ਹੋ ਸਕਦਾ ਹੈ ਕਿ ਤੁਸੀਂ ਗਲੋਅ ਦੀ ਵੇਲ ਦੇਖੀ ਹੋਵੇ |ਇਹ ਵੇਲ ਦੇ ਰੂਪ ਵਿਚ ਵੱਧਦੀ ਹੈ ਇਸਦੇ ਪੱਤੇ ਪਾਨ ਦੇ ਪੱਤਿਆਂ ਵਰਗੇ ਹੁੰਦੇ ਹਨ ਗਲੋਅ ਦੇ ਪੱਤਿਆਂ ਵਿਚ ਕੈਲਸ਼ੀਅਮ ,ਪ੍ਰੋਟੀਨ,ਫਾਸਫੋਰਸ ਬਹੁਤ ਮਾਤਰਾ ਵਿਚ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਇਸਦੇ ਤਣਿਆਂ ਵਿਚ ਵੀ ਸਟਾਰਚ ਭਰਪੂਰ ਮਾਤਰਾ ਵਿਚ ਹੁੰਦਾ ਹੈ |
ਗਲੋਅ ਦਾ ਇਸਤੇਮਾਲ ਕਈ ਤਰਾਂ ਦੀਆਂ ਬਿਮਾਰੀਆਂ ਵਿਚ ਵੀ ਕੀਤਾ ਜਾਂਦਾ ਹੈ ਇਹ ਇਕ ਬੇਹਤਰੀਣ ਪਾਵਰ ਡ੍ਰਿੰਕ ਹੈ ਇਹ ਸਾਡੇ ਇੰਮਊਨ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਕਰਦੀ ਹੈ ਜਿਸਦੀ ਵਜਾ ਨਾਲ ਸਾਨੂੰ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਰੱਖਿਆ ਮਿਲਦੀ ਹੈ |
ਗਲੋਅ ਦੇ ਇਹ ਫਾਇਦੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ…..
1-ਜੇਕਰ ਤੁਹਾਨੂੰ ਅਨੀਮੀਆ ਹੈ ਤਾਂ ਗਲੋਅ ਦੇ ਪੱਤਿਆਂ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਰਹੇਗਾ ਗਲੋਅ ਖੂਨ ਦੀ ਕਮੀ ਨੂੰ ਦੂਰ ਕਰਨ ਵਿਚ ਸਹਾਇਕ ਹੈ ਇਸਨੂੰ ਘਿਉ ਅਤੇ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ |
2-ਪੀਲੀਏ ਦੇ ਮਰੀਜਾਂ ਦੇ ਲਈ ਗਲੋਅ ਲੈਣਾ ਬਹੁਤ ਹੀ ਫਾਇਦੇਮੰਦ ਹੈ ਕੁੱਝ ਲੋਕ ਇਸਨੂੰ ਚੂਰਨ ਦੇ ਰੂਪ ਵਿਚ ਲੈਂਦੇ ਹਨ ਅਤੇ ਕੁੱਝ ਲੋਕ ਇਸਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਪੀਂਦੇ ਹਨ ਜੇਕਰ ਤੁਸੀਂ ਚਾਹੋ ਤਾਂ ਗਲੋਅ ਦੇ ਪੱਤਿਆਂ ਨੂੰ ਪੀਸ ਕੇ ਸ਼ਹਿਦ ਵਿਚ ਮਿਲਾ ਕੇ ਵੀ ਖਾ ਸਕਦੇ ਹੋ ਇਸ ਨਾਲ ਪੀਲੀਏ ਵਿਚ ਫਾਇਦਾ ਹੁੰਦਾ ਹੈ ਤੇ ਮਰੀਜ ਬਹੁਤ ਜਲਦੀ ਠੀਕ ਹੋ ਜਾਂਦਾ ਹੈ |
