ਅੱਜ ਵੱਧ ਰਹੇ ਤਣਾਅ ,ਮਾਨਸਿਕ ਥਕਾਨ ,ਚਿੰਤਾ ,ਸਰੀਰਕ ਰੋਗ ਇਹ ਸਾਰੀਆਂ ਸਮੱਸਿਆਵਾਂ ਇਨਸਾਨ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਕਰ ਦਿੰਦੀਆਂ ਹਨ ਅਤੇ ਭਰੀ ਜਵਾਨੀ ਵਿਚ ਇਨਸਾਨ ਬੁੱਢਾ ਨਜਰ ਆਉਣ ਲੱਗ ਜਾਂਦਾ ਹੈ |ਜੇਕਰ ਤੁਸੀਂ ਆਪਣੇ ਸਰੀਰ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਤਣਾਅ ,ਚਿੰਤਾ ਨੂੰ ਤਿਆਗਣਾ ਪਵੇਗਾ |ਕਹਿੰਦੇ ਹਨ ਕਿ ਚਿੰਤਾ ਤੋਂ ਵੱਡਾ ਕੋਈ ਵੀ ਦੁਸ਼ਮਣ ਨਹੀਂ ਹੈ |ਤੁਸੀਂ ਯੋਗਾ ਕਰੋ ,ਧਿਆਨ ਕਰੋ ,ਦੋਸਤਾਂ ਨਾਲ ਮਿਲੋ ,ਬੱਚਿਆਂ ਅਤੇ ਬੁਜ਼ਰਗਾਂ ਨਾਲ ਸਮਾਂ ਬਿਤਾਓ ,ਹਫਤੇ ਵਿਚ ਇਕ ਵਾਰ ਗਊਸ਼ਾਲਾ ਜਾਓ ,ਕਿਸੇ ਵੀ ਗਰੀਬ ਨੂੰ ਖਾਣਾ ਖਵਾਓ ਇਸ ਨਾਲ ਤੁਹਾਡੀ ਚਿੰਤਾ ਦੂਰ ਭੱਜ ਜਾਵੇਗੀ |
ਇਸਦੇ ਨਾਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਆਯੁਰਵੇਦ ਦੇ ਇਕ ਅਜਿਹੇ ਸਦਾਬਹਾਰ ਚੂਰਨ ਬਾਰੇ ਜਿਸਨੂੰ ਖਾਣ ਨਾਲ ਤੁਸੀਂ ਸਦਾ ਲਈ ਆਪਣੇ ਆਪ ਨੂੰ ਜਵਾਨ ਅਤੇ ਤੰਦਰੁਸਤ ਮਹਿਸੂਸ ਕਰੋਗੇ |ਬਸ ਇਸਨੂੰ ਤੁਸੀਂ ਆਪਣੇ ਦੈਨਿਕ ਜੀਵਨ ਵਿਚ ਸ਼ਾਮਿਲ ਕਰਨਾ ਹੈ |
ਸਮੱਗਰੀ….
1-ਸੁੱਕੇ ਆਂਵਲੇ ਦਾ ਚੂਰਨ
2-ਕਾਲੇ ਤਿਲ (ਸਾਫ਼ ਕਰਕੇ)ਇਸਦਾ ਚੂਰਨ
3-ਭੰਗਰਾਜ ਦਾ ਚੂਰਨ
4-ਗੋਰਖ਼ੂ ਦਾ ਚੂਰਨ
ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ……….
-ਪਹਿਲਾਂ ਇਹਨਾਂ ਸਾਰੇ ਚੂਰਨਾਂ ਨੂੰ 100-100 ਗ੍ਰਾਮ ਲੈ ਕੇ ਮਿਲਾ ਲਵੋ ਫਿਰ ਇਸ ਵਿਚ 400 ਗ੍ਰਾਮ ਪੀਸੀ ਹੋਈ ਮਿਸ਼ਰੀ ਮਿਲਾ ਲਵੋ |
-ਇਸ ਵਿਚ 100 ਗ੍ਰਾਮ ਸ਼ੁੱਧ ਦੇਸੀ ਗਾਂ ਦਾ ਘਿਉ ਮਿਲਾ ਲਵੋ ਅਤੇ ਆਖਿਰ ਇਸ ਵਿਚ 200 ਗ੍ਰਾਮ ਸ਼ਹਿਦ ਮਿਲਾ ਲਵੋ |
-ਹੁਣ ਇਸ ਚੂਰਨ ਨੂੰ ਕਿਸੇ ਕੱਚ ਦੇ ਬਰਤਨ ਵਿਚ ਜਾਂ ਕਿਸੇ ਚੀਨੀ ਦੇ ਬਰਤਨ ਵਿਚ ਰੱਖ ਲਵੋ |ਇਸ ਚੂਰਨ ਨੂੰ ਇਕ ਚਮਚ (5 ਗ੍ਰਾਮ )ਰੋਜ਼ਾਨਾ ਖਾਲੀ ਪੇਟ ਸੇਵਨ ਕਰੋ ਅਤੇ ਇਸ ਨੂੰ ਖਾਣ ਤੋਂ ਬਾਅਦ ਗਾਂ ਦਾ ਦੁੱਧ ਜਾਂ ਗੁਣਗੁਣਾ ਪਾਣੀ ਪੀ ਲਵੋ |
ਸਾਵਧਾਨੀ……..
ਘਿਉ ਅਤੇ ਸ਼ਹਿਦ ਨੂੰ ਸਮਾਨ ਮਾਤਰਾਂ ਵਿਚ ਨਾ ਮਿਲਾਓ ਕਿਉਕਿ ਇਕ ਸਮਾਨ ਇਹ ਜਹਿਰ ਦਾ ਕੰਮ ਕਰਦੇ ਹਨ |ਇਸ ਲਈ ਇਹਨਾਂ ਨੂੰ ਇਕ ਮਾਤਰਾ ਵਿਚ ਨਹੀਂ ਮਿਲਾਉਣਾ ਚਾਹੀਦਾ |
ਇਸਦੇ ਅਨੇਕਾਂ ਫਾਇਦੇ………..
ਇਸ ਚੂਰਨ ਨਾਲ ਤੁਹਾਡਾ ਸਰੀਰ ਬਿਲਕੁਲ ਘੋੜੇ ਵਰਗਾ ਹੋ ਜਾਵੇਗਾ |ਜੇਕਰ ਤੁਹਾਡੇ ਛੋਟੀ ਉਮਰ ਵਿਚ ਹੀ ਵਾਲ ਝੜ ਗਏ ਹਨ ਤਾਂ ਤੁਹਾਡੇ ਵਾਲ ਵੀ ਦੁਬਾਰਾ ਉੱਗ ਆਉਣਗੇ ਜੇਕਰ ਸਫ਼ੈਦ ਹੋ ਗਏ ਹਨ ਤਾਂ ਕਾਲੇ ਹੋ ਜਾਣਗੇ |ਚਿਹਰੇ ਉੱਪਰ ਲਾਲੀ ਆ ਜਾਵੇਗੀ |ਸਰੀਰ ਸ਼ਕਤੀਸ਼ਾਲੀ ਅਤੇ ਸਵਸਥ ਹੋ ਜਾਵੇਗਾ ਅਤੇ ਕੁੱਝ ਹੀ ਦਿਨਾਂ ਵਿਚ ਕਮਜ਼ੋਰ ਵਿਅਕਤੀ ਵੀ ਆਪਣਾ ਵਜਨ ਪੂਰਾ ਕਰਕੇ ਸ਼ਕਤੀਸ਼ਾਲੀ ਬਣ ਜਾਵੇਗਾ |
ਪਰਹੇਜ….
ਆਂਡਾ ,ਮਾਸ ,ਮੱਛੀ ਅਤੇ ਨਸ਼ੀਲੇ ਪਦਾਰਥ ਦਾ ਬਿਲਕੁਲ ਵੀ ਸੇਵਨ ਨਾ ਕਰੋ |
ਜੇਕਰ ਤੁਹਾਨੂੰ ਇਸ ਪੋਸਟ ਵਿਚ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ
ਕਰੋ |