ਪੇਟ ਦੇ ਨਿਚਲੇ ਭਾਗ ਦੀ ਚਰਬੀ ਘਟਾਉਣਾ – ਮੋਟਾਪੇ ਨਾਲ ਪੀੜਿਤ ਵਿਅਕਤੀ ਨੂੰ ਆਪਣੀ ਚਰਬੀ ਘੱਟ ਕਰਨ ਦੇ ਲਈ ਬਹੁਤ ਸਾਰੇ ਉਪਾਅ ਮਿਲ ਜਾਣਗੇ ਪਰ ਜਦ ਗੱਲ ਕਮਰ ਦੀ ਜਾਂ ਉਸਦੇ ਨਿਚਲੇ ਭਾਗ ਦੀ ਚਰਬੀ ਘੱਟ ਕਰਨੀ ਹੈ ਤਾਂ ਫਿਰ ਸਭ ਉਪਾਅ ਬਰਬਾਦ ਹੋ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਕਮਰ ਦੀ ਚਰਬੀ ਜਾਂ ਪੇਟ ਦੇ ਨਿਚਲੇ ਭਾਗ ਦੀ ਚਰਬੀ ਅਸੀਂ ਕਿਸ ਤਰਾਂ ਘੱਟ ਕਰ ਸਕਦੇ ਹਾਂ ਉਸਦੇ ਲਈ ਅਸੀਂ ਤੁਹਾਨੂੰ ਅਜਿਹੇ ਚਮਤਕਾਰੀ ਉਪਾਅ ਦੱਸਾਂਗੇ ਕਿ ਜੋ ਦੇਖਦੇ ਹੀ ਦੇਖਦੇ ਤੁਹਾਡੇ ਭਾਰੀ ਕਮਰ ਦੀ ਚਰਬੀ ਨੂੰ ਬਿਲਕੁਲ ਸਲਿਮ ਅਤੇ ਫਿੱਟ ਕਰ ਦੇਵੇਗਾ ਕਿਉਂਕਿ ਇਹਨਾਂ 14 ਪਦਾਰਥਾਂ ਨਾਲ ਪੇਟ ਦੀ ਚਰਬੀ ਘਟਾਉਣਾ ਕਾਫੀ ਆਸਾਨ ਹੋ ਜਾਂਦਾ ਹੈ |
ਅੱਜ-ਕੱਲ ਦੀ ਲਾਇਫ਼ ਸਟਾਇਲ ਕੁੱਝ ਅਜਿਹੀ ਹੋ ਚੁੱਕੀ ਹੈ ਕਿ ਅਸੀਂ ਨਾ ਚਾਹ ਕੇ ਵੀ ਆਪਣੇ ਸਰੀਰ ਦਾ ਵਜਨ ਵਧਾਉਂਦੇ ਜਾ ਰਹੇ ਹਾਂ |ਕੁੱਝ ਲੜਕੀਆਂ ਦਾ ਪੂਰਾ ਸਰੀਰ ਦੇਖਣ ਵਿਚ ਪਤਲਾ ਲੱਗਦਾ ਹੈ ਪਰ ਪੇਟ ਕਾਫੀ ਨਿਕਲਿਆ ਹੁੰਦਾ ਹੈ |ਪਰ ਹੁਣ ਜਦ ਤੁਸੀਂ ਕਿੱਲੋ ਭਾਰ ਵਜਨ ਘੱਟ ਕਰਨ ਲੱਗੋਗੇ ਤਾਂ ਬੈਲੀ ਫੈਟ ਆਪਣੇ ਆਪ ਹੀ ਖਤਮ ਹੋਣ ਲੱਗੇਗਾ |ਬੈਂਲੇਂਸ ਡਾਇਟ ਅਤੇ ਰੈਗੂਲਰ ਐਕਸਰਸਾਇਜ ਕਰਨ ਨਾਲ ਤੁਸੀਂ ਆਪਣਾ ਵਜਨ ਕੰਟਰੋਲ ਕਰ ਸਕਦੇ ਹੋ |ਤੁਹਾਨੂੰ ਕੁੱਝ ਤੁਹਾਨੂੰ ਅਜਿਹੇ ਫੂਡਸ ਦੱਸਾਂਗੇ ਜਿਸਨੂੰ ਖਾਣ ਨਾਲ ਤੁਸੀਂ ਆਪਣੇ ਪੇਟ ਦੇ ਨਿਚਲੇ ਭਾਗ ਦੀ ਚਰਬੀ ਨੂੰ ਘੱਟ ਕਰ ਸਕਦੇ ਹੋ |ਮੈ ਤੁਹਾਨੂੰ ਕੋਈ ਡਾਇਟ ਕਰਨ ਦੇ ਲਈ ਨਹੀਂ ਬੋਲ ਰਿਹਾ ਹਾਂ ਬਲਕਿ ਅਜਿਹੇ ਖਾਣ ਵਾਲੇ ਪਦਾਰਥ ਹਨ ,ਜੋ ਜਲਦੀ ਨਾਲ ਵਜਨ ਘੱਟ ਕਰ ਸਕਦੇ ਹਨ ਜਿਵੇਂ ,ਨਿੰਬੂ ਪਾਣੀ ,ਜੜੀ-ਬੂਟੀਆਂ ,,ਗ੍ਰੀਨ ਟੀ ਆਦਿ |ਆਓ ਜਾਣਦੇ ਹਾਂ ਇਹਨਾਂ ਬਾਰੇ…………………….
10 ਚਮਤਕਾਰੀ ਖਾਣ ਵਾਲੇ ਪਦਾਰਥ ਜੋ ਪੇਟ ਦੇ ਨਿਚਲੇ ਭਾਗ ਦੀ ਚਰਬੀ ਨੂੰ ਘੱਟ ਕਰਦੇ ਹਨ…………………
ਪਾਣੀ – ਪੇਟ ਦੀ ਨੀਚੇ ਦੀ ਚਰਬੀ ਨੂੰ ਘਟਾਉਣ ਦੇ ਲਈ ਹਰ-ਰੋਜ 7 ਤੋਂ 8 ਗਿਲਾਸ ਪਾਣੀ ਜਰੂਰ ਪੀਓ |ਇਸ ਨਾਲ ਸਰੀਰ ਦੀ ਗੰਦਗੀ ਬਾਹਰ ਨਿਕਲੇਗੀ ਅਤੇ ਤੁਹਾਡਾ ਮੇਟਾਬੋਲਿਜਮ ਵਧੇਗਾ |
ਜੜੀ-ਬੂਟੀਆਂ – ਤੁਹਾਨੂੰ ਸੋਡੀਅਮ ਲੈਣਾ ਘੱਟ ਕਰਨਾ ਪਵੇਗਾ ਤਾਂ ਸਰੀਰ ਵਿਚ ਪਾਣੀ ਦੀ ਮਾਤਰਾ ਵਧੇਗੀ ਅਤੇ ਤੁਸੀਂ ਪਤਲੇ ਦਿਖਣ ਲੱਗੋਗੇ |ਭੋਜਨ ਵਿਚ ਨਮਕ ਦੀ ਮਾਤਰਾ ਨੂੰ ਕੰਟਰੋਲ ਕਰੋ ਅਤੇ ਇਸਨੂੰ ਕੰਟਰੋਲ ਕਰਨ ਦੇ ਲਈ ਕੁੱਝ ਤਰਾਂ ਦੀਆਂ ਜੜੀ-ਬੂਟੀਆਂ ਦਾ ਸੇਵਨ ਕਰੋ |ਤਿਰਫਲਾ ਖਾਓ ਅਤੇ ਵਜਨ ਘਟਾਓ |ਆਂਵਲਾ ਜਾਂ ਆਂਵਲੇ ਦੇ ਜੂਸ ਦਾ ਵੀ ਸੇਵਨ ਕਰ ਸਕਦੇ ਹੋ |
ਸ਼ਹਿਦ – ਮੋਟਾਪਾ ਵਧਣ ਦੀ ਇੱਕ ਹੋਰ ਵਜਾ ਹੈ ,ਉਹ ਹੈ ਚੀਨੀ ਦੀ ਮਾਤਰਾ |ਚੀਨੀ ਦੀ ਜਗਾ ਉੱਪਰ ਤੁਸੀਂ ਸ਼ਹਿਦ ਦਾ ਸੇਵਨ ਕਰ ਸਕਦੇ ਹੋ |