3-ਕੁੱਝ ਲੋਕਾਂ ਦੇ ਪੈਰਾਂ ਵਿਚ ਬਹੁਤ ਜਲਣ ਹੁੰਦੀ ਹੈ ਅਤੇ ਕੁੱਝ ਅਜਿਹੇ ਵੀ ਹਨ ਜਿੰਨਾਂ ਦੇ ਹੱਥਾਂ ਦੀਆਂ ਤਲੀਆਂ ਬਹੁਤ ਗਰਮ ਰਹਿੰਦੀਆਂ ਹਨ ਅਜਿਹੇ ਲੋਕਾਂ ਦੇ ਲਈ ਗਲੋਅ ਬਹੁਤ ਹੀ ਲਾਭਦਾਇਕ ਹੈ ਗਲੋਅ ਦੇ ਪੱਤਿਆਂ ਨੂੰ ਪੀਸ ਕੇ ਉਸਦਾ ਪੇਸਟ ਤਿਆਰ ਕਰ ਲਵੋ ਅਤੇ ਸਵੇਰੇ ਸ਼ਾਮ ਪੈਰਾਂ ਅਤੇ ਹੱਥਾਂ ਉੱਪਰ ਲਗਾਓ ਜੇਕਰ ਤੁਸੀਂ ਚਾਹੋ ਤਾਂ ਗਲੋਅ ਦੇ ਪੱਤਿਆਂ ਦਾ ਕਾਹੜਾ ਬਣਾ ਕੇ ਵੀ ਪੀ ਸਕਦੇ ਹੋ ਇਸ ਨਾਲ ਵੀ ਤੁਹਾਨੂੰ ਫਾਇਦਾ ਹੋਵੇਗਾ |
4-ਜੇਕਰ ਤੁਹਾਡੇ ਕੰਨਾਂ ਵਿਚ ਦਰਦ ਹੁੰਦਾ ਹੈ ਤਾਂ ਗਲੋਅ ਦੇ ਪੱਤਿਆਂ ਦਾ ਰਸ ਕੱਢ ਲਵੋ ਇਸਨੂੰ ਹਲਕਾ ਗੁਣਗੁਣਾਂ ਕਰ ਲਵੋ ਇਸਦੀਆਂ ਇਕ ਦੋ ਬੂੰਦਾਂ ਕੰਨ ਵਿਚ ਪਾਓ ਅਤੇ ਬਹੁਤ ਜਲਦੀ ਤੁਹਾਡਾ ਦਰਦ ਠੀਕ ਹੋ ਜਾਵੇਗਾ |
5-ਪੇਟ ਨਾਲ ਜੁੜੀਆਂ ਕਈ ਤਰਾਂ ਦੀਆਂ ਬਿਮਾਰੀਆਂ ਵਿਚ ਗਲੋਅ ਦਾ ਇਸਤੇਮਾਲ ਕਰਨਾ ਬਹੁਤ ਹੀ ਫਾਇਦੇਮੰਦ ਹੈ ਇਸ ਨਾਲ ਤੁਹਾਨੂੰ ਕਦੇ ਵੀ ਗੈਸ ਅਤੇ ਕਬਜ ਦੀ ਪ੍ਰੋਬਲੰਮ ਨਹੀਂ ਹੋਵੇਗੀ ਅਤੇ ਇਹ ਪਾਚਣ ਕਿਰਿਆਂ ਵਿਚ ਵੀ ਲਾਭਕਾਰੀ ਹੈ |
6-ਗਲੋਅ ਦਾ ਇਸਤੇਮਾਲ ਬੁਖਾਰ ਦੂਰ ਕਰਨ ਲਈ ਵੀ ਕੀਤਾ ਜਾਂਦਾ ਹੈ ਜੇਕਰ ਤੁਹਾਨੂੰ ਬਹੁਤ ਬੁਖਾਰ ਹੈ ਅਤੇ ਤਾਪਮਾਨ ਘੱਟ ਨਹੀਂ ਹੋ ਰਿਹਾ ਤਾਂ ਇਸ ਵਿਚ ਗਲੋਅ ਦੇ ਪੱਤਿਆਂ ਦਾ ਕਾੜਾ ਪੀਣਾ ਬਹੁਤ ਫਾਇਦੇਮੰਦ ਰਹੇਗਾ ਵੈਸੇ ਤਾਂ ਗਲੋਅ ਸਰੀਰ ਲਈ ਬਹੁਤ ਵਧੀਆ ਹੈ ਪਰ ਫਿਰ ਵੀ ਇਕ ਵਾਰ ਡਾਕਟਰ ਦੀ ਸਲਾਹ ਜਰੂਰ ਲਵੋ |