ਜਲਦੀ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਦਹੀਂ ‘ਚ ਮਿਲਾ ਕੇ ਖਾਓ ਇਹ ਚੀਜ਼ਾਂ
ਅੱਜ-ਕੱਲ੍ਹ ਹਰ ਕੋਈ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੈ। ਇੱਥੋਂ ਤੱਕ ਅੱਜ ਦੀ ਨੌਜਵਾਨ ਪੀੜ੍ਹੀ ਸਿਹਤਮੰਦ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਪਰ ਇਸ ਦਾ ਜ਼ਿਆਦਾ ਅਸਰ ਨਹੀਂ। ਇਸ ਲਈ ਮੋਟਾਪੇ ਨੂੰ ਘਟਾਉਣ ਲਈ ਦਹੀਂ ਵਿੱਚ ਅਜਿਹੀਆਂ ਚੀਜਾਂ ਮਿਲਾ ਕੇ ਖਾਣ ਲਾਭ ਸਾਨੂੰ ਇਸ ਸਮੱਸਿਆ ਤੋਂ ਜਲਦੀ ਹੀ ਛੁਟਕਾਰਾ ਮਿਲੇਗਾ।
Curd reduce obesity
ਇਸ ਦੇ ਇਲਾਵਾ ਦਹੀਂ ਸਿਹਤ ਦੇ ਲਈ ਬਹੁਤ ਚੰਗਾ ਮੰਣਿਆ ਜਾਂਦਾ ਹੈ। ਦੁੱਧ ਨਾਲ ਜੰਮਣ ਵਾਲਾ ਦਹੀਂ ਇੱਕ ਚੰਗਾ ਆਹਾਰ ਹੈ ਤੇ ਸਰੀਰ ਨੂੰ ਤੰਦਰੁਸਤ ਰੱਖਣ ਦਾ ਆਸਾਨ ਜ਼ਰੀਆ ਹੈ। ਇਸ ‘ਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ-ਬੀ ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਸਿਹਤ ਦੇ ਲਈ ਲਾਭਕਾਰੀ ਹੁੰਦੇ ਹਨ। ਰੋਜ਼ਾਨਾ ਨਾਸ਼ਤੇ ‘ਚ ਇਸ ਦੀ ਵਰਤੋ ਨਾਲ ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਰਸੋਈ ‘ਚ ਅਜਿਹੇ ਕਈ ਮਸਾਲੇ ਹੁੰਦੇ ਹਨ ਜਿਨ੍ਹਾਂ ਨੂੰ ਦਹੀਂ ‘ਚ ਮਿਲਾਕੇ ਖਾਣ ਨਾਲ ਉਨ੍ਹਾਂ ਦੇ ਵੱਖ ਵੱਖ ਫਾਇਦੇ ਹੁੰਦੇ ਹਨ।
ਕਾਲੀ ਮਿਰਚ — ਕਾਲੀ ਮਿਰਚ ਹਰ ਘਰ ‘ਚ ਇਸਤੇਮਾਲ ਕੀਤੀ ਜਾਂਦੀ ਹੈ। 1 ਕੌਲੀ ਦਹੀਂ ‘ਚ 1 ਚੁਟਕੀ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਸਰੀਰ ‘ਚ ਜਮਾ ਚਰਬੀ ਘੱਟ ਹੋਣ ਲਗਦੀ ਹੈ।
ਡਰਾਈ ਫਰੂਟ — ਕੁੱਝ ਲੋਕ ਭਾਰ ਘੱਟ ਹੋਣ ਕਾਰਨ ਪਰੇਸ਼ਾਨ ਹੁੰਦੇ ਹਨ ਇਸ ਲਈ ਰੋਜ਼ਾਨਾ ਡਰਾਈ ਫਰੂਟ ਖਾਣ ਨਾਲ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ।
ਜੀਰਾ — ਖਾਣਾ ਪਚਾਉਣ ‘ਚ ਦਿੱਕਤ ਆ ਰਹੀ ਹੈ ਤਾਂ ਦਹੀਂ ‘ਚ ਥੋੜ੍ਹਾਂ ਜਿਹਾ ਭੁਣਿਆ ਹੋਇਆ ਜੀਰਾ ਮਿਲਾਕੇ ਖਾਓ। ਇਸ ਨਾਲ ਪਾਚਨ ਕਿਰਿਆ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਭੁੱਖ ਵੀ ਵਧੇਗੀ।
ਅਜਵਾਇਣ — ਬਵਾਸੀਰ ਦੀ ਪਰੇਸ਼ਾਨੀ ਤੋਂ ਰਾਹਤ ਪਾਉਣ ਦੇ ਲਈ ਦਹੀਂ ਦੇ ਨਾਲ ਚੁਟਕੀ ਇਕ ਅਜਵਾਇਣ ਖਾਣਾ ਸ਼ੁਰੂ ਕਰ ਦਿਓ।
ਸ਼ਹਿਦ — ਮੁੰਹ ਦੇ ਛਾਲਿਆਂ ਤੋਂ ਪਰੇਸ਼ਾਨ ਹੋ ਤਾਂ ਦਹੀ ‘ਚ ਸ਼ਹਿਦ ਮਿਲਾ ਕੇ ਖਾਓ। ਲਗਾਤਾਰ 2-3 ਦਿਨ ਖਾਣ ਨਾਲ ਛਾਲੇ ਠੀਕ ਹੋ ਜਾਂਦੇ ਹਨ।
ਚਾਵਲ — ਕਈ ਲੋਕਾਂ ਨੂੰ ਸਿਰਫ ਅੱਧੇ ਸਿਰ ‘ਚ ਦਰਦ ਹੁੰਦੀ ਹੈ। ਅਜਿਹੇ ‘ਚ ਦਹੀਂ ‘ਚ ਬਲੇ ਹੋਏ ਚਾਵਲ ਮਿਲਾ ਕੇ ਖਾਣ ਨਾਲ ਫਾਇਦਾ ਹੁੰਦਾ ਹੈ।
ਸੌਂਫ — ਦਹੀਂ ‘ਚ ਸੌਂਫ ਮਿਲਾ ਕੇ ਖਾਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪੇਟ ਦੀ ਗੈਸ ਅਤੇ ਜਲਣ ਹੋਣ ‘ਤੇ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ।
ਓਟਸ — ਓਟਸ ਅਤੇ ਦਹੀਂ ਦੇ ਇਸਤੇਮਾਲ ਨਾਲ ਸਰੀਰ ਨੂੰ ਕੈਲਸ਼ੀਅਮ , ਪੋਟਾਸ਼ੀਅਮ ਅਤੇ ਪ੍ਰੋਟੀਨ ਮਿਲਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ।
ਈਸਬਗੋਲ — ਲੂਜ ਮੋਸ਼ਨ ਦੀ ਸਮੱਸਿਆ ਹੋਣ ‘ਤੇ ਦਹੀਂ ‘ਚ ਈਸਬਗੋਲ ਮਿਲਾ ਕੇ ਖਾਓ ਇਸ ਨਾਲ ਤੁਰੰਤ ਰਾਹਤ ਮਿਲਦੀ ਹੈ ਅਤੇ ਇਹ ਕੌਲੈਸਟ੍ਰਾਲ ਘਟਾਉਣ ‘ਚ ਵੀ ਮਦਦ ਕਰਦਾ ਹੈ।
ਕੇਲਾ — ਦਹੀਂ ‘ਚ ਕੇਲਾ ਮਿਲਾਕੇ ਖਾਣ ਨਾਲ ਪੇਟ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ।