾਣ-ਪੀਣ ਦੀ ਆਦਤਾਂ ਦੇ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਲੀਵਰ ਨੂੰ ਹੁੰਦਾ ਹੈ। ਸਾਡੇ ਸਰੀਰ ‘ਚ ਬਣਨ ਵਾਲੇ ਟਾਕੀਸਨਸ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ ਅਤੇ ਇਸੇ ਕਾਰਨ ਲੀਵਰ ‘ਚ ਵੀ ਟੋਕੀਸਨਸ ਜਮ ਜਾਂਦੇ ਹਨ। ਜਿਨ੍ਹਾਂ ਨੂੰ ਸਾਫ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।
ਸਾਡਾ ਲੀਵਰ ਡਾਈਜਸਟਿਵ ਟਰੈਕ ਨਾਲ ਆਉਣ ਵਾਲੇ ਬਲੱਡ ਨੂੰ ਫਿਲਟਰ ਕਰਨ ਤੋਂ ਇਲਾਵਾ ਬਲੱਡ ਦੇ ਲਈ ਜ਼ਰੂਰੀ ਪ੍ਰਟੀਨ ਵੀ ਬਣਾਉਂਦਾ ਹੈ। ਜੇਕਰ ਲੀਵਰ ਹੈਲਦੀ ਨਾ ਹੋਵੇ ਤਾਂ ਹਾਰਮੋਨ ਸੰਤੁਲਨ ਵਿਗੜਦਾ ਹੈ ਅਤੇ ਕਈ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਆਪਣੇ ਰੋਜ਼ਾਨਾ ਜ਼ਿੰਦਗੀ ‘ਚ ਅਜਿਹੇ ਫੂਡਸ ਸ਼ਾਮਲ ਕਰੋ। ਜਿਸ ਨਾਲ ਲੀਵਰ ਕਲੀਨ ਅਤੇ ਸਿਹਤਮੰਦ ਰਹਿ ਸਕੇ।
ਦਿਲ ਸਬੰਧੀ ਰੋਗ ਦੇ ਖਤਰੇ ਨੂੰ ਘੱਟ ਕਰਨ ‘ਚ ਯੋਗ ਓਨਾ ਹੀ ਕਾਰਗਰ ਹੈ ਜਿੰਨਾ ਕਿ ਐਰੋਬਿਕਸ ਅਭਿਆਸ ਅਤੇ ਘੁੰਮਣਾ। ਯੋਗ ਇਕ ਪੁਰਾਤਨ ਮਾਨਸਿਕ ਸਰੀਰਕ ਕਸਰਤ ਹੈ ਜਿਸ ਦੀ ਉਤਪੱਤੀ ਭਾਰਤ ‘ਚ ਹੋਈ ਸੀ। ਨੀਦਰਲੈਂਡ ਅਤੇ ਅਮਰੀਕਾ ਦੇ ਡਾਕਟਰੀ ਖੋਜਕਰਤਾਂ ਨੇ 2768 ਲੋਕਾਂ ਨਾਲ 37 ਵੱਖ-ਵੱਖ ਦੌਰ ਦੇ ਸਮਾਂ ਬੱਧ ਪ੍ਰਯੋਗਾਂ ਤੋਂ ਬਾਅਦ ਪਾਇਆ ਕਿ ਦਿਲ ਸਬੰਧੀ ਬੀਮਾਰੀਆਂ ਦੇ ਖਤਰਿਆਂ ਨੂੰ ਘੱਟ ਕਰਨ ਅਤੇ ਉਨ੍ਹਾਂ ਦਾ ਬਿਹਤਰ ਪ੍ਰਬੰਧ ਕਰਨ ‘ਚ ਯੋਗ ਕਾਰਗਰ ਹੈ। ਉਨ੍ਹਾਂ ਨੇ ਇਸ ਨੂੰ ਦਿਲ ਦੀ ਸਿਹਤ ਲਈ ਇਕ ਪ੍ਰਭਾਵਕਾਰੀ ਤਰੀਕਾ ਮੰਨਿਆ।