ਅੱਜ-ਕੱਲ ਸਮੇਂ ਵਿੱਚ ਪਿਆਰ ਤਾਂ ਬਹੁਤ ਜਲਦੀ ਹੋ ਜਾਂਦਾ ਹੈ ਪਰ ਇਸ ਦੌਰ ਦੇ ਪ੍ਰੇਮੀ-ਪ੍ਰੇਮਿਕਾ ਨੂੰ ਵਿਆਹ ਦਾ ਨਾਮ ਸੁਣਦਿਆਂ ਹੀ ਬੋਝ ਮਹਿਸੂਸ ਹੋਣ ਲੱਗਦਾ ਹੈ ਪਰ ਵਿਆਹ ਇੱਕ ਅਜਿਹਾ ਬੰਦਨ ਹਨ ,ਜਿਸਨੂੰ ਨਾ ਚਾਹੁੰਦੇ ਹੋਏ ਵੀ ਕਰਨਾ ਹੀ ਪੈਂਦਾ ਹੈ |ਵਿਆਹ ਦੇ ਬਾਸ ਸਭ ਤੋਂ ਪਹਿਲਾਂ ਵੱਡਾ ਮੁੱਦਾ ਤਦ ਖੜਾ ਹੁੰਦਾ ਹੈ ਜਦ ਵਿਆਹ ਦੇ ਅਗਲੇ ਹੀ ਦਿਨ ਪਰਿਵਾਰ ਵਾਲੇ ਲੱਤਾਂ ਖਿਚਣੀਆਂ ਸ਼ੁਰੂ ਕਰ ਦਿੰਦੇ ਹਨ ਕਿ “ਖੁਸ਼ਖਬਰੀ ਕੱਦ ਸੁਣਾ ਰਹੇ ਹੋ” ?
ਇੱਧਰ ਪਤੀ-ਪਤਨੀ ਦੋਨਾਂ ਦਾ ਪਸੀਨਾ ਛੁੱਟ ਰਿਹਾ ਹੁੰਦਾ ਹੈ ਅਤੇ ਉੱਪਰ ਤੋਂ ਘਰ ਵਾਲਿਆਂ ਦਾ ਪ੍ਰੈਸ਼ਰ ਕਿਉਂਕਿ ਅੱਜ ਦੇ ਨਵੇਂ ਜਮਾਨੇ ਦੀਆਂ ਲੜਕੀਆਂ ਪ੍ਰੈਗਨੈਂਟ ਦਾ ਨਾਮ ਸੁਣਦਿਆਂ ਦੀ ਘਬਰਾ ਜਾਂਦੀਆਂ ਹਨ ਕਿਉਂਕਿ ਉਹਨਾਂ ਨੂੰ ਅਜਿਹਾ ਲੱਗਦਾ ਹੈ ਕਿ ਉਹ ਜਿੰਮੇਵਾਰੀ ਨਹੀਂ ਉਠਾ ਪਾਉਣਗੀਆਂ |ਸਿਰਫ ਔਰਤਾਂ ਹੀ ਨਹੀਂ ਬਲਕਿ ਵਿਆਹ ਹੋਣ ਤੇ ਮਰਦਾਂ ਦੀ ਵੀ ਇਹੀ ਹਾਲਤ ਹੁੰਦੀ ਹੈ |ਇਸ ਲਈ ਇਹ ਲੋਕ ਇਸ ਗੱਲ ਦਾ ਫੈਸਲਾ ਨਹੀਂ ਕਰ ਪਾਉਂਦੇ ਕਿ ਬੱਚਿਆਂ ਦੀ ਕਦ ਸਲਾਹ ਕਰਨੀ ਹੈ ਅਤੇ ਪਰਿਵਾਰ ਦੇ ਉੱਪਰ ਵਿਚਾਰ ਕੱਦ ਕਰਨਾ ਹੈ ਅਤੇ ਇਹਨਾਂ ਸਭ ਗੱਲਾਂ ਨੂੰ ਛੱਡ ਕੇ ਉਹ ਬੇਫਿਕਰ ਹੋ ਕੇ ਰੋਮਾਂਸ ਵਿਚ ਵਿਅਸਥ ਰਹਿੰਦੇ ਹਨ |
ਪਰ ਪਤੀ-ਪਤਨੀ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਬੱਚਾ ਕਰਨ ਦਾ ਵੀ ਇੱਕ ਨਿਰਧਾਰਿਤ ਸਮਾਨ ਹੁੰਦਾ ਹੈ ਜੋ ਤੁਹਾਡੀ ਉਮਰ ਉੱਪਰ ਨਿਰਭਰ ਕਰਦਾ ਹੈ |ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬੱਚਿਆਂ ਦੀ ਸਲਾਹ ਕੱਦ ਕਰਨੀ ਚਾਹੀਦੀ ਹੈ ਇਸ ਨਾਲ ਤੁਹਾਡੇ ਮਨ ਵਿਚ ਉਠਣ ਵਾਲੇ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ |
ਜੇਕਰ ਤੁਹਾਡਾ ਵਿਆਹ 20 ਸਾਲ ਤੋਂ ਘੱਟ ਉਮਰ ਵਿਚ ਹੋਇਆ ਹੈ ਤਾਂ ਗਲਤੀ ਨਾਲ ਵੀ ਬੱਚੇ ਦੀ ਸਲਾਹ ਨਾ ਕਰੋ ਕਿਉਂਕਿ ਜਲਦਬਾਜੀ ਨਾਲ ਸਿਹਤ ਵਿਗੜ ਸਕਦੀ ਹੈ |ਲੜਕੀਆਂ ਨੂੰ 20 ਸਾਲ ਹੋਣ ਜਾਣ ਦੇ ਬਾਅਦ ਹੀ ਪ੍ਰੈਗਨੈਟ ਹੋਣਾ ਚਾਹੀਦਾ ਹੈ |ਇਹ ਸਮਾਂ ਇੱਕ ਦੂਸਰੇ ਦੇ ਨਾਲ ਵਕਤ ਵਿਤਾਉਣ ਦਾ ਹੈ ਜਿਆਦਾਤਰ ਸਮਾਂ ਆਪਣੇ ਪਰਿਵਾਰ ਦੇ ਨਾਲ ਬਿਤਾਓ ਅਤੇ ਰੋਮਾਂਸ ਉੱਪਰ ਧਿਆਨ ਦਵੋ |ਜੇਕਰ ਪਰਿਵਾਰ ਵਾਲੇ ਜਲਦਬਾਜੀ ਕਰਨ ਤਾਂ ਉਹਨਾਂ ਦੇ ਦਿਮਾਗ ਵਿਚ ਇਹ ਗੱਲ ਜਰੂਰ ਭਰ ਦਵੋ ਕਿ ਬੱਚਾ ਆ ਜਾਣ ਦੇ ਬਾਅਦ ਤੁਸੀਂ ਇੱਕ ਦੂਸਰੇ ਨਾਲ ਜਿਆਦਾ ਵਕਤ ਨਹੀਂ ਬੀਟਾ ਪਾਓਗੇ |ਇਸ ਲਈ ਜਰੂਰੀ ਹੈ ਕਿ ਉਮਰ 20 ਤੋਂ ਟੱਪਣ ਤੱਕ ਇੰਤਜਾਰ ਕਰੋ |
ਜਿੰਨਾਂ ਲੋਕਾਂ ਦਾ ਵਿਆਹ 20 ਤੋਂ 25 ਸਾਲ ਦੀ ਉਮਰ ਦੇ ਵਿਚ ਹੋਇਆ ਹੈ ਉਹਨਾਂ ਨੂੰ ਬੱਚਾ ਕਰਨ ਤੋਂ ਪਰਹੇਜ ਨਹੀਂ ਕਰਨਾ ਚਾਹੀਦਾ |ਇਹ ਸਮਾਂ ਬੱਚੇ ਦੇ ਲਈ ਪੂਰਾ ਸਹੀ ਹੁੰਦਾ ਹੈ ਅਤੇ ਬੱਚੇ ਦੀ ਤੰਦਰੁਸਤੀ ਵੀ ਬਣੀ ਰਹਿੰਦੀ ਹੈ |ਅਜਿਹਾ ਹੈ ਤਾਂ ਵਿਆਹ ਦੇ ਤੁਰੰਤ ਬਾਅਦ ਹੀ ਬੱਚਿਆਂ ਦੀ ਸਲਾਹ ਸ਼ੁਰੂ ਕਰ ਦਵੋ |ਇਹ ਉਹ ਵਕਤ ਹੈ ਜਦ ਪਤੀ ਅਤੇ ਪਤਨੀ ਜਿਆਦਾ ਖੁਸ਼ ਹੁੰਦੇ ਹਨ ਅਤੇ ਪਤੀ ਦੇ ਨੇੜੇ ਵੀ ਜਿੰਮੇਵਾਰੀ ਉਠਾਉਣ ਦੀ ਸ਼ਕਤੀ ਆ ਚੁੱਕੀ ਹੁੰਦੀ ਹੈ |ਪਤਨੀ ਵੀ ਇੱਕ ਮਾਂ ਦੀ ਜਰੂਰਤ ਨੂੰ ਸਮਝ ਚੁੱਕੀ ਹੁੰਦੀ ਹੈ ਇਸ ਲਈ ਬੱਚੇ ਹੋਣਾ ਜਰੂਰੀ ਹੈ |
ਜੇਕਰ ਤੁਹਾਡਾ ਵਿਆਹ 25 ਤੋਂ 30 ਸਾਲ ਦੇ ਵਿਚ ਹੋਇਆ ਹੈ ਤਾਂ ਪਹਿਲਾਂ ਹੀ ਕਾਫੀ ਦੇਰ ਹੋ ਚੁੱਕੀ ਹੈ |ਹੁਣ ਬੱਚੇ ਕਰਨ ਵਿਚ ਦੇਰੀ ਭੁੱਲ ਕੇ ਵੀ ਨਾ ਕਰੋ ਕਿਉਂਕਿ ਇਸ ਉਮਰ ਦੇ ਬਾਅਦ ਔਰਤਾਂ ਵਿਚ ਫਰਟੀਲਿਟੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ |ਇਥੇ ਜਲਦਬਾਜੀ ਦਿਖਾਉਣ ਨਾਲ ਤੁਹਾਡਾ ਪਰਿਵਾਰ ਜਿਆਦਾ ਖੁਸ਼ ਰਹੇਗਾ |ਇਸ ਉਮਰ ਦੇ ਵਿਚ ਨੋਕਝੋਕ ਥੋੜੀ ਜਿਆਦਾ ਹੁੰਦੀ ਹੈ ਪਰ ਉਹਨਾਂ ਸਭ ਨੂੰ ਸਿਰਫ ਦਿਨ ਵਿਚ ਹੀ ਚੱਲਣ ਦਵੋ |ਰਾਤ ਵਿਚ ਪਿਆਰ ਨੂੰ ਪ੍ਰਾਥਮਿਕਤਾ ਦਵੋ |
ਵੈਸੇ ਜਿੰਨਾਂ ਦਾ ਵਿਆਹ 30 ਤੋਂ 35 ਦੀ ਉਮਰ ਵਿਚ ਹੋਇਆ ਹੈ ਉਹਨਾਂ ਨੂੰ ਸਾਵਧਾਨ ਹੋਣ ਦੀ ਜਰੂਰਤ ਹੈ |ਜੇਕਰ ਔਰਤ ਹੁਣ ਪ੍ਰੈਗਨੈਟ ਨਹੀ ਹੋਈ ਤਾਂ ਤੁਹਾਡੇ ਲਈ ਬੁਰੀ ਖਬਰ ਵੀ ਆ ਸਕਦੀ ਹੈ ਕਿਉਂਕਿ ਅਜਿਹੇ ਕੇਸ ਵਿਚ ਔਰਤਾਂ ਦੇ ਗਰਭ ਠਹਿਰਨ ਦਾ ਚਾਂਸ ਘੱਟ ਹੋ ਜਾਂਦਾ ਹੈ |ਇੱਕ ਗੱਲ ਦਾ ਧਿਆਨ ਰੱਖੋ ਕਿ ਇਸ ਉਮਰ ਵਾਲੀ ਔਰਤਾਂ ਨੂੰ ਇੱਕ ਤੋਂ ਜਿਆਦਾ ਬੱਚੇ ਕਰਨਾ ਸਹੀ ਨਹੀਂ ਹੁੰਦਾ |ਨਹੀਂ ਤਾਂ ਮਾਂ ਦੀ ਜਾਨ ਉੱਪਰ ਵੀ ਖਤਰਾ ਬਣ ਸਕਦਾ ਹੈ |
ਜੇਕਰ ਤੁਹਾਡਾ ਵਿਆਹ 35 ਤੋਂ 40 ਦੇ ਵਿਚ ਹੁੰਦਾ ਹੈ ਤਾਂ ਅਗਲੇ ਹੀ ਦਿਨ ਪ੍ਰੈਗਨੈਂਟ ਹੋਣ ਦੀ ਸੋਚ ਲਵੋ |ਇਸ ਤੋਂ ਪਹਿਲਾਂ ਇੱਕ ਵਾਰ ਡਾਕਟਰ ਨੂੰ ਜਰੂਰ ਮਿਲੋ ਕਿਉਂਕਿ ਉਮਰ ਜਿਆਦਾ ਹੋ ਜਾਣ ਨਾਲ ਬੱਚਾ ਸਿਹਤਮੰਦ ਨਹੀਂ ਹੋ ਸਕਦਾ |ਵੈਸੇ ਵੀ ਅਜਿਹਾ ਮਾਮਲਾ ਜਿਆਦਾ ਸਾਹਮਣੇ ਆਉਂਦਾ ਹੈ ਕਿ ਇਸ ਉਮਰ ਵਿਚ ਪੈਦਾ ਹੋਣ ਵਾਲੇ ਬੱਚੇ ਕਮਜੋਰ ਹੁੰਦੇ ਹਨ |ਇਸ ਲਈ ਪਰਿਵਾਰ ਉੱਪਰ ਪਹਿਲਾਂ ਹੀ ਵਿਆਹ ਕਰਨ ਦਾ ਜੋਰ ਪਾਓ |