ਕਿੰਗ ਆੱਫ਼ ਸਪਾਇਸ ਜਾਂ ਬਲੈਕ ਪੇਪਰ ਨਾਮ ਨਾਲ ਪ੍ਰਚਲਿੱਤ ਕਾਲੀ ਮਿਰਚ ਭੋਜਨ ਵਿਚ ਇਸਤੇਮਾਲ ਕੀਤਾ ਜਾਣ ਵਾਲੇ ਮਸਾਲੇ ਦਾ ਅਹਿਮ ਹਿੱਸਾ ਹੈ |ਕਾਲੀ ਮਿਰਚ ਸਾਡੇ ਭੋਜਨ ਦਾ ਸਵਾਦ ਹੀ ਨਹੀਂ ਵਧਾਉਂਦੀ ,ਕਈ ਬਿਮਾਰੀਆਂ ਦੇ ਇਲਾਜ ਵਿਚ ਸਹਾਇਕ ਸਾਬਤ ਵੀ ਹੁੰਦੀ ਹੈ |ਕਾਲੀ ਮਿਰਚ ,ਕਾਲਾ ਨਮਕ ,ਭੁੰਨਿਆਂ ਹੋਇਆ ਜੀਰਾ ਅਤੇ ਅਜਵੈਣ ਨੂੰ ਪੀਸ ਲੱਸੀ ਜਾਂ ਨਿੰਬੂ ਪਾਣੀ ਵਿਚ ਮਿਲਾ ਕੇ ਪੀਣ ਨਾਲ ਪਾਚਣ ਕਿਰਿਆਂ ਦਰੁਸਤ ਰਹਿੰਦੀ ਹੈ |
ਇਸ ਵਿਚ ਕੈਲਸ਼ੀਅਮ ,ਆਇਰਨ ,ਫਾਸਫੋਰਸ ,ਥਾਈਮਨ ਅਤੇ ਰਿਥੋਫਲੇਬਰ ਜਿਹੇ ਪੌਸ਼ਟਿਕ ਤੱਤ ਹੁੰਦੇ ਹਨ |ਦਿੱਤੀ ਗਈ ਸਟੱਡੀ ਦੇ ਅਨੁਸਾਰ ਕਾਲੀ ਮਿਰਚ ਵਿਚ ਬਾਯੋ-ਏਣਹੰਸ ਨਾਮ ਦਾ ਰਸਾਇਣ ਹੁੰਦਾ ,ਜਿਸਦੀ ਮੌਜੂਦਗੀ ਵਿਚ ਕਿਸੇ ਵੀ ਦਵਾਈ ਦਾ ਅਸਰ ਵੱਧ ਜਾਂਦਾ ਹੈ ਅਤੇ ਦਵਾਈ ਘੱਟ ਮਰਾ ਵਿਚ ਵੀ ਤੇਜ ਅਸਰ ਕਰਦੀ ਹੈ |
ਜਰੂਰੀ ਸਮੱਗਰੀ……………………….
– 15 ਕਾਲੀਆਂ ਮਿਰਚਾਂ
– 2 ਬਾਦਾਮ ਦੀਆਂ ਗਿਰੀਆਂ
– 5 ਮੁਨੱਕੇ
– ਛੋਟੀ ਅਲੈਚੀ
– ਇੱਕ ਗੁਲਾਬ ਦਾ ਫੁੱਲ
– ਅੱਧਾ ਚਮਚ ਖਸਖਸ
– 250 ਗ੍ਰਾਮ ਦੁੱਧ
ਬਣਾਉਣ ਦੀ ਵਿਧੀ………………………….
15 ਕਾਲੀਆਂ ਮਿਰਚਾਂ ,2 ਬਾਦਾਮ ਦੀਆਂ ਗਿਰੀਆਂ ,5 ਮੁਨੱਕੇ ,2 ਛੋਟੀਆਂ ਅਲੈਚੀਆਂ ,ਇੱਕ ਗੁਲਾਬ ਦਾ ਫੁੱਲ ,ਅੱਧਾ ਚਮਚ ਖਸਖਸ ਨੂੰ ਰਾਤ ਨੂੰ ਇੱਕ ਬਰਤਨ ਵਿਚ ਮਿਲਾ ਕੇ ਭਿਉਂ ਦਵੋ ਅਤੇ ਸਵੇਰੇ ਇਸਨੂੰ ਰਗੜ ਕੇ 250 ਗ੍ਰਾਮ ਦੁੱਧ ਵਿਚ ਮਿਲਾ ਕੇ ਹਰ-ਰੋਜ ਲਗਾਤਾਰ ਕੁੱਝ ਮਹੀਨੇ ਪੀਣ ਨਾਲ ਦਿਮਾਗ ਵਿਚ ਤਰਾਵਟ ਆਵੇਗੀ ਅਤੇ ਦਿਮਾਗ ਦੀ ਥਕਾਵਟ ਦੂਰ ਹੋ ਜਾਵੇਗੀ |
20 ਗ੍ਰਾਮ ਕਾਲੀਆਂ ਮਿਰਚਾਂ ,50 ਗ੍ਰਾਮ ਬਾਦਾਮ ,20 ਗ੍ਰਾਮ ਤੁਲਸੀ ਦੇ ਪੱਤਿਆਂ ਨੂੰ ਇਕੱਠਾ ਪੀਸ ਕੇ ਚੂਰਨ ਜਾਂ ਥੋੜਾ ਜਿਹਾ ਗੁੜ ਮਿਲਾ ਕੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਵੋ ਅਤੇ ਇਸ ਚੂਰਨ ਦਾ ਇੱਕ ਚਮਚ ਦੋ ਚਮਚ ਜਾਂ 2 ਗੋਲੀਆਂ ਸ਼ਹਿਦ ਵਿਚ ਮਿਲਾ ਕੇ ਚੱਟਣ ਨਾਲ ਦਿਮਾਗ ਦੀ ਤਾਕਤ ਵਿਚ ਸੁਧਾਰ ਹੁੰਦਾ ਹੈ |
ਇੱਕ ਚਮਚ ਘਿਉ ਅਤੇ 8 ਕਾਲੀਆਂ ਮਿਰਚਾਂ ਅਤੇ ਸ਼ੱਕਰ ਨੂੰ ਮਿਲਾ ਕੇ ਰੋਜਾਨਾ ਚੱਟਣ ਨਾਲ ਯਾਦ ਸ਼ਕਤੀ ਵਿਚ ਸੁਧਾਰ ਹੁੰਦਾ ਹੈ ਅਤੇ ਦਿਮਾਗ ਦੀ ਕਮਜੋਰੀ ਦੂਰ ਹੁੰਦੀ ਹੈ |
ਇਸਦੇ ਫਾਇਦੇ………………………………………
ਬਲੱਡ ਪ੍ਰੇਸ਼ਰ ਨੂੰ ਨਿਯੰਤਰਿਤ ਕਰਨ ਅਤੇ ਸਰੀਰ ਨੂੰ ਆਰਾਮ ਦੇਣ ਵਿਚ ਕਾਲੀ ਬੇਹਦ ਫਾਇਦੇਮੰਦ ਹੈ |ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਗਿਆ ਹੈ ਤਾਂ ਛੋਟਾ ਚਮਚ ਕਾਲੀਆਂ ਮਿਰਚਾਂ ਦੇ ਪਾਊਡਰ ਨੂੰ ਅੱਧੇ ਚਮਚ ਗਿਲਾਸ ਪਾਣੀ ਵਿਚ ਮਿਲਾ ਕੇ ਪੀਓ |ਤੁਹਾਡਾ ਬਲੱਡ ਪ੍ਰੇਸ਼ਰ ਕੰਟਰੋਲ ਹੋਣ ਲੱਗੇਗਾ |ਪੇਟ ਵਿਚ ਗੈਸ ਜਾਂ ਐਸੀਡਿਟੀ ਦੀ ਸਮੱਸਿਆ ਹੋਣ ਤੇ ਤੁਸੀਂ ਤੁਰੰਤ ਨਿੰਬੂ ਵਿਚ ਕਾਲਾ ਨਮਕ ਅਤੇ ਕਾਲੀ ਮਿਰਚ ਦਾ ਪਾਊਡਰ ਜਾਂ 2 ਦਾਣੇ ਮਿਲਾ ਕੇ ਇਸਦਾ ਰਸ ਚੁਸੋ |ਇਹ ਤੁਹਾਡੀ ਅਪਚ ਅਤੇ ਗੈਸ ਦੀ ਸਮੱਸਿਆ ਨੂੰ ਪਲ ਭਰ ਵਿਚ ਦੂਰ ਕਰ ਦੇਵੇਗੀ |
ਜੋ ਲੋਕ ਗਠੀਏ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਉਹ ਤਿਲ ਦੇ ਗਰਮ ਤੇਲ ਵਿਚ ਕਾਲੀ ਮਿਰਚ ਨੂੰ ਮਿਲਾ ਕੇ ਉਸਨੂੰ ਠੰਡਾ ਕਰ ਲਵੋ ਅਤੇ ਬਾਅਦ ਵਿਚ ਉਸ ਤੇਲ ਨਾਲ ਗਠੀਏ ਵਾਲੀ ਜਗਾ ਉੱਪਰ ਮਾਲਿਸ਼ ਕਰੋ |ਅਜਿਹਾ ਕਰਨ ਨਾਲ ਦਰਦ ਤੋਂ ਆਰਾਮ ਮਿਲੇਗਾ |
ਜੇਕਰ ਪੇਟ ਵਿਚ ਕੀੜਿਆਂ ਦੀ ਸਮੱਸਿਆ ਹੈ ਤਾਂ ਥੋੜੀ ਜਿਹੀ ਮਾਤਰਾ ਵਿਚ ਕਾਲੀ ਮਿਰਚ ਦੇ ਪਾਊਡਰ ਨੂੰ ਇੱਕ ਗਿਲਾਸ ਲੱਸੀ ਵਿਚ ਘੋਲ ਕੇ ਪੀ ਲਵੋ |ਦੂਸਰਾ ਉਪਾਅ ਹੈ ਕਿ ਕਿਸ਼ਮਿਸ਼ ਦੇ ਨਾਲ ਕਾਲੀ ਮਿਰਚ ਦਿਨ ਵਿਚ ਤਿੰਨ ਵਾਰ ਖਾਓ |
ਹਾਲ ਹੀ ਵਿਚ ਕੈਂਸਰ ਉੱਪਰ ਕੀਤੇ ਗਏ ਇੱਕ ਸੋਧ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਔਰਤਾਂ ਦੇ ਲਈ ਕਾਲੀ ਮਿਰਚ ਦਾ ਸੇਵਨ ਬਹੁਤ ਲਾਭਕਾਰੀ ਹੁੰਦਾ ਹੈ |ਕਾਲੀਆਂ ਮਿਰਚਾਂ ਵਿਚ ਵਿਟਾਮਿਨ C ,ਫਲੇਵੋਨਾੱਡਸ ,ਅਤੇ ਅਨੇਕਾਂ ਐਂਟੀ-ਆੱਕਸੀਡੈਂਟ ਆਦਿ ਤੱਤ ਵੀ ਪਾਏ ਜਾਂਦੇ ਹਨ |ਕਾਲੀ ਮਿਰਚ ਬ੍ਰੇਸਟ ਕੈਂਸਰ ਨੂੰ ਰੋਕਣ ਵਿਚ ਮੱਦਦਗਾਰ ਹੁੰਦੀ ਹੈ |ਇਹ ਤਵਚਾ ਦੇ ਕੈਂਸਰ ਤੋਂ ਵੀ ਸਰੀਰ ਦੀ ਰੱਖਿਆ ਕਰਦੀ ਹੈ |