ਗਰਦਨ ਵਿਚ ਅਕੜਨ ,ਗਰਦਨ ਵਿਚ ਮੋਚ ਆਉਣਾ ਜਾਂ ਗਰਦਨ ਵਿਚ ਦਰਦ ਹੋਣਾ ,ਇੱਕ ਅਜਿਹੀ ਸਮੱਸਿਆ ਹੈ |ਜਿਸਨੂੰ ਇਹ ਹੋ ਜਾਵੇ ਤਾਂ ਪਰੇਸ਼ਾਨ ਕਰ ਦਿੰਦੀ ਹੈ |ਇਹ ਪਰੇਸ਼ਾਨੀ ਬਹੁਤ ਜਿਆਦਾਤਰ ਲੋਕਾਂ ਵਿਚ ਹੁੰਦੀ ਦੇਖੀ ਗਈ ਹੈ ਅਤੇ ਇਹ ਕਿਸੇ ਵੀ ਉਮਰ ਵਿਚ ਅਤੇ ਕਦੇ ਵੀ ਹੋ ਸਕਦੀ ਹੈ |ਗਰਦਨ ਵਿਚ ਅਕੜਨ ਕੋਈ ਘਾਤਕ ਬਿਮਾਰੀ ਨਹੀਂ ਹੈ ਪਰ ਇਸ ਵਿਚ ਰੋਗੀ ਨੂੰ ਬਹੁਤ ਤਕਲੀਫ਼ ਹੁੰਦੀ ਹੈ |
ਗਰਦਨ ਵਿਚ ਅਕੜਨ ਹੋਣ ਤੇ ਗਰਦਨ ਸਿਰਫ ਇੱਕ ਦਿਸ਼ਾ ਵਿਚ ਹੀ ਰਹਿੰਦੀ ਹੈ ਅਤੇ ਇੱਧਰ-ਉਧਰ ਘਮਾਉਣ ਜਾਂ ਹਿਲਾਉਣ ਤੇ ਬਹੁਤ ਦਰਦ ਹੁੰਦਾ ਹੈ |ਇਹ ਸਮੱਸਿਆ ਜਿਆਦਾਤਰ ਲੋਕਾਂ ਨੂੰ ਸਵੇਰੇ ਸੌਂ ਕੇ ਉਠਣ ਤੇ ਹੀ ਹੁੰਦੀ ਹੈ ਅਤੇ ਕਦੇ-ਕਦੇ ਅਜਿਹਾ ਅਚਾਨਕ ਨਾਲ ਇੱਕ ਪਾਸੇ ਵੱਲ ਗਰਦਨ ਘਮਾਉਣ (ਝੱਟਕਾ ਲਗਾਉਣ) ਤੇ ਵੀ ਹੋ ਸਕਦਾ ਹੈ
ਯਾਨਿ ਜੇਕਰ ਅਚਾਨਕ ਨਾਲ ਕਿਸੇ ਦੂਸਰੀ ਤਰਫ਼ ਗਰਦਨ ਨੂੰ ਘੁਮਾ ਦਿੱਤਾ ਜਾਵੇ ਤਾਂ ਉਸ ਵਿਚ ਝੱਟਕਾ ਲੱਗਣ ਨਾਲ ਅਜਿਹਾ ਹੋ ਸਕਦਾ ਹੈ |ਦਰਾਸਲ ਅਜਿਹਾ ਤਦ ਹੁੰਦਾ ਹੈ ਜਦ ਗਰਦਨ ਦੀਆਂ ਮਾਸ-ਪੇਸ਼ੀਆਂ ਵਿਚ ਖਿਚਾਅ ਪੈਂਦਾ ਹੈ |
ਇਹ ਸਮੱਸਿਆ ਕਿਸੇ ਨੂੰ 3-4 ਦਿਨ ,ਕਿਸੇ ਨੂੰ ਹਫਤਾ ,ਅਤੇ ਕਿਸੇ ਨੂੰ 15 ਦਿਨਾਂ ਤੱਕ ਵੀ ਰਹਿੰਦੀ ਹੈ |ਅਜਿਹੀ ਸਥਿਤੀ ਵਿਚ ਵਿਅਕਤੀ ਕੋਈ ਵੀ ਕੰਮ ਠੀਕ ਤਰਾਂ ਨਹੀਂ ਕਰ ਪਾਉਂਦਾ |ਉਹ ਜਿਵੇਂ ਹੀ ਗਰਦਨ ਨੂੰ ਘਮਾਉਣ ਦੀ ਕੋਸ਼ਿਸ਼ ਕਰਦਾ ਹੈ ਉਸਨੂੰ ਦਰਦ ਹੋਣ ਲੱਗ ਜਾਂਦਾ ਹੈ |
ਇਸ ਤਰਾਂ ਪਾਓ ਇਹ ਸਮੱਸਿਆ ਤੋਂ ਛੁਟਕਾਰਾ………………………………
-ਜਿਵੇਂ ਹੀ ਤੁਹਾਨੂੰ ਪਤਾ ਚਲਦਾ ਹੈ ਕਿ ਤੁਹਾਡੀ ਗਰਦਨ ਵਿਚ ਅਕੜਨ ਹੋ ਗਈ ਹੈ ਅਤੇ ਉਹ ਇੱਧਰ-ਉਧਰ ਨਹੀਂ ਘੁਮ ਰਹੀ ਹੈ ਤਾਂ ਉਸਨੂੰ ਜਬਰਦਸਤੀ ਘਮਾਉਣ ਦੀ ਕੋਸ਼ਿਸ਼ ਨਾ ਕਰੋ |ਸਭ ਤੋਂ ਪਹਿਲਾਂ ਉਸ ਉੱਪਰ ਕੋਈ ਤੇਲ ਲਗਾ ਕੇ ਹਲਕੀ-ਹਲਕੀ ਮਾਲਿਸ਼ ਕਰੋ ਅਤੇ ਫਿਰ ਕੁੱਝ ਸਮੇਂ ਤੱਕ ਸੇਕ ਦਵੋ |
-ਸੇਕ ਦੇਣ ਤੋਂ ਬਾਅਦ ਹੌਲੀ-ਹੌਲੀ ਗਰਦਨ ਨੂੰ ਹਿਲਾਉਣ ਦੀ ਕੋਸ਼ਿਸ਼ ਕਰੋ |
-ਨਹਾਉਣ ਸਮੇਂ ਪਾਣੀ ਵਿਚ ਥੋੜਾ ਜਿਹਾ ਨਮਕ ਮਿਲਾ ਲਵੋ ਅਤੇ ਪਹਿਲਾਂ ਉਸ ਨਾਲ ਸੇਕ ਦਵੋ ਅਤੇ ਫਿਰ ਗੁਨਗੁਨੇ ਪਾਣੀ ਨੂੰ ਗਰਦਨ ਉੱਪਰ ਪਾ ਕੇ ਨਹਾਓ |
-ਜੇਕਰ ਗਰਦਨ ਵਿਚ ਜਿਆਦਾ ਦਰਦ ਹੋਣ ਲੱਗ ਜਾਵੇ ਤਾਂ ਤੁਸੀਂ ਕੋਈ ਵੀ ਪੇਨ ਕਿੱਲਰ ਲੈ ਸਕਦੇ ਹੋ |
ਇਸ ਤੋਂ ਇਲਾਵਾ ਇਹ ਨੀਚੇ ਦਿੱਤੇ ਗਏ ਉਪਾਅ ਵੀ ਬਹੁਤ ਕਾਰਗਾਰ ਹਨ……………
-ਕਿਸੇ ਵੀ ਗਰਮ ਤਰਲ ,ਜਿਵੇਂ ਦੁੱਧ ,ਚਾਹ ਜਾਂ ਸੂਪ ਦਾ ਸੇਵਨ ਕਰੋ |ਇਸ ਨਾਲ ਤੁਹਾਨੂੰ ਦਰਦ ਵਿਚ ਬਹੁਤ ਰਾਹਤ ਮਿਲੇਗੀ |
-ਸਰੋਂ ਦੇ ਤੇਲ ਵਿਚ ਲਸਣ ਦੀਆਂ ਕੁੱਝ ਕਲੀਆਂ ਨੂੰ ਪਕਾਓ ਅਤੇ ਇਸ ਤੇਲ ਨਾਲ ਗਰਦਨ ਉੱਪਰ ਮਾਲਿਸ਼ ਕਰੋ |
-ਇੱਕ ਸੁਤੀ ਕੱਪੜੇ ਵਿਚ ਥੋੜੀ ਅਜਵੈਨ ਭਰ ਲਵੋ ਅਤੇ ਇਸਨੂੰ ਗਰਮ ਤਵੇ ਜਾਂ ਲੋਹੇ ਦੀ ਕੜਾਹੀ ਉੱਪਰ ਰੱਖ ਕੇ ਗਰਦਨ ਦੀ ਸਕਾਈ ਕਰੋ |ਇਹ ਨੁਸਖਾ ਵੀ ਗਰਦਨ ਵਿਚ ਅਕੜਨ ਹੋਣ ਤੇ ਬਹੁਤ ਲਾਭਦਾਇਕ ਹੈ |ਦਿਨ ਵਿਚ ਘੱਟ ਤੋਂ ਘੱਟ ਤਿੰਨ ਵਾਰ ਇਸ ਤਰਾਂ ਗਰਦਨ ਨੂੰ ਸੇਕ ਦਵੋ |