ਬਿਜਲੀ ਦਾ ਝੱਟਕਾ ਯਾਨਿ ਇਲੈਕਟ੍ਰਿਕ ਸ਼ਾੱਕ ਕੀਤੇ ਵੀ ਲੱਗ ਸਕਦਾ ਹੈ |ਕਈ ਮਾਮਲਿਆਂ ਵਿਚ ਸ਼ਾੱਕ ਲੱਗਣ ਤੇ ਕਰੰਟ ਦੇ ਸਰੀਰ ਦੇ ਮਾਧਿਅਮ ਨਾਲ ਗੁਜਰਨ ਤੇ ਕਾਰਡੀਏਕ ਅਰੇਸਟ ਯਾਨਿ ਦਿਲ ਦੀ ਗਤੀ ਰੁਕਣ ਦਾ ਖਤਰਾ ਹੋ ਸਕਦਾ ਹੈ |ਕਈ ਵਾਰ ਕਰੰਟ ਲੱਗਣ ਨਾਲ ਜਲਣ ਅਤੇ ਛਾਲੇ ਹੋ ਸਕਦੇ ਹਨ |ਹਾਲਾਂਕਿ ਤੇਜ ਕਰੰਟ ਲੱਗਣ ਨਾਲ ਦਿਲ ਅਤੇ ਦਿਮਾਗ ਉੱਪਰ ਅਸਰ ਪੈ ਸਕਦਾ ਹੈ |ਦਿਲ ਦਾ ਦੌਰਾ ਪੈਣ ਨਾਲ ਹਾਰਟ ਬੀਟ ਵਿਗੜਨਾ ਅਤੇ ਵੇਟਿਰਕੂਲਰ ਫਿਬ੍ਰੇਲੇਸ਼ਨ ਦਾ ਜੋਖਿਮ ਹੁੰਦਾ ਹੈ
ਜਿਸ ਨਾਲ ਦਿਲ ਦੀ ਗਤੀ ਰੁਕਣ ਦਾ ਖਤਰਾ ਹੋ ਸਕਦਾ ਹੈ |ਬਿਜਲੀ ਦਾ ਝੱਟਕਾ ਲੱਗਣ ਤੇ ਦਿਮਾਗ ਵਿਚ ਦਰਦ ਹੋ ਸਕਦਾ ਹੈ ਅਤੇ ਜੇਕਰ ਵਿਅਕਤੀ ਬਜੁਰਗ ਹੈ ਅਤੇ ਦਿਮਾਗੀ ਹਾਲਤ ਤੋਂ ਪੀੜਿਤ ਹੈ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ |ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬਿਜਲੀ ਦਾ ਝੱਟਕਾ ਲੱਗਣ ਤੋਂ ਬਾਅਦ ਤੁਹਾਨੂੰ ਤੁਰੰਤ ਕਿਹੜੇ ਅਜਿਹੇ ਕੰਮ ਕਰਨੇ ਚਾਹੀਦੇ ਹਨ ਜਿਸ ਨਾਲ ਕਰੰਟ ਲੱਗਣ ਵਾਲੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ |
1 -ਇਸ ਤੋਂ ਪਹਿਲਾਂ ਕਿ ਮੱਦਦ ਲਈ ਤੁਸੀਂ ਅੱਗੇ ਜਾਓ ਇਹ ਨੋਟ ਕਰ ਲਵੋ ਕਿ ਆਸ-ਪਾਸ ਕੁੱਝ ਅਜਿਹੀਆਂ ਚੀਜਾਂ ਤਾਂ ਨਹੀਂ ਹਨ ਜਿੰਨਾਂ ਨਾਲ ਕਰੰਟ ਲੱਗਿਆ ਹੈ |ਤੁਹਾਨੂੰ ਦੱਸ ਦਈਏ ਕਿ ਪਾਣੀ ਜਾਂ ਲੋਹੇ ਦੀਆਂ ਚੀਜਾਂ ਵਿਚ ਕਰੰਟ ਜਲਦੀ ਕੋਲ ਆਉਂਦਾ ਹੈ |ਉਸ ਤੋਂ ਬਾਅਦ ਤੁਰੰਤ ਐਮਰਜੈਂਸੀ ਹੈਲਪਲਾਇਨ ਤੇ Call ਕਰੋ |
2 -ਵਿਅਕਤੀ ਨੂੰ ਕਰੰਟ ਲੱਗਣ ਵਾਲੀਆਂ ਚੀਜਾਂ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕਰੋ |ਇਸਦੇ ਲਈ ਪਾੱਵਰ ਆੱਫ ਕਰ ਦਵੋ ਜਾਂ ਡੀਵਾਇਸ ਅਲੱਗ ਕੱਢ ਦਵੋ |ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਇੱਕ ਸੁੱਕੇ ਲੱਕੜੀ ਦੇ ਸਟੂਲ ਤੇ ਖੜੇ ਹੋ ਕੇ ਕਿਸੇ ਲੱਕੜ ਦੀ ਸੋਟੀ ਨਾਲ ਵਿਅਕਤੀ ਨੂੰ ਅਲਗ ਕਰਨ ਦੀ ਕੋਸ਼ਿਸ਼ ਕਰੋ |ਵਿਅਕਤੀ ਨੂੰ ਭੁੱਲ ਕੇ ਵੀ ਹੱਥ ਨਾ ਲਗਾਓ ਇਸ ਨਾਲ ਤੁਸੀਂ ਵੀ ਕਰੰਟ ਦੀ ਚਪੇਟ ਵਿਚ ਆ ਸਕਦੇ ਹੋ |
3 -ਵਿਅਕਤੀ ਨੂੰ ਅਲੱਗ ਕਰਨ ਤੋਂ ਬਾਅਦ ਉਸਨੂੰ ਰਿਕਵਰੀ ਪੋਜਿਸ਼ਨ ਵਿਚ ਲੇਟਾ ਦਵੋ |ਇਸ ਪੋਜਿਸ਼ਨ ਵਿਚ ਵਿਅਕਤੀ ਕਿਸੇ ਇੱਕ ਪਾਸੇ ਹੁੰਦਾ ਹੈ ਅਤੇ ਉਸਦਾ ਇੱਕ ਹੱਥ ਸਿਰ ਦੇ ਨੀਚੇ ਅਤੇ ਦੂਸਰਾ ਅੱਗੇ ਵੱਲ ਹੁੰਦਾ ਹੈ ਅਤੇ ਉਸਦਾ ਇੱਕ ਪੈਰ ਸਿੱਧਾ ਹੁੰਦਾ ਹੈ ਅਤੇ ਦੂਸਰਾ ਮੁੜਿਆ ਹੋਇਆ ਹੁੰਦਾ ਹੈ |ਉਸ ਤੋਂ ਬਾਅਦ ਉਸਦੀ ਠੋਡੀ ਉਠਾ ਲੈ ਜਾਂਚ ਕਰੋ ਕਿ ਉਹ ਸਾਹ ਲੈ ਰਿਹਾ ਹੈ ਜਾਂ ਨਹੀਂ |
4 -ਜੇਕਰ ਵਿਅਕਤੀ ਸਾਹ ਲੈ ਰਿਹਾ ਹੈ ਅਤੇ ਥੋੜਾ ਜਲ ਗਿਆ ਹੈ ਤਾਂ ਉਸਨੂੰ ਪਾਣੀ ਨਾਲ ਧੋ ਲਵੋ |ਵਿਅਕਤੀ ਨੂੰ ਕਦੇ ਵੀ ਕੰਬਲ ਨਾਲ ਨਾ ਲਪੇਟੋ |
5 -ਜੇਕਰ ਬਲੀਡਿੰਗ ਹੋ ਰਹੀ ਹੈ ਤਾਂ ਖੂਨ ਨੂੰ ਰੋਕਣ ਦੇ ਲਈ ਉਸ ਜਗਾ ਤੇ ਇੱਕ ਸਾਫ਼ ਅਤੇ ਸੁੱਕੇ ਕੱਪੜੇ ਨਾਲ ਬੰਨ ਲਵੋ |
6 -ਜੇਕਰ ਤੁਹਾਨੂੰ ਵਿਅਕਤੀ ਦੇ ਸਾਹ ਲੈਣ ,ਖੰਘਣ ਜਾਂ ਕਿਸੇ ਵੀ ਤਰਾਂ ਦੀ ਗਤੀਵਿਧੀ ਦਾ ਕੋਈ ਸੰਕੇਤ ਨਹੀਂ ਮਿਲ ਰਿਹਾ ਤਾਂ ਤੁਸੀਂ ਸੀ.ਪੀ.ਆਰ ਸ਼ੁਰੂ ਕਰ ਦਵੋ |ਇਸ ਵਿਧੀ ਨਾਲ ਕਿਸੇ ਬੇਹੋਸ਼ ਵਿਅਕਤੀ ਨੂੰ ਹੋਸ਼ ਵਿਚ ਲਿਆਂਦਾ ਜਾਂਦਾ ਹੈ |ਜੇਕਰ ਵਿਅਕਤੀ ਸਾਹ ਲੈ ਰਿਹਾ ਹੈ ਕਦੇ ਵੀ ਸੀ.ਪੀ.ਆਰ ਨਾ ਕਰਵਾਓ |