ਵਧਿਆ ਹੋਇਆ ਭਾਰ ਅਤੇ ਨਿਕਲਿਆ ਹੋਇਆ ਢਿੱਡ ਅੱਜ ਕੱਲ੍ਹ ਇੱਕ ਬਹੁਤ ਹੀ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਲੋਕਾਂ ਦਾ ਖਾਣ ਪੀਣ ਏਨਾ ਜ਼ਿਆਦਾ ਵਿਗੜ ਗਿਆ ਹੈ ਕਿ ਉਹ ਆਪਣੇ ਵਧਦੇ ਹੋਏ ਭਾਰ ਨੂੰ ਵੀ ਰੋਕ ਨਹੀਂ ਪਾ ਰਹੇ । ਵਧੇ ਹੋਏ ਭਾਰ ਨੂੰ ਘਟਾਉਣ ਲਈ ਲੋਕ ਅਕਸਰ ਕਈ ਦਵਾਈਆਂ ਖਾਂਦੇ ਹਨ ਅਤੇ ਕਸਰਤ ਵੀ ਕਰਦੇ ਹਨ ਪਰ ਜ਼ਿਆਦਾ ਮਾਮਲਿਆਂ ਵਿੱਚ ਉਨ੍ਹਾਂ ਨੂੰ ਕੋਈ ਬਹੁਤਾ ਫ਼ਰਕ ਨਹੀਂ ਮਿਲਦਾ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਜਾਪਾਨੀ ਤਰੀਕੇ ਬਾਰੇ ਦੱਸਾਂਗੇ ਜਿਸ ਨੂੰ ਤੁਸੀਂ ਰੋਜ਼ਾਨਾ ਪੰਜ ਮਿੰਟ ਕਰਕੇ ਆਪਣਾ ਵਜ਼ਨ ਘਟਾ ਸਕਦੇ ਹੋ । ਵੀਡੀਓ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਅਾਖਿਰ ੲਿਹ ਤਰੀਕਾ ਹੈ ਕੀ ਤੇ ੲਿਸ ਲੲੀ ਤੁਹਾਨੂੰ ਕੀ ਕੀ ਚਾਹੀਦਾ ਹੈ।
ਇਹ ਇੱਕ ਬਹੁਤ ਹੀ ਆਮ ਅਤੇ ਸਾਧਾਰਨ ਜਿਹਾ ਤਰੀਕਾ ਹੈ ਜਿਸ ਦੀ ਖੋਜ ਇੱਕ ਜਾਪਾਨ ਦੇ ਡਾਕਟਰ ਨੇ ਕੀਤੀ ਸੀ । ਇਸ ਕਸਰਤ ਨੂੰ ਕਰਨ ਦਾ ਘੱਟੋ ਘੱਟ ਸਮਾਂ ਇੱਕ ਮਿੰਟ ਅਤੇ ਵੱਧ ਤੋਂ ਵੱਧ ਤੁਸੀਂ ਇਸ ਨੂੰ ਪੰਜ ਮਿੰਟ ਤੱਕ ਕਰ ਸਕਦੇ ਹੋ । ਲੇਕਿਨ ਯਾਦ ਰਹੇ ਕਿ ਅਗਰ ਤੁਹਾਨੂੰ ਕਮਰ ਦਰਦ ਜਾਂ ਕੋਈ ਜੋੜਾਂ ਦੇ ਦਰਦ ਦੀ ਸ਼ਿਕਾਇਤ ਹੈ ਤਾਂ ਤੁਸੀਂ ਇਸ ਕਸਰਤ ਨੂੰ ਨਾ ਕਰੋ ਜਾਂ ਕਰਨ ਤੋਂ ਪਹਿਲਾਂ ਆਪਣੇ ਕਿਸੇ ਡਾਕਟਰ ਦੀ ਸਲਾਹ ਜ਼ਰੂਰ ਲਵੋ । ਇਸ ਕਸਰਤ ਨੂੰ ਕਰਨ ਲਈ ਤੁਹਾਨੂੰ ਜੋ ਚੀਜ਼ ਚਾਹੀਦੀ ਹੈ ਉਹ ਹੈ ਇੱਕ ਤੌਲੀਆ । ਤੁਸੀਂ ਤੌਲੀਏ ਨੂੰ ਫੋਲਡ ਕਰਕੇ ਉਸਨੂੰ ਇੱਕ ਸਿਰਹਾਣੇ ਵਾਂਗ ਬਣਾ ਲੈਣਾ ਹੈ ।
ਧਿਆਨ ਰਹੇ ਕਿ ਇਸ ਲਈ ਤੁਸੀਂ ਇੱਕ ਵੱਡੇ ਸਾਈਜ਼ ਦਾ ਤੌਲੀਅਾ ਇਸਤੇਮਾਲ ਕਰਨਾ ਹੈ ਅਗਰ ਤੁਹਾਡੇ ਕੋਲ ਵੱਡਾ ਤੌਲੀਆ ਨਹੀਂ ਹੈ ਤਾਂ ਤੁਸੀਂ ਦੋ ਛੋਟੇ ਤੌਲੀਏ ਵੀ ਵਰਤ ਸਕਦੇ ਹੋ । ਜਿਵੇਂ ਕਿ ਤੁਹਾਨੂੰ ਨੀਚੇ ਵੀਡੀਓ ਵਿੱਚ ਦਿਖਾਇਆ ਗਿਆ ਹੈ ਤੌਲੀਏ ਦਾ ਸਿਰਹਾਣੇ ਵਾਂਗ ਬਣਾ ਕੇ ਉਸ ਨੂੰ ਤੁਸੀਂ ਜ਼ਮੀਨ ਉਪਰ ਬੈਠ ਕੇ ਆਪਣੇ ਲੱਕ ਦੇ ਪਿੱਛੇ ਰੱਖ ਲੈਣਾ ਹੈ । ਤੌਲੀਏ ਨੂੰ ਲੱਖ ਪਿੱਛੇ ਰੱਖਣ ਤੋਂ ਬਾਅਦ ਤੁਸੀਂ ਹੌਲੀ ਹੌਲੀ ਪਿੱਛੇ ਨੂੰ ਹੁੰਦੇ ਹੋਏ ਲੰਮੇ ਪੈ ਜਾਣਾ ਹੈ । ਧਿਆਨ ਰਹੇ ਕਿ ਤੌਲੀਆ ਤੁਹਾਡੇ ਪੇਟ ਦੇ ਬਿਲਕੁਲ ਨੀਚੇ ਵਾਲੇ ਹਿੱਸੇ ਵਿੱਚ ਹੋਣਾ ਚਾਹੀਦਾ ਹੈ ।
ਲੰਮੇ ਪੈਣ ਤੋਂ ਬਾਅਦ ਤੁਸੀਂ ਆਪਣੇ ਹੱਥਾਂ ਨੂੰ ਹੌਲੀ ਹੌਲੀ ਆਪਣੇ ਸਿਰ ਵੱਲ ਨੂੰ ਉੱਪਰ ਨੂੰ ਲੈ ਕੇ ਜਾਣਾ ਹੈ ਅਤੇ ਪਿੱਛੇ ਜ਼ਮੀਨ ਤੇ ਲਗਾ ਲੈਣਾ ਹੈ । ਅਤੇ ਉਸ ਤੋਂ ਬਾਅਦ ਆਪਣੇ ਪੈਰਾਂ ਦੇ ਦੋਨਾਂ ਅੰਗੂਠਿਆਂ ਨੂੰ ਆਪਸ ਵਿੱਚ ਜੋੜ ਲੈਣਾ ਹੈ । ਸ਼ੁਰੂ ਸ਼ੁਰੂ ਵਿੱਚ ਤੁਸੀਂ ਇਸ ਕਸਰਤ ਨੂੰ ਇੱਕ ਜਾਂ ਦੋ ਮਿੰਟ ਤੱਕ ਕਰ ਸਕਦੇ ਹੋ ਪਰ ਅਗਰ ਕੋਈ ਮੁਸ਼ਕਿਲ ਆਵੇ ਤਾਂ ਇਸ ਨੂੰ ਛੱਡ ਦਿਓ । ਹੌਲੀ ਹੌਲੀ ਜਦੋਂ ਤੁਸੀਂ ਰੋਜ਼ਾਨਾ ਇਸ ਕਸਰਤ ਨੂੰ ਕਰੋਗੇ ਤਾਂ ਤੁਸੀਂ ਇਸ ਦਾ ਸਮਾਂ ਪੰਜ ਮਿੰਟ ਤੱਕ ਵਧਾ ਸਕਦੇ ਹੋ । ਇਹ ਤਰੀਕਾ ਸਿਰਫ ਤੁਹਾਡਾ ਵਜ਼ਨ ਹੀ ਨਹੀਂ ਘਟਾਏਗਾ ਬਲਕਿ ਤੁਹਾਡੇ ਇਮਿਊਨ ਸਿਸਟਮ ਨੂੰ ਵੀ ਹੋਰ ਮਜ਼ਬੂਤ ਕਰੇਗਾ ਤੇ ਪਾਚਨ ਕਿਰਿਆ ਵਧਾਏਗਾ ।
ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਇਹ ਤਰੀਕਾ ਰਾਤੋਂ ਰਾਤ ਹੀ ਤੁਹਾਡਾ ਪੇਟ ਅੰਦਰ ਕਰ ਦੇਵੇਗਾ ਪਰ ਅਗਰ ਤੁਸੀਂ ਇਸ ਨੂੰ ਲਗਾਤਾਰ ਕਰੋਗੇ ਤਾਂ ਤੁਹਾਨੂੰ ਜੋ ਲਾਭ ਹੋਵੇਗਾ ਉਸ ਨੂੰ ਤੁਸੀਂ ਖੁਦ ਮਹਿਸੂਸ ਕਰ ਸਕੋਗੇ । ਲਗਾਤਾਰ ਇਸ ਪ੍ਰਕਿਰਿਆ ਨੂੰ ਦੁਹਰਾਉਣ ਨਾਲ ਤੁਸੀਂ ਦੇਖੋਗੇ ਕਿ ਹੌਲੀ ਹੌਲੀ ਤੁਹਾਡਾ ਵਜ਼ਨ ਵੀ ਘੱਟ ਰਿਹਾ ਹੈ ।
ੲਿਸ ਕਸਰਤ ਨੂੰ ਕਿਵੇਂ ਕਰਨਾ ਹੈ ੲਿਸ ਦੀ ਪੂਰੀ ਜਾਣਕਾਰੀ ਤੁਸੀਂ ੲਿਸ ਵੀਡੀਓ ਵਿੱਚ ਦੇਖ ਸਕਦੇ ਹੋ।