ਦੋਸਤੋ ਅੱਜ ਦੀ ਦੁਨੀਆਂ ਵਿਚ ਇਨਸਾਨ ਦੇ ਅੰਦਰ ਗੋਰਾ ਬਣਨ ਦੀ ਚਾਹਤ ਕੁੱਟ-ਕੁੱਟ ਕੇ ਭਰੀ ਹੁੰਦੀ ਹੈ |ਗੋਰਾ ਰੰਗ ਪਾਉਣ ਦੇ ਲਈ ਜਿਆਦਾਤਰ ਲੋਕ ਦੋ ਚੀਜਾਂ ਹੀ ਕਰਦੇ ਹਨ |ਪਹਿਲੀ ਬਾਜਾਰ ਵਿਚੋਂ ਮਹਿੰਗੀ ਫੇਅਰਨੈਸ ਕਰੀਮ ਲਿਆ ਕੇ ਚਿਹਰੇ ਉੱਪਰ ਲਗਾਉਣਾ ਅਤੇ ਦੂਸਰੀ ਬਿਊਟੀ ਪਾਰਲਰ ਜਾ ਕੇ ਜਿਆਦਾ ਕੀਮਤ ਵਾਲੇ ਫੇਸ਼ੀਅਲ ਕਰਵਾਉਣਾ |
ਪਰ ਕੀ ਤੁਸੀਂ ਜਾਣਦੇ ਹੋ ਕਿ ਗੋਰਾ ਰੰਗ ਪਾਉਣ ਦੇ ਲਈ ਨਾਂ ਤਾਂ ਤੁਹਾਨੂੰ ਕਿਸੇ ਫੇਅਰਨੈਸ ਕਰੀਮ ਦੀ ਜਰੂਰਤ ਹੈ ਅਤੇ ਨਾਲ ਹੀ ਕਿਸੇ ਫੇਸ਼ੀਅਲ ਦੀ |ਤੁਸੀਂ ਇਹਨਾਂ ਚੀਜਾਂ ਉੱਪਰ ਆਪਣੇ ਪੈਸੇ ਬਰਬਾਦ ਕਰਨ ਦੀ ਬਜਾਏ ਸਾਡੇ ਦੁਆਰਾ ਦੱਸਿਆ ਜਾ ਰਿਹਾ ਇਹ ਨੁਸਖਾ ਜਰੂਰ ਟਰਾਈ ਕਰੋ |
ਅੱਜ ਜੋ ਨੁਸਖੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਸਦੇ ਨਿਯਮਿਤ ਸੇਵਨ ਨਾਲ ਤੁਹਾਡਾ ਰੰਗ ਕੁੱਝ ਹੀ ਹਫਤਿਆਂ ਵਿਚ ਇੰਨਾਂ ਨਿਖਰ ਆਵੇਗਾ ਕਿ ਜਦ ਤਸੀਂ ਖੁੱਦ ਨੂੰ ਸ਼ੀਸ਼ੇ ਵਿਚ ਦੇਖੋਗੇ ਤਾਂ ਯਕੀਨ ਨਹੀਂ ਕਰੋਂਗੇ |ਇਹ ਨੁਸਖਾ ਜਿੰਨਾਂ ਸਸਤਾ ਹੈ ਉਹਨਾਂ ਹੀ ਆਸਾਨ ਵੀ ਹੈ |ਇਸਨੂੰ ਬਣਾਉਣ ਦੇ ਲਈ ਤੁਹਾਨੂੰ ਜਿਆਦਾ ਮਿਹਨਤ ਨਹੀਂ ਕਰਨੀ ਪਪਵੇਗੀ |ਤੁਸੀਂ ਇਸਨੂੰ ਘਰ ਵਿਚ ਹੀ ਮੌਜੂਦ ਚੀਜਾਂ ਦੀ ਸਹਾਇਤਾ ਨਾਲ ਹੀ ਆਸਾਨੀ ਨਾਲ ਬਣਾ ਸਕਦੇ ਹੋ |
ਇਸ ਤਰਾਂ ਤਿਆਰ ਕਰੋ ਗੋਰੀ ਸਕਿੰਨ ਪਾਉਣ ਦਾ ਨੁਸਖਾ………………………………….
ਇਸ ਨੁਸਖੇ ਨੂੰ ਬਣਾਉਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਚਾਹੀਦੀ ਹੈ ਅੱਧਾ ਚਮਚ ਹਲਦੀ |ਇਹ ਹਲਦੀ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ ਅਤੇ ਤੁਹਾਡੇ ਚਿਹਰੇ ਉੱਪਰ ਉਪਸਥਿਤ ਕੀਤਾਣੂਆਂ ਨੂੰ ਮਾਰ ਦਿੰਦੀ ਹੈ ,ਜਿਸ ਨਾਲ ਤੁਹਾਡੇ ਚਿਹਰੇ ਉੱਪਰ ਕਿਸੇ ਪ੍ਰਕਾਰ ਦੇ ਗਹਰੇ ਦਾਗ ਨਹੀਂ ਬਣਦੇ |ਇਸ ਨੁਸਖੇ ਵਿਚ ਦੂਸਰੀ ਸਮੱਗਰੀ ਦੇ ਰੂਪ ਵਿਚ ਅਸੀਂ 2 ਚਮਚ ਵੇਸਣ ਦਾ ਉਪਯੋਗ ਕਰਾਂਗੇ |ਇਹ ਵੇਸਣ ਤੁਹਾਡੇ ਚਿਹਰੇ ਦਾ ਰੰਗ ਨਿਖਾਰਨ ਦੇ ਵਿਚ ਤੁਹਾਡੀ ਮੱਦਦ ਕਰੇਗਾ |
ਤੀਸਰੀ ਸਮੱਗਰੀ ਦੇ ਲਈ ਤੁਹਾਨੂੰ ਚਾਹੀਦਾ ਹੈ ਨਿੰਬੂ ਦੇ ਰਸ ਦੀਆਂ 10 ਬੂੰਦਾਂ |ਨਿੰਬੂ ਤੁਹਾਡੀ ਸਕਿੰਨ ਦੇ ਰੋਮ ਛਿਦਰਾਂ ਨੂੰ ਖੋਲ ਕੇ ਉਹਨਾਂ ਦੀ ਚੰਗੀ ਤਰਾਂ ਸਫਾਈ ਕਰਨ ਵਿਚ ਮੱਦਦ ਕਰਦਾ ਹੈ |ਇਸਦੇ ਬਾਅਦ ਚੌਥੀ ਸਮੱਗਰੀ ਦੇ ਲਈ 10 ਬੂੰਦ ਗੁਲਾਬ-ਜਲ ਦੀ ਚਾਹੀਦੀ ਹੈ |ਇਹ ਗੁਲਾਬ-ਜਲ ਤੁਹਾਡੀ ਸਕਿੰਨ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਵਿਚ ਮੱਦਦ ਕਰੇਗਾ |ਅੰਤਿਮ ਸਮੱਗਰੀ ਦੇ ਰੂਪ ਵਿਚ ਸਾਨੂੰ ਕੱਚਾ ਦੁੱਧ ਚਾਹੀਦਾ ਹੈ ਜਿਸਨੂੰ ਤੁਸੀਂ ਜਰੂਰਤ ਦੇ ਹਿਸਾਬ ਨਾਲ ਮਿਲਾਓਗੇ |
ਤਾਂ ਆਓ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰਾਂ ਬਣਾਉਣਾ ਹੈ |ਉੱਪਰ ਦਿੱਤੀਆਂ ਗਈਆਂ ਸਾਰੀਆਂ ਸਮੱਗਰੀਆਂ (ਹਲਦੀ ,ਵੇਸਣ ,ਨਿੰਬੂ ਦਾ ਰਸ ,ਗੁਲਾਬ-ਜਲ ਅਤੇ ਕੱਚਾ ਦੁੱਧ) ਨੂੰ ਤੁਸੀਂ ਇੱਕ ਬਰਤਨ ਵਿਚ ਪਾ ਕੇ ਮਿਕਸ ਕਰ ਲਵੋ |ਹੁਣ ਆਪਣੇ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਕੇ ਸੁਕਾ ਲਵੋ |ਹੁਣ ਇਸ ਤਿਆਰ ਲੇਪ ਨੂੰ ਆਪਣੇ ਚਿਹਰੇ ਉੱਪਰ ਚੰਗੀ ਤਰਾਂ ਲਗਾ ਲਵੋ |ਇਸਨੂੰ ਕਰੀਬ ਅੱਧਾ ਘੰਟਾ ਚਿਹਰੇ ਉੱਪਰ ਲੱਗਾ ਰਹਿਣ ਦਵੋ ਫਿਰ ਗੁਨਗੁਨੇ ਪਾਣੀ ਨਾਲ ਚਿਹਰੇ ਨੂੰ ਧੋ ਲਵੋ |ਚਿਹਰਾ ਧੋਂਦੇ ਸਮੇਂ ਇਸ ਲੇਪ ਨੂੰ ਸਰਕਲ ਮੋਸ਼ਨ ਵਿਚ ਉਂਗਲੀਆਂ ਨਾਲ ਰਗੜਦੇ ਹੋਏ ਉਤਾਰੋ |
ਇਸ ਉਪਾਅ ਨੂੰ ਹਫਤੇ ਵਿਚ 2 ਤੋਂ 3 ਵਾਰ ਕਰਨ ਨਾਲ ਕੁੱਝ ਹੀ ਹਫਤਿਆਂ ਵਿਚ ਤੁਹਾਡਾ ਰੰਗ ਨਿਖਰ ਜਾਵੇਗਾ ਅਤੇ ਲੋਕ ਤੁਹਾਨੂੰ ਦੇਖ ਕੇ ਬੋਲਣਗੇ ਵਾਹ |