ਦਾਲਚੀਨੀ – ਤੁਸੀਂ ਆਪਣੀ ਸਵੇਰ ਦੇ ਕੌਫੀ ਜਾਂ ਚਾਹ ਜਾਂ ਫਿਰ ਪਾਣੀ ਵਿਚ ਦਾਲਚੀਨੀ ਪਾਊਡਰ ਪਾ ਕੇ ਸੇਵਨ ਕਰਨ ਨਾਲ ਬਲੱਡ ਸ਼ੂਗਰ ਕੰਟਰੋਲ ਕਰ ਸਕਦੇ ਹੋ |ਇਹ ਇੱਕ ਚੀਨੀ ਨੂੰ ਰਿਪਲੇਸ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ ਵੀ ਹੈ |ਇਸਦੀ ਇੱਕ ਚੁੱਟਕੀ ਪਾਣੀ ਦੇ ਨਾਲ ਰੋਜਾਨਾ ਸੇਵਨ ਕਰਨ ਨਾਲ ਮੋਤੀ ਤੋਂ ਮੋਟੀ ਤੋਂਦ ਵੀ ਪਤਲੀ ਹੋ ਜਾਂਦੀ ਹੈ ,ਇਹ ਚਰਬੀ ਨੂੰ ਗਲਾ ਦਿੰਦਾ ਹੈ |
ਡਰਾਈ ਫਰੂਟ ਜਾਂ ਸੁੱਕੇ ਮੇਵੇ – ਫੈਟ ਨੂੰ ਘੱਟ ਕਰਨ ਦੇ ਲਈ ਤੁਹਾਨੂੰ ਫੈਟ ਖਾਣਾ ਪਵੇਗਾ |ਜੀ ਹਾਂ ਕਈ ਲੋਕ ਇਸ ਗੱਲ ਉੱਪਰ ਯਕੀਨ ਨਹੀਂ ਕਰਦੇ ਹਨ ,ਪਰ ਮੇਵਿਆਂ ਵਿਚ ਚੰਗੀ ਫੈਟ ਪਾਈ ਜਾਂਦੀ ਹੈ |ਇਸ ਲਈ ਤੁਸੀਂ ਬਾਦਾਮ ,ਮੂੰਗਫਲੀ ਅਤੇ ਅਖਰੋਟ ਆਦਿ ਦਾ ਸੇਵਨ ਕਰੋ |ਇਹਨਾਂ ਵਿਚ ਹੈਲਥੀ ਫੈਟ ਹੁੰਦਾ ਹੈ ਜੋ ਸਰੀਰ ਦੇ ਲਈ ਜਰੂਰੀ ਹੁੰਦਾ ਹੈ |
ਸੰਤਰਾ – ਤੁਹਾਨੂੰ ਜਦ ਵੀ ਭੁੱਖ ਲੱਗੇ ਤਾਂ ਉਸ ਸਮੇਂ ਤੁਸੀਂ ਪਰਸ ਜਾਂ ਬੈਗ ਵਿਚ ਸੰਤਰੇ ਰੱਖੋ |ਇਸ ਨਾਲ ਪੇਟ ਵੀ ਭਰਿਆ ਰਹੇਗਾ ਅਤੇ ਤੁਸੀਂ ਮੋਟੇ ਵੀ ਨਹੀਂ ਹੋਵੋਂਗੇ |
ਦਹੀਂ – ਜੇਕਰ ਤੁਸੀਂ ਪਤਲੇ ਹੋਣਾ ਹੈ ਤਾਂ ਅਨਹੈਲਥੀ ਖਾਣੇ ਤੋਂ ਬਚੋ ਅਤੇ ਇਸਦੀ ਜਗਾ ਉੱਪਰ ਦਹੀਂ ਖਾਓ |ਇਸ ਵਿਚ ਬਹੁਤ ਸਾਰਾ ਪੋਸ਼ਣ ਹੁੰਦਾ ਹੈ ਅਤੇ ਕਲੋਰੀ ਬਿਲਕੁਲ ਵੀ ਨਹੀਂ ਹੁੰਦੀ |
ਗ੍ਰੀਨ ਟੀ – ਗ੍ਰੀਨ ਟੀ ਦਿਨ ਵਿਚ ਇੱਕ ਕੱਪ ਗ੍ਰੀਨ ਟੀ ਪੀਣ ਨਾਲ ਲਾਭ ਮਿਲਦਾ ਹੈ |ਇਸ ਨਾਲ ਸਰੀਰ ਦਾ ਮੇਟਾਬੋਲਿਜਮ ਵਧਦਾ ਹੈ ਅਤੇ ਫੈਟ ਬਰਨ ਹੁੰਦਾ ਹੈ |
ਸਾਲਮਨ- ਇਸ ਵਿਚ ਓਮੇਗਾ 3 ਫੈਟੀ ਐਸਿਡ ਹੁੰਦਾ ਹੈ ਜੋ ਕਿ ਸਰੀਰ ਦੇ ਲਈ ਜਰੂਰੀ ਵਸਾ ਹੈ ਅਤੇ ਸਰੀਰ ਨੂੰ ਚੰਗੀ ਤਰਾਂ ਕੰਮ ਕਰਨ ਲਈ ਮੱਦਦ ਕਰਦਾ ਹੈ |ਇਹ ਫੈਟ ਤੁਹਾਨੂੰ ਪੂਰੇ ਦਿਨ ਦਿਨ ਭਰਿਆ ਰੱਖਦਾ ਹੈ ਅਤੇ ਜਿਆਦਾ ਖਾਣੇ ਤੋਂ ਬਚਾਉਂਦਾ ਹੈ |
ਬ੍ਰਾੱਕਲੀ – ਇਸ ਵਿਚ ਵਿਟਾਮਿਨ c ਹੁੰਦਾ ਹੈ ਨਾਲ ਹੀ ਇਹ ਸਰੀਰ ਵਿਚ ਇੱਕ ਤੱਤ ਬਣਾਉਂਦਾ ਹੈ ਜੋ ਕਿ ਸਰੀਰ ਫੈਟ ਤੋਂ ਐਣਰਜੀ ਵਿਚ ਬਦਲਣ ਵਿਚ ਪ੍ਰਯੋਗ ਕਰਦਾ ਹੈ |
ਨਿੰਬੂ – ਰੋਜ ਸਵੇਰੇ ਨਿੰਬੂ ਪਾਣੀ ਪੀਣ ਨਾਲ ਤੁਹਾਡੀ ਚਰਬੀ ਘੱਟ ਹੋ ਸਕਦੀ ਹੈ |ਜੇਕਰ ਪਾਣੀ ਗਰਮ ਹੋਵੇ ਤਾਂ ਹੋਰ ਵੀ ਚੰਗਾ ਹੈ |ਇਸ ਵਿਚ ਸ਼ਹਿਦ ਮਿਲਾ ਕੇ ਪੀਓ|
ਲਸਣ – ਕੱਚਾ ਲਸਣ ਚਬਾਉਣ ਨਾਲ ਪੇਟ ਦੇ ਨਿਚਲੇ ਭਾਗ ਦੀ ਚਰਬੀ ਘੱਟ ਹੋਵੇਗੀ |ਜੇਕਰ ਇਸ ਵਿਚ ਥੋੜਾ ਜਿਹਾ ਨਿੰਬੂ ਦਾ ਰਸ ਛਿੜਕ ਦਿੱਤਾ ਜਾਵੇ ਤਾਂ ਹੋਰ ਵੀ ਚੰਗਾ ਹੈ |ਇਸ ਨਾਲ ਪੇਟ ਵੀ ਘੱਟ ਹੋਵੇਗਾ ਅਤੇ ਬਲੱਡ ਸਰਕੂਲੇਸ਼ਨ ਵੀ ਚੰਗਾ ਰਹੇਗਾ |
ਅਦਰਕ – ਆਪਣੇ ਭੋਜਨ ਵਿਚ ਅਦਰਕ ਸ਼ਾਮਿਲ ਕਰੋ ਕਿਉਂਕਿ ਇਸਨੂੰ ਖਾਣ ਨਾਲ ਪੇਟ ਦੇ ਨਿਚਲੇ ਭਾਗ ਦੀ ਚਰਬੀ ਘੱਟ ਹੁੰਦੀ ਹੈ |ਇਸ ਵਿਚ ਐਂਟੀ-ਆੱਕਸੀਡੈਂਟ ਹੁੰਦਾ ਹੈ ਜੋ ਕਿ ਇੰਸੁਲਿਨ ਨੂੰ ਵਧਣ ਤੋਂ ਰੋਕਦਾ ਹੈ ਅਤੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਵਿਚ ਰੱਖਦਾ ਹੈ |
ਪੇਟ ਦੀ ਚਰਬੀ ਘਟਾਉਣ ਦੇ ਲਈ ਇੱਕ ਵਿਸ਼ੇਸ਼ ਜੜੀ-ਬੂਟੀ…………………….
ਬਦਲਦੀ ਜੀਵਨਸ਼ੈਲੀ ਵਿਚ ਅੱਜ-ਕੱਲ ਪੇਟ ਦੀ ਚਰਬੀ ਦਾ ਵਧਣਾ ਬਹੁਤ ਹੀ ਜਿਆਦਾ ਇਨਸਾਨਾਂ ਵਿਚ ਪਾਇਆ ਜਾ ਰਿਹਾ ਹੈ |ਲਗਪਗ 60% ਲੋਕਾਂ ਨੂੰ ਪੇਟ ਦੀ ਚਰਬੀ ਦਾ ਸਾਹਮਣਾ ਕਰਨਾ ਪੈਂਦਾ ਹੈ |ਪੇਟ ਦੀ ਚਰਬੀ ਵਧਣ ਨਾਲ ਵਜਨ ਵੱਧ ਜਾਂਦਾ ਹੈ ਅਤੇ ਨਾਲ ਹੀ ਨਾਲ ਪੇਟ ਵੀ ਬਾਹਰ ਨਿਕਲ ਜਾਂਦਾ ਹੈ ਜਿਸ ਨਾਲ ਉਠਣ ਬੈਠਣ ,toilet ਕਰਨ ਅਤੇ ਹੋਰ ਵੀ ਬਹੁਤ ਸਾਰੇ ਕੰਮਾਂ ਵਿਚ ਦਿੱਕਤ ਹੁੰਦੀ ਹੈ |ਇਸ ਲਈ ਕਿਉਂ ਨਾ ਕੁੱਝ ਘਰੇਲੂ ਨੁਸਖੇ ਅਪਨਾਏ ਜਾਣ ਜਿਸ ਨਾਲ ਪੇਟ ਦੀ ਚਰਬੀ ਆਸਾਨੀ ਨਾਲ ਘੱਟ ਹੋ ਜਾਵੇ ਅਤੇ ਤਰੀਕਾ ਵੀ ਖੁੱਦ ਹੀ ਬਣਾ ਲਵੋ |ਤਾਂ ਅੱਜ ਦੀ ਇਸ ਪੋਸਟ ਵਿਚ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸਨੂੰ ਇਸਤੇਮਾਲ ਕਰਕੇ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹੋ |ਜੇਕਰ ਤੁਸੀਂ ਵੀ ਆਪਣੇ ਪੇਟ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਹ ਪੂਰੀ ਪੋਸਟ ਨੂੰ ਅੰਤ ਤੱਕ ਜਰੂਰ ਪੜੋ |
ਜਰੂਰੀ ਸਮੱਗਰੀ………………..
– 3 ਚਮਚ ਅਲਸੀ ਦੇ ਬੀਜ
– 2 ਚਮਚ ਜੀਰਾ
– 2 ਚਮਚ ਅਜਵੈਣ
ਬਣਾਉਣ ਦੀ ਵਿਧੀ – ਸਭ ਤੋਂ ਪਹਿਲਾਂ ਅਲਸੀ ਦੇ ਬੀਜਾਂ ਨੂੰ ਖੂਬ ਚੰਗੀ ਤਰਾਂ 2 ਤੋਂ 3 ਮਿੰਟ ਤੱਕ ਗਰਮ ਕਰੋ |ਗਰਮ ਕਰਨ ਦੇ ਬਾਅਦ ਇਸਨੂੰ ਕੁੱਝ ਸਮੇਂ ਤੱਕ ਠੰਡਾ ਕਰ ਲਵੋ |ਠੰਡਾ ਹੋਣ ਦੇ ਬਾਅਦ ਇਸਨੂੰ ਖੂਬ ਚੰਗੇ ਤਰੀਕੇ ਨਾਲ ਬਰੀਕ ਪੀਸ ਲਵੋ |ਹੁਣ 3 ਚਮਚ ਅਲਸੀ ਦੇ ਬੀਜ 2 ਚਮਚ ਜੀਰਾ ਅਤੇ 2 ਚਮਚ ਅਜਵੈਨ ਨੂੰ ਮਿਕਸ ਕਰਕੇ ਚੰਗੀ ਤਰਾਂ ਗ੍ਰੈਡ ਕਰਨਾ ਹੈ ਤਦ ਤੱਕ ਜਦ ਤਕ ਕਿ ਖੂਬ ਚੰਗਾ ਬਰੀਕ ਚੂਰਨ ਨਾ ਬਣ ਜਾਵੇ |
ਇਸ ਤਰਾਂ ਇਸਤੇਮਾਲ ਕਰੋ – ਇਸ ਚੂਰਨ ਨੂੰ ਇਸਤੇਮਾਲ ਕਰਨ ਦੇ ਲਈ ਇੱਕ ਚਮਚ ਚੂਰਨ ਹਲਕੇ ਗੁਨਗੁਨੇ ਪਾਣੀ ਦੇ ਨਾਲ ਸਵੇਰੇ ਖਾਲੀ ਪੇਟ ਲੈਣਾ ਹੈ ਯਾਨਿ ਇਸ ਚੂਰਨ ਨੂੰ ਨਾਸ਼ਤੇ ਤੋਂ ਪਹਿਲਾਂ ਲੈਣਾ ਹੈ ਅਤੇ ਜੇਕਰ ਤੁਸੀਂ ਦਿਨ ਵਿਚ ਦੋ ਵਾਰ ਲੈਣਾ ਚਾਹੁੰਦੇ ਹੋ ਤਾਂ ਸਵੇਰੇ ਨਾਸ਼ਤੇ ਤੋਂ ਪਹਿਲਾਂ ਅਤੇ ਸ਼ਾਮ ਨੂੰ ਖਾਣੇ ਤੋਂ ਪਹਿਲਾਂ ਹਲਕੇ ਗੁਨਗੁਨੇ ਪਾਣੀ ਦੇ ਨਾਲ ਲੈਣਾ ਹੈ ਅਤੇ ਇਹ ਕੋਸ਼ਿਸ਼ ਕਰੋ ਕਿ ਪਾਣੀ ਜਿਆਦਾ ਤੋਂ ਜਿਆਦਾ ਪੀਓ |ਦਿਨ ਵਿਚ ਦੋ ਵਾਰ ਇਸਤੇਮਾਲ ਕਰਨ ਨਾਲ ਪੇਟ ਦੀ ਚਰਬੀ ਜਲਦੀ ਖਤਮ ਹੋ ਜਾਵੇਗੀ |ਇਸਨੂੰ ਤੁਸੀਂ ਘੱਟ ਤੋਂ ਘੱਟ 10 ਦਿਨ ਤੱਕ ਲਗਾਤਾਰ ਯੂਜ ਕਰ ਸਕਦੇ ਹੋ ਇਸਦਾ ਕਮਾਲ ਦੇਖੋ |