ਹਰਟ ਅਟੈਕ ਜਾਂ ਦਿਲ ਦਾ ਦੌਰਾ ਇੰਨਾਂ ਦੋਨਾਂ ਸ਼ਬਦਾਂ ਦਾ ਮਤਲਬ ਇੱਕ ਹੀ ਹੈ |ਦਿਲ ਦਾ ਦੌਰਾ ਕਿਸਨੂੰ ਅਤੇ ਕਦੋਂ ਆ ਜਾਵੇ ਇਹ ਕੋਈ ਨਹੀਂ ਜਾਣਦਾ |ਇਸਦੇ ਆਉਣ ਦਾ ਕੋਈ ਸਮਾਂ ਨਹੀਂ ਹੁੰਦਾ |ਕਦੇ-ਕਦੇ ਤਾਂ ਇਸਦਾ ਕੋਈ ਸੰਕੇਤ ਵੀ ਨਹੀਂ ਮਿਲ ਪਾਉਂਦਾ |ਦਰਾਸਲ ,ਸਰੀਰ ਵਿਚ ਖੂਨ ਪਹੁੰਚਾਉਣ ਲਈ ਦਿਲ ਕਿਸੇ ਪੰਪ ਦੀ ਤਰਾਂ ਕੰਮ ਕਰਦਾ ਹੈ ਅਤੇ ਇਸ ਪੰਪ ਨੂੰ ਚਾਲੂ ਰੱਖਣ ਦੇ ਲਈ ਦਿਲ ਤੱਕ ਖੂਨ ਪਹੁੰਚਾਉਣ ਵਾਲੀਆਂ ਵਾਹੀਕਾਂ ਨੂੰ ਕੋਰੋਨਰੀ ਆੱਰਟਰੀ ਕਿਹਾ ਜਾਂਦਾ ਹੈ |
ਜਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਕੋਰੋਨਰੀ ਆੱਰਟਰੀਜ ਡਿਜੀਜ(C.A.D) ਨਾਲ ਪੀੜਿਤ ਹੈ |C.A.D ਲੋਕਾਂ ਨੂੰ ਜਾਂ ਤਾਂ ਸਾਹ ਲੈਣ ਵਿਚ ਪਰੇਸ਼ਾਨੀ ਹੁੰਦੀ ਹੈ ਜਾਂ ਫਿਰ ਪੈਰਾਂ ਵਿਚ ਸੋਜ ਆ ਜਾਂਦੀ ਹੈ ਅਤੇ ਇੱਕ ਸਮਾਂ ਅਜਿਹਾ ਹੁੰਦਾ ਹੈ ਜਦ ਦਿਲ ਨਾਲ ਜੁੜੀ ਉਹਨਾਂ ਦੀ ਆੱਰਟਰੀ ਪੂਰੀ ਤਰਾਂ ਕੰਮ ਕਰਨਾ ਬੰਦ ਕਰ ਦਿੰਦੀ ਹੈ ਅਤੇ ਤਦ ਦਿਲ ਦਾ ਦੌਰਾ ਪੈਂਦਾ ਹੈ ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਐਕਸਪਰਟ ਦੇ ਮਾਧਿਅਮ ਨਾਲ ਕਿ ਹਾਰਟ ਅਟੈਕ ਆਉਣ ਤੇ ਕਿਸ ਤਰਾਂ ਮਰੀਜ ਦੀ ਜਾਨ ਬਚਾਈ ਜਾ ਸਕਦੀ ਹੈ |
ਐਕਸਪਰਟਸ ਦੀ ਰਾਏ…………………..
ਦਿਲ ਦੇ ਵਿਸ਼ੇਸ਼ਕਾਰ ਡਾਕਟਰ ਓਮਕਾਰ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਹਾਰਟ ਅਟੈਕ ਦੇ ਲੱਛਣਾ ਨੂੰ ਜਾਨਣਾ ਬਹੁਤ ਜਰੂਰੀ ਹੈ |ਸੀਨੇ ਵਿਚ ਦਰਦ ,ਪਸੀਨਾ ਆਉਣਾ ,ਬੇਚੈਚੀ ਅਤੇ ਚੱਕਰ ਆਉਣ ਤਾਂ ਤੁਹਾਨੂੰ ਹਾਰਟ ਅਟੈਕ ਆ ਸਕਦਾ ਹੈ |ਇਸ ਤੋਂ ਇਲਾਵਾ ਜੇਕਰ ਸੀਨੇ ਵਿਚੋਂ ਦਰਦ ਉਠ ਕੇ ਖੱਬੇ ਮੋਢੇ ਤੋਂ ਹੁੰਦੇ ਹੋਏ ਕਮਰ ਦੇ ਵੱਲ ਵੱਧ ਰਿਹਾ ਹੈ ਤਾਂ ਤੁਹਾਨੂੰ ਦਿਲ ਦਾ ਦੌਰਾ ਪੈਣ ਵਾਲਾ ਹੈ |
ਅਜਿਹੇ ਸਥਿਤੀ ਵਿਚ ਐਂਬੂਲੇਂਸ ਨੂੰ ਫੋਨ ਕਰਨਾ ਚਾਹੀਦਾ ਹੈ ਜਿਸ ਨਾਲ ਸਮੇਂ ਉੱਪਰ ਰੋਗੀ ਦੀ ਜਾਨ ਬਚਾਈ ਜਾ ਸਕੇ |ਜੇਕਰ ਤੁਹਾਨੂੰ ਦੌਰਾ ਪੈਣ ਦਾ ਸ਼ੱਕ ਪੈ ਰਿਹਾ ਹੈ ਤਾਂ ਤੁਸੀਂ ਰੋਗੀ ਨੂੰ ਸਿੱਧਾ ਲੇਟਾ ਦਵੋ ਅਤੇ ਅਜਿਹੀ ਸਥਿਤੀ ਵਿਚ ਹੱਥਾਂ ਨਾਲ ਸੀਨੇ ਨੂੰ ਦਬਾਓ |ਜੇਕਰ ਤੁਸੀਂ ਜਾਣਦੇ ਹੋ ਕਿ ਮਰੀਜ ਪਹਿਲਾਂ ਤੋਂ ਹੀ ਦਿਲ ਸੰਬੰਧੀ ਬਿਮਾਰੀਆਂ ਤੋਂ ਪੀੜਿਤ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖਣਾ ਬਹੁਤ ਜਰੂਰੀ ਹੈ ਕਿ ਰੋਗੀ ਕੋਈ ਦਵਾਈ ਖਾਣੀ ਤਾਂ ਨਹੀਂ ਭੁੱਲ ਗਿਆ ਅਜਿਹੀ ਸਥਿਤੀ ਵਿਚ ਉਸਨੂੰ ਦਵਾਈ ਦੇਣੀ ਬਹੁਤ ਜਰੂਰੀ ਹੈ |ਹਾਰਟ ਅਟੈਕ ਦੇ ਬਾਅਦ ਜੇਕਰ ਤੁਸੀਂ ਕਿਸੇ ਡਾਕਟਰ ਨੂੰ ਬੁਲਾਇਆ ਹੈ ਤਾਂ ਜਦ ਤੱਕ ਡਾਕਟਰ ਨਾ ਆਵੇ ਤੱਦ ਤੱਕ ਬਿਲਕੁਲ ਸ਼ਾਂਤ ਰਹੋ |
ਦਿਲ ਦਾ ਦੌਰਾ ਪੈਣ ਤੇ ਉਪਚਾਰ……………..
ਡਾਕਟਰ ਨਿਮਿਤ ਆਹੂਜਾ ਨੇ ਦੱਸਿਆ ਕਿ ਦਿਲ ਦਾ ਦੌਰਾ ਆਉਣ ਦੀ ਸਥਿਤੀ ਵਿਚ ਰੋਗੀ ਨੂੰ ਇਲਾਜ ਦੇ ਰੂਪ ਵਿਚ ਡਿਸਪਰੀਨ ਦੀ ਗੋਲੀ ਦੇਣੀ ਚਾਹੀਦੀ ਹੈ |ਇਸ ਤੋਂ ਬਾਅਦ ਰੋਗੀ ਨੂੰ ਤੁਰੰਤ ਹਸਪਤਾਲ ਵਿਚ ਦਾਖਿਲ ਕਰਵਾ ਦੇਣਾ ਚਾਹੀਦਾ ਹੈ |ਉਹਨਾਂ ਨੇ ਦੱਸਿਆ ਕਿ ਦਿਲ ਦੇ ਦੌਰਾ ਵਿਚ ਸੀਨੇ ਵਿਚ ਹੋਣ ਵਾਲਾ ਦਰਦ ਚਲਣ-ਫਿਰਨ ਤੇ ਜਿਆਦਾ ਵਧਦਾ ਹੈ |ਇਸ ਲਈ ਮਰੀਜ ਨੂੰ ਸ਼ਾਂਤੀ ਨਾਲ ਪਏ ਰਹਿਣਾ ਚਾਹੀਦਾ ਹੈ |ਮਰੀਜ ਨੂੰ ਇਕ ਤੋਂ ਦੂਜੀ ਥਾਂ ਲੈ ਕੇ ਜਾਣ ਲਈ ਟੈਰਾਂ ਵਾਲੀ ਕੁਰਸੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ |ਬੇਹੋਸ਼ੀ ਜਾਂ ਦਿਲ ਦੀ ਧੜਕਣ ਰੁੱਕ ਜਾਣ ਦੀ ਸਥਿਤੀ ਵਿਚ ਸੀਨੇ ਦੇ ਨੀਚੇ ਵਾਲੇ ਹਿੱਸੇ ਨੂੰ ਹੱਥਾਂ ਨਾਲ ਦਬਾਉਣ ਚਾਹੀਦਾ ਹੈ |
ਦਿਲ ਦੇ ਦੌਰੇ ਦੀ ਵਜਾ …………………………….
ਦਿਲ ਦੇ ਦੌਰੇ ਦਾ ਮੁੱਖ ਕਾਰਨ ਹਾਈ ਬਲੱਡ ਕੋਲੇਸਟਰੋਲ ,ਹਾਈ ਬਲੱਡ ਪ੍ਰੈਸ਼ਰ ,ਨਸ਼ਾ ਅਤੇ ਮੋਟਾਪਾ ਹੁੰਦਾ ਹੈ |ਜੇਕਰ ਤੁਸੀਂ ਕਿਸੇ ਵੀ ਤਰਾਂ ਦਾ ਕੋਈ ਵੀ ਸਰੀਰਕ ਕੰਮ ਨਹੀਂ ਕਰਦੇ ਤਾਂ ਵੀ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਰਹਿੰਦੀ ਹੈ |ਬਹੁਤ ਸਾਰੇ ਲੋਕ ਆਪਣੀ ਜੀਵਨ ਸ਼ੈਲੀ ਵਿਚ ਪ੍ਰਭਾਵ ਲਿਆ ਕੇ ਅਤੇ ਡਾਕਟਰ ਦੀ ਸਲਾਹ ਨਾਲ ਦਵਾਈ ਖਾ ਕੇ ਠੀਕ ਹੋ ਜਾਂਦੇ ਹਨ |ਜੋ ਲੋਕ ਕੋਰੋਨਰੀ ਆੱਰਟਰੀਜ ਡਿਜੀਜ ਨਾਲ ਗੰਭੀਰ ਰੂਪ ਵਿਚ ਪੀੜਿਤ ਹੁੰਦੇ ਹਨ ਉਹਨਾਂ ਨੂੰ ਇੰਜਿਓਪਲਾਸਟ੍ਰੀ ਜਾਂ ਬਾਈਪਾਸ ਸਰਜਰੀ ਦੀ ਜਰੂਰਤ ਹੁੰਦੀ ਹੈ |