ਪੂਰੇ ਦਿਨ ਜਾਂ ਤਾਂ ਅਸੀਂ ਖੜੇ ਰਹਿੰਦੇ ਹਾਂ ਜਾਂ ਫਿਰ ਇੱਧਰ-ਉੱਧਰ ਭੱਜਦੇ-ਫਿਰਦੇ ਰਹਿੰਦੇ ਹਾਂ |ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਸਾਡੇ ਪੈਰ ਬੁਰੀ ਤਰਾਂ ਨਾਲ ਥੱਕ ਜਾਂਦੇ ਹਨ |ਅਜਿਹੀ ਸਥਿਤੀ ਵਿਚ ਪੈਰਾਂ ਦੀ ਮਸਾਜ ਨਾ ਕੇਵਲ ਤੁਹਾਨੂੰ ਆਰਾਮ ਦਿਲਾਉਣ ਵਿਚ ਮੱਦਦਗਾਰ ਸਾਬਤ ਹੋ ਸਕਦੀ ਹੈ ਬਲਕਿ ਇਸ ਨਾਲ ਪੈਰਾਂ ਦੀ ਖੂਬਸੂਰਤੀ ਵੀ ਬਣੀ ਰਹਿੰਦੀ ਹੈ |
ਵਿਸ਼ੇਸ਼ਕਾਰਾਂ ਦੀ ਮੰਨੀਏ ਤਾਂ ਇੱਕ ਸਿਹਤਮੰਦ ਵਿਅਕਤੀ ਦੇ ਲਈ ਪੈਰਾਂ ਦੀ ਮਸਾਜ ਕਰਨੀ ਕਾਫੀ ਫਾਇਦੇਮੰਦ ਹੈ |ਪੈਰਾਂ ਦੀ ਮਸਾਜ ਨਾਲ ਜੁੜੇ ਕਈ ਅਧਿਐਨਾਂ ਤੋਂ ਇਹ ਪਤਾ ਚੱਲਿਆ ਹੈ ਕਿ ਇਹ ਹਰ ਉਮਰ ਦੇ ਵਿਅਕਤੀ ਦੇ ਲਈ ਫਾਇਦੇਮੰਦ ਹੈ |
ਸੌਂਣ ਤੋਂ ਪਹਿਲਾਂ ਪੈਰਾਂ ਦੀ ਮਸਾਜ ਕਰਨ ਦੇ ਫਾਇਦੇ…………………….
1. ਪੈਰਾਂ ਦੀ ਮਸਾਜ ਕਰਨ ਨਾਲ ਬਲੱਡ ਸਰਕੂਲੇਸ਼ਨ ਬੇਹਤਰ ਹੁੰਦਾ ਹੈ |
2. ਚੈਨ ਭਰੀ ਨੀਂਦ ਆਉਂਦੀ ਹੈ |
3. ਤਣਾਵ ਅਤੇ ਥਕਾਨ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ |
4. ਪਿਠ ਦਰਦ ਅਤੇ ਦਰਦ ਤੋਂ ਰਾਹਤ ਪਾਉਣ ਵਿਚ ਵੀ ਫਾਇਦੇਮੰਦ ਹੈ |
5. ਪੈਰਾਂ ਦੀ ਖੂਬਸੂਰਤੀ ਅਤੇ ਨਮੀ ਬਣਾਏ ਰੱਖਣ ਦੇ ਲਈ ਲਾਭਦਾਇਕ ਹੈ |
ਇਸ ਤਰਾਂ ਕਰੋ ਪੈਰਾਂ ਦੀ ਮਸਾਜ………………………
ਹਰ-ਰੋਜ ਪਾਰਲਰ ਜਾ ਕੇ ਪੈਰਾਂ ਦੀ ਮਸਾਜ ਕਰ ਪਾਉਣਾ ਸੰਭਵ ਨਹੀਂ ਹੈ |ਪਾਰਲਰ ਜਾ ਕੇ ਮਸਾਜ ਕਰਨ ਨਾਲ ਬਹੁਤ ਖਰਚਾ ਵੀ ਹੁੰਦਾ ਹੈ ਅਤੇ ਸਾਡਾ ਸਮਾਂ ਵੀ ਬਰਬਾਦ ਹੁੰਦਾ ਹੈ |ਇਸ ਲਈ ਤੁਸੀਂ ਸੌਣ ਤੋਂ ਪਹਿਲਾਂ ਖੁੱਦ ਹੀ ਆਪਣੇ ਪੈਰਾਂ ਦੀ ਮਸਾਜ ਕਰ ਸਕਦੇ ਹੋ |
1. ਇੱਕ ਵੱਡੇ ਅਤੇ ਡੂੰਘੇ ਬਰਤਨ ਵਿਚ ਪਾਣੀ ਭਰ ਲਵੋ ਅਤੇ ਇਸ ਵਿਚ ਕਿਸੇ ਵੀ ਤੇਲ ਦੀਆਂ ਕੁੱਝ ਬੂੰਦਾਂ ਮਿਲਾ ਦਵੋ |
2.ਹੁਣ 10 ਤੋਂ 20 ਮਿੰਟਾਂ ਦੇ ਲਈ ਆਪਣੇ ਪੈਰਾਂ ਨੂੰ ਇਸ ਪਾਣੀ ਵਿਚ ਡੁਬੋ ਕੇ ਰੱਖੋ |ਇਸ ਤੋਂ ਬਾਅਦ ਪੈਰਾਂ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਚੰਗੀ ਤਰਾਂ ਤੌਲੀਏ ਨਾਲ ਪੂੰਝ ਲਵੋ |
3. ਹੁਣ ਇੱਕ ਆਰਾਮਦਾਇਕ ਕੁਰਸੀ ਉੱਪਰ ਬੈਠ ਜਾਓ |
4. ਹੁਣ ਆਪਣੇ ਖੱਬੇ ਪੈਰ ਨੂੰ ਸੱਜੇ ਗੋਢੇ ਉੱਪਰ ਰੱਖ ਕੇ ਬੈਠ ਜਾਓ |
5. ਹੁਣ ਇੱਕ ਕੌਲੀ ਵਿਚ ਗਰਮ ਤੇਲ ਲਵੋ ਅਤੇ ਉਸਨੂੰ ਹਲਕੇ ਹੱਥਾਂ ਨਾਲ ਪੈਰ ਉੱਪਰ ਮਲੋ |ਤੁਸੀਂ ਚਾਹੋਂ ਤਾਂ ਤੁਸੀਂ ਨਾਰੀਅਲ ਜਾਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ |
6. ਹੁਣ ਇਸ ਤੇਲ ਨਾਲ ਚੰਗੀ ਤਰਾਂ ਮਸਜ ਕਰੋ |ਉਂਗਲੀਆਂ ਦੇ ਅੱਗੇ-ਪਿੱਛੇ ਵੀ ਚੰਗੀ ਤਰਾਂ ਮਸਾਜ ਕਰੋ ਤਾਂ ਕਿ ਪੂਰੇ ਪੈਰ ਨੂੰ ਇਸਦਾ ਫਾਇਦਾ ਮਿਲੇ |
7. ਹੁਣ ਇਹ ਪ੍ਰਕਿਰਿਆਂ ਹੀ ਆਪਣੇ ਸੱਜੇ ਪਰ ਉੱਪਰ ਵੀ ਅਜਮਾਓ |