ਕਿਸੇ ਵੀ ਸਵਸਥ ਵਿਅਕਤੀ ਦੇ ਸਰੀਰ ਵਿਚ ਇਕਸਾਰ ਮਾਤਰਾ ਵਿਚ ਖੂਨ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ ਕਿਉਂਕਿ ਸਰੀਰ ਵਿਚ ਬਲੱਡ ਦੀ ਉਚਿਤ ਮਾਤਰਾ ਨਾ ਹੋਣ ਦੇ ਕਾਰਨ ਇਹ ਕਈ ਸਾਰੀਆਂ ਬਿਮਾਰੀਆਂ ਨੂੰ ਸੱਦਾਦਿੰਦਾ ਹੈ |ਖਾਸਕਰ ਖੂਨ ਦੀ ਕਮੀ ਨਾਲ ਅਨੀਮੀਆ ਹੋਣ ਦਾ ਖਤਰਾ ਜਿਆਦਾ ਰਹਿੰਦਾ ਹੈ |
ਇੰਨਾਂ ਹੀ ਨਹੀਂ ਖੂਨ ਦੀ ਕਮੀ ਹੋਣ ਦੇ ਕਾਰਨ ,ਸਰੀਰ ਦਾ ਰੰਗ ਪੀਲਾ ਅਤੇ ਬੇਜਾਨ ਹੋ ਜਾਂਦਾ ਹੈ |ਹਾਲਾਂਕਿ ਕੁੱਝ ਅਜਿਹੇ ਘਰੇਲੂ ਪਦਾਰਥ ਹਨ ਜਿੰਨਾਂ ਦੇ ਜਰੀਏ ਖੂਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ ਇਹਨਾਂ ਹੀ ਨਹੀਂ ਇਸਦੇ ਸੇਵਨ ਨਾਲ ਤੁਹਾਡੇ ਸਰੀਰ ਵਿਚ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਤਾਂ ਆਓ ਜਾਣਦੇ ਇਹਨਾਂ ਘਰੇਲੂ ਪਦਾਰਥਾਂ ਬਾਰੇ………………..
1.ਅਨਾਰ
ਖੂਨ ਨੂੰ ਵਧਾਉਣ ਵਾਲੇ ਆਹਾਰ ਵਿਚ ਅਨਾਰ ਨੂੰ ਸਭ ਤੋਂ ਅਹਿਮ ਮੰਨਿਆਂ ਜਾਂਦਾ ਹੈ ਕਿਉਂਕਿ ਅਨਾਰ ਵਿਚ ਆਇਰਨਦੀ ਪ੍ਰਚੂਰ ਮਾਤਰਾ ਪਾਈ ਜਾਂਦੀ ਹੈ |ਇਸਨੂੰ ਤੁਸੀਂ ਵੈਸੇ ਵੀ ਖਾ ਸਕਦੇ ਹੋ ਜਾਂ ਇਸਦੇ ਜੂਸ ਦਾ ਵੀ ਸੇਵਨ ਕਰ ਸਕਦੇ ਹੋ |ਹਾਲਾਂਕਿ ਸਵੇਰ ਦੇ ਸਮੇਂ ਖਾਣ ਤੋਂ ਬਾਅਦ ਕੀਤਾ ਗਿਆ ਇਕ ਕੱਪ ਅਨਾਰ ਦੇ ਜੂਸ ਦਾ ਸੇਵਨ ਤੁਹਾਡੇ ਆਇਰਨ ਦੀ ਕਮੀ ਨੂੰ ਬਹੁਤ ਜਲਦੀ ਪੂਰਾ ਕਰ ਸਕਦਾ ਹੈ |
2.ਚਕੁੰਦਰ
ਖੂਨ ਦੀ ਕਮੀ ਦੇ ਲਈ ਚਕੁੰਦਰ ਦਾ ਨਾਮ ਵੀ ਅਨਾਰ ਦੇ ਨਾਲ ਲਿਆ ਜਾਂਦਾ ਹੈ ਕਿਉਂਕਿ ਇਹ ਖੂਨ ਦੀ ਕਮੀ ਲਈਇਕ ਰਾਮਬਾਣ ਇਲਾਜ ਹੈ |ਖੂਨ ਦੀ ਕਮੀ ਵਿਚ ਰੋਜਾਨਾ ਚਕੁੰਦਰ ਦਾ ਸੇਵਨ ਬਹੁਤ ਜਲਦ ਤੁਹਾਡੇ ਖੂਨ ਦੀ ਕਮੀਨੂੰ ਪੂਰਾ ਕਰ ਸਕਦਾ ਹੈ |ਜੇਕਰ ਚਕੁੰਦਰ ਦੇ ਜੂਸ ਨੂੰ ਅਨਾਰ ਦੇ ਜੂਸ ਵਿਚ ਮਿਲਾ ਕੇ ਪੀਤਾ ਜਾਵੇ ਤਾਂ ਇਹ ਤਰੀਕਾ ਤੁਹਾਡੇ ਸਰੀਰ ਵਿਚ 1 ਹਫਤੇ ਵਿਚ ਹਿਮੋਗਲੋਬਿਨ ਬਣਾ ਸਕਦਾ ਹੈ |
3.ਸੇਬ
ਹਿਮੋਗਲੋਬਿਨ ਵਧਾਉਣ ਦੇ ਲਈ ਸੇਬ ਬਹੁਤ ਫਾਇਦੇਮੰਦ ਮੰਨਿਆਂ ਜਾਂਦਾ ਹੈ |ਜੇਕਰ ਤੁਸੀਂ ਚਾਹੋ ਤਾਂ ਸੇਬ ਦੇ ਨਾਲਸ਼ਹਿਦ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ |ਇਸਦਾ ਸੇਵਨ ਕਰਨ ਨਾਲ ਤੁਸੀਂ ਆਸਾਨੀ ਨਾਲ ਖੂਨ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ |
4.ਪਾਲਕ
ਪਾਲਕ ਨੂੰ ਆਯੁਰਵੇਦ ਵਿਚ ਖੂਨ ਵਰਧਕ ਆਹਾਰ ਦਾ ਨਾਮ ਦਿੱਤਾ ਗਿਆ ਹੈ |ਜੇਕਰ ਤੁਹਾਡੇ ਵਿਚ ਖੂਨ ਦੀ ਕਮੀ ਹੈ ਤਾਂ ਕੁੱਝ ਸਮੇਂ ਤੱਕ ਪਾਲਕ ਦੇ ਜੂਸ ਦਾ ਰੋਜਾਨਾ ਸੇਵਨ ਕਰੋ |ਆਇਰਨ ਨਾਲ ਭਰਪੂਰ ਪਾਲਕ ਖੂਨ ਵਰਧਕ ਦੇ ਤੌਰ ਤੇ ਬੇਹਦ ਵਧੀਆ ਚੁਣਾਵ ਹੈ |ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੋ ਤਾਂ ਅੱਧੇ ਗਿਲਾਸ ਪਾਲਕ ਦੇ ਜੂਸ ਵਿਚ ਦੋ ਚਮਚ ਸ਼ਹਿਦ ਮਿਲਾ ਕੇ ਸੇਵਨ ਕਰ ਸਕਦੇ ਹੋ |ਇਹ ਖੂਨ ਦੀ ਕਮੀ ਨੂੰ ਤੇਜੀ ਨਾਲ ਵਧਾਉਣ ਵਿਚ ਮੱਦਦ ਕਰਦਾ ਹੈ
5.ਕੇਲਾ
ਕੇਲੇ ਤੋਂ ਮਿਲਣ ਵਾਲੇ ਪ੍ਰੋਟੀਨ ,ਆਇਰਨ ਅਤੇ ਖਣਿਜ ਤੁਹਾਡੇ ਸਰੀਰ ਵਿਚ ਖੂਨ ਨੂੰ ਵਧਾਉਂਦੇ ਹਨ |ਇਸ ਲਈ ਦੁੱਧਦੇ ਨਾਲ ਹਰ-ਰੋਜ ਕੇਲੇ ਦਾ ਸੇਵਨ ਕਰੋ |ਕੇਲੇ ਦੇ ਸੇਵਨ ਨਾਲ ਤੁਸੀਂ ਦੂਸਰੇ ਰੋਗਾਂ ਜਿਵੇਂ ਅਲ੍ਸਰ ,ਗੁਰਦਿਆਂ ਦੀਬਿਮਾਰੀ ,ਪੇਚਿਸ਼ ਅਤੇ ਅੱਖਾਂ ਦੀ ਸਮੱਸਿਆ ਤੋਂ ਵੀ ਰਾਹਤ ਪਾ ਸਕਦੇ ਹੋ | ਜੇਕਰ ਤੁਹਾਨੂੰ ਪੋਸਟ ਵਧੀਆ ਲੱਗੇ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ ਜੀ |