ਨਾੜੀਆਂ ‘ਚ ਦਰਦ ਬਹੁਤ ਪਰੇਸ਼ਾਨ ਕਰਨ ਵਾਲੀ ਸਮੱਸਿਆ ਹੈ। ਇਸ ਦੇ ਚੱਲਦੇ ਇਨਸਾਨ ਚੱਲਣ ਫਿਰਨ ‘ਚ ਵੀ ਤਕਲੀਫ ਮਹਿਸੂਸ ਕਰਦਾ ਹੈ। ਇਸ ਤੋਂ ਇਲਾਵਾ ਜਦੋਂ ਖੂਨ ‘ਚ ਅਪਸ਼ਿਸ਼ਟ ਪਦਾਰਥਾਂ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਸ ਨਾਲ ਨਾੜੀਆਂ ‘ਚ ਖੂਨ ਦੀ ਸੱਤਰ ‘ਚ ਰੁਕਾਵਟ ਆਉਣ ਲੱਗਦੀ ਹੈ।
ਇਸ ਨਾਲ ਹਾਰਟ ਅਟੈਕ ਅਤੇ ਲਕਵੇ ਦਾ ਖਤਰਾ ਵੱਧ ਜਾਂਦਾ ਹੈ। ਜੇਕਰ ਤੁਹਾਨੂੰ ਵੀ ਅਜਿਹੀ ਪਰੇਸ਼ਾਨੀ ਹੈ ਤਾਂ ਡਾਕਟਰੀ ਜਾਂਚ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ, ਪਰ ਇਸ ਦੇ ਨਾਲ ਹੀ ਤੁਸੀਂ ਘਰੇਲੂ ਤਰੀਕੇ ਨੂੰ ਵੀ ਆਪਣਾ ਕੇ ਨਸਾਂ ਦੀ ਬਲੋਕੇਜ ਤੋਂ ਛੁਟਕਾਰਾ ਪਾ ਸਕਦੇ ਹੋ।
ਸਮੱਗਰੀ
– 1 ਗ੍ਰਾਮ ਦਾਲਚੀਨੀ
– 10 ਗ੍ਰਾਮ ਕਾਲੀ ਮਿਰਚ
– 10 ਗ੍ਰਾਮ ਤੇਜ਼ ਪੱਤਾ
– 10 ਗ੍ਰਾਮ ਮਗਜ
– 10 ਗ੍ਰਾਮ ਮਿਸ਼ਰੀ
– 10 ਗ੍ਰਾਮ ਅਖਰੋਟ
– 10 ਗ੍ਰਾਮ ਅਲਸੀ
ਵਿਧੀ
1. ਸਭ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਨੂੰ ਮਿਕਸੀ ‘ਚ ਬਾਰੀਕ ਪੀਸ ਲਓ।
2. ਫਿਰ ਇਨ੍ਹਾਂ ਦੀਆਂ 10 ਪੁੜੀਆ ਬਣਾ ਲਓ।
3. ਇਸ ਨੂੰ ਹਰ ਰੋਜ਼ ਖਾਲੀ ਪੇਟ ਖਾਓ ਅਤੇ ਧਿਆਨ ਰੱਖੋ ਇਸ ਨੂੰ ਖਾਣ ਤੋਂ ਬਾਅਦ 1 ਘੰਟੇ ਤੱਕ ਕੁੱਝ ਨਾ ਖਾਓ।