ਸਦਾ ਸਿਹਤਮੰਦ ਰਹਿਣ ਦੇ ਲਈ ਤਿਰਫਲਾ ਤੋਂ ਬੇਹਤਰ ਹੋਰ ਕੁੱਝ ਨਹੀਂ……..
ਖਾਣ-ਪੀਣ ਦਾ ਸ਼ੌਂਕ ਤਾਂ ਸਭ ਨੂੰ ਹੁੰਦਾ ਹੈ |ਇਨਸਾਨ ਕਮਾਉਂਦਾ ਵੀ ਦੋ ਵਕਤ ਦੀ ਰੋਟੀ ਦੇ ਲਈ ਹੀ ਹੈ |ਹਾਂ ਇਹ ਗੱਲ ਸੱਚ ਹੈ ਕਿ ਉਹ ਕੇਵਲ ਰੋਟੀ ਹੀ ਨਹੀਂ ਖਾਂਦਾ ਬਲਕਿ ਸਵਾਦ ਦਾ ਵੀ ਪੂਰਾ ਖਿਆਲ ਰੱਖਦਾ ਹੈ |ਜੀਭ ਹੁੰਦੀ ਹੀ ਇੰਨੀ ਚਟੋਰੀ ਹੈ ਕਿ ਹਰ ਦਮ ਨਵੇਂ ਤਰਾਂ-ਤਰਾਂ ਦੇ ਸਵਾਦਾਂ ਦੀ ਡਮਾਂਡ ਕਰਦੀ ਰਹਿੰਦੀ ਹੈ |ਅਜਿਹੀ ਸਥਿਤੀ ਵਿਚ ਇਨਸਾਨ ਵੀ ਲਾਲਚੀ ਹੋ ਜਾਂਦਾ ਹੈ |
ਅੱਜ-ਕੱਲ ਬਜਾਰ ਵਿਚ ਪੀਜਾ ,ਬਰਗਰ ਜਿਹੇ ਫਾਸਟਫੂਡ ਦਾ ਚਲਣ ਬਹੁਤ ਵੱਧ ਗਿਆ ਹੈ |ਇਸ ਲਈ ਪੇਟ ਵਿਚ ਪਾਚਣ ਸੰਬੰਧੀ ਸਮੱਸਿਆਵਾਂ ਦਾ ਹੋਣਾ ਇੱਕ ਆਮ ਗੱਲ ਹੈ |ਪਰ ਸਾਡੇ ਪੇਟ ਨਾਲ ਹੀ ਮਨੁੱਖੀ ਸਰੀਰ ਦਾ ਸਵਸਥ ਜੁੜਿਆ ਰਹਿੰਦਾ ਹੈ |ਜੇਕਰ ਸਾਡਾ ਪੇਟ ਠੀਕ ਹੈ ਤਾਂ ਅੱਧੇ ਤੋਂ ਜਿਆਦਾ ਸਮੱਸਿਆਵਾਂ ਸਾਡੀਆਂ ਵੈਸੇ ਹੀ ਦੂਰ ਹੋ ਜਾਂਦੀਆਂ ਹਨ |
ਖਰਾਬ ਲਾਈਫਸਟਾਇਲ ਦੇ ਕਾਰਨ ਕੁੱਝ ਸਮੱਸਿਆਵਾਂ ਤੋਂ ਲੋਕ ਪਰੇਸ਼ਾਨ ਰਹਿੰਦੇ ਹਨ |ਅੱਜ ਅਸੀਂ ਤੁਹਾਡੇ ਲਈ ਅਜਿਹੇ ਹੀ ਉਪਾਅ ਲੈ ਕੇ ਆਏ ਹਾਂ |ਇਹਨਾਂ ਦੇ ਨਾਲ ਤੁਸੀਂ ਕਈ ਤਰਾਂ ਦੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ |ਆਓ ਜਾਣਦੇ ਹਾਂ ਇਹਨਾਂ ਬਾਰੇ…………………
ਆਯੁਰਵੇਦ ਦਾ ਕਮਾਲ………………………..
ਛੋਟੀਆਂ-ਛੋਟੀਆਂ ਬਿਮਾਰੀਆਂ ਕਾਰਨ ਸਾਨੂੰ ਡਾਕਟਰ ਦੇ ਕੋਲ ਭੱਜਣ ਅਤੇ ਦਵਾਈਆਂ ਲੈਣ ਦੀ ਆਦਤ ਜਿਹੀ ਹੋ ਗਈ ਹੈ |ਇਹੀ ਗੱਲ ਕਈ ਵਾਰ ਸਾਡੇ ਉੱਪਰ ਭਾਰੀ ਪੈ ਜਾਂਦੀ ਹੈ |ਅਜਿਹੀ ਸਥਿਤੀ ਵਿਚ ਆਯੁਰਵੇਦ ਇੱਕ ਚੰਗਾ ਵਿਕਲਪ ਹੈ |
ਵਰਦਾਨ ਹੈ ਤਿਰਫਲਾ…………………………
“ਤਿਰਫਲਾ” ਇੱਕ ਬਹੁਤ ਹੀ ਵਧੀਆ ਆਯੁਰਵੈਦਿਕ ਔਸ਼ੁੱਧੀ ਹੈ |ਤਿਰਫਲਾ ਵਿਚ ਤਿੰਨ ਪ੍ਰਮੁੱਖ ਫਲ ਹੁੰਦੇ ਹਨ |ਇਹਨਾਂ ਵਿਚ ਆਂਵਲਾ ,ਬਹੇੜਾ ਅਤੇ ਹਰੜ ਸ਼ਾਮਿਲ ਹੈ |ਇਹ ਤਿੰਨ ਫਲ ਨਾਲ ਮਿਲ ਕੇ ਸਾਡੀ ਪਾਚਣ ਨੂੰ ਇਕਦਮ ਚੁਸਤ-ਦਰੁਸਤ ਕਰ ਦਿੰਦੇ ਹਨ |ਆਪ ਹੁਣ ਅਸੀਂ ਜਾਣਦੇ ਹਾਂ ਤਿਰਫਲਾ ਦੇ ਫਾਇਦਿਆਂ ਬਾਰੇ……………………
1. ਕਬਜ ਤੋਂ ਰਾਹਤ ਪਾਉਣ ਦੇ ਲਈ – ਤਿਰਫਲਾ ਇੱਕ ਤਰੀਕੇ ਨਾਲ ਸਾਡੇ ਸਰੀਰ ਦੀ ਸਫਾਈ ਕਰਦੀ ਹੈ |ਇਸ ਵਿਚ ਮੌਜੂਦ ਤੱਤ ਸਾਡੇ ਪੇਟ ਨੂੰ ਸਾਫ਼ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ,ਜਿਸ ਨਾਲ ਲੰਬੇ ਸਮੇਂ ਤੋਂ ਬਣੀ ਹੋਈ ਕਬਜ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ |
2. ਪੇਟ ਫੁੱਲਣਾ – ਪੇਟ ਫੁੱਲਣਾ ,ਡਕਾਰ ਆਉਣੇ ਵੀ ਕੁੱਝ ਲੋਕਾਂ ਦੇ ਲਈ ਹਰ-ਰੋਜ ਦੀ ਸਮੱਸਿਆ ਹੁੰਦੀ ਹੈ |ਤਿਰਫਲਾ ਵਿਚ ਮੌਜੂਦ ਆਂਵਲਾ ਪੇਟ ਦੀ ਅੱਗ ਨੂੰ ਸ਼ਾਂਤ ਕਰਦਾ ਹੈ |ਇਸਦੇ ਫਲਸਰੂਪ ਆਂਤ ਦੀ ਦੀਵਾਰ ਠੰਡੀ ਹੋ ਜਾਂਦੀ ਹੈ ਅਤੇ ਇਹਨਾਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ |
3. ਹਰ-ਰੋਜ ਰਾਤ ਨੂੰ ਲੈਣ ਨਾਲ ਤਿਰਫਲਾ ਦਾ ਵੱਡਾ ਫਾਇਦਾ…………………….
ਅਜਿਹਾ ਨਹੀਂ ਹੈ ਕਿ ਕਬਜ ਹੋ ਗਈ ਤੇ ਤਿਰਫਲਾ ਲੈ ਲਵੋ ਅਤੇ ਬਣ ਗਿਆ ਕੰਮ |ਜੇਕਰ ਤੁਸੀਂ ਹਰ-ਰੋਜ ਰਾਤ ਨੂੰ ਸੌਂਣ ਤੋਂ ਪਹਿਲਾਂ ਇੱਕ ਚਮਚ ਤਿਰਫਲਾ ਚੂਰਨ ਦਾ ਸੇਵਨ ਕਰੋਂਗੇ ਤਾਂ ਤੁਹਾਨੂੰ ਪਾਚਣ ਕਿਰਿਆਂ ਨਿਯਮਿਤ ਹੋਵੇਗੀ |ਤੁਹਾਨੂੰ ਕਬਜ ਦੀ ਸਮੱਸਿਆ ਨਹੀਂ ਹੋਵੇਗੀ |
4. ਪ੍ਰਕਿਰਤਿਕ ਐਂਟੀ-ਆੱਕਸੀਡੈਂਟ – ਸਾਡੇ ਸਰੀਰ ਵਿਚ ਅਜਿਹੇ ਪਦਾਰਥ ਹੁੰਦੇ ਹਨ ਜੋ ਸਾਡੀਆਂ ਕੋਸ਼ਿਕਾਵਾਂ ਨੂੰ ਨਸ਼ਟ ਕਰਦੇ ਹਨ |ਤਿਰਫਲਾ ਵਿਚ ਮੌਜੂਦ ਗੈਲਿਕ ਐਸਿਡ ,ਫਲੇਵੋਨਾੱਇਡਸ ਅਤੇ ਟੇਨਿਨ ਜਿਹੇ ਤੱਤ ਇਹਨਾਂ ਹਾਨੀਕਾਰਕ ਕਣਾਂ ਨੂੰ ਨਸ਼ਟ ਕਰਦੇ ਹਨ |
5. ਜਹਿਰ ਨੂੰ ਬਾਹਰ ਕੱਢਣ ਵਿਚ – ਪਾਚਣ ਕਿਰਿਆਂ ਦੇ ਦੌਰਾਨ ਕਈ ਤਰਾਂ ਦੇ ਕੈਮੀਕਲਸ ਵੀ ਬਣਦੇ ਹਨ ,ਜੋ ਜਹਿਰੀਲੇ ਹੁੰਦੇ ਹਨ |ਤਿਰਫਲਾ ਪੇਟ ਅਤੇ ਵੱਡੀ ਆਂਤ ਤੋਂ ਇਹਨਾਂ ਜਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ |
6. ਚੈਨ ਦੀ ਨੀਂਦ ਲਿਆਉਣ ਵਿਚ – ਜਦ ਪੇਟ ਵਿਚ ਗੜਬੜ ਹੁੰਦੀ ਹੈ ਤਾਂ ਨੀਂਦ ਵੀ ਨਹੀਂ ਆਉਂਦੀ |ਅੱਜ ਤੋਂ ਹੀ ਹਰ-ਰੋਜ ਰਾਤ ਨੂੰ ਤਿਰਫਲਾ ਲੈਣਾ ਸ਼ੁਰੂ ਕਰ ਦਵੋ |ਤੁਹਾਨੂੰ ਇੰਨੀ ਚੰਗੀ ਨੀਂਦ ਆਵੇਗੀ ਕਿ ਅਗਲਾ ਦਿਨ ਤੁਹਾਨੂੰ ਖੂਬਸੂਰਤ ਲੱਗੇਗਾ |