ਸਬਜੀਆਂ ਵਿਚ ਚਲਾਈ ਦਾ ਆਪਣਾ ਇਕ ਸਥਾਨ ਹੈ |ਦੁਨੀਆਂ ਭਰ ਦੇ ਲੋਕ ਇਸਦਾ ਉਪਯੋਗ ਸਬਜੀ ਅਤੇ ਅਨਾਜ ਦੇ ਰੂਪ ਵਿਚ ਸਵਸਥ ਲਾਭਾਂ ਦੇ ਰੂਪ ਵਿਚ ਕਰਦੇ ਹਨ |ਇਹ ਅਨੇਕਾਂ ਔਸ਼ੁੱਧੀਆਂ ਗੁਣਾਂ ਨਾਲ ਭਰਪੂਰ ਹੁੰਦੀ ਹੈ |ਚਲਾਈ ਦੋ ਤਰਾਂ ਦੀ ਹੁੰਦੀ ਹੈ ,ਇਕ ਹਰੇ ਪੱਤਿਆਂ ਵਾਲੀ ਅਤੇ ਦੂਸਰੀ ਲਾਲ ਪੱਤਿਆਂ ਵਾਲੀ |ਇਹ ਕਫ਼ ਅਤੇ ਪਿੱਤ ਦਾ ਨਾਸ਼ ਕਰਦੀ ਹੈ ਜਿਸ ਨਾਲ ਖੂਨ ਦੇ ਰੋਗ ਦੂਰ ਹੁੰਦੇ ਹਨ | ਪੇਟ ਅਤੇ ਕਬਜ ਦੇ ਲਈ ਚਲਾਈ ਦਾ ਸਾਗ ਬਹੁਤ ਉੱਤਮ ਮੰਨਿਆਂ ਜਾਂਦਾ ਹੈ |ਚਲਾਈ ਦੀ ਸਬਜੀ ਦਾ ਨਿਯਮਿਤ ਸੇਵਨ ਕਰਨ ਨਾਲ ਵਾਤ ,ਖੂਨ ਅਤੇ ਤਵਚਾ ਦੇ ਰੋਗ ਦੂਰ ਹੁੰਦੇ ਹਨ |
ਇਸਦਾ ਸਭ ਤੋਂ ਵੱਡਾ ਗੁਣ ਸਾਰੇ ਪ੍ਰਕਾਰ ਦੀ ਜ਼ਹਿਰ(ਵਿਸ਼ੋਂ) ਦਾ ਨਿਵਾਰਨ ਕਰਨਾ ਹੈ ਇਸ ਲਈ ਇਸਨੂੰ ਵਿਸ਼ਦਨ ਦਾ ਨਾਮ ਦਿੱਤਾ ਗਿਆ ਹੈ |ਇਸਦੇ ਡੰਡਲਾਂ ਅਤੇ ਪੱਤਿਆਂ ਵਿਚ ਪੋਸ਼ਟਿਕ ਭਰਪੂਰ ਮਾਤਰਾ ਵਿਚਪਾਈ ਜਾਂਦੀ ਹੈ |ਪੇਟ ਦੇ ਰੋਗ ਅਤੇ ਕਬਜ ਦੇ ਲਈ ਚਲਾਈ ਬਹੁਤ ਉੱਤਮ ਮੰਨੀ ਜਾਂਦੀ ਹੈ | ਚਲਾਈ ਵਿਚ ਕਾਰਬੋਹਾਈਡ੍ਰੇਟ ,ਪ੍ਰੋਟੀਨ,ਕੈਲਸ਼ੀਅਮ ,ਅਤੇ ਵਿਟਾਮਿਨ A ,ਮਿਨਰਲਸ ,ਅਤੇ ਆਇਰਨ ਬਹੁਤ ਮਾਤਰਾ ਵਿਚ ਪਾਇਆ ਜਾਂਦੇ ਹਨ ਅਤੇ ਇਸ ਵਿਚ ਸੋਨਾ ਧਾਤੂ ਪਾਇਆ ਜਾਂਦਾ ਹੈ ਜੋ ਕਿਸੇ ਹੋਰ ਸਬਜੀ ਵਿਚ ਨਹੀਂ ਪਾਇਆ ਜਾਂਦਾ |
ਔਸ਼ੁੱਧੀ ਦੇ ਰੂਪ ਵਿਚ ਚਲਾਈ ਦੇ ਪੰਜ ਅੰਗ – ਡੰਡਲ ,ਪੱਤੇ ,ਫਲ ,ਫੁੱਲ ਕੰਮ ਵਿਚ ਲਏ ਜਾਂਦੇਹਨ |ਇਸਦੇ ਡੰਡਲਾਂ ,ਪੱਤਿਆਂ ਵਿਚ ਪ੍ਰੋਟੀਨ ,ਖਣਿਜ ,ਵਿਟਾਮਿਨ A ,C ਬਹੁਤ ਮਾਤਰਾ ਵਿਚ ਹੁੰਦਾ ਹੈ |ਕਿਹਾ ਜਾਂਦਾ ਹੈ ਕਿ ਕਿਸੇ ਚਰਮ ਤਰਾਂ ਦੇ ਰੋਗ ਵਿਚ ਇਸਦੇ ਪੱਤਿਆਂ ਨੂੰ ਪੀਸ ਕੇ 21 ਦਿਨ ਲੇਪ ਕਰਨ ਨਾਲ ਰੋਗ ਠੀਕ ਹੋ ਜਾਂਦਾ ਹੈ |ਸਰੀਰ ਵਿਚ ਜੇਕਰ ਕੀਤੇ ਵੀ ਖੂਨ ਨਹੀਂ ਬਣ ਰਿਹਾ ਅਤੇ ਬੰਦ ਨਹੀਂ ਹੋ ਰਿਹਾ ਲਾਲ ਪੱਤੇ ਵਾਲੀ ਚਲਾਈ ਦੀ ਜੜ ਨੂੰ ਪਾਣੀ ਵਿਚ ਪੀਸ ਕੇ ਪੀਣ ਨਾਲ ਹੀ ਰੁਕ ਜਾਂਦਾ ਹੈ |ਇਕ ਵਾਰ ਪਾਣੀ ਪੀਣ ਨਾਲ ਜੇਕਰ ਨਹੀਂ
ਰੁਕ ਰਿਹਾ ਤਾਂ 2 ਘੰਟੇ ਬਾਅਦ ਦੁਬਾਰਾ ਫਿਰ ਪੀਓ |ਚਾਹੇ ਗਰਬਧਾਰਨ ਵਿਚੋਂ ਖੂਨ ਵਗ ਰਿਹਾ ਹੋਵੇ ਅਤੇ ਮਲ-ਤਿਆਗ ਵਿਚੋਂ ਅਤੇ ਬਲਗਮ ਦੇ ਵਿਚ ਬਹੁਤ ਉਪਯੋਗੀ ਹੈ |
ਜੇਕਰ ਤੁਹਾਨੂੰ ਗਰਭਧਾਰਨ ਵਿਚੋਂ ਖੂਨ ਦਿਖਾਈ ਦੇਣ ਲੱਗ ਜਾਵੇ ਤਾਂ ਤੁਰੰਤ ਹੀ ਇਸਨੂੰ ਪੀ ਲਵੋ ,ਗਿਰਦਾ ਹੋਇਆ ਗਰਭ ਰੁੱਕ ਜਾਵੇਗਾ |ਜਿੰਨਾਂ ਨੂੰ ਗਰਭ ਗਿਰਨ ਦੀ ਬਿਮਾਰੀ ਹੈ ਉਹਨਾਂ ਔਰਤਾਂ ਦੇ ਲਈ ਮਾਸਿਕ ਧਰਮ ਦੇ ਸਮੇਂ ਵਿਚ ਰੋਜ ਜਦ ਨੂੰ ਪੀਸ ਕੇ ਚੌਲਾਂ ਦੇ ਪਾਣੀ ਨਾਲ ਪੀਣਤੇ ਬਹੁਤ ਫਾਇਦਾ ਹੁੰਦਾ ਹੈ |
ਆਓ ਜਾਣਦੇ ਹਾਂ ਸਰੀਰ ਦੇ ਲਾਭਾਂ ਬਾਰੇ………….
-ਸੋਜ ਘੱਟ ਕਰੇ-ਚਲਾਈ ਦੇ ਤੇਲ ਅਤੇ ਪਿਪਟਾਇਡ ਵਿਚ ਐਂਟੀ-ਇਫ਼ਲੇਮੈਟਰੀ ਗੁਣ ਹੁੰਦੇ ਹਨ ਜੋ ਦਰਦ ਅਤੇ ਸੋਜ ਨੂੰ ਸਹਜਤਾ ਨਾਲ ਘੱਟ ਕਰਨ ਵਿਚ ਮੱਦਦ ਕਰਦੇ ਹਨ |ਇਹ ਪੁਰਾਣੀਆਂ ਸਥਿਤੀਆਂ ਦੇ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਜਿਥੇ ਸੋਜ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ |
-ਫੋੜੇ-ਫਿੰਸੀਆਂ–ਫੋੜੇ-ਫਿੰਸੀਆਂ ਉੱਪਰ ਚਲਾਈ ਦੇ ਪੱਤਿਆਂ ਦੀ ਪੇਸਟ ਬਣਾ ਕੇ ਲਗਾਉਣ ਨਾਲ ਫੋੜਾ ਜਲਦੀ ਠੀਕ ਹੋ ਜਾਂਦਾ ਹੈ |ਸੋਜ ਹੋਣ ਤੇ ਉਸ ਥਾਂ ਤੇ ਇਸਦਾ ਲੇਪ ਕਰਨ ਨਾਲ ਸੋਜ ਦੂਰ ਹੋ ਜਾਂਦੀ ਹੈ |
-ਵਜਨ ਘੱਟ ਕਰਨ ਵਿਚ ਹੈ ਮੱਦਦਗਾਰ–ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪ੍ਰੋਟੀਨ ਖੂਨ ਵਿਚ ਇੰਸੁਲਿਨ ਦੇ ਸਤਰ ਨੂੰ ਘੱਟ ਕਰਕੇ ਅਤੇ ਤੁਹਾਡੀ ਭੁੱਖ ਨੂੰ ਦਬਾ ਦਿੰਦਾ ਹੇ ਜਿਸ ਨਾਲ ਤੁਸੀਂ ਭੁੱਖ ਨੂੰ ਘੱਟ ਮਹਿਸੂਸ ਕਰਦੇ ਹੋ |ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕੀ ਲਗਪਗ 15% ਚਲਾਈ ਵਿਚ ਪ੍ਰੋਟੀਨ ਹੁੰਦਾ ਹੇ ਜੋ ਤੁਹਾਡੇ ਵਜਨ ਘਟਾਉਣ ਵਿਚ ਮੱਦਦਕੇ ਸਕਦਾ ਹੇ |
-ਬਲੱਡ ਪ੍ਰੈਸ਼ਰ ਨੂੰ ਘੱਟ ਕਰੇ-ਸੋਧ ਦੇ ਅਨੁਸਾਰ ,ਚਲਾਈ ਵਿਚ ਮੌਜੂਦ ਫਾਇਬਰ ਅਤੇ ਫਿਟੋਨਿਊਟ੍ਰੀਅੰਸ ਨਾਮਕ ਤੱਤ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿਚ ਮੱਦਦ ਕਰਦਾ ਹੇ |ਜਿਸ ਨਾਲ ਇਹ ਕੋਲੇਸਟਰੋਲ ,ਸੋਜ ਅਤੇ ਬਲੱਡ ਪ੍ਰੈਸ਼ਰ ਦੇ ਪ੍ਰਭਾਵੀ ਢੰਗ ਨਾਲ ਲੜਦਾ ਹੇ ਅਤੇ ਇਹ ਦਿਨ ਦੀ ਸਿਹਤ ਲੀ ਵੀ ਚੰਗਾ ਹੁੰਦਾ ਹੇ |
-ਸਰੀਰ ਵਿਚ ਖੂਨ ਦੀ ਕਮੀ ਦੁਰ ਕਰੇ-ਔਸ਼ੁੱਧੀ ਦੇ ਰੂਪ ਵਿਚ ਚਲਾਈ ਦੀ ਜੜ ,ਪੱਤੇ ਅਤੇ ਬੀਜ ਸਭ ਕੰਮ ਵਿਚ ਲਏਜਾਂਦੇ ਹਨ |ਇਸਦੇ ਪੱਤਿਆਂ ਅਤੇ ਬੀਜਾਂ ਵਿਚ ਪ੍ਰੋਟੀਨ ,ਵਿਟਾਮਿਨ A ,ਅਤੇ C ਬਹੁਤ ਮਾਤਰਾ ਵਿਚ ਹੁੰਦਾ ਹੇ ਚਲਾਈ ਦਾ ਸਾਗ ਅਨੀਮੀਆ ਰੋਗ ਨਾਲ ਲੜਣ ਵਿਚ ਸਭ ਤੋਂ ਕਾਰਗਰ ਹੈ ਇਸਦੇ ਸੇਵਨ ਨਾਲ ਸਰੀਰ ਵਿਚ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ |ਸਰੀਰ ਵਿਚ ਖੂਨ ਦੀ ਕਮੀ ਨੂੰ ਦੂਰ ਕਰਨ ਲੀ ਇਸਦਾ ਸੇਵਨ ਸਬਜੀ ਜਾਨ ਸੂਪ ਦੇ ਰੂਪ ਵਿਚ ਕੀਤਾ ਜਾ ਸਕਦਾ ਹੈ |
-ਕੈਂਸਰ ਦੀ ਰੋਕਥਾਮ ਲਈ- ਚਲਾਈ ਵਿਚ ਮੌਜੂਦ ਪਿਪਟਾਇਡ ਸੋਜ ਨੂੰ ਦੂਰ ਕਰਨ ਦੇ ਨਾਲ-ਨਾਲ ਕੈਂਸਰ ਦੇ ਵਿਕਾਸ ਨੂੰ ਰੋਕਣ ਵਿਚ ਵੀ ਬਹੁਤ ਮੱਦਦਗਾਰ ਹੈ |ਇਸ ਵਿਚ ਮੌਜੂਦ ਐਂਟੀ-ਆੱਕਸਾਇਡ ਕੋਸ਼ਿਕਾਵਾਂ ਨੂੰ ਖਰਾਬ ਹੋਣ ਤੋਂ ਬਚਾਉਂਦਾ ਹੈ ਜਿਸ ਨਾਲ ਕੈਂਸਰ ਨੂੰ ਰੋਕਣ ਵਿਚ ਮੱਦਦ ਮਿਲਦੀ ਹੇ |
-ਪੇਸ਼ਾਬ ਵਿਚ ਜਲਣ ਹੋਣਾ-ਪੇਸ਼ਾਬ ਵਿਚ ਹੋਣ ਵਾਲੀ ਜਲਣ ਨੂੰ ਸ਼ਾਂਤ ਕਰਨ ਦੇ ਲਈ ਚਲਾਈ ਦੇ ਰਸ ਦਾ ਕੁੱਝ ਦਿਨਾਂ ਤੱਕ ਸੇਵਨ ਕਰੋ ਇਸ ਨਾਲ ਤੁਹਾਡੀ ਜਲਣ ਬਿਲਕੁਲ ਠੀਕ ਹੋ ਜਾਵੇਗੀ |
-ਖੂਨੀ ਬਵਾਸੀਰ-ਖੂਨੀ ਬਵਾਸੀਰ ਹੋਵੇ ਜਾਂ ਮੂਤਰ ਵਿਚ ਖੂਨ ਆਉਂਦਾ ਹੋਵੇ ,ਚਲਾਈ ਦੇ ਪੱਤੇ ਪੀਸ ਕੇ ਵਿਚ ਮਿਸ਼ਰੀ ਮਿਲਾ ਕੇ ਸ਼ਰਬਤ ਬਣਾ ਕੇ ਤਿੰਨ ਦਿਨ ਲਗਾਤਾਰ ਪੀਓ |
-ਸਤਨਾਂ ਦਾ ਅਕਾਰ ਵਧਾਉਣ ਵਿਚ-ਜੇਕਰ ਔਰਤਾਂ ਨੇ ਆਪਣੇ ਸਤਨਾਂ ਦਾ ਅਕਾਰ ਵਧਾਉਣਾ ਹੈ ਤਾਂ ਅਰਹਰ ਦੀ ਦਾਲ ਦੇ ਨਾਲ ਚਲਾਈ ਦਾ ਸਾਗ ਪਕਾ ਕੇ 40 ਦਿਨ ਤੱਕ ਲਗਾਤਾਰ ਖਾਓ ,ਜੜ ਨੂੰ ਕੱਟ ਕੇ ਸੁੱਟਣਾ ਨਹੀਂ ਹੈ ਉਹ ਵੀ ਪਕਾ ਲੈਣੀ ਹੈ |
-ਐਨਰਜੀ ਬੂਸਟਰ-ਕੁੱਝ ਸਬਜੀਆਂ ਅਤੇ ਅਨਾਜਾਂ ਵਿਚ ਲਾਜਮੀ ਅਮੀਨੋ ਐਸਿਡ ਦੀ ਕਮੀ ਹੁੰਦੀ ਹੇ ਪਰ ਚਲਾਈ ਵਿਚ ਲਾਈਸਨ ਬਹੁਤ ਜਿਆਦਾ ਮਾਤਰਾ ਵਿਚ ਹੋਣ ਦੇ ਕਾਰਨ ਇਹ ਕੈਲਸ਼ੀਅਮ ਨੂੰ ਪ੍ਰਾਪਤ ਕਰਨ ਵਿਚ ਸਰੀਰ ਦੀ ਮੱਦਦ ਕਰਦਾ ਹੇ |ਇਸ ਕਾਰਨ ਚਲਾਈ ਮਾਸ-ਪੇਸ਼ੀਆਂ ਦੇ ਨਿਰਮਾਣ ਅਤੇ ਉਰਜਾ ਦੇ ਉਤਪਾਦਨ ਦੇ ਲਈ ਬਹੁਤ ਵਧਿਆ ਹੁੰਦਾ ਹੈ |
-ਵਾਲਾਂ ਨੂੰ ਸਫ਼ੈਦ ਹੋਣ ਤੋਂ ਰੋਕਦਾ ਹੈ-ਜੇਕਰ ਤੁਹਾਡੇ ਵਾਲ ਸਮੇਂ ਤੋਂ ਪਹਿਲਾਂ ਹੀ ਸਫੈਦ ਹੋ ਗਏ ਹਨ ਤਾਂ ਤੁਹਾਡੇ ਸਫੈਦ ਵਾਲ ਚਲਾਈ ਦੂਰ ਕਰ ਸਕਦੀ ਹੈ |ਇਹ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫੈਦ ਹੋਣ ਤੋਂ ਰੋਕਣ ਵਿਚ ਕਾਫੀ ਲਾਭਦਾਇਕ ਹੈ |ਚਲਾਈ ਨੂੰ ਤੁਸੀਂ ਆਪਣੇ ਭੋਜਨ ਵਿਚ ਸ਼ਾਮਿਲ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ |
-ਪਥਰੀ-ਪਥਰੀ ਵਿਚ ਚਲਾਈ ਦਾ ਸਾਗ 40 ਦਿਨ ਲਗਾਤਾਰ ਖਾਣ ਨਾਲ ਪਥਰੀ ਗਲ ਕੇ ਬਾਹਰ ਨਿਕਲ ਆਵੇਗੀ