ਜੌਂ ਇੱਕ ਕਿਸਮ ਦਾ ਅਨਾਜ ਹੁੰਦਾ ਹੈ ਜੋ ਦਿਖਣ ਵਿਚ ਬਿਲਕੁਲ ਕਣਕ ਦੇ ਦਾਣੇ ਵਰਗਾ ਲੱਗਦਾ ਹੈ |ਜੌਂ ਦਾ ਦਾਣਾ ਹਲਕਾ ਹੁੰਦਾ ਹੈ |ਜੌਂਂ ਵਿਚ ਲਿਕਵਿਡ ਐਸਿਡ ,ਸੈਲਿਸਿਲਿਕ ਐਸਿਡ ,ਫਾੱਸਫੋਰਿਕ ਐਸਿਡ ,ਪੋਟਾਸ਼ੀਅਮ ਅਤੇ ਕੈਲਸ਼ੀਅਮ ਹੁੰਦਾ ਹੈ |ਜੇਕਰ ਤੁਹਾਡੇ ਪੇਟ ਅਤੇ ਉਸਦੇ ਆਸ-ਪਾਸ ਬਹੁਤ ਚਰਬੀ ਜਮਾਂ ਹੋ ਗਈ ਹੈ
ਤਾਂ ਜੌਂ ਦੇ ਪਾਣੀ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ |ਇਸਨੂੰ ਪੀਣ ਨਾਲ ਤੁਹਾਡੇ ਪੇਟ ਦੀ ਚਰਬੀ ਘੱਟ ਹੋਣ ਲੱਗਦੀ ਹੈ |ਇਸ ਪੋਸਟ ਵਿਚ ਤੁਸੀਂ ਵਿਸਤਾਰ ਨਾਲ ਜਾਣੋ ਕਿ ਇਹ ਤੁਹਾਡੇ ਪੇਟ ਦੀ ਚਰਬੀ ਨੂੰ ਕਿਸ ਤਰਾਂ ਘੱਟ ਕਰ ਸਕਦਾ ਹੈ………..
ਕਿਸ ਤਰਾਂ ਘੱਟ ਕਰਦਾ ਹੈ ਮੋਟਾਪਾ……………
ਜੌਂ ਘੁਲਣਸ਼ੀਲ ਅਤੇ ਅਘੁਲਣਸ਼ੀਲ ਫਾਇਬਰ ਦਾ ਸਰੋਤ ਹੁੰਦਾ ਹੈ |ਇਸ ਵਿਚ ਇਹ ਗੁਣ ਹੋਣ ਦੇ ਕਾਰਨ ਤੁਹਾਨੂੰ ਆਪਣਾ ਪੇਟ ਭਰਿਆ-ਭਰਿਆ ਮਹਿਸੂਸ ਹੁੰਦਾ ਹੈ |ਦੋ ਲੀਟਰ ਪਾਣੀ ਵਿਚ ਦੋ ਵੱਡੇ ਚਮਚ ਜੌਂ ਪਾ ਕੇ ਉਬਾਲੋ |ਉਬਾਲਣ ਸਮੇਂ ਢੱਕਣ ਨੂੰ ਚੰਗੀ ਤਰਾਂ ਲਗਾ ਲਵੋ ਤਾਂ ਕਿ ਜੌਂ ਦੇ ਦਾਣੇ ਚੰਗੀ ਤਰਾਂ ਨਾਲ ਪਕ ਜਾਣ |ਜਦ ਇਹ ਮਿਸ਼ਰਣ ਪਾਣੀ ਦੇ ਨਾਲ ਘੁਲ ਕੇ ਹਲਕੇ ਗੁਲਾਬੀ ਰੰਗ ਦਾ ਪਾਰਦਰਸ਼ੀ ਮਿਸ਼ਰਨ ਬਣ ਜਾਵੇ ਤਾਂ ਸਮਝ ਜਾਣਾ ਚਾਹੀਦਾ ਹੈ |
ਕਿ ਮਿਸ਼ਰਣ ਪੀਣ ਦੇ ਲਈ ਤਿਆਰ ਹੈ |ਇਸਨੂੰ ਛਾਣ ਕੇ ਰੋਜ ਇਸਦਾ ਸੇਵਨ ਕਰੋ |ਇਸ ਵਿਚ ਨਿੰਬੂ ,ਸ਼ਹਿਦ ਅਤੇ ਨਮਕ ਵੀ ਪਾ ਸਕਦੇ ਹੋ |ਛਿੱਲਕਿਆਂ ਵਾਲਿਆਂ ਵਿਚ ਜਿਆਦਾ ਫਾਇਬਰ ਹੁੰਦਾ ਹੈ ਅਤੇ ਪਕਾਉਣ ਵਿਚ ਜਿਆਦਾ ਸਮਾਂ ਲੱਗਦਾ ਹੈ ਇਸ ਲਈ ਬਿਨਾਂ ਛਿੱਲਕੇ ਵਾਲੇ ਪਕਾਉਣ ਵਿਚ ਆਸਾਨ ਹਨ |
ਅਨੇਕਾਂ ਲਾਭ ਵੀ ਹਨ…………..
ਇਸ ਮਿਸ਼ਰਣ ਨੂੰ ਪੀਣ ਨਾਲ ਸਾਡੇ ਪੇਟ ਦੀਆਂ ਤਾਂ ਚਰਬੀ ਘੱਟ ਹੁੰਦੀ ਹੀ ਹੈ ਅਤੇ ਨਾਲ ਹੀ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਨਹੀਂ ਹੋਵੇਗੀ |ਇਹ ਯੂਰੀਨਰੀ ਇੰਨਫੈਕਸ਼ਨ ਦੇ ਉਪਚਾਰ ਵਿਚ ਵੀ ਮੱਦਦਗਾਰ ਹੈ |ਇਹ ਕਬਜ ਦੂਰ ਕਰਨ ਦੇ ਨਾਲ-ਨਾਲ ਆਮ ਦੋਸ਼ (ਆਯੁਰਵੇਦ ਦੇ ਅਨੁਸਾਰ ਪੇਟ ਦੇ ਜਹਿਰੀਲੇ ਪਦਾਰਥ) ਤੋਂ ਵੀ ਰਾਹਤ ਦਿਲਾਉਂਦਾ ਹੈ |
ਇਸ ਅਨਾਜ ਵਿਚ ਮੂਤਰਵਰਧਕ ਗੁਣ ਹੁੰਦਾ ਹੈ ਜੋ ਜਹਿਰੀਲੇ ਪਦਾਰਥਾਂ ਦੇ ਨਾਲ ਸਰੀਰ ਦੇ ਜਿਆਦਾ ਪਾਣੀ ਨੂੰ ਵੀ ਬਾਹਰ ਕੱਢ ਦਿੰਦਾ ਹੈ | ਜੌਂ-ਚਨੇ ਦੇ ਆਟੇ ਦੀ ਚਪਾਤੀ ਦੇ ਸੇਵਨ ਨਾਲ ਵੀ ਪੇਟ ਅਤੇ ਕਮਰ ਨਹੀਂ ਹੁੰਦੀ ਸਾਰੇ ਸਰੀਰ ਦਾ ਮੋਟਾਪਾ ਘੱਟ ਹੋ ਜਾਵੇਗਾ |