ਨਾਰੀਅਲ ਦਾ ਤੇਲ ,ਸਰੋਂ ਦਾ ਤੇਲ ,ਤਿਲ ਦਾ ਤੇਲ ਅਤੇ ਅਰੰਡੀ ਦਾ ਤੇਲ ਇਹ ਸਭ ਤੇਲਾਂ ਦਾ ਮਿਸ਼ਰਣ ਬਣਾ ਲਵੋ ਅਤੇ ਇਸ ਮਿਸ਼ਰਣ ਨੂੰ ਗਰਮ ਕਰਕੇ ਆਪਣੇ ਵਾਲਾਂ ਉੱਪਰ ਲਗਾਓ ਜਿਸ ਨਾਲ ਵਾਲ ਚਮਕਦਾਰ ,ਕਾਲੇ ਅਤੇ ਮਜਬੂਤ ਬਣ ਜਾਣਗੇ ਅਤੇ ਵਾਲਾਂ ਦੇ ਝੜਨ ਦੀ ਸਮੱਸਿਆ ਦੂਰ ਹੋ ਜਾਵੇਗੀ |
ਕੱਚੇ ਆਂਵਲੇ ਦਾ ਰਸ ਕੱਢ ਲਵੋ ਅਤੇ ਕੜੀ ਪੱਤੇ ਨੂੰ ਕੁੱਟ ਲਵੋ ਅਤੇ ਭੂੰਗਰਾਜ ਦੇ ਪੱਤਿਆਂ ਦਾ ਰਸ ਕੱਢ ਕੇ ਚੂਰਨ ਬਣਾ ਕੇ ਪਾਣੀ ਵਿਚ ਮਿਲਾਓ |ਉਸ ਵਿਚ ਮੇਥੀ ਦੇ ਦਾਣੇ ਭਿਉਂ ਕੇ ,ਇਸ ਸਾਰੀ ਸਮੱਗਰੀ ਨੂੰ ਤੇਲ ਵਿਚ ਮਿਲਾ ਲਵੋ ਅਤੇ ਫਿਰ ਥੋੜੀ ਅੱਗ ਉੱਪਰ ਗਰਮ ਕਰੋ ,ਇਸ ਵਿਚੋਂ ਪਾਣੀ ਉੱਡ ਜਾਵੇਗਾ ਅਤੇ ਜੋ ਬਚਿਆ ਤੇਲ ਹੈ ਉਹ ਆਪਣੇ ਵਾਲਾਂ ਵਿਚ ਲਗਾ ਸਕਦੇ ਹੋ ਜਿਸ ਨਾਲ ਸਿੱਕਰੀ ਅਤੇ ਗੰਜੇਪਣ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਅਤੇ ਵਾਲ ਮਜਬੂਤ ਹੋ ਜਾਣਗੇ |
ਰਾਤ ਦੇ ਸਮੇਂ ਵਾਲਾਂ ਵਿਚ ਨਾਰੀਅਲ ਦਾ ਤੇਲ ਲਵੋ ਅਤੇ ਹੌਲੀ-ਹੌਲੀ ਹੱਥਾਂ ਨਾਲ ਉਸਨੂੰ ਮਾਲਿਸ਼ ਕਰੋ ,ਤੇਲ ਨੂੰ ਥੋੜਾ ਗਰਮ ਕਰਕੇ ਉਸਨੂੰ ਆਪਣੇ ਵਾਲਾਂ ਵਿਚ ਲਗਾਓ ਅਤੇ ਮਸਾਜ 15 ਤੋਂ 20 ਮਿੰਟ ਤੱਕ ਕਰੋ ਜਿਸ ਨਾਲ ਤੁਹਾਡੇ ਵਾਲ ਇਕਦਮ ਚਮਕੀਲੇ ਅਤੇ ਵਧੀਆ ਲੱਗਣਗੇ |
ਵਾਲਾਂ ਨੂੰ ਲੰਬੇ ਕਰਨ ਦਾ ਆਸਾਨ ਤਰੀਕਾ ਮੇਥੀ ਦੇ ਦਾਣਿਆਂ ਨੂੰ ਭਿਉਂ ਕੇ ਉਸਨੂੰ ਦੂਸਰੇ ਦਿਨ ਸਹੀ ਤਰਾਂ ਕੁੱਟ ਕੇ ਦਹੀਂ ਵਿਚ ਮਿਲਾ ਲਵੋ ਅਤੇ ਉਸਨੂੰ ਰਗੜ ਕੇ ਵਾਲਾਂ ਵਿਚ ਜੜਾਂ ਤੱਕ ਲਗਾ ਲਵੋ |ਇਹ ਪ੍ਰਯੋਗ ਹਰ-ਰੋਜ 30 ਮਿੰਟ ਤੱਕ ਕਰਨਾ ਹੈ ਜਿਸ ਨਾਲ ਵਾਲ 1 ਮਹੀਨੇ ਵਿਚ 4 ਇੰਚ ਤੱਕ ਲੰਬੇ ਹੋ ਜਾਣਗੇ |
ਜਿੱਥੋ ਤੁਹਾਡੇ ਵਾਲ ਉੱਡ ਗਏ ਹਨ ਉੱਥੇ ਪਿਆਜ ਦਾ ਰਸ ਕੱਢ ਕੇ ਲਗਾਓ ਅਜਿਹਾ ਰੋਜਾਨਾ ਦਿਨ ਵਿਚ ਦੋ ਵਾਰ ਕਰਨ ਨਾਲ ਉੱਡੇ ਹੋਏ ਵਾਲ ਵਾਪਸ ਉੱਗਣੇ ਸ਼ੁਰੂ ਹੋ ਜਾਣਗੇ ਅਤੇ ਨਵੇਂ ਵਾਲਾਂ ਦੇ ਵਿਚ ਹੌਲੀ-ਹੌਲੀ ਉੱਗਣ ਲੱਗਣਗੇ ਜਾਂ ਪ੍ਰਯੋਗ ਕਰਨ ਨਾਲ ਤੁਹਾਡੀ ਸਿੱਕਰੀ ਦੀ ਬਿਮਾਰੀ ਵੀ ਦੂਰ ਹੋ ਜਾਵੇਗੀ |ਪਿਆਜ ਦਾ ਰਸ ਵਾਲਾਂ ਦੇ ਲਈ ਬਹੁਤ ਗੁਣਕਾਰੀ ਹੈ |
ਬਾਦਾਮ ਦਾ ਤੇਲ ਵਾਲਾਂ ਦੇ ਲਈ ਜਿਆਦਾ ਲਾਭਦਾਇਕ ਹੈ ,ਵਾਲਾਂ ਦੀਆਂ ਜੜਾਂ ਵਿਚ ਬਾਦਾਮ ਦਾ ਤੇਲ ਲਗਾਉਣ ਨਾਲ ਬਹੁਤ ਹੀ ਵੱਡੇ ਫਾਇਦੇ ਹੁੰਦੇ ਹਨ |ਵਾਲਾਂ ਦਾ ਕਾਲਾਪਣ ਫਿਰ ਤੋਂ ਵਾਪਸ ਆ ਜਾਵੇਗਾ ਅਤੇ ਵਾਲ ਕਾਲੇ ਅਤੇ ਚਮਕਦਾਰ ਵੀ ਹੋ ਜਾਣਗੇ |
ਵਾਲਾਂ ਨੂੰ 4 ਇੰਚ ਤੱਕ ਲੰਬੇ ਕਰਨ ਦਾ ਤਰੀਕਾ – ਵਾਲਾਂ ਨੂੰ ਧੋਣ ਦੇ ਲਈ ਗਰਮ ਪਾਣੀ ਦਾ ਇਸਤੇਮਾਲ ਨਾਲ ਕਰੋ ,ਗਰਮ ਪਾਣੀ ਨਾਲ; ਵਾਲ ਜਲਦੀ ਝੜਨ ਲੱਗਦੇ ਹਨ |ਜਿਸ ਨਾਲ ਸਾਡੇ ਵਾਲਾਂ ਦੀ ਤਵਚਾ ਰੁੱਖੀ ਹੋ ਜਾਂਦੀ ਹੈ |ਵਾਲਾਂ ਵਿਚ ਪੋਸ਼ਣ ਦੀ ਕਮੀ ਦੀ ਵਜਾ ਨਾਲ ਗਰਮ ਪਾਣੀ ਲੱਗਦਿਆਂ ਹੀ ਉਸਦੀਆਂ ਕੋਸ਼ਿਕਾਵਾਂ ਸੁੰਗੜਨ ਲੱਗ ਜਾਂਦੀਆਂ ਹਨ ਅਤੇ ਵਾਲ ਝੜਨ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ |ਵਾਲਾਂ ਨੂੰ ਠੰਡੇ ਪਾਣੀ ਨਾਲ ਹੀ ਧੋਣਾ ਚਾਹੀਦਾ ਹੈ |
ਦੇਖੋ ਵੀਡੀਓ: