ਸਾਰੇ ਜਾਣਦੇ ਹਨ ਕਿ ਗੁਲਾਬ-ਜਲ ਅਤੇ ਗਿਲਸਰੀਨ ਚਿਹਰੇ ਦੀ ਤਵਚਾ ਲਈ ਕਿੰਨੇ ਫਾਇਦੇਮੰਦ ਹਨ ਫਿਰ ਵੀ ਬਹੁਤ ਘੱਟ ਲੋਕ ਇਹਨਾਂ ਦੋਨਾਂ ਦੇ ਮਿਸ਼ਰਣ ਦੇ ਫਾਇਦਿਆਂ ਬਰੇ ਚੰਗੀ ਤਰਾਂ ਨਹੀਂ ਜਾਣਦੇ |
ਇਸ ਮਿਸ਼ਰਨ ਦਾ ਅਸਰ ਚਿਹਰੇ ਦੀ ਤਵਚਾ ਉੱਪਰ ਸਰਦੀ ਅਤੇ ਗਰਮੀ ਦੋਨਾਂ ਵਿਚ ਹੀ ਬਹੁਤ ਹੁੰਦਾ ਹੈ ਕਿਉਂਕਿ ਇਹਨਾਂ ਦੋਨਾਂ ਸਮਿਆਂ ਵਿਚ ਤਵਚਾ ਆੱਯਲੀ ਹੋ ਜਾਂਦੀ ਹੈ ਜਾਂ ਫਿਰ ਰੁੱਖਾਪਣ ਆ ਜਾਂਦਾ ਹੈ |ਆਓ ਅੱਜ ਅਸੀਂ ਤੁਹਾਨੂੰ ਇਹਨਾਂ ਦੋਨਾਂ ਦੇ ਮਿਸ਼ਰਣ ਬਾਰੇ ਵਿਸਤਾਰ ਨਾਲ ਦੱਸਦੇ ਹਾਂ……………….
1 -ਗੁਲਾਬ-ਜਲ ਅਤੇ ਗਿਲਸਰੀਨ ਨੂੰ ਮਿਲਾ ਕੇ ਚਿਹਰੇ ਉੱਪਰ ਹੌਲੀ-ਹੌਲੀ ਰਗੜਨ ਨਾਲ ਤਵਚਾ ਦੇ ਰੁੱਖੇਪਣ ਤੋਂ ਛੁਟਕਾਰਾ ਮਿਲਦਾ ਹੈ |ਇਹ ਪ੍ਰਕਿਰਿਆਂ ਸੌਣ ਤੋਂ ਪਹਿਲਾਂ ਸਿਰਫ਼ 5 ਮਿੰਟ ਦੇ ਲਈ ਕਰਨੀ ਚਾਹੀਦੀ ਹੈ |
2 -ਗੁਲਾਬ-ਜਲ ਅਤੇ ਗਿਲਸਰੀਨ ਨੂੰ ਹਫਤੇ ਵਿਚ 2 ਦਿਨ ਲਗਾਉਣ ਨਾਲ ਤਵਚਾ ਦੀਆਂ ਕੋਸ਼ਿਕਾਵਾਂ ਵਿਚ ਨਵੀਂ ਜਾਣ ਆ ਜਾਂਦੀ ਹੈ ਅਤੇ ਤਵਚਾ ਦੇ ਛਿਦਰਾਂ ਅੰਦਰ ਜੰਮਣ ਵਾਲੀ ਮੈਲ ਆਸਾਨੀ ਨਾਲ ਮਲਣ ਤੇ ਬਾਹਰ ਆ ਜਾਂਦੀ ਹੈ |
3 -ਗੁਲਾਬ-ਜਲ ਅਤੇ ਗਿਲਸਰੀਨ ਨੂੰ ਤਵਚਾ ਉੱਪਰ ਹਲਕਾ ਜਿਹਾ ਰਗੜਨ ਨਾਲ ਚਿਹਰੇ ਦੇ ਖੂਨ ਸੰਚਾਰ ਵਿਚ ਵਾਧਾ ਹੁੰਦਾ ਹੈ ਕਿਉਂਕਿ ਇਸ ਵਿਚ ਐਂਟੀ-ਏਜਿੰਗ ਰੋਧਕ ਗੁਣ ਹੁੰਦੇ ਹਨ ਜੋ ਕਿ ਸਾਡੀ ਤਵਚਾ ਉੱਪਰ ਝੁਰੜੀਆਂ ਪੈਣ ਤੋਂ ਰੋਕਦੇ ਹਨ |ਇਸ ਨਾਲ ਸਾਡਾ ਚਿਹਰਾ ਉਮਰ ਦੇ ਹਿਸਾਬ ਨਾਲ ਕਾਫੀ ਜਵਾਨ ਲੱਗਦਾ ਹੈ |
4 -ਤਵਚਾ ਦੇ ਢਿੱਲੇਪਣ ਅਤੇ ਰੁੱਖੇਪਣ ਨੂੰ ਦੂਰ ਕਰਨ ਲਈ ਗੁਲਾਬ-ਜਲ ਅਤੇ ਗਿਲਸਰੀਨ ਇਕ ਦਵਾ ਦਾ ਕੰਮ ਕਰਦੇ ਹਨ ਇਸ ਨਾਲ ਸਾਡੇ ਚਿਹਰੇ ਦੇ ਦਾਗ-ਦੱਬੇ ਦੂਰ ਹੋ ਜਾਂਦੇ ਹਨ |
5 -ਇਹ ਚਿਹਰੇ ਉੱਪਰ ਬਣੇ ਮੌਕਿਆਂ ਦੇ ਰੋਮ ਛਿਦਰ ਨੂੰ ਬਲੈਕ ਹੋਣ ਤੋਂ ਬਚਾਉਂਦੇ ਹਨ |ਇਸ ਨਾਲ ਸਾਡਾ ਚਿਹਰਾ ਚਿਕਨਾ ਅਤੇ ਖਿਲ-ਖਿਲਾ ਦਿਸਦਾ ਹੈ |ਇਸ ਤਰਾਂ ਹਫਤੇ ਵਿਚ 2 ਵਾਰ ਚਿਹਰੇ ਉੱਪਰ ਗੁਲਾਬ-ਜਲ ਅਤੇ ਗਿਲਸਰੀਨ ਦੇ ਮਿਸ਼ਰਣ ਦੀ ਮਾਲਿਸ਼ ਸਿਰਫ 5 ਮਿੰਟਾਂ ਜਰੂਰ ਕਰੋ |ਜਿਆਦਾਤਰ ਇਹ ਪ੍ਰਕਿਰਿਆਂ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਕਿਉਂਕਿ ਗੁਲਾਬ-ਜਲ ਅਤੇ ਗਿਲਸਰੀਨ ਵਿਚ ਪਾਏ ਜਾਣ ਵਾਲੇ ਐਂਟੀ-ਏਜਿੰਗ ਰੋਧਕ ਗੁਣ ਦਿਨ ਦੀ ਜਗਾ ਰਾਤ ਨੂੰ ਜਿਆਦਾ ਅਸਰ ਕਰਦੇ ਹਨ |