ਮਿਰਗੀ ਆਉਣ ਦੇ ਕਰੋ ਇਹ ਉਪਾਅ : ਅੱਜ ਦੇ ਸਮੇਂ ਵਿਚ ਬਿਮਾਰੀ ਦਾ ਕੋਈ ਭਰੋਸਾ ਨਹੀਂ ਹੈ |ਕਦੇ ਵੀ ਕਿਸੇ ਸਮੇਂ ਕੋਈ ਵਿਅਕਤੀ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ |ਬਹਾਰ ਤੋਂ ਭਲਾਂ ਹੀ ਕੋਈ ਦਿਖਣ ਵਿਚ ਕਿੰਨਾਂ ਸਿਹਤਮੰਦ ਸਿਖਾਈ ਦੇਵੇ ਪਰ ਅੰਦਰ ਤੋਂ ਉਹ ਕਿੰਨੀਆਂ ਬਿਮਾਰੀਆਂ ਨਾਲ ਪੀੜਿਤ ਹੁੰਦਾ ਹੈ ,ਇਸਦਾ ਪਤਾ ਹੀ ਨਹੀਂ ਚਲਦਾ |ਕੁੱਝ ਬਿਮਾਰੀਆਂ ਹੁੰਦੀਆਂ ਹਨ ,ਜਿੰਨਾਂ ਦੇ ਬਾਰੇ ਬਾਹਰ ਤੋਂ ਦੇਖ ਕੇ ਪਤਾ ਚਲ ਜਾਂਦਾ ਹੈ ,ਪਰ ਕੁੱਝ ਬਿਮਾਰੀਆਂ ਦੇ ਬਾਰੇ ਤਦ ਪਤਾ ਚਲਦਾ ਹੈ ਜਦ ਉਹ ਬਿਮਾਰੀ ਲੋਕਾਂ ਦੇ ਸਾਹਮਣੇ ਦਿਖਾਈ ਦਿੰਦੀ ਹੈ |
ਹਰ-ਰੋਜ ਪ੍ਰਯੋਗਸ਼ਲਾਵਾਂ ਵਿਚ ਹੋ ਰਹੇ ਹਨ ਸੋਧ……………………….
ਅੱਜ ਦੇ ਸਮੇਂ ਵਿਚ ਲੋਕਾਂ ਦੀ ਜੀਵਨਸ਼ੈਲੀ ਵਿਚ ਤੇਜੀ ਨਾਲ ਬਦਲਾਵ ਹੋਇਆ ਹੈ ,ਇਸਦਾ ਨਤੀਜਾ ਇਹ ਹੋਇਆ ਹੈ ਕਿ ਲੋਕਾਂ ਦੇ ਖਾਣ-ਪਾਣ ਵਿਚ ਵੀ ਕਾਫੀ ਬਦਲਾਵ ਹੋਇਆ ਹੈ |ਖਾਣ-ਪਾਣ ਵਿਚ ਆਏ ਬਦਲਾਵ ਦੀ ਵਜਾ ਨਾਲ ਲੋਕ ਕਈ ਬਿਮਾਰੀਆਂ ਨਾਲ ਪੀੜਿਤ ਹੋਣ ਲੱਗੇ ਹਨ |ਆਏ ਦਿਨ ਨਵੀਆਂ-ਨਵੀਆਂ ਬਿਮਾਰੀਆਂ ਦੇ ਬਾਰੇ ਪਤਾ ਚੱਲ ਰਿਹਾ ਹੈ |ਪ੍ਰਯੋਗਸ਼ਲਾਵਾਂ ਵਿਚ ਵਿਕਾਸ ਦੀ ਵਜਾ ਨਾਲ ਹਰ-ਰੋਜ ਨਵੇਂ-ਨਵੇਂ ਸੋਧ ਹੋ ਰਹੇ ਹਨ ਅਤੇ ਨਵੀਆਂ-ਨਵੀਆਂ ਬਿਮਾਰੀਆਂ ਦਾ ਪਤਾ ਚੱਲ ਰਿਹਾ ਹੈ |ਹਾਲਾਂਕਿ ਅੱਜ ਅਸੀਂ ਤੁਹਾਨੂੰ ਕਿਸੇ ਨਵੀਂ ਬਿਮਾਰੀ ਦੇ ਬਾਰੇ ਨਹੀਂ ਬਲਕਿ ਇੱਕ ਬਹੁਤ ਪੁਰਾਣੀ ਬਿਮਾਰੀ ਦੇ ਬਾਰੇ ਦੱਸਣ ਜਾ ਰਹੇ ਹਾਂ |
ਜੇਨੇਟਿਕ ਜਾਂ ਦਿਮਾਗ ਉੱਪਰ ਸੱਟ ਲੱਗਣ ਨਾਲ ਹੁੰਦੀ ਹੈ ਮਿਰਗੀ…………………….
ਅੱਜ ਅਸੀਂ ਤੁਹਾਨੂੰ ਜਿਸ ਬਿਮਾਰੀ ਦੇ ਬਾਰੇ ਦੱਸਣ ਜਾ ਰਹੇ ਹਾਂ ਉਸਨੂੰ ਮਿਰਗੀ ਕਹਿੰਦੇ ਹਨ |ਕਈ ਲੋਕ ਜੇਨੇਟਿਕ ਜਾਂ ਦਿਮਾਫ਼ ਉੱਪਰ ਸੱਟ ਲੱਗਣ ਦੀ ਵਜਾ ਨਾਲ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ |ਇਸ ਦਿਮਾਗ ਨਾਲ ਜੁੜੀ ਹੋਈ ਕ੍ਰੋਨਿਕਲ ਬਿਮਾਰੀ ਕਹਿੰਦੇ ਹਨ |ਜੋ ਲੋਕ ਮਿਰਗੀ ਦੀ ਸਮੱਸਿਆ ਤੋਂ ਪੀੜਿਤ ਹਨ ,ਉਹਨਾਂ ਦੇ ਸਰੀਰ ਵਿਚ ਕਈ ਤਰਾਂ ਦੇ ਲੱਛਣ ਦਿਖਾਈ ਦਿੰਦੇ ਹਨ |ਲਟਖੜਨਾ ,ਬੇਹੋਸ਼ੀ ਆਉਣਾ ,ਚੱਕਰ ਖਾ ਕੇ ਡਿੱਗ ਜਾਣਾ ਜਾਂ ਹੱਥ-ਪੈਰ ਵਿਚ ਝੱਟਕੇ ਲੱਗਣਾ ਜਿਹੇ ਸੰਕੇਤ ਆਮ ਤੌਰ ਤੇ ਦੇਖੇ ਜਾਂਦੇ ਹਨ |ਜੇਕਰ ਕਿਸੇ ਵਿਅਕਤੀ ਨੂੰ ਅਚਾਨਕ ਨਾਲ ਮਿਰਗੀ ਦਾ ਝਟਕਾ ਆ ਜਾਵੇ ਤਾਂ ਕੁੱਝ ਸਾਵਧਾਨੀ ਵਰਤ ਕੇ ਰੋਗੀ ਦੇ ਸਰੀਰ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ |
ਮਿਰਗੀ ਦੇ ਦੌਰਾਨ ਧਿਆਨ ਵਿਚ ਰੱਖੋ ਇਹ ਮਹੱਤਵਪੂਰਨ ਟਿਪਸ………………………..
ਅੱਜ ਅਸੀਂ ਤੁਹਾਨੂੰ ਇੱਕ ਐੱਮ.ਵਾਯ ਹਸਪਤਾਲ ਇੰਦੌਰ ਦੀ ਨਿਊਯਰੋਜਿਸਟ ਡਾਕਟਰ ਅਰਚਨਾ ਵਰਮਾਂ ਦੇ ਕੁੱਝ ਮਹੱਤਵਪੂਰਨ ਟਿਪਸ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਮਿਰਗੀ ਦੇ ਰੋਗੀ ਦੀ ਚੰਗੀ ਤਰਾਂ ਦੇਖ-ਭਾਲ ਕਰ ਸਕੇ ਹੋ |ਮਿਰਗੀ ਦੇ ਰੋਗੀ ਦੇ ਆਸ-ਪਾਸ ਲੋਕਾਂ ਨੂੰ ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਓ ਜਾਣਦੇ ਹਾਂ |
ਧਿਆਨ ਰੱਖੋ ਇਹਨਾਂ ਗੱਲਾਂ ਦਾ…………………………….
– ਸਭ ਤੋਂ ਪਹਿਲਾਂ ਮਿਰਗੀ ਦੇ ਰੋਗੀ ਨੂੰ ਪੇਟ ਦੇ ਬਲ ਲੇਤਾ ਦਵੋ ,ਇਸ ਦੌਰਾਨ ਧਿਆਨ ਰੱਖੋ ਕਿ ਰੋਗੀ ਦਾ ਮੂੰਹ ਨੀਚੇ ਦੀ ਤਰਫ਼ ਨਹੀਂ ਹੋਣਾ ਚਾਹੀਦਾ |
– ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖੋ ਕਿ ਰੋਗੀ ਦੇ ਮੂੰਹ ਵਿਚ ਭੁੱਲ ਕੇ ਵੀ ਉਂਗਲੀ ਜਾਂ ਚਮਚ ਨਹੀਂ ਪਾਉਣਾ ਹੈ ,ਇਸ ਨਾਲ ਰੋਗੀ ਨੂੰ ਨੁਕਸਾਨ ਹੁੰਦਾ ਹੈ |
-ਜਦ ਵੀ ਕਿਸੇ ਨੂੰ ਮਿਰਗੀ ਦਾ ਝਟਕਾ ਆਵੇ ਤਾਂ ਉਸਨੂੰ ਫੜਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ |ਉਹ ਜੋ ਕਰ ਰਿਹਾ ਹੈ ,ਕਰਦੇ ਰਹਿਣ ਦੇਣਾ ਚਾਹੀਦਾ ਹੈ |
– ਜਦ ਵੀ ਮਿਰਗੀ ਦੇ ਰੋਗੀ ਨੂੰ ਝਟਕਾ ਆਵੇ ਤਾਂ ਉਸਦੇ ਆਸ-ਪਾਸ ਤੋਂ ਤਿੱਖੀਆਂ ਚੀਜਾਂ ਨੂੰ ਹਟਾ ਦੇਣਾ ਚਾਹੀਦਾ ਹੈ |ਇਸ ਨਾਲ ਸੱਟ ਲੱਗਣ ਦਾ ਖਤਰਾ ਘੱਟ ਹੋ ਜਾਂਦਾ ਹੈ |
– ਮਿਰਗੀ ਦੇ ਰੋਗੀਆਂ ਦੇ ਸਿਰ ਦੇ ਨੀਚੇ ਕੋਈ ਸਰਹਾਨਾ ਜਾਂ ਮੁਲਾਇਮ ਚੀਜ ਰੱਖ ਦੇਣੀ ਚਾਹੀਦੀ ਹੈ ,ਜਿਸ ਨਾਲ ਉਸਦੇ ਸਿਰ ਵਿਚ ਸੱਟ ਨਾ ਲੱਗ ਜਾਵੇ |
– ਮਿਰਗੀ ਦੇ ਰੋਗੀ ਨੂੰ ਜਿੰਨਾਂ ਹੋ ਸਕੇ ਖੁੱਲੀ ਹਵਾ ਵਿਚ ਰੱਖਣਾ ਚਾਹੀਦਾ ਹੈ ,ਇਸ ਨਾਲ ਉਸਨੂੰ ਸਾਹ ਲੈਣ ਵਿਚ ਤਕਲੀਫ਼ ਨਹੀਂ ਹੁੰਦੀ |ਜਿਆਦਾ ਭੀੜ-ਭਾੜ ਹੋਣ ਤੇ ਉਸਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ |
– ਭੁੱਲ ਕੇ ਵੀ ਮਿਰਗੀ ਆਉਣ ਦੇ ਬਾਅਦ ਕਿਸੇ ਨੂੰ ਮੂੰਹ ਨਾਲ ਮੂੰਹ ਲਗਾ ਕੇ ਹਵਾ ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ |
– ਮਿਰਗੀ ਦੇ ਰੋਗੀ ਦੇ ਨਾਲ ਤੁਹਾਨੂੰ ਤਦ ਤੱਕ ਰਹਿਣਾ ਚਾਹੀਦਾ ਹੈ ,ਜਦ ਤੱਕ ਉਸਦਾ ਦੌਰਾ ਠੀਕ ਨਾ ਹੋ ਜਾਵੇ |ਅਜਿਹਾ ਹੋ ਜਾਣ ਦੇ ਬਾਅਦ ਹੀ ਉਸਨੂੰ ਇਕੱਲੇ ਵਿਚ ਛੱਡਣਾ ਚਾਹੀਦਾ ਹੈ |
– ਜੇਕਰ ਮਿਰਗੀ ਦਾ ਦੌਰਾ ਆਉਣ ਦੇ ਬਾਅਦ ਵਿਅਕਤੀ ਨੂੰ ਕਿਸੇ ਤਰਾਂ ਦੀ ਕੋਈ ਸੱਟ ਲੱਗ ਜਾਂਦੀ ਹੈ ਤਾਂ ਉਸਨੂੰ ਉਸ ਸਮੇਂ ਕੁੱਝ ਨਾ ਕਰੋ |ਜਦ ਵਿਅਕਤੀ ਆਮ ਸਥਿਤੀ ਵਿਚ ਆ ਜਾਵੇ ਤਾਂ ਉਸਦੇ ਬਾਅਦ ਹੀ ਉਸਨੂੰ ਨਜਦੀਕ ਹਸਪਤਾਲ ਵਿਚ ਲੈ ਜਾਓ |
ਤੁਹਾਨੂੰ ਦੱਸ ਦਈਏ ਕਿ ਇਹ ਸਭ ਗੱਲਾਂ ਇੱਕ ਟ੍ਰੇਂਡ ਡਾਕਟਰ ਦੀ ਸਲਾਹ ਦੇ ਬਾਅਦ ਹੀ ਲਿਖੀਆਂ ਗਈਆਂ ਹਨ |ਜੇਕਰ ਇਸਦੇ ਬਾਅਦ ਵੀ ਤੁਹਾਨੂੰ ਕਿਸੇ ਤਰਾਂ ਦੀ ਕੋਈ ਸ਼ੱਕ ਵਾਲੀ ਗੱਲ ਹੋ ਰਹੀ ਹੈ ਤਾਂ ਤੁਸੀਂ ਕਿਸੇ ਵਿਸ਼ੇਸ਼ਕਾਰ ਤੋਂ ਇਸਦੇ ਬਾਰੇ ਪੁੱਛ ਸਕਦੇ ਹੋ |