ਦੰਦ ਜੇਕਰ ਸੋਹਣੇ ਲੱਗਦੇ ਹਨ ਤਾਂ ਉਹ ਮੋਤੀਆਂ ਵਰਗੇ ਚਿੱਟੇ ਅਤੇ ਚਮਕਦੇ ਹੋਏ ਹੀ ਸੋਹਣੇ ਲੱਗਦੇ ਹਨ । ਦੰਦ ਸਾਡੇ ਚਿਹਰੇ ਦਾ ਇੱਕ ਸ਼ਿੰਗਾਰ ਹੁੰਦੇ ਹਨ ਅਤੇ ਜਦੋਂ ਵੀ ਕੋਈ ਹੱਸਦਾ ਹੈ ਤਾਂ ਉਸ ਦੇ ਚਿਹਰੇ ਦੀ ਖੂਬਸੂਰਤੀ ਉਸ ਦੇ ਚਮਕਦੇ ਹੋਏ ਦੰਦਾਂ ਨਾਲ ਦੁੱਗਣੀ ਹੋ ਜਾਂਦੀ ਹੈ ਪ੍ਰੰਤੂ ਕਈ ਵਾਰ ਕੁਝ ਕਾਰਨਾਂ ਕਰਕੇ ਸਾਡੇ ਦੰਦਾਂ ਵਿੱਚ ਪੀਲਾਪਨ ਆ ਜਾਂਦਾ ਹੈ ਤੇ ਦੰਦ ਦੇਖਣ ਵਿਚ ਭੱਦੇ ਅਤੇ ਪੀਲੇ ਨਜ਼ਰ ਆਉਣ ਲੱਗ ਜਾਂਦੇ ਹਨ ।
ਦੰਦਾਂ ਦਾ ਅਜਿਹਾ ਹੋਣ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਵਿੱਚ ਸਿਗਰਟਨੋਸ਼ੀ ਸ਼ਰਾਬ ਦਾ ਸੇਵਨ ਅਤੇ ਕਈ ਹੋਰ ਕਾਰਨ ਵੀ ਸ਼ਾਮਲ ਹੁੰਦੇ ਹਨ । ਅਗਰ ਇੱਕ ਵਾਰ ਦੰਦ ਖਰਾਬ ਹੋਣੀ ਸ਼ੁਰੂ ਹੋ ਜਾਣ ਜਾਂ ਪੀਲੇ ਹੋਣੇ ਸ਼ੁਰੂ ਹੋ ਜਾਣ ਤਾਂ ਇਹ ਆਉਣੀ ਵਾਲੀ ਖਰਾਬ ਹੁੰਦੇ ਜਾਂਦੇ ਹਨ ਅਤੇ ਫਿਰ ਇਹ ਮਸੂੜਿਆਂ ਨੂੰ ਵੀ ਤਕਲੀਫ਼ ਪਹੁੰਚਾਉਂਦੇ ਹਨ।
ਅਗਰ ਦੰਦਾਂ ਦੀ ਸਹੀ ਸਮੇਂ ਸਿਰ ਦੇਖਭਾਲ ਨਾ ਕਰੀਏ ਤਾਂ ਹੌਲੀ ਹੌਲੀ ਦੰਦ ਜ਼ਿਆਦਾ ਖਰਾਬ ਹੋ ਜਾਂਦੇ ਹਨ ਜਿਸ ਦੇ ਸਿੱਟੇ ਵਜੋਂ ਇਨ੍ਹਾਂ ਨੂੰ ਮੂੰਹ ਵਿੱਚੋਂ ਕਢਾਉਣ ਦੀ ਵੀ ਨੌਬਤ ਆ ਜਾਂਦੀ ਹੈ । ਤਾਂ ਹੀ ਤਾਂ ਸਿਆਣੇ ਕਹਿੰਦੇ ਹਨ ਕਿ ਜੇ ਦੰਦ ਗਏ ਤਾਂ ਮੂੰਹ ਦਾ ਸਵਾਦ ਗਿਆ ਦੰਦ ਸਿਰਫ ਮੂੰਹ ਦਾ ਸ਼ਿੰਗਾਰ ਹੀ ਨਹੀਂ ਹੁੰਦੇ ਬਲਕਿ ਸਰ ਅਸੀਂ ਜੋ ਵੀ ਖਾਂਦੇ ਹਾਂ ਉਸ ਦਾ ਸੁਆਦ ਦੰਦਾਂ ਨਾਲ ਹੀ ਆਉਂਦਾ ਹੈ ਕਿਉਂਕਿ ਦੰਦਾਂ ਬਿਨਾਂ ਕਿਸੇ ਵੀ ਚੀਜ਼ ਨੂੰ ਅਸੀਂ ਸਵਾਦਿਸ਼ਟ ਤਰੀਕੇ ਨਾਲ ਨਹੀਂ ਖਾ ਸਕਦੇ । ਸੋ ਇਸੇ ਕਾਰਨ ਹੀ ਸਾਡੇ ਦੰਦਾਂ ਦਾ ਮਜ਼ਬੂਤ ਹੋਣਾ ਅਤੇ ਸਾਫ ਸੁਥਰੇ ਚਮਕਦਾਰ ਹੋਣਾ ਬਹੁਤ ਹੀ ਜ਼ਰੂਰੀ ਹੈ ।
ਬਾਜ਼ਾਰ ਵਿੱਚ ਚਾਹੇ ਜਾਂ ਟੀਵੀ ਉੱਪਰ ਕਈ ਟੂਥ ਪੇਸਟਾਂ ਦੀਆਂ ਮਸ਼ਹੂਰੀਆਂ ਆਉਂਦੀਆਂ ਹਨ ਜੋ ਕਿ ਇਹ ਦਾਅਵਾ ਕਰਦੇ ਹਨ ਕਿ ਉਸ ਨੂੰ ਵਰਤਣ ਨਾਲ ਤੁਹਾਡੇ ਦੰਦ ਮੋਤੀਆਂ ਵਾਂਗ ਚਮਕਣ ਲੱਗ ਜਾਣਗੇ ਪਰ ਬਹੁਤਾਤ ਦੇ ਵਿੱਚ ਲੋਕਾਂ ਨੂੰ ਇਹਨਾਂ ਟੂਥ ਪੇਸਟ ਨਾਲ ਕੋਈ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੁੰਦਾ ।
ਸੋ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਰਾਹੀਂ ਕੁਝ ਅਜਿਹੇ ਘਰੇਲੂ ਨੁਸਖੇ ਦੱਸਾਂਗੇ ਜੋ ਕਿ ਬਹੁਤ ਹੀ ਅਸਰਦਾਰ ਰਾਣਾ ਅਤੇ ਜੇਕਰ ਤੁਹਾਡੇ ਦੰਦ ਪੀਲੇ ਹਨ ਤਾਂ ਤੁਸੀਂ ਇਨ੍ਹਾਂ ਨੁਸਖਿਆਂ ਨੂੰ ਵਰਤ ਕੇ ਆਪਣੇ ਪੀਲੇ ਦੰਦਾਂ ਨੂੰ ਸਫੈਦ ਬਣਾ ਸਕਦੇ ਹੋ । ਇਹ ਨੁਸਖੇ ਕੋਈ ਵੀ ਜ਼ਿਆਦਾ ਮੁਸ਼ਕਿਲ ਨਹੀਂ ਹਨ ਅਤੇ ਇਨ੍ਹਾਂ ਵਿੱਚ ਵਰਤੋਂ ਆਉਣ ਵਾਲੀ ਸਮੱਗਰੀ ਆਸਾਨੀ ਨਾਲ ਤੁਸੀਂ ਕਿਤੇ ਹੋਏ ਪ੍ਰਾਪਤ ਕਰ ਸਕਦੇ ਹੋ ।
ਸੋ ਅਗਰ ਤੁਹਾਨੂੰ ਵੀ ਦੰਦਾਂ ਦੀ ਇਸ ਸਮੱਸਿਆ ਦੀ ਸ਼ਿਕਾਇਤ ਹੈ ਤਾਂ ਤੁਸੀਂ ਇੱਕ ਵਾਰ ਇਨ੍ਹਾਂ ਨੁਸਖਿਆਂ ਵਿੱਚੋਂ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਹੈ ਵਰਤਣ ਵਿੱਚ ਆਸਾਨ ਹੈ ਉਸ ਨੂੰ ਵਰਤ ਕੇ ਦੇਖ ਸਕਦੇ ਹੋ । ਦੰਦਾਂ ਨੂੰ ਸਾਫ ਕਰਨ ਦੇ ਵੱਖ ਵੱਖ ਘਰੇਲੂ ਤਰੀਕਿਆਂ ਨੂੰ ਜਾਨਾ ਨਹੀਂ ਇਹ ਵੀਡੀਓ ਦੇਖੋ ਜੀ ।