ਲਗਾਤਾਰ ਕਈ ਘੰਟੇ ਕੰਮ ਕਰਨ ,ਨੀਂਦ ਪੂਰੀ ਨਾ ਹੋਣ ਜਾਂ ਮੋਬਾਇਲ -ਕੰਪਿਊਟਰ ਉੱਪਰ ਹਮੇਸ਼ਾ ਨਜਰ ਲਗਾਉਣ ਦੇ ਕਾਰਨ ਅੱਜ ਲੋਕਾਂ ਨੂੰ ਘੱਟ ਉਮਰ ਵਿਚ ਹੀ ਚਸ਼ਮਾਂ ਲੱਗ ਗਿਆ ਹੈ |ਪਰ ਆਯੁਰਵੇਦ ਵਿਚ ਅਜਿਹੇ ਕਈ ਉਪਾਅ ਹਨ ਜੋ ਅੱਖਾਂ ਦੀ ਰੌਸ਼ਨੀ ਵਧਾ ਕੇ ਚਸ਼ਮੇਂ ਦਾ ਨੰਬਰ ਘੱਟ ਕਰ ਸਕਦੇ ਹਨ ਜਾਂ ਚਸ਼ਮਾਂ ਵੀ ਉਤਾਰ ਸਕਦੇ ਹਨ |ਜੀਵਾ ਆਯੁਰਵੇਦ ,ਦਿੱਲੀ ਦੇ ਡਾਯਿਰੈਟਰ ਡਾ.ਪ੍ਰਤਾਪ ਚੌਹਾਨ ਦੱਸ ਰਹੇ ਹਨ ਅੱਖਾਂ ਦੀ ਰੌਸ਼ਨੀ ਵਧਾਉਣ ਵਾਲੇ 10 ਨੈਚੁਰਲ ਟਿਪਸ ਬਾਰੇ……….
ਨੋਟ–ਇਥੇ ਦੱਸੇ ਗਏ ਉਪਾਅ ਵਿਚੋਂ ਇਕ ਜਾਂ ਇਕ ਤੋਂ ਵੱਧ ਅਜਮਾਏ ਜਾ ਸਕਦੇ ਹਨ |ਪਰ ਬੇਹਤਰ ਰਿਜਲਟ ਦੇ ਲਈ ਇਹਨਾਂ ਵਿਚੋਂ ਸਾਰੇ ਉਪਾਅ ਰੇਗੂਲਰ (ਹਰ-ਰੋਜ) ਵਰਤੇ ਜਾਣੇ ਚਾਹੀਦੇ ਹਨ |
1.ਆਂਵਲਾ -ਸੁੱਕੇ ਆਂਵਲੇ ਨੂੰ ਰਾਤ ਭਰ ਪਾਣੀ ਵਿਚ ਭਿਉ ਦਿਉ ਸਵੇਰੇ ਇਸ ਪਾਣੀ ਨੂੰ ਛਾਣ ਕੇ ਇਸ ਨਾਲ ਆਪਣੀਆਂ ਅੱਖਾਂ ਧੋ ਲਵੋ |
2.ਜੀਰਾ-ਜੀਰੇ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ਵਿਚ ਪੀਸ ਲਵੋ ਇਸਨੂੰ ਹਰ-ਰੋਜ ਇਕ ਚਮਚ ਦੇਸੀ ਘਿਉ ਦੇ ਨਾਲ ਲਵੋ |
3.ਅਲੈਚੀ -ਤਿੰਨ ਜਾਂ ਚਾਰ ਹਰੀਆਂ ਅਲੈਚੀਆਂ ਨੂੰ ਇਕ ਚਮਚ ਸੌਂਫ ਦੇ ਨਾਲ ਪੀਸ ਲਵੋ ਇਸਨੂੰ ਹਰ-ਰੋਜ ਇਕ ਗਿਲਾਸ ਦੁੱਧ ਦੇ ਨਾਲ ਲਵੋ |
4.ਸੌਂਫ-ਇਕ ਚਮਚ ਸੌਂਫ ਨੂੰ ਬਦਾਮ ਅਤੇ ਅੱਧਾ ਚਮਚ ਮਿਸ਼ਰੀ ਪੀਸ ਲਵੋ ਇਸਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਿਲਾਸ ਦੁੱਧ ਕੇ ਨਾਲ ਲਵੋ |
5.ਬਦਾਮ-ਹਰ-ਰੋਜ ਨੂੰ 6-7 ਬਦਾਮ ਪਾਣੀ ਵਿਚ ਭਿਉਂਕੇ ਰੱਖ ਦਵੋ ਇਹਨਾਂ ਨੂੰ ਸਵੇਰੇ ਛਿੱਲਕੇ ਉਤਾਰ ਕੇ ਖਾਓ |
6.ਦੇਸੀ ਘਿਉ -ਕੰਪਟੀਆਂ ਉੱਪਰ ਦੇਸੀ ਘਿਉ ਦੀ ਹਲਕੇ ਹੱਥ ਨਾਲ ਰੋਜ਼ਾਨਾ 5-10 ਮਿੰਟ ਮਸਾਜ ਕਰੋ ਇਸ ਨਾਲ ਤੁਹਾਡੇ ਅੱਖਾਂ ਦੀ ਰੌਸ਼ਨੀ ਵਧੇਗੀ |
7.ਗਾਜਰ-ਇਸ ਵਿਚ ਵਿਟਾਮਿਨ A ਪਾਇਆ ਜਾਂਦਾ ਹੈ ਇਸਨੂੰ ਰੇਗੂਲਰ ਖਾਣ ਜਾਂ ਇਸਦਾ ਰਸ ਪੀਣ ਨਾਲ ਵੀ ਅੱਖਾਂ ਦੀ ਰੌਸ਼ਨੀ ਵੱਧਦੀ ਹੈ |
8.ਸਰੋਂ ਦਾ ਤੇਲ-ਹਰ-ਰੋਜ ਰਾਤ ਨੂੰ ਸੌਂਣ ਤੋਂ ਪਹਿਲਾਂ ਤਲਵਿਆਂ ਉੱਪਰ ਸਰੋਂ ਦੇ ਤੇਲ ਦੀ ਮਾਲਿਸ਼ ਕਰੋ |
9.ਗ੍ਰੀਨ ਟੀ-ਰੇਗੂਲਰ ਦਿਨ ਭਰ ਵਿਚ ਦੋ ਜਾਂ ਤਿੰਨ ਕੱਪ ਗ੍ਰੀਨ ਟੀ ਪੀਓਇਸ ਵਿਚ ਮੌਜੂਦ ਐਂਟੀ-ਆੱਕਸੀਡੈਂਟ ਅੱਖਾਂ ਨੂੰ ਹੈਲਥੀ ਰੱਖਦੇ ਹਨ |
10. ਤਿਰਫਲਾ – ਰਾਤ ਨੂੰ ਤਿਰਫ਼ਲਾ ਪਾਣੀ ਵਿੱਚ ਭਿਉ ਕੇ ਰੱਖ ਦੇਓ ਤੇ ਸੁਭਾ ਉਸ ਪਾਣੀ ਨਾਲ ਅੱਖਾਂ ਧੋਵੋ |