ਗਾਜਰ ਇੱਕ ਸਬਜ਼ੀ ਦਾ ਨਾਂਅ ਹੈ। ਇਹ ਜ਼ਮੀਨ ਦੇ ਥੱਲੇ ਹੋਣ ਵਾਲੀ ਬੂਟੇ ਦੀ ਜੜ੍ਹ ਹੁੰਦੀ ਹੈ। ਰੰਗ ਪੱਖੋਂ ਇਹ ਲਾਲ, ਪੀਲੀ, ਭੂਰੀ, ਨਰੰਗੀ, ਕਾਲੀ ਅਤੇ ਚਿੱਟੀ ਹੁੰਦੀ ਹੈ। ਗਾਜਰ ਵਿੱਚ ਕੈਰੋਟੀਨ ਨਾਂਅ ਦਾ ਇੱਕ ਤੱਤ ਸਭ ਤੋਂ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਵਿੱਚ ਲੋਹ ਨਾਂਅ ਦਾ ਖਣਿਜ, ਲਵਣ ਦੇ ਨਾਲ ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਓਡੀਨ, ਸੋਡੀਅਮ, ਕੈਰੋਟੀਨ ਆਦਿ ਤੱਤ ਮੌਜੂਦ ਹੁੰਦੇ ਹਨ। ਮਿੱਟੀ ਵਿੱਚ ਮਿਲਦੇ 16 ਲਵਣਾਂ ਵਿੱਚੋਂ ਗਾਜਰ ਵਿੱਚ 12 ਲਵਣ ਹੁੰਦੇ ਹਨ। ਇਸ ਦੇ ਇਲਾਵਾ ਗਾਜਰ ਦੇ ਰਸ ਵਿੱਚ ਵਿਟਾਮਿਨ ‘ਏ’, ਬੀ’, ‘ਸੀ’, ‘ਡੀ’, ਈ’, ‘ਜੀ’, ਆਦਿ ਮਿਲਦੇ ਹਨ।
ਗਾਜਰ ਭੋਜਨ ਵਿੱਚ ਕਈ ਤਰੀਕਿਆਂ ਨਾਲ ਵਰਤੀ ਜਾਂਦੀ ਹੈ। ਜਿਵੇ ਕਿ:-ਗਾਜਰ ਦੀ ਸਬਜੀ ਬਣ ਸਕਦੀ ਹੈ ਗਜਰੇਲਾ ਬਣ ਸਕਦਾ ਹੈ ਆਚਾਰ ਬਣ ਸਕਦਾ ਹੈ ਹਲਵਾ ਬਣ ਸਕਦਾ ਹੈ ਜੂਸ ਬਣ ਸਕਦਾ ਹੈ ਗਾਜਰ ਦੇ ਕੋਫਤੇ ਅਤੇ ਪਰਾਓਠੇ ਵੀ ਬਣ ਸਕਦੇ ਹਨ ਸਲਾਦ ਵਿੱਚ ਵੀ ਵਰਤੀ ਜਾ ਸਕਦੀ ਹੈ।
ਗਾਜਰ ਖਾਣਾ ਸਿਹਤ ਦੇ ਲਈ ਬਹੁਤ ਲਾਭਕਾਰੀ ਹੁੰਦੀ ਹੈ ਇਨ੍ਹਾਂ ਹੀ ਗਾਜਰ ਦੀ ਵਰਤੋਂ ਕਰਨਾ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਗਾਜਰ ਦਾ ਜੂਸ ਸਾਡੀ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਨਿਯਮਤ ਰੂਪ ‘ਚ ਗਾਜਰ ਦਾ ਜੂਸ ਪੀਣ ਨਾਲ ਚਮੜੀ ਸਾਫ ਹੋ ਜਾਂਦੀ ਹੈ ਅਤੇ ਚਮਕਣ ਲਗ ਜਾਂਦੀ ਹੈ।
ਚਮੜੀ ਦੇ ਨਿਖਾਰ ਲਈ — ਰੋਜ਼ਾਨਾ ਗਾਜਰ ਸਲਾਦ ਦੇ ਰੂਪ ‘ਚ ਖਾਣ ਜਾਂ ਜੂਸ ਪੀਣ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ। ਇਸ ਦੇ ਸੇਵਨ ਨਾਲ ਕਿੱਲ-ਮੁਹਾਂਸਿਆਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾਂਦਾ ਹੈ।
ਅੱਖਾਂ ਦੀ ਰੌਸ਼ਨੀ ਲਈ — ਗਾਜਰ ‘ਚ ਵਿਟਾਮਿਨ ਏ ਹੋਣ ਕਰਕੇ ਜਦੋਂ ਗਾਜਰ ਦਾ ਸੇਵਨ ਕੀਤਾ ਜਾਂਦਾਹੈ ਇਸ ਨਾਲ ਅੱਖਾਂ ਦੀ ਰੌਸ਼ਨੀ ਠੀਕ ਰਹਿੰਦੀ ਹੈ।
ਸ਼ੂਗਰ ਦੇ ਮਰੀਜ਼ਾਂ ਲਈ — ਗਾਜਰ ਦਾ ਰੋਜ਼ਾਨਾ ਸੇਵਨ ਕਰਨ ਨਾਲ ਖੂਨ ਦਾ ਦੌਰਾ ਸਹੀ ਰਹਿੰਦਾ ਹੈ।
ਕੈਂਸਰ ਤੋਂ ਬਚਾਅ ਲਈ — ਗਾਜਰ ਖਾਣ ਨਾਲ ਪੇਟ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਬਹੁਤ ਘੱਟ ਹੁੰਦੀਆਂ ਹਨ।
ਤਣਾਅ — ਤਾਜ਼ਾ ਗਾਜਰ ਖਾਣ ਨਾਲ ਤਣਾਅ ਦੀ ਸਮੱਸਿਆ ਨਹੀਂ ਹੁੰਦੀ ਹੈ। ਇਹ ਸਿਹਤ ਲਈ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ।