1. ਘਰੇਲੂ ਨੁਸਖੇ……………………………
ਲਗਾਤਾਰ ਹਵਾ ਵਿਚ ਘੁਲ ਰਹੀ ਜਹਿਰ ਯਾਨਿ ਕਿ ਪ੍ਰਦੂਸ਼ਣ ਅਤੇ ਕੋਰਾ (ਧੁੰਦ) ਸਾਡੀ ਸਿਹਤ ਦੇ ਲਈ ਜਾਨਲੇਵਾ ਸਾਬਤ ਹੋ ਰਹੇ ਹਨ |ਦਿੱਲੀ ਸ਼ਹਿਰ ਵਿਚ ਪ੍ਰਦੂਸ਼ਣ ਦੀ ਸਥਿਤੀ ਇਹ ਹੈ ਕਿ ਉਥੋਂ ਦੇ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ |ਪ੍ਰਦੂਸ਼ਣ ਵਧਣ ਨਾਲ ਨਾ ਸਿਰਫ ਦਮੇਂ ਅਤੇ ਸਾਹ ਸੰਬੰਧੀ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਹਨ ਬਲਕਿ ਸਾਡੇ ਬੱਚਿਆਂ ਨੂੰ ਵੀ ਕਈ ਸਮੱਸਿਆਵਾਂ ਹੋ ਰਹੀਆਂ ਹਨ |ਦੋਸਤੋ ਅੱਜ ਅਸੀਂ ਤੁਹਾਨੂੰ ਪ੍ਰਦੂਸ਼ਣ ਅਤੇ ਕੋਰੇ ਤੋਂ ਬਚਣ ਦੇ ਆਸਾਨ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ……………………………
2. ਕਾਲੀ ਮਿਰਚ………………………………..
ਕਾਲੀ ਮਿਰਚ ਤੁਹਾਨੂੰ ਪ੍ਰਦੂਸ਼ਣ ਤੋਂ ਬਚਾਉਣ ਵਿਚ ਕਾਫੀ ਮੱਦਦ ਕਰ ਸਕਦੀ ਹੈ |ਹਰ ਕਿਚਨ ਵਿਚ ਮੌਜੂਦ ਕਾਲੀ ਮਿਰਚ ਨੂੰ ਜੇਕਰ ਤੁਸੀਂ ਮਸਲ ਜਾਂ ਕੁੱਟ ਕੇ ਪਾਊਡਰ ਬਣਾ ਕੇ ਸ਼ਹਿਦ ਦੇ ਨਾਲ ਲੈਂਦੇ ਹੋ ਤਾਂ ਇਸ ਨਾਲ ਛਾਤੀ ਵਿਚ ਜੰਮੀ ਸਾਰੀ ਕਫ਼ ਸਾਫ਼ ਹੋ ਜਾਂਦੀ ਹੈ |ਦਿੱਲੀ ਸ਼ਹਿਰ ਵਿਚ ਪ੍ਰਦੂਸ਼ਣ ਵਧਣ ਕਾਰਨ ਲੋਕਾਂ ਨੂੰ ਦਮਾਂ ਅਤੇ ਸਾਹ ਸੰਬੰਧੀ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |ਇਹਨਾਂ ਸਮੱਸਿਆਵਾਂ ਤੋਂ ਬਚਣ ਲਈ ਤੁਸੀਂ ਕਾਲੀ ਮਿਰਚ ਦਾ ਇਸਤੇਮਾਲ ਕਰ ਸਕਦੇ ਹੋ |
3. ਸਰੋਂ ਦਾ ਤੇਲ…………………………………….
ਤੁਸੀਂ ਆਪਣੀ ਦਾਦੀ ਜਾਂ ਨਾਨੀ ਕੋਲੋਂ ਜਰੂਰ ਸਰੋਂ ਦੇ ਤੇਲ ਦੇ ਫਾਇਦੇ ਸੁਣੇ ਹੋਣਗੇ |ਪਰ ਅੱਜ ਦੇ ਸਮੇਂ ਦੀ ਮਾਰ ਕਾਰਨ ਅਸੀਂ ਇੰਨੇ ਅੰਨੇ ਹੋ ਗਏ ਹਾਂ ਕਿ ਉਹਨਾਂ ਗੱਲਾਂ ਨੂੰ ਅਸੀਂ ਸਿਰ ਤੋਂ ਟਪਾ ਰਹੇ ਹਾਂ |ਜਿਸਦੇ ਕਾਰਨ ਅਸੀਂ ਬਿਮਾਰੀਆਂ ਦੇ ਚਪੇਟ ਵਿਚ ਆਉਂਦੇ ਹਾਂ |ਜੇਕਰ ਤੁਸੀਂ ਆਪਣੇ ਨੱਕ ਦੇ ਆਸ-ਪਾਸ ਸਰੋਂ ਦਾ ਤੇਲ ਲਗਾ ਲੈਂਦੇ ਹੋ ਤਾਂ ਇਹ ਤੁਹਾਡੇ ਫੇਫੜਿਆਂ ਵਿਚ ਧੂੜ ਦੇ ਕਣਾਂ ਨੂੰ ਜਾਣ ਤੋਂ ਰੋਕਦਾ ਹੈ |ਜਿਸਦੇ ਕਾਰਨ ਪ੍ਰਦੂਸ਼ਣ ਤੁਹਾਡਾ ਕੁੱਝ ਵੀ ਨਹੀਂ ਵਿਗੜ ਸਕਦਾ |
4. ਗੁੜ ਅਤੇ ਸ਼ਹਿਦ……………………………………
ਖਾਣ-ਪਾਣ ਦੀਆਂ ਆਦਤਾਂ ਨੂੰ ਵਧੀਆ ਕਰਕੇ ਵੀ ਤੁਸੀਂ ਪ੍ਰਦੂਸ਼ਣ ਤੋਂ ਬਚ ਸਕਦੇ ਹੋ |ਗੁੜ ਅਤੇ ਸ਼ਹਿਦ ਨੂੰ ਆਪਣੀ ਡਾਇਟ ਵਿਚ ਸ਼ਾਮਿਲ ਕਰਨ ਨਾਲ ਵੀ ਪ੍ਰਦੂਸ਼ਣ ਤੋਂ ਬਚਿਆ ਜਾ ਸਕਦਾ ਹੈ ਕਿਉਕਿ ਇਹਨਾਂ ਦੇ ਕਾਰਨ ਸਾਡੀ ਸਿਹਤ ਉੱਪਰ ਪ੍ਰਦੂਸ਼ਣ ਦਾ ਅਸਰ ਨਹੀਂ ਹੁੰਦਾ |ਅਸੀਂ ਤੁਹਾਨੂੰ ਵੈਸੇ ਹੀ ਨਹੀਂ ਕਹਿ ਰਹੇ ਕਿਉਂਕਿ ਪੁਰਾਣੇ ਸਮੇਂ ਤੋਂ ਹੀ ਗੁੜ ਅਤੇ ਸ਼ਹਿਦ ਦਾ ਇਸਤੇਮਾਲ ਸਰੀਰ ਦੇ ਕਈ ਰੋਗਾਂ ਤੋਂ ਬਚਣ ਲਈ ਕੀਤਾ ਜਾ ਰਿਹਾ ਹੈ |
5. ਲਸਣ ਅਤੇ ਹਲਦੀ……………………………..
ਸੌਣ ਸਮੇਂ ਹਲਦੀ ਵਾਲਾ ਦੁੱਧ ਪੀਣ ਨਾ ਸਿਰਫ ਸਾਡਾ ਜਖਮ ਠੀਕ ਹੁੰਦਾ ਹੈ ਬਲਕਿ ਪ੍ਰਦੂਸ਼ਣ ਤੋਂ ਵੀ ਛੁਟਕਾਰਾ ਮਿਲਦਾ ਹੈ |ਇਹ ਐਂਟੀ-ਐਲਰਜਿਕ ,ਐਂਟੀ-ਬਾਯੋਟਿਕ ਅਤੇ ਐਂਟੀ-ਟਾੱਕਿਸਨ ਦਾ ਕੰਮ ਕਰਦਾ ਹੈ ਜੋ ਤੁਹਾਡੀ ਇੰਮਯੂਨਟੀ ਨੂੰ ਮਜਬੂਤ ਬਣਾ ਕੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰੱਖਦਾ ਹੈ |ਇਸ ਤੋਂ ਇਲਾਵਾ ਲਸਣ ਵਿਚ ਵੀ ਐਂਟੀ-ਬਾਯੋਟਿਕ ਗੁਣ ਪਾਏ ਜਾਂਦੇ ਹਨ |