ਕਈ ਲੋਕ ਸਮਝਦੇ ਹਨ ਕਿ ਤੇਜਪੱਤਾ ਸਿਰਫ ਸਬਜੀਆਂ ਬਣਾਉਣ ਦੇ ਕੰਮ ਆਉਂਦਾ ਹੈ ਜਦਕਿ ਅਜਿਹਾ ਨਹੀਂ ਹੈ |ਤੇਜਪੱਤਾ ਪੂਰੀ ਤਰਾਂ ਨਾਲ ਔਸ਼ੁੱਧੀ ਗੁਣਾਂ ਨਾਲ ਭਰਪੂਰ ਹੈ |ਇਸ ਵਿਚ ਪ੍ਰਚੂਰ ਮਾਤਰਾ ਵਿਚ ਐਂਟੀ-ਆੱਕਸੀਡੈਂਂਟ ,ਕਾੱਪਰ ,ਪੋਟਾਸ਼ੀਅਮ ,ਕੈਲਸ਼ੀਅਮ ਅਤੇ ਆਇਰਨ ਪਾਇਆ ਜਾਂਦਾ ਹੈ |ਇਹ ਸਾਰੇ ਗੁਣ ਸਾਡੇ ਸਰੀਰ ਨੂੰ ਸੰਚਾਰੂ ਰੂਪ ਨਾਲ ਚਲਾਉਣ ਵਿਚ ਬਹੁਤ ਜਰੂਰੀ ਹਨ |ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੇਜਪੱਤਾ ਸ਼ੂਗਰ ਨੂੰ ਸਹੀ ਕਰਨ ਦੇ ਨਾਲ-ਨਾਲ ਸਾਨੂੰ ਕਈ ਤਰਾਂ ਦੀਆਂ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ |
ਸ਼ੂਗਰ ਦੇ ਲਈ ਹੈ ਰਾਮਬਾਣ
ਸ਼ੂਗਰ ਕਾਫੀ ਹੱਦ ਤੱਕ ਸਾਡੀ ਲਾਈਫ ਸਟਾਇਲ ਨਾਲ ਜੁੜੀ ਬਿਮਾਰੀ ਹੈ |ਕਈ ਵਾਰ ਜੈਨੇਟਿਕ ਸਮੱਸਿਆ ਦੇ ਚਲਦੇ ਵੀ ਇਹ ਰੋਗ ਹੋ ਜਾਂਦਾ ਹੈ |ਇਹ ਬਹੁਤ ਗੰਭੀਰ ਰੋਗ ਹੈ ਪਰ ਜੇਕਰ ਤੁਸੀਂ ਇਸ ਤੋਂ ਬਚਨ ਲਈ ਰੋਜ ਛੋਟੇ-ਛੋਟੇ ਕਦਮ ਉਠਾਓ ਤਾਂ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ |ਸ਼ੂਗਰ ਵਿਚ ਤੇਜਪੱਤਾ ਇੱਕ ਦਵਾਈ ਦੀ ਤਰਾਂ ਕੰਮ ਕਰਦਾ ਹੈ |ਜੇਕਰ ਇਸਦਾ ਖਾਣੇ ਵਿਚ ਜਾਂ ਉਬਾਲ ਕੇ ਨਿਯਮਿਤ ਸੇਵਨ ਕੀਤਾ ਜਾਵੇ ਤਾਂ ਸ਼ੂਗਰ ਨੂੰ ਕੰਟਰੋਲ ਵਿਚ ਰੱਖਿਆ ਜਾ ਸਕਦਾ ਹੈ |
ਪਥਰੀ ਦੇ ਲਈ ਹੈ ਫਾਇਦੇਮੰਦ
ਅਨਿਯਮਿਤ ਅਤੇ ਦੂਸ਼ਿਤ ਖਾਣ-ਪਾਣ ਦੇ ਚਲਦੇ ਅੱਜ-ਕੱਲ ਪੇਟ ਵਿਚ ਪਥਰੀ ਹੋਣਾ ਇੱਕ ਆਮ ਸਮੱਸਿਆ ਬਣ ਗਈ ਹੈ |ਇਸ ਰੋਗ ਨਾਲ ਪੇਟ ਵਿਚ ਬਹੁਤ ਦਰਦ ਹੁੰਦਾ ਹੈ |ਪਥਰੀ ਨਾਲ ਪਰੇਸ਼ਾਨ ਲੋਕਾਂ ਦੇ ਲਈ ਤੇਜਪੱਤਾ ਬਹੁਤ ਕੰਮ ਦੀ ਚੀਜ ਹੈ |ਇਸਦੇ ਸੇਵਨ ਨਾਲ ਪਥਰੀ ਨੂੰ ਕਾਫੀ ਘੱਟ ਕੀਤਾ ਜਾ ਸਕਦਾ ਹੈ |ਤੇਜਪੱਤੇ ਨੂੰ ਉਬਾਲ ਕੇ ਜਾਂ ਖਾਣੇ ਵਿਚ ਸੇਵਨ ਕੀਤਾ ਜਾ ਸਕਦਾ ਹੈ |
ਪਾਚਣ ਕਿਰਿਆਂ ਹੁੰਦੀ ਹੈ ਦਰੁਸਤ
ਆੱਫਿਸ ਅਤੇ ਕਾੱਲਜ ਦੀ ਜਲਦਬਾਜੀ ਵਿਚ ਕਈ ਲੋਕ ਸਮੇਂ ਉੱਪਰ ਸਵੇਰ ਦਾ ਨਾਸ਼ਤਾ ਨਹੀਂ ਕਰ ਪਾਉਂਦੇ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਜੋ ਕੁੱਝ ਵੀ ਮਿਲਦਾ ਹੈ ਉਹ ਖਾ ਲੈਂਦੇ ਹਨ |ਇਸ ਪ੍ਰਕਿਰਿਆਂ ਦਾ ਸਿੱਧਾ ਅਸਰ ਸਾਡੀ ਸਿਹਤ ਉੱਪਰ ਪੈਂਦਾ ਹੈ |ਜੋ ਲੋਕ ਅਕਸਰ ਅਜਿਹਾ ਕਰਦੇ ਹਨ ਉਹਨਾਂ ਦੀ ਪਾਚਣ ਕਿਰਿਆਂ ਕਾਫੀ ਕਮਜੋਰ ਹੋ ਜਾਂਦੀ ਹੈ |ਤੇਜਪੱਤੇ ਦਾ ਸੇਵਨ ਪਾਚਣ ਕਿਰਿਆਂ ਨੂੰ ਦਰੁਸਤ ਕਰਦਾ ਹੈ |ਪਾਚਣ ਨਾਲ ਜੁੜੀਆਂ ਕਈ ਸਮੱਸਿਆਵਾਂ ਵਿਚ ਤੇਜਪੱਤੇ ਕਾਫੀ ਫਾਇਦੇਮੰਦ ਹੈ |ਚਾਹ ਵਿਚ ਤੇਜਪੱਤੇ ਦਾ ਇਸਤੇਮਾਲ ਕਰਕੇ ਕਬਜ ,ਐਸੀਡਿਟੀ ਅਤੇ ਮਰੋੜ ਜਿਹੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ |
ਨੀਂਦ ਦੀ ਕਮੀ ਹੁੰਦੀ ਹੈ ਦੂਰ
ਬਹੁਤ ਜਿਆਦਾ ਤਣਾਵ ਅਤੇ ਚਿੰਤਾਂ ਦੇ ਚਲਦੇ ਨੀਂਦ ਦੀ ਕਮੀ ਹੋਣਾ ਲਾਜਮੀ ਹੈ |ਇੱਕ ਰਿਸਰਚ ਦੇ ਅਨੁਸਾਰ ਜੋ ਔਰਤਾਂ ਘਰ ਵਿਚ ਰਹਿੰਦੀਆਂ ਹਨ ਉਹਨਾਂ ਨੂੰ ਜਿਆਦਾ ਤਨਾਵ ਦੀ ਸਮੱਸਿਆ ਰਹਿੰਦੀ ਹੈ ਕਿਉਂਕਿ ਉਹ ਆਪਣੀਆਂ ਇਛਾਈਆਂ ਅਤੇ ਗੱਲਾਂ ਨੂੰ ਜਿਆਦਾ ਸ਼ੇਅਰ ਨਹੀਂ ਕਰ ਪਾਉਂਦੀਆਂ |ਤੇਜਪੱਤੇ ਦੇ ਸੇਵਨ ਨਾਲ ਨੀਂਦ ਦੀ ਕਮੀ ਦੂਰ ਹੁੰਦੀ ਹੈ |ਰਾਤ ਨੂੰ ਸੌਣ ਤੋਂ ਪਹਿਲਾਂ ਤੇਜਪੱਤੇ ਦੇ ਤੇਲ ਦੀਆਂ ਕੁੱਝ ਬੂੰਦਾਂ ਨੂੰ ਪਾਣੀ ਵਿਚ ਮਿਲਾ ਕੇ ਪੀਣ ਨਾਲ ਵਧੀਆ ਨੀਂਦ ਆਉਂਦੀ ਹੈ |