ਜਿਵੇਂ-ਜਿਵੇਂ ਤੁਹਾਡੀ ਉਮਰ ਵਧਦੀ ਹੈ ਤੁਹਾਨੂੰ ਝੁਰੜੀਆਂ ਦੀ ਟੈਂਸ਼ਨ ਸਤਾਉਣ ਲੱਗਦੀ ਹੈ ਜਾਂ ਫਿਰ ਫਿਰ ਅਸੀਂ ਕਹਿ ਸਕਦੇ ਹਾਂ ਕਿ ਚਿਹਰੇ ਦੀਆਂ ਝੁਰੜੀਆਂ ਇੱਕ ਆਮ ਸਮੱਸਿਆ ਹੈ ਜਿਸਦਾ ਅਸਰ ਉਮਰ ਵਧਣ ਚਿਹਰੇ ਉੱਪਰ ਦਿਸਣ ਲੱਗਦਾ ਹੈ |ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਮਰ ਢਲਣ ਦੇ ਨਾਲ ਸਟੇਮ ਕੋਸ਼ਿਕਾਵਾਂ ਨੂੰ ਸਕਿਰ ਬਣਾਉਣ ਦੀ ਸਰੀਰ ਦੀ ਸ਼ਕਤੀ ਵਿਚ ਗਿਰਾਵਟ ਆਉਣ ਲੱਗਦੀ ਹੈ ਅਤੇ ਨਾਲ ਇਸ ਨਾਲ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਨਹੀ ਹੋ ਪਾਉਂਦਾ ਅਤੇ ਸਾਡੇ ਚਿਹਰੇ ਉੱਪਰ ਝੁਰੜੀਆਂ ਪੈਣ ਲੱਗਦੀਆਂ ਹਨ |
ਸੋਧਕਾਰਾਂ ਦਾ ਮੰਨਣਾ ਹੈ ਕਿ ਕਈ ਸੋਧਾਂ ਵਿਚ ਇਸ ਗੱਲ ਦਾ ਖੁਲਾਸਾ ਹੋ ਚੁੱਕਿਆ ਹੈ ਕਿ ਸਟੇਮ ਸੈੱਲ ਸਰੀਰ ਦੀਆਂ ਮਾਸਟਰ ਕੋਸ਼ਿਕਾਵਾਂ ਹੁੰਦੀਆਂ ਹਨ ਜੋ ਅਨੇਕਾਂ ਕੋਸ਼ਿਕਾਵਾਂ ਨੂੰ ਬਦਲਣ ਦੀ ਸ਼ਕਤੀ ਰੱਖਦੀਆਂ ਹਨ |ਇਹ ਕੋਸ਼ਿਕਾਵਾਂ ਤਵਚਾ ਦੇ ਸਭ ਤੋਂ ਥੱਲੇ ਵਾਲੀ ਸਤਾ ਉੱਪਰ ਪਾਈਆਂ ਜਾਂਦੀਆਂ ਹਨ ਅਤੇ ਲਗਾਤਾਰ ਸਵਸਥ ਰਹਿ ਕੇ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਕਰਦੀਆਂ ਹਨ |ਪਰ ਸਮਾਂ ਬੀਤਣ ਦੇ ਨਾਲ ਇਹਨਾਂ ਦੀ ਪ੍ਰਕਿਰਿਆਂ ਹੌਲੀ ਪੈਣ ਲੱਗਦੀ ਹੈ |ਕਦੇ ਇਕ ਸਮਾਂ ਅਜਿਹਾ ਆਉਂਦਾ ਹੈ ਕਿ ਜਦ ਇਹ ਕੋਸ਼ਿਕਾਵਾਂ ਪੂਰੀ ਤਰਾਂ ਪ੍ਰਭਾਵਿਤ ਹੋ ਜਾਂਦੀਆਂ ਹਨ ਤਾਂ ਇਸ ਨਾਲ ਸਾਡੇ ਚਿਹਰੇ ਉੱਪਰ ਝੁਰੜੀਆਂ ਪੈਣ ਲੱਗਦੀਆਂ ਹਨ |
ਹਾਲਾਂਕਿ ਝੁਰੜੀਆਂ ਦੀ ਸਮੱਸਿਆ ਵਧਦੀ ਉਮਰ ਦੀਆਂ ਔਰਤਾਂ ਵਿਚ ਵੇਖੀ ਜਾਂਦੀ ਹੈ ਪਰ ਅੱਜ-ਕੱਲ ਜਿਸ ਤਰਾਂ ਦਾ ਖਾਣ-ਪਾਣ ,ਰਹਿਣ-ਸਹਿਣ ਅਤੇ ਤਣਾਅ ਭਰਿਆ ਜੀਵਨ ਹੋ ਗਿਆ ਹੈ ਉਸ ਵਿਚ ਹਾਰਮੋਨਜ ਅਸੰਤੁਲਨ ਦੀ ਵਜਾ ਨਾਲ ਪੁਰਸ਼ ਵਿਚ ਇਸਦੇ ਸ਼ਿਕਾਰ ਹੋ ਰਹੇ ਹਨ |ਅਜਿਹੀ ਸਥਿਤੀ ਵਿਚ ਕੁੱਝ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰਕੇ ਇਹਨਾਂ ਝੁਰੜੀਆਂ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ |ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿੰਨਾਂ ਦਾ ਇਸਤੇਮਾਲ ਕਰਕੇ ਤੁਸੀਂ ਇਹਨਾਂ ਝੁਰੜੀਆਂ ਤੋਂ ਸਦਾ ਲਈ ਛੁਟਕਾਰਾ ਪਾ ਸਕਦੇ ਹੋ ਤਾਂ ਜਾਣਦੇ ਹਾਂ ਇਹਨਾਂ ਨੁਸਖਿਆਂ ਬਾਰੇ………….
-ਝੁਰੜੀਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਿੰਬੂ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ |ਇਸਨੂੰ ਲਗਾਉਣ ਲਈ ਅੱਧੇ ਕੱਪ ਨਿੰਬੂ ਵਿਚ ਅੱਧਾ ਚਮਚ ਹਲਦੀ ਅਤੇ 2 ਚਮਚ ਵੇਸਣ ਪਾ ਕੇ ਇੱਕ ਪੇਸਟ ਬਣਾ ਲਵੋ |ਹੁਣ ਇਸ ਪੇਸਟ ਨੂੰ ਆਪਣੇ ਚਿਹਰੇ ਉੱਪਰ ਲਗਾਓ ਅਤੇ ਕਰੀਬ 15 ਤੋਂ 20 ਮਿੰਟ ਤੱਕ ਸੁੱਕਣ ਦਵੋ |ਹਫਤੇ ਵਿਚ 2-3 ਵਾਰ ਅਜਿਹਾ ਕਰਨ ਨਾਲ ਤੁਹਾਨੂੰ ਝੁਰੜੀਆਂ ਤੋਂ ਛੁਟਕਾਰਾ ਮਿਲ ਜਾਵੇਗਾ |
-ਚਿਹਰੇ ਦੇ ਜਿਸ-ਜਿਸ ਹਿੱਸੇ ਵਿਚ ਝੁਰੜੀਆਂ ਹਨ ਉਥੇ ਨਿੰਬੂ ਨੂੰ 5 ਤੋਂ 10 ਮਿੰਟ ਤੱਕ ਰਗੜੋ |ਕੁੱਝ ਦਿਨਾਂ ਤੱਕ ਅਜਿਹਾ ਨਿਯਮਿਤ ਰੂਪ ਨਾਲ ਕਰੋ |ਇਸ ਨਾਲ ਝੁਰੜੀਆਂ ਦੂਰ ਹੋਣ ਦੇ ਨਾਲ-ਨਾਲ ਤੁਹਾਡੇ ਚਿਹਰੇ ਉੱਪਰ ਵੀ ਗਲੋਅ ਆਵੇਗੀ |
-ਸੇਬ ਵੀ ਝੁਰੜੀਆਂ ਦੇ ਲਈ ਬਹੁਤ ਹੀ ਫਾਇਦੇਮੰਦ ਹੈ |ਸੇਬ ਦੇ ਗੁੱਦੇ ਨੂੰ ਲਵੋ ਅਤੇ ਇਸ ਨਾਲ ਆਪਣੇ ਚਿਹਰੇ ਉੱਪਰ ਮਸਾਜ ਕਰੋ |2-3 ਵਾਰ ਇਸਦਾ ਇਸਤੇਮਾਲ ਕਰਨ ਨਾਲ ਕੁੱਝ ਹੀ ਦਿਨਾਂ ਵਿਚ ਚਿਹਰਾ ਸਾਫ਼ ਹੋ ਜਾਵੇਗਾ |
-ਝੁਰੜੀਆਂ ਨੂੰ ਦੂਰ ਕਰਨ ਦੇ ਲਈ ਮਲਾਈ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ |ਇਸਦੇ ਲਈ ਮਲਾਈ ਵਿਚ 3-4 ਬਦਾਮ ਪੀਸ ਕੇ ਪਾਓ ਅਤੇ ਚੰਗੀ ਤਰਾਂ ਮਿਕਸ ਕਰੋ |ਹੁਣ ਇਸ ਮਿਸ਼ਰਣ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਉੱਪਰ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਅਤੇ ਸਵੇਰੇ ਚਿਹਰੇ ਨੂੰ ਧੋ ਲਵੋ |
-ਟਮਾਟਰ ਨਾਲ ਵੀ ਤੁਸੀਂ ਆਪਣੇ ਚਿਹਰੇ ਦੀਆਂ ਝੁਰੜੀਆਂ ਨੂੰ ਹਟਾ ਸਕਦੇ ਹੋ |ਇਸਨੂੰ ਲਗਾਉਣ ਲਈ ਟਮਾਟਰ ਨੂੰ ਕੱਟ ਕੇ ਚਿਹਰੇ ਉੱਪਰ ਰਗੜੋ ਅਤੇ ਫਿਰ ਹਲਕੇ ਹੱਥਾਂ ਨਾਲ ਮਸਾਜ ਕਰੋ |ਇਸ ਨਾਲ ਤੁਹਾਡੀਆਂ ਝੁਰੜੀਆਂ ਵੀ ਦੂਰ ਹੋ ਜਾਣਗੀਆਂ ਅਤੇ ਚਿਹਰੇ ਉੱਪਰ ਨਿਖਾਰ ਆਵੇਗਾ